Home >> ਅੰਤਰਰਾਸ਼ਟਰੀ >> ਆਈਆਰ >> ਸੈਲਾਨੀਆਂ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਉਦਯੋਗ ਜਗਤ ਵਿੱਚ ਆਪਣੇ ਅਨਲਿਮਿਟਡ ਆਈਆਰ ਪੈਕਸ ਦੇ ਨਾਲ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਲਈ ਤਿਆਰ

ਵੀ  ਉਦਯੋਗ ਜਗਤ ਵਿੱਚ  ਆਪਣੇ  ਅਨਲਿਮਿਟਡ  ਆਈਆਰ  ਪੈਕਸ ਦੇ  ਨਾਲ  ਅੰਤਰਰਾਸ਼ਟਰੀ ਸੈਲਾਨੀਆਂ ਨੂੰ  ਬੇਮਿਸਾਲ ਅਨੁਭਵ ਪ੍ਰਦਾਨ ਕਰਨ ਲਈ ਤਿਆਰ

ਲੁਧਿਆਣਾ, 09 ਜੂਨ, 2023 (
ਭਗਵਿੰਦਰ ਪਾਲ ਸਿੰਘ): ਗਰਮੀਆਂ ਦੀਆਂ ਛੁੱਟੀਆਂ ਦਾ ਸੀਜ਼ਨ  ਆ ਗਿਆ ਹੈ, ਅਤੇ ਲੋਕ  ਆਪਣੀਆਂ ਮਨਪਸੰਦ ਗਲੋਬਲ ਡੇਸਟੀਨੇਸ਼ਨਜ਼ ਵੱਲ ਜਾਣ  ਦੀਆਂ ਤਿਆਰੀਆਂ ਵਿਚ ਜੁੱਟ ਗਏ  ਹਨ। ਵੀ  ਦੇ ਰੁਝਾਨ ਦੱਸਦੇ ਹਨ ਕਿ  ਭਾਰਤ ਦੇ 90% ਸੈਲਾਨੀ ਅਮਰੀਕਾ, ਯੂਰਪੀਅਨ ਦੇਸ਼ਾਂ (ਯੂ.ਕੇ., ਫਰਾਂਸ, ਇਟਲੀ, ਜਰਮਨੀ, ਗ੍ਰੀਸ ਆਦਿ ਸਮੇਤ), ਤੁਰਕੀ, ਯੂਏਈ, ਸਿੰਗਾਪੁਰ, ਥਾਈਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਵਰਗੇ ਪ੍ਰਸਿੱਧ ਸਥਾਨਾਂ  'ਤੇ ਘੁੰਮਣ ਜਾਂਦੇ ਹਨ।  ਇਹਨਾਂ ਸਥਾਨਾਂ 'ਤੇ   ਘੁੰਮਣ ਵੇਲੇ  ਭਾਰਤੀ ਯਾਤਰੀ   ਵੀਡੀਓ ਕਾਲਿੰਗ ਜਾਂ ਆਪਣੇ ਅਜ਼ੀਜ਼ਾਂ ਨੂੰ ਫੋਟੋਆਂ ਅਤੇ ਵੀਡੀਓ ਭੇਜਣ ਲਈ ਸਹੀ ਅਰਥਾਂ ਵਿਚ ਸਟ੍ਰੀਮਿੰਗ  ਦਾ ਇੱਕ ਸਹਿਜ  ਅਨੁਭਵ   ਪਾਉਣਾ ਚਾਹੁੰਦੇ ਹਨ।

ਅਜਿਹੇ ਸਾਰੇ ਯਾਤਰੀਆਂ ਲਈ, ਵੀ  ਆਪਣੇ ਇੰਟਰਨੈਸ਼ਨਲ ਰੋਮਿੰਗ (ਆਈਆਰ ) ਪੈਕਸ  'ਤੇ 'ਸੱਚਮੁੱਚ ਅਨਲਿਮਟਿਡ ਡਾਟਾ ਅਤੇ ਕਾਲਾਂ' ਦੀ ਪੇਸ਼ਕਸ਼ ਕਰ ਰਿਹਾ ਹੈ, ਜੋ ਵਧੀਆ ਕਨੈਕਟੀਵਿਟੀ ਪ੍ਰਦਾਨ ਕਰਦੇ ਹਨ ਭਾਵੇਂ ਤੁਸੀਂ ਕਿਤੇ ਵੀ ਹੋਣ । ਵੀ ਸਹੀ ਅਰਥਾਂ ਵਿਚ  ਅਸੀਮਤ ਡੇਟਾ ਅਤੇ ਕਾਲਾਂ, ਮੁਫਤ ਇਨਕਮਿੰਗ ਕਾਲਾਂ ਦੀ ਪੇਸ਼ਕਸ਼ ਕਰਦਾ ਹੈ  ਅਤੇ ਵੀ ਵਿਸ਼ੇਸ਼ ਗਾਹਕ ਸੇਵਾਵਾਂ ਪ੍ਰਦਾਨ ਕਰਕੇ  ਅੰਤਰਰਾਸ਼ਟਰੀ ਰੋਮਿੰਗ 'ਤੇ ਯੂਐਲ ਲਾਭਾਂ ਦੀ ਪੇਸ਼ਕਸ਼ ਕਰਨ ਵਾਲਾ ਇੱਕੋ ਇੱਕ ਓਪਰੇਟਰ ਹੈ। ਇਸ ਤੋਂ ਇਲਾਵਾ, ਇਹ ਸੁਨਿਸ਼ਚਿਤ ਕਰਦਾ ਹੈ  'ਕੋਈ ਸਪੀਡ ਥ੍ਰੋਟਲਿੰਗ'  ਯਾਨੀ ਸਪੀਡ ਵਿਚ ਰੁਕਾਵਟ ਨਾ ਆਵੇ   ਜਿਸ ਨਾਲ ਸ਼ਾਨਦਾਰ ਸਟ੍ਰੀਮਿੰਗ ਅਨੁਭਵ ਮਿਲਦਾ ਰਹੇ।

ਵੀ  ਨੇ  ਦੁਨੀਆ ਭਰ ਦੇ ਸਭ ਤੋਂ ਵਧੀਆ ਗਲੋਬਲ ਸੇਵਾ ਪ੍ਰਦਾਤਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ, ਤਾਂ ਕਿ  ਵੀ ਦੇ  ਉਪਭੋਗਤਾ ਜਿੱਥੇ ਵੀ ਯਾਤਰਾ ਕਰਨ , ਉਹ ਨਿਰਵਿਘਨ ਕਨੈਕਟੀਵਿਟੀ ਪ੍ਰਾਪਤ ਕਰਦੇ ਰਹਿਣ ।  ਵੀ ਸਾਰੇ  ਪੋਸਟਪੇਡ ਰੋਮਿੰਗ ਪੈਕਸ 'ਤੇ 'ਆਲਵੇਸ ਓਨ' ਫ਼ੀਚਰ  ਸੁਨਿਸ਼ਚਿਤ ਕਰਦਾ  ਹੈ, ਤਾਂ ਕਿ ਗਾਹਕਾਂ ਤੋਂ ਅੰਤਰਰਾਸ਼ਟਰੀ ਰੋਮਿੰਗ 'ਤੇ ਜ਼ਿਆਦਾ ਪੈਸੇ ਨਾ ਵਸੂਲੇ  ਜਾਣ, ਫਿਰ ਭਾਵੇਂ ਉਹਨਾਂ ਦੁਆਰਾ ਸਬਸਕ੍ਰਾਈਬ ਕੀਤੇ ਪੈਕ ਦੀ ਮਿਆਦ ਖਤਮ ਕਿਓਂ ਨਾ ਹੋ ਗਈ ਹੋਵੇ।
 
Top