Home >> ਅਕੈਡਮਿਕ >> ਏਆਈ >> ਸਿੱਖਿਆ >> ਪੰਜਾਬ >> ਭਾਰਤ >> ਯੂਨੀਵਰਸਿਟੀ >> ਲੁਧਿਆਣਾ >> ਭਾਰਤ ਦੀ ਪਹਿਲੀ ਡੈਡੀਕੇਟਿਡ ਏਆਈ ਯੂਨੀਵਰਸਿਟੀ 1 ਅਗਸਤ ਤੋਂ ਪਹਿਲਾਂ ਅਕੈਡਮਿਕ ਸਾਲ ਦੀ ਸ਼ੁਰੂਆਤ ਕਰੇਗੀ

ਭਾਰਤ ਦੀ ਪਹਿਲੀ ਡੈਡੀਕੇਟਿਡ ਏਆਈ ਯੂਨੀਵਰਸਿਟੀ 1 ਅਗਸਤ ਤੋਂ ਪਹਿਲਾਂ ਅਕੈਡਮਿਕ ਸਾਲ ਦੀ ਸ਼ੁਰੂਆਤ ਕਰੇਗੀ

ਲੁਧਿਆਣਾ, 27 ਜੂਨ, 2023 (ਨਿਊਜ਼ ਟੀਮ):
ਏਆਈ ਯੂਨੀਵਰਸਿਟੀ, ਅੰਡਰਗ੍ਰੈਜ਼ੂਏਟ ਅਤੇ ਪੋਸਟ ਗਰੈਜ਼ੂਏਟ ਪ੍ਰੋਗਰਾਮ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਸਿੱਖਿਆ ਪ੍ਰਦਾਨ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਨੇ ਮੁੰਬਈ ਕੋਲ ਕਰਜ਼ਤ ਵਿਚ ਸ਼ੁਰੂਆਤ ਕਰ ਦਿੱਤੀ ਹੈ | ਮਹਾਰਾਸ਼ਟਰ ਸਰਕਾਰ ਦੇ ਉਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਇਸ ਨੂੰ ਅੰਤਿਮ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ | ਜਿਸ ਤੋਂ ਬਾਅਦ ਏਆਈ ਯੂਨੀਵਰਸਿਟੀ ਨੇ ਸਟੂਡੈਂਟਸ ਨੂੰ ਪੜ੍ਹਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ | ਏਆਈ ਯੂਨੀਵਰਸਿਟੀ ਇਸ ਸਾਲ 1 ਅਗਸਤ ਤੋਂ ਆਪਣਾ ਪਹਿਲਾ ਸਿੱਖਿਅਕ ਸਾਲ ਸ਼ੁਰੂ ਕਰੇਗਾ ਅਤੇ ਉਮੀਦ ਹੈ ਕਿ ਪੰਜਾਬ ਤੋਂ ਕਈ ਵਿਦਿਆਰਥੀ ਇਸ ਵਿਚ ਦਾਖਲਾ ਲੈਣਗੇ |

ਪੰਜਾਬ ਦੇ ਵਿਦਿਆਰਥੀਆਂ ਨੂੰ ਏਆਈ-ਅਧਾਰਤ ਵੱਖ ਵੱਖ ਵਿਸ਼ਿਆਂ ਵਿਚ ਅੰਗਰਗ੍ਰੇਜੂਏਟ ਅਤੇ ਪੋਸਟ ਗਰੇਜ਼ੂਏਟ ਪ੍ਰੋਗਰਾਮ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹੋਏ, ਯੂਨੀਵਰਸਲ ਏਆਈ ਯੂਨੀਵਰਸਿਟੀ ਨੇ ਨਵੀਂ ਯੂਨੀਵਰਸਿਟੀ ਦੇ ਅੰਡਰ ਗਰੇਜ਼ੂਏਟ ਅਤੇ ਪੋਸਟ ਗਰੇਜ਼ੂਏਟ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਸੱਦਾ ਦੇਣ ਲਈ ਪੰਜਾਬ ਦੇ ਵੱਡੇ ਪੈਮਾਨੇ 'ਤੇ ਸੰਪਰਕ ਅਤੇ ਜਾਗਰੂਕਤਾ ਅਭਿਆਨ ਦੀ ਸ਼ਰੂਆਤ ਕੀਤੀ ਹੈ | ਪਹਿਲੇ ਸਿੱਖਿਆ ਸਾਲ ਵਿਚ ਯੂਨੀਵਰਸਲ ਏਆਈ ਯੂਨੀਵਰਸਿਟੀ ਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 100 ਅਰਜੀਆਂ ਮਿਲਣ ਦੀ ਉਮੀਦ ਹੈ |

ਯੂਨੀਵਰਸਿਟੀ ਨੇ ਅੰਮਿ੍ਤਸਰ, ਲੁਧਿਆਣਾ ਅਤੇ ਨਾਭਾ ਵਰਗੇ ਸ਼ਹਿਰਾਂ ਵਿਚ ਸਕੂਲ ਮੇਲਿਆਂ ਅਤੇ ਸਕੂਲ ਕਾਉਂਸਲਰਜ਼ ਨਾਲ ਮੁਲਾਕਾਤ ਦੇ ਮਾਧਿਅਮ ਨਾਲ ਸਕਲ ਪੱਧਰੀ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ | ਯੂਨੀਵਰਸਿਟੀ ਦੇ ਪ੍ਰਤੀਨਿਧੀਆਂ ਨੇ ਦਿੱਤੀ ਪਬਲਿਕ ਸਕੂਲ, ਅੰਮਿ੍ਤਸਰ, ਮਾਉਂਟ ਲਿਟਰਾ ਜੀ ਸਕੂਲ ਅੰਮਿ੍ਤਸਰ ਰਿਆਨ ਇੰਟਰਨੈਸ਼ਨਲ ਸਕੂਲ, ਲੁਧਿਆਣਾ,ਐਮਜੀਐਨ ਪਬਲਿਕ ਸਕੂਲ, ਕਪੂਰਥਲਾ, ਸਤਪਾਲ ਮਿੱਤਲ ਲੁਧਿਆਣਾ ਸੈਕ੍ਰੇਡ ਹਾਰਟ ਲੁਧਿਆਣਾ ; ਬੀਸੀਐਸ ਆਰਯਾ ਸਕੂਲ, ਸ਼ਾਸਤਰੀ ਨਗਰ,ਲੁਧਿਆਣਾ ਅਤੇ ਹੋਰ ਕਈ ਸਕੂਲਾਂ ਦਾ ਵੀ ਦੌਰਾ ਕੀਤਾ ਹੈ |

ਇਸ ਨਵੀਂ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਯੂਨੀਵਰਸਲ ਏਆਈ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਥਾਪਕ ਪ੍ਰੋ ਤਰੁਣਦੀਪ ਸਿੰਘ ਅਨੰਦ ਨੇ ਕਿਹਾ ਕਿ ਭਾਰਤ ਦਾ ਪਹਿਲਾ ਸਮਰਪਿਤ ਏਆਈ ਵਿਸ਼ਵਦਿਆਲਿਆ ਯੂਨੀਵਰਸਲ ਸਕਿਲ ਸੈਟ ਸਿਖਾ ਕੇ 21ਵੀਂ ਸਦੀ ਵਿਚ ਦੇਸ਼ ਅਤੇ ਰਾਜ ਦੇ ਵਾਧੇ ਅਤੇ ਵਿਕਾਸ ਦਾ ਇਕ ਪ੍ਰਮੁੱਖ ਚਾਲਕ ਹੋਵੇਗਾ | ਇਸ ਤੋਂ ਇਲਾਵਾ ਯੂਨੀਵਰਸਿਟੀ ਨਵੀਂ ਏਆਈ ਟੈਕਨੋਲੌਜੀ ਦੇ ਵਿਕਾਸ ਲਈ ਇਕ ਰਿਸਰਚ ਸੈਂਟਰ ਦੇ ਰੂਪ ਵਿੱਚ ਕੰਮ ਕਰੇਗੀ, ਜੋ ਭਾਰਤ ਵਿਚ ਆਰਥਿਕ ਅਤੇ ਤਕਨੀਕੀ ਲਾਭ ਲਿਆਵੇਗਾ | ਅੱਜ ਦੀ ਦੁਨੀਆਂ ਵੱਧ ਤੋਂ ਵੱਧ ਆਟੋਮੇਸ਼ਲ ਅਤੇ ਡਿਜ਼ੀਟਲ ਬਦਲਾਅ ਵੱਲ ਵਧ ਰਹੀ ਹੈ | ਅਜਿਹੇ ਵਿਚ ਏਆਈ ਐਜ਼ੂਕੇਸ਼ਨ ਅਤੇ ਰਿਸਰਚ ਇਕ ਦੇਸ਼ ਲਈ ਕਾਫੀ ਜ਼ਿਆਦਾ ਮਹਤਵਪੂਰਣ ਹੈ | ਤਾਂ ਜੋ ਉਹ ਸੰਸਾਰ ਪੱਧਰੀ ਅਰਥਵਿਵਸਥਾ ਵਿਚ ਮੁਕਾਬਲੇਬਾਜ ਬਣੇ ਰਹਿਣ | ਏਆਈ ਅਧਾਰਤ ਐਜ਼ੂਕੇਸ਼ਨ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਵੇਗਾ |''

ਨਵੀਂ ਯੂਨੀਵਰਸਲ ਏਆਈ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਵਿਸ਼ੇਸ਼ ਰੂਪ ਨਾਲ ਡਿਜ਼ਾਇਨ ਕੀਤਾ ਗਿਆ ਪਾਠਕ੍ਰਮ ਪੇਸ਼ ਕਰੇਗੀ | ਯੂਨੀਵਰਸਿਟੀ ਨੇ ਏ ਆਈ ਅਤੇ ਭਵਿੱਖ ਦੀ ਟੈਕਨੋਲੌਜੀਜ਼ ਵਿਚ ਸਪੈਸ਼ਲ ਅੰਡਰਗਰੈਜ਼ੂਏਟ ਅਤੇ ਪੋਸਟ ਗਰੈਜ਼ੂਏਟ ਪ੍ਰੋਗਰਾਮ ਤਿਆਰ ਕੀਤੇ ਹਨ | ਇਸ ਨੇ ਲਿਬਰਲ ਆਰਟਸ ਅਤੇ ਹਿਊੁਮੈਨੀਟੀਜ਼, ਗਲੋਬਲ ਅਫੇਅਰਜ਼ ਐਂਡ ਡਿਪਲੋਮੇਸੀ, ਲਾਅ ਐਨਵਾਇਰਨਮੈਂਟ ਐਂਡ ਸਸਟੇਨੇਬਿਲਟੀ ਅਤੇ ਸਪੋਰਟਸ ਸਾਇੰਸਿਜ਼ ਵਰਗੇ ਹੋਰ ਨਵੇਂ ਜ਼ਮਾਨੇ ਦੇ ਪਾਠਕ੍ਰਮ ਵੀ ਡਿਜ਼ਾਇਨ ਕੀਤੇ ਹਨ | ਯੂਨੀਵਰਸਿਟੀ ਨੇ ਮਹਾਰਾਸ਼ਟਰ ਵਿਚ ਮੁੰਬਈ ਦੇ ਨਜ਼ਦੀਕ ਕਰਜਤ ਵਿਚ ਇਕ ਗ੍ਰੀਨ ਕੈਂਪਸ ਵੀ ਸਥਾਪਿਤ ਕੀਤਾ ਹੈ |

ਭਾਰਤ ਦੀ ਨਵੀਂ ਨੈਸ਼ਨਲ ਐਜ਼ੂਕੇਸ਼ਨ ਪਾਲਿਸੀ ਦੇ ਤਹਿਤ ਸਰਕਾਰ 2035 ਤੱਕ ਦੇਸ਼ ਦੀ ਜਵਾਨ ਅਬਾਦੀ ਨੂੰ ਵੋਕੇਸ਼ਨਲ ਜਾਂ ਕਾਰੋਬਾਰੀ ਜਾਂ ਉਚ ਸਿੱਖਿਆ ਦੀ ਡਿਗਰੀ ਹਾਸਲ ਕਰਨ ਲਈ ਸਕਿਲ –ਓਰੀਐਂਟਿਡ ਕੋਰਸਿਜ਼ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਇਹ ਅੰਕੜਾ 50 ਕਰੋੜ ਵਿਦਿਆਰਥੀਆਂ ਤੱਕ ਪਹੁੰਚਦਾ ਹੈ |

ਵਰਤਮਾਨ ਵਿੱਚ, ਸੰਸਾਰ ਪੱਧਰ 'ਤੇ ਅਤੇ ਭਾਰਤ ਵਿਚ ਏਆਈ ਵਿੱਚ ਮੌਕੇ ਬਹੁਤ ਵਿਆਪਕ ਹਨ | ਸਰਕਾਰ ਦੀਆਂ ਨੀਤੀਆਂ ਅਨੁਕੂਲ ਹਨ | ਪ੍ਰੋਫੈਸਰ ਆਨੰਦ ਨੇ ਕਿਹਾ ਕਿ ਦੁਨੀਆਂ ਦੇ ਬੈਸਟ ਐਜ਼ੂਕੇਸ਼ਨ ਸੰਸਥਾਵਾਂ ਨਾਲ ਸਹਿਯੋਗ ਨੂੰ ਬੜਾਵਾ ਦੇ ਕੇ ਅਸੀਂ ਏਆਈ ਵਿੱਚ ਵਿਆਪਕ ਪਾਠਕ੍ਰਮ ਪੇਸ਼ ਕਰਨ ਲਈ ਤਿਆਰ ਹਾਂ, ਜਿਸ ਨਾਲ ਸੰਸਾਰਪੱਧਰੀ ਕਰੀਅਰ ਦੇ ਮੌਕਿਆਂ ਦਾ ਰਾਹ ਖੁੱਲ੍ਹੇਗਾ |
 
Top