ਲੁਧਿਆਣਾ, 08 ਮਈ, 2023 (ਭਗਵਿੰਦਰ ਪਾਲ ਸਿੰਘ): ਮੋਹਰੀ ਦੂਰ ਸੰਚਾਰ ਸੇਵਾ ਪ੍ਰਦਾਤਾ , ਵੀ ਆਪਣੇ ਉਪਭੋਗਤਾਵਾਂ ਲਈ ਪੇਸ਼ ਕਰ ਰਿਹਾ ਹੈ ਇੱਕ ਦਿਲਚਸਪ 'ਮਹਾ' ਰੀਚਾਰਜ ਆਫਰ , ਜਿਸ ਦੇ ਤਹਿਤ ਆਪਣੇ ਗਾਹਕ ਸਿਰਫ਼ ਵੀ ਐਪ ਰਾਹੀਂ ਰੀਚਾਰਜ ਕਰਕੇ ਬਿਨਾਂ ਕਿਸੇ ਵਾਧੂ ਲਾਗਤ ਦੇ ਵਾਧੂ ਡਾਟਾ ਪ੍ਰਾਪਤ ਕਰ ਸਕਦੇ ਹਨ ।
2299 ਰੁਪਏ ਜਾਂ ਇਸ ਤੋਂ ਵੱਧ ਦਾ ਰੀਚਾਰਜ ਕਰਨ 'ਤੇ ਉਪਭੋਗਤਾ, ਬਿਨਾਂ ਕਿਸੇ ਵਾਧੂ ਕੀਮਤ ਦੇ ਪਾ ਸਕਦੇ ਹਨ 5ਜੀਬੀ ਵਾਧੂ ਡਾਟਾ (3 ਦਿਨਾਂ ਲਈ ਵੈਧ) । 199 ਰੁਪਏ ਤੋਂ 299 ਰੁਪਏ ਦੇ ਰਿਚਾਰਜ 'ਤੇ ਬਿਨਾਂ ਕਿਸੇ ਵਾਧੂ ਖਰਚੇ ਦੇ 2 ਜੀਬੀ ਵਾਧੂ ਡਾਟਾ (3 ਦਿਨਾਂ ਲਈ ਵੈਧ) ਮਿਲ ਸਕਦਾ ਹੈ। ਵਰਤਮਾਨ ਵਿੱਚ ਇਹ ਲਿਮਿਟਡ ਪੀਰੀਅਡ ਆਫਰ ਸਿਰਫ ਵੀ ਐਪ 'ਤੇ 199 ਰੁਪਏ ਜਾਂ ਇਸ ਤੋਂ ਵੱਧ ਦੇ ਸਾਰੇ ਵੀ ਪ੍ਰੀਪੇਡ ਰੀਚਾਰਜਾਂ 'ਤੇ ਉਪਲਬੱਧ ਹੈ ।
ਵੀ ਦੇ ਉਪਭੋਗਤਾ ਇਸ ਵਾਧੂ ਡਾਟਾ ਦੀ ਵਰਤੋਂ ਵੀ ਮੂਵੀਜ਼ ਅਤੇ ਟੀਵੀ 'ਤੇ ਮੂਵੀਜ਼ ਦੇਖਣ, ਵੀਡੀਓਜ਼ ਲਾਈਵ ਸਟ੍ਰੀਮ ਕਰਨ ਜਾਂ ਚੱਲ ਰਹੇ ਟੀ-20 ਟੂਰਨਾਮੈਂਟ ਦੇ ਕ੍ਰਿਕਟ ਮੈਚ ਦੇਖਣ ਲਈ ਕਰ ਸਕਦੇ ਹਨ । ਉਪਭੋਗਤਾ ਹੁਣ ਵੀ ਮਿਊਜ਼ਿਕ 'ਤੇ ਮਿਊਜ਼ਿਕ ਦਾ ਅਨੰਦ ਲੈ ਸਕਦੇ ਹਨ, ਜਾਂ ਫੇਰ ਸ਼ਾਪਿੰਗ , ਸਰਫ਼ਿੰਗ , ਚੈਟ, ਕੰਮ ਜਾਂ ਪੜਾਈ ਵੀ ਕਰ ਸਕਦੇ ਹਨ। ਵੀ ਦੇ ਗਾਹਕ ਵੀ ਐਪ 'ਤੇ ਵੀ ਗੇਮਾਂ ਖੇਡ ਸਕਦੇ ਹਨ, ਜੋ 10 ਤੋਂ ਵੱਧ ਪ੍ਰਸਿੱਧ ਸ਼੍ਰੇਣੀਆਂ ਵਿੱਚ 1200 ਤੋਂ ਵੱਧ ਐਂਡਰਾਇਡ ਅਤੇ ਐਚਟੀਐਮਐਲ 5 ਅਧਾਰਤ ਮੋਬਾਈਲ ਗੇਮਾਂ ਦੇ ਨਾਲ ਇੱਕ ਸ਼ਾਨਦਾਰ ਗੇਮਿੰਗ ਅਨੁਭਵ ਪ੍ਰਦਾਨ ਕਰਦਾ ਹੈ।
ਇਸ ਤੋਂ ਇਲਾਵਾ, ਵੀ ਵਰਤਮਾਨ ਵਿੱਚ ਵੀ20ਫੈਨਫੈਸਟ ਚੈਲੇਂਜ ਵੀ ਚਲਾ ਰਿਹਾ ਹੈ, ਜਿਸ ਦੇ ਤਹਿਤ ਗਾਹਕਾਂ ਨੂੰ ਮੈਚ ਦੇ ਹਰ ਦਿਨ ਇੱਕ ਸਮਾਰਟਫੋਨ ਜਿੱਤਣ ਦਾ ਮੌਕਾ ਮਿਲਦਾ ਹੈ। ਮੁਕਾਬਲੇ ਵਿੱਚੋਂ ਇੱਕ ਮੈਗਾ ਜੇਤੂ ਨੂੰ ਟੀ-20 ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਦੋ ਟਿਕਟਾਂ ਜਿੱਤਣ ਦਾ ਮੌਕਾ ਮਿਲੇਗਾ । ਵੀ ਦੇ ਗਾਹਕ ਮੈਚ ਦੇ ਦੌਰਾਨ ਵੀ ਦੇ ਫੇਸਬੁਕ ਪੇਜ- @ViOfficialFanWorld, ਵੀ ਇੰਸਟਾਗ੍ਰਾਮ ਪੇਜ- viofficialfanworld, ਅਤੇ ਵੀ ਦੇ ਟਵਿੱਟਰ ਪੇਜ- @ViCustomerCare 'ਤੇ ਵੀ20ਫੈਨਫੈਸਟ ਚੈਲੇਂਜ ਖੇਡ ਸਕਦੇ ਹਨ ।