ਲੁਧਿਆਣਾ, 08 ਜੂਨ, 2023 (ਭਗਵਿੰਦਰ ਪਾਲ ਸਿੰਘ): ਮਹਿੰਦਰਾ ਲਾਸਟ ਮਾਇਲ ਮੋਬਿਲਿਟੀ (ਐਲ ਐਮ ਐਮ) ,ਡਿਵੀਜ਼ਨ ਓਫ ਮਹਿੰਦਰਾ & ਮਹਿੰਦਰਾ(ਐਮ&ਐਮ ), ਪੰਜਾਬ ਸਰਕਾਰ ਦੁਆਰਾ ਘੋਸ਼ਿਤ ਈਵੀ ਪਾੱਲਿਸੀ ਦਾ ਸੁਆਗਤ ਕਰਦਾ ਹੈ , ਜੋ ਇਲੈਕਟ੍ਰਿਕ ਵਾਹਨਾਂ ਲਈ ਕਈ ਇੰਸੈਂਟਿਵ ਅਤੇ ਲਾਭ ਪ੍ਰਦਾਨ ਕਰਦੀ ਹੈ ਅਤੇ ਈਵੀ ਨੂੰ ਹੋਰ ਵਧੇਰਾ ਪਹੁੰਚਯੋਗ ਬਣਾਉਂਦੀ ਹੈ । ਸਾਰੇ ਲਾਭ ਗ੍ਰਾਹਕਾਂ ਨੂੰ ਦਿੱਤੇ ਜਾਂਦੇ ਹਨ ।
ਈਵੀ ਪਾੱਲਿਸੀ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਸ਼ੁਲਕ ਤੋਂ 100% ਛੂਟ ਸਮੇਤ ਕਈ ਕਿਸਮ ਦੇ ਲਾਭ ਪ੍ਰਦਾਨ ਕਰਦੀ ਹੈ, ਜੋ ਇਲੈਕਟ੍ਰਿਕ ਵਾਹਨ ਖਰੀਦਨ ਦੀ ਸ਼ੁਰੂਆਤੀ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ । ਇਸ ਪਾੱਲਿਸੀ ਦੇ ਤਹਿਤ, ਭਾਰਤ ਦਾ ਨੰਬਰ ਇਕ ਇਲੈਕਟ੍ਰਿਕ ਥ੍ਰੀ-ਵ੍ਹੀਲਰ ਨਿਰਮਾਤਾ - ਐਲਐਮਐਮ ਆਪਣੇ ਵਾਹਨਾਂ ਨੂੰ ਆਕਰਸ਼ਕ ਇੰਸੈਂਟਿਵ ਦੇ ਨਾਲ ਪੇਸ਼ ਕਰ ਰਿਹਾ ਹੈ । ਈ.ਵੀ ਅਪਗ੍ਰੇਡ ਕਰਨ ਵਾਲੇ ਗ੍ਰਾਹਕਾਂ ਲਈ ਇਹ ਆਕਰਸ਼ਕ ਮੌਕਾ ਹੈ,ਉਦਾਹਰਣ ਲਈ, ਟ੍ਰਿਓ ਆੱਟੋ ₹ 22 110 ਇੰਸੈਂਟਿਵ ਹੈ, ਯਾਰੀ ₹11 070 , ਜੋਰ ₹22 100 ਅਤੇ ਜੋਰ ਗ੍ਰੈਂਡ ₹30 000 । ਇਹ ਇੰਸੈਂਟਿਵ ਲਿਥੀਅਮ-ਆਯਨ ਥ੍ਰੀ ਵ੍ਹੀਲਰ ਈਵੀ ਤੇ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ 1 ਲੱਖ FAME-II ਸਬਸਿਡੀ ਤੋਂ ਅਤਿਰਿਕਤ ਹੈ ।