Home >> ਈਅਰਬਡਸ >> ਸੋਨੀ ਇੰਡੀਆ >> ਡਬਲਿਊਐਫ -ਸੀ700ਐਨ >> ਪੰਜਾਬ >> ਲਾਂਚ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਕੰਫਰਟੇਬਲ, ਸਟੇਬਲ ਫਿੱਟ ਅਤੇ ਸ਼ਾਨਦਾਰ ਸਾਊਂਡ ਵਾਲੇ ਨਵੇਂ ਟਰੂਲੀ ਵਾਇਰਲੈੱਸ ਨੋਆਇਸ ਕੈਂਸਲਿੰਗ ਈਅਰਬਡਸ ਡਬਲਿਊਐਫ -ਸੀ700ਐਨ ਕੀਤੇ ਲਾਂਚ

ਸੋਨੀ ਇੰਡੀਆ ਨੇ ਕੰਫਰਟੇਬਲ, ਸਟੇਬਲ ਫਿੱਟ ਅਤੇ ਸ਼ਾਨਦਾਰ ਸਾਊਂਡ ਵਾਲੇ ਨਵੇਂ ਟਰੂਲੀ ਵਾਇਰਲੈੱਸ ਨੋਆਇਸ ਕੈਂਸਲਿੰਗ ਈਅਰਬਡਸ ਡਬਲਿਊਐਫ -ਸੀ700ਐਨ ਕੀਤੇ ਲਾਂਚ

ਲੁਧਿਆਣਾ, 10 ਜੁਲਾਈ 2023 (ਭਗਵਿੰਦਰ ਪਾਲ ਸਿੰਘ)
: ਸੋਨੀ ਇੰਡੀਆ ਨੇ ਅੱਜ ਸ਼ਾਨਦਾਰ ਨਵੀਨਤਮ ਆਡੀਓ ਤਕਨਾਲੋਜੀ ਵਾਲੇ ਡਬਲਿਊਐਫ -ਸੀ700ਐਨ ਈਅਰਬਡਸ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਸੱਚਮੁੱਚ ਵਾਇਰਲੈੱਸ ਹਨ। ਸੋਨੀ ਦੇ ਆਡੀਓ ਲਾਈਨਅੱਪ ਵਿੱਚ ਇਸ ਸ਼ਾਨਦਾਰ ਐਡੀਸ਼ਨ ਦੇ ਨਾਲ, ਮਿਊਜ਼ਿਕ ਦੇ ਸ਼ੌਕੀਨ ਲੋਕ ਹੁਣ ਬੇਮਿਸਾਲ ਆਜ਼ਾਦੀ, ਬੇਮਿਸਾਲ ਆਰਾਮ, ਅਤੇ ਪਹਿਲਾਂ ਨਾਲੋਂ ਕਿਤੇ ਵੱਧ ਹਾਈ ਕੁਆਲਿਟੀ ਸਾਊਂਡ ਦਾ ਅਨੰਦ ਲੈ ਸਕਣਗੇ।

ਨੋਆਇਸ ਕੈਂਸਲਿੰਗ ਟੈਕਨੋਲੋਜੀ ਦੇ ਨਾਲ ਮਨਪਸੰਦ ਮਿਊਜ਼ਿਕ ਵਿਚ ਲੀਨ ਹੋਣ ਦਾ ਲਿਆ ਜਾ ਸਕੇਗਾ ਭਰਭੂਰ ਅਨੰਦ
ਡਬਲਿਊਐਫ -ਸੀ700ਐਨ ਦੇ ਨਾਲ, ਸਿਰਫ਼ ਤੁਸੀਂ ਅਤੇ ਤੁਹਾਡਾ ਮਨਪਸੰਦ ਮਿਊਜ਼ਿਕ ਹੋਵੇਗਾ ,ਕੋਈ ਰੁਕਾਵਟ ਨਹੀਂ। ਨੋਆਇਸ ਕੈਂਸਲਿੰਗ ਟੈਕਨੋਲੋਜੀ ਦੇ ਨਾਲ ਤੁਸੀਂ ਬੈਕਗ੍ਰਾਉਂਡ ਸ਼ੋਰ ਨੂੰ ਬੰਦ ਕਰ ਸਕਦੇ ਹੋ ਜਾਂ ਫੇਰ ਆਪਣੇ ਕੁਦਰਤੀ ਮਾਹੌਲ ਨਾਲ ਜੁੜੇ ਰਹਿਣ ਲਈ ਐਮਬਿਐਂਟ ਸਾਊਂਡ ਮੋਡ ਦੀ ਵਰਤੋਂ ਕਰ ਸਕਦੇ ਹੋ। ਐਮਬਿਐਂਟ ਸਾਊਂਡ ਮੋਡ ਵਿੱਚ, ਫੀਡਫਾਰਵਰਡ ਮਾਈਕ ਤੁਹਾਡੇ ਆਲੇ-ਦੁਆਲੇ ਦੀ ਧੁਨੀ ਨੂੰ ਵਧੇਰੇ ਕੈਪਚਰ ਕਰਦਾ ਹੈ , ਤਾਂ ਜੋ ਤੁਸੀਂ ਆਪਣੇ ਵਾਤਾਵਰਣ ਨਾਲ ਜੁੜੇ ਰਹਿ ਕੇ ਸੁਣਨ ਦੇ ਇੱਕ ਕੁਦਰਤੀ ਅਨੁਭਵ ਦਾ ਆਨੰਦ ਲੈ ਸਕੋ। ਤੁਸੀਂ ਸੋਨੀ | ਹੈੱਡਫੋਨ ਕਨੈਕਟ ਐਪ ਦੇ ਅੰਦਰ ਸੈਟਿੰਗਾਂ ਨੂੰ ਆਪਣੀ ਇੱਛਾ ਅਨੁਸਾਰ ਕਰ ਸਕਦੇ ਹੋ ਜਾਂ ਆਪਣੇ ਈਅਰਬਡਸ ਨੂੰ ਹਟਾਏ ਬਿਨਾਂ ਚੈਟ ਕਰਨ ਲਈ ਵੌਇਸ ਸੈਟਿੰਗ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇੱਕ ਕੌਫੀ ਸ਼ਾਪ ਵਿੱਚ ਜਾ ਕੇ ਆਸਾਨੀ ਨਾਲ ਤੁਰੰਤ ਆਰਡਰ ਕਰ ਸਕਦੇ ਹੋ, ਫਿਰ ਜਲਦੀ ਹੀ ਅਰਾਮ ਨਾਲ ਬੈਠ ਸਕਦੇ ਹੋ, ਅਤੇ ਆਪਣੇ ਮਨਪਸੰਦ ਮਨੋਰੰਜਨ ਦਾ ਅਨੰਦ ਮਾਣ ਸਕਦੇ ਹੋ।

ਇਸਦੇ ਬਟਨ ਦੀ ਆਸਾਨ ਵਰਤੋਂ ਕਰਦੇ ਹੋਏ ਇੱਕ ਪੁਸ਼ ਨਾਲ ਨੋਆਇਸ ਕੈਂਸਲਿੰਗ ਅਤੇ ਐਮਬਿਐਂਟ ਸਾਊਂਡ ਮੋਡਾਂ ਵਿਚਕਾਰ ਸਵਿਚ ਕੀਤਾ ਜਾ ਸਕਦਾ ਹੈ
ਡਬਲਿਊਐਫ -ਸੀ700ਐਨ ਵਿੱਚ ਅਡੈਪਟਿਵ ਸਾਊਂਡ ਕੰਟਰੋਲ ਦੀ ਸੁਵਿਧਾ ਵੀ ਸ਼ਾਮਲ ਹੈ,ਜੋ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ, ਇਸ 'ਤੇ ਨਿਰਭਰ ਕਰਦੇ ਹੋਏ ਐਮਬਿਐਂਟ ਸਾਊਂਡ ਸੈਟਿੰਗਾਂ ਨੂੰ ਵਿਵਸਥਿਤ ਕਰਦਾ ਹੈ। ਇਹ ਉਹਨਾਂ ਸਥਾਨਾਂ ਨੂੰ ਪਛਾਣਦਾ ਹੈ ਜਿੱਥੇ ਤੁਸੀਂ ਅਕਸਰ ਜਾਂਦੇ ਹੋ, ਜਿਵੇਂ ਕਿ ਤੁਹਾਡੀ ਕੰਮ ਵਾਲੀ ਥਾਂ, ਜਿਮ, ਜਾਂ ਕੋਈ ਮਨਪਸੰਦ ਕੈਫੇ, ਅਤੇ ਸਥਿਤੀ ਦੇ ਅਨੁਕੂਲ ਧੁਨੀ ਮੋਡਾਂ ਨੂੰ ਬਦਲਦਾ ਹੈ। ਇਸ ਦੇ ਨਾਲ, ਤੁਸੀਂ ਆਪਣੇ ਮਨਪਸੰਦ ਕਲਾਕਾਰਾਂ ਅਤੇ ਮਨੋਰੰਜਨ ਨੂੰ ਚਾਲੂ ਰੱਖਦੇ ਹੋਏ ਨਿਰਵਿਘਨ ਘੁੰਮ ਸਕਦੇ ਹੋ।

ਪਾਕੇਟ ਸਾਈਜ਼ਡ ਕੈਰਿੰਗ ਕੇਸ ਵਾਲੇ ਡਬਲਯੂਐੱਫ-ਸੀ700 ਦੇ ਐਰਗੋਨੋਮਿਕ ਸਰਫੇਸ ਡਿਜ਼ਾਈਨ ਦੇ ਨਾਲ ਸਾਰਾ ਦਿਨ ਆਰਾਮ ਨਾਲ ਅਨੰਦ ਲਵੋ

ਡਬਲਿਊਐਫ -ਸੀ700ਐਨ ਨੂੰ ਆਰਾਮ ਅਤੇ ਸਥਿਰਤਾ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ, ਭਾਵੇਂ ਤੁਹਾਡੇ ਕੰਨਾਂ ਦਾ ਆਕਾਰ ਕੁਝ ਵੀ ਹੋਵੇ , ਕੋਈ ਫਰਕ ਨਹੀਂ ਪੈਂਦਾ। ਸੋਨੀ ਨੇ 1982 ਵਿੱਚ ਦੁਨੀਆ ਦੇ ਪਹਿਲੇ ਇਨ-ਈਅਰ ਹੈੱਡਫੋਨ ਪੇਸ਼ ਕੀਤੇ ਇਸਤੋਂ ਬਾਅਦ ਇਕੱਠੇ ਕੀਤੇ ਕੰਨਾਂ ਦੇ ਆਕਾਰ ਦੇ ਵਿਆਪਕ ਡੇਟਾ ਦੀ ਵਰਤੋਂ , ਨਾਲ ਹੀ ਵੱਖ-ਵੱਖ ਕਿਸਮਾਂ ਦੇ ਕੰਨਾਂ ਦੀ ਸੰਵੇਦਨਸ਼ੀਲਤਾ ਦਾ ਮੁਲਾਂਕਣ ਕਰਕੇ ਡਬਲਿਊਐਫ -ਸੀ700ਐਨ ਨੂੰ ਡਿਜ਼ਾਈਨ ਕੀਤਾ ਹੈ। ਡਬਲਿਊਐਫ -ਸੀ700ਐਨ ਈਅਰਬਡ ਵਧੇਰੇ ਸਟੇਬਲ ਫਿੱਟ ਲਈ ਇੱਕ ਐਰਗੋਨੋਮਿਕ ਸਰਫੇਸ ਡਿਜ਼ਾਈਨ ਦੇ ਨਾਲ ਮਨੁੱਖੀ ਕੰਨ ਨਾਲ ਪੂਰੀ ਤਰ੍ਹਾਂ ਮੇਲ ਖਾਨ ਵਾਲੇ ਇੱਕ ਆਕਾਰ ਨੂੰ ਜੋੜਦੇ ਹਨ, ਤਾਂ ਜੋ ਤੁਸੀਂ ਬਿਨਾਂ ਕਿਸੇ ਬਰੇਕ ਦੇ ਲੰਬੇ ਸਮੇਂ ਤੱਕ ਸੰਗੀਤ ਸੁਣ ਸਕੋ। ਇਸਦਾ ਬੇਲਨਾਕਾਰ ਚਾਰਜਿੰਗ ਕੇਸ ਛੋਟਾ ਹੈ ਅਤੇ ਜੇਬ ਜਾਂ ਬੈਗ ਵਿੱਚ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ, ਤਾਂ ਜੋ ਈਅਰਬਡਸ ਨੂੰ ਕਿਤੇ ਵੀ ਲਿਜਾਇਆ ਜਾ ਸਕੇ। ਇੱਕ ਸਟਾਈਲਿਸ਼, ਸ਼ਾਨਦਾਰ ਦਿੱਖ ਅਤੇ ਅਨੁਭਵ ਲਈ ਇਸਦੇ ਕੇਸ ਦੀ ਇੱਕ ਜਿਓਮੈਟ੍ਰਿਕਲੀ ਪੈਟਰਨ ਵਾਲੀ ਬਣਾਵਟ ਹੈ। ਡਬਲਿਊਐਫ -ਸੀ700ਐਨ ਦੀ ਬਣਤਰ, ਗੁਣਵੱਤਾ ਅਤੇ ਰੰਗ ਤੁਹਾਡੀ ਸ਼ੈਲੀ ਅਤੇ ਆਰਾਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਇਹ ਕਾਲੇ, ਸਫੇਦ , ਲਵੈਂਡਰ ਅਤੇ ਸੇਜ ਗ੍ਰੀਨ ਰੰਗ ਵਿਚ ਉਪਲਬੱਧ ਹਨ , ਤਾਂਕਿ ਤੁਸੀਂ ਆਪਣੇ ਲਈ ਸਭ ਤੋਂ ਢੁਕਵਾਂ ਅਤੇ ਸਭ ਤੋਂ ਵਧੀਆ ਚੁਣ ਸਕੋਂ।

ਭਰੋਸੇਮੰਦ ਹੈਂਡਸ-ਫ੍ਰੀ ਕਾਲਿੰਗ ਤਜ਼ੁਰਬੇ ਦੇ ਨਾਲ ਪਹਿਲਾਂ ਨਾਲੋਂ ਵੀ ਕੀਤੇ ਸਪਸ਼ਟ ਅਵਾਜ

ਡਬਲਿਊਐਫ -ਸੀ700ਐਨ ਹਵਾ ਦੇ ਸ਼ੋਰ ਨੂੰ ਘਟਾਉਣ ਵਾਲੇ ਢਾਂਚੇ ਦੇ ਕਾਰਨ ਭਰੋਸੇਮੰਦ ਕਾਲ ਗੁਣਵੱਤਾ ਪ੍ਰਦਾਨ ਕਰਦਾ ਹੈ,ਇੱਥੋਂ ਤੱਕ ਕਿ ਹਵਾ ਤੇਜ਼ ਚਲਣ ਵਾਲੇ ਦਿਨ ਵੀ ਇਹ ਆਵਾਜ਼ ਨੂੰ ਸਪੱਸ਼ਟ ਤੌਰ 'ਤੇ ਪ੍ਰਦਾਨ ਕਰਦਾ ਹੈ।

15 ਘੰਟੇ ਤੱਕ ਲੰਬੀ ਚਲਣ ਵਾਲੀ ਬੈਟਰੀ ਲਾਈਫ ਦੇ ਨਾਲ 10 ਮਿੰਟ ਦੀ ਕਵਿਕ ਚਾਰਜਿੰਗ ਵਿਚ 1 ਘੰਟੇ ਤੱਕ ਦਾ ਪਲੇਬੈਕ

15 ਘੰਟਿਆਂ ਤੱਕ ਲੰਬੀ ਚੱਲਣ ਵਾਲੀ ਬੈਟਰੀ ਲਾਈਫ ਅਤੇ ਸਮਾਰਟ ਵਿਸ਼ੇਸ਼ਤਾਵਾਂ ਦੇ ਨਾਲ, ਡਬਲਿਊਐਫ -ਸੀ700 ਟਰੂਲੀ ਵਾਇਰਲੈੱਸ ਈਅਰਬਡ ਰੋਜ਼ਾਨਾ ਦੀ ਜਿੰਦਗੀ ਲਈ ਬਣਾਏ ਗਏ ਹਨ। ਇਸ ਤੋਂ ਇਲਾਵਾ, ਕੈਰਿੰਗ ਕੇਸ ਵਿੱਚ 10+10 ਘੰਟੇ ਦੀ ਚਾਰਜਿੰਗ ਭੀ ਹੈ।

ਕੰਪਰੈੱਸਡ ਮਿਊਜ਼ਿਕ ਫਾਈਲ ਕੁਆਲਿਟੀ ਨੂੰ ਵਧਾਓ ਅਤੇ ਡੀਐਸਈਈ ਦੁਆਰਾ ਹਾਈ -ਕੁਆਲਿਟੀ ਸਾਊਂਡ ਦੇ ਨਾਲ ਸਟ੍ਰੀਮਿੰਗ ਮਿਊਜ਼ਿਕ ਦਾ ਅਨੰਦ ਲਓ
ਡਬਲਿਊਐਫ -ਸੀ700ਐਨ ਡੀਐਸਈਈ (ਡਿਜੀਟਲ ਸਾਊਂਡ ਐਨਹਾਂਸਮੈਂਟ ਇੰਜਣ) ਦੇ ਨਾਲ ਉੱਚ-ਗੁਣਵੱਤਾ ਵਾਲੀ ਆਵਾਜ਼ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸੋਨੀ ਦੇ ਓਰਿਜਨਲ 5 ਐਮਐਮ ਡਰਾਈਵਰ ਯੂਨਿਟ ਦੀ ਮਦਦ ਨਾਲ, ਡਬਲਿਊਐਫ -ਸੀ700ਐਨ ਆਪਣੇ ਛੋਟੇ ਆਕਾਰ ਦੇ ਬਾਵਜੂਦ ਸ਼ਕਤੀਸ਼ਾਲੀ ਬਾਸ ਅਤੇ ਸ਼ਾਨਦਾਰ ਸਪੱਸ਼ਟ ਵੋਕਲ ਪੈਦਾ ਕਰਦੇ ਹੋਏ ਇੱਕ ਪੰਚ ਪੈਕ ਕਰਦਾ ਹੈ, ਜੋ ਵੀ ਸ਼ੈਲੀ ਜਾਂ ਮਨੋਰੰਜਨ ਤੁਸੀਂ ਚੁਣਦੇ ਹੋ ਉਸ ਵਿੱਚ ਸਭ ਤੋਂ ਵਧੀਆ ਪੇਸ਼ ਕਰਦਾ ਹੈ। ਤੁਸੀਂ ਸੋਨੀ |ਹੈੱਡਫੋਨ ਕਨੈਕਟ ਐਪ 'ਤੇ ਈਕਿਉ ਸੈਟਿੰਗਾਂ ਦੇ ਨਾਲ ਆਪਣੀ ਪਸੰਦ ਦੇ ਅਨੁਕੂਲ ਆਪਣੇ ਸੰਗੀਤ ਨੂੰ ਵੀ ਬਦਲ ਸਕਦੇ ਹੋ।

ਮਲਟੀਪੁਆਇੰਟ ਕਨੈਕਸ਼ਨ ਤੁਹਾਨੂੰ ਇੱਕ ਵਾਰ ਵਿੱਚ ਦੋ ਡਿਵਾਈਸਾਂ ਵਿਚਕਾਰ ਤੇਜ਼ੀ ਨਾਲ ਸਵਿੱਚ ਕਰਨ ਦੇ ਯੋਗ ਬਣਾਉਂਦੇ ਹਨ
ਸੰਪੂਰਨ ਸਹੂਲਤ ਲਈ, ਡਬਲਿਊਐਫ -ਸੀ700ਐਨ ਵਿੱਚ ਇੱਕ ਮਲਟੀਪੁਆਇੰਟ ਕਨੈਕਸ਼ਨ ਦੀ ਸੁਵਿਧਾ ਹੈ ਜਿਸਦਾ ਮਤਲਬ ਹੈ ਕਿ ਉਹਨਾਂ ਨੂੰ ਇੱਕੋ ਸਮੇਂ ਦੋ ਬਲੂਟੁੱਥ® ਡਿਵਾਈਸਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਲਈ, ਜਦੋਂ ਕੋਈ ਕਾਲ ਆਉਂਦੀ ਹੈ, ਤਾਂ ਤੁਹਾਡੇ ਈਅਰਬਡਸ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਡਿਵਾਈਸ ਦੀ ਘੰਟੀ ਵੱਜ ਰਹੀ ਹੈ ਅਤੇ ਆਪਣੇ ਆਪ ਹੀ ਸਹੀ ਡਿਵਾਈਸ ਨਾਲ ਕਨੈਕਟ ਹੋ ਜਾਂਦੇ ਹਨ।

ਆਈਪੀਐਕਸ 4 ਸਪਲੈਸ਼-ਪਰੂਫ ਅਤੇ ਸਵੈੱਟ -ਪਰੂਫ ਡਿਜ਼ਾਈਨ ਦੇ ਨਾਲ, ਡਬਲਿਊਐਫ -ਸੀ700 ਤੁਹਾਡੀ ਰੋਜ਼ਾਨਾ ਵਰਤੋਂ ਲਈ ਸੰਪੂਰਨ ਹਨ
ਆਈਪੀਐਕਸ 4 ਵਾਟਰ ਰੇਜਿਸਟੈਂਸ ਦੇ ਨਾਲ ਸਪਲੈਸ਼ ਅਤੇ ਪਸੀਨੇ ਦਾ ਵੀ ਇਨ੍ਹਾਂ ਈਅਰਬਡਸ 'ਤੇ ਕੋਈ ਅਸਰ ਨਹੀਂ ਹੁੰਦਾ ਅਤੇ ਤੁਸੀਂ ਆਪਣੇ ਮਨਪਸੰਦ ਸੰਗੀਤ ਨੂੰ ਨਿਰਵਿਘਨ ਸੁਨ ਸਕਦੇ ਹੋ।

ਕੀਮਤ ਅਤੇ ਉਪਲਬੱਧਤਾ :
ਡਬਲਿਊਐਫ -ਸੀ700ਐਨ 20 ਜੁਲਾਈ 2023 ਤੋਂ ਭਾਰਤ ਵਿੱਚ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬੱਧ ਹੋਣਗੇ।
 

ਮਾਡਲ

ਸਰਬੋਤ ਮਕੀਮਤ (ਰੁਪਏ ਵਿੱਚ)

ਉਪਲਬੱਧਤਾ ਮਿਤੀ

ਉਪਲਬੱਧ ਰੰਗ

 

ਡਬਲਿਊਐਫ -ਸੀ700ਐਨ

8,990/-

20 ਜੁਲਾਈ 2023 ਤੋਂ

ਕਾਲਾ, ਸਫੇਦ , ਲੈਵੈਂਡਰ ਅਤੇ ਸੇਜਗ੍ਰੀਨ

 
Top