ਲੁਧਿਆਣਾ, 06 ਜੁਲਾਈ, 2023 (ਭਗਵਿੰਦਰ ਪਾਲ ਸਿੰਘ): ਅੱਜ-ਕਲ ਲੋਕਾਂ ਦੀਆਂ ਡੇਟਾ ਸਬੰਧੀ ਲੋੜਾਂ ਲਗਾਤਾਰ ਵਧ ਰਹੀਆਂ ਹਨ। ਕੰਮ ਜਾਂ ਨਿੱਜੀ ਵਰਤੋਂ ਲਈ ਡੇਟਾ ਬਹੁਤ ਜਰੂਰੀ ਹੋ ਗਿਆ ਹੈ। ਅੱਜ, ਉਪਭੋਗਤਾ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਡੇਟਾ 'ਤੇ ਬਹੁਤ ਜ਼ਿਆਦਾ ਨਿਰਭਰ ਹਨ, ਕਈ ਬਾਰ ਤਾਂ ਓਹਨਾ ਨੂੰ ਕੁਝ ਗਤੀਵਿਧੀਆਂ ਲਈ ਬਹੁਤ ਜ਼ਿਆਦਾ ਜਾਂ ਅਪ੍ਰਬੰਧਿਤ ਡੇਟਾ ਦੀ ਲੋੜ ਹੁੰਦੀ ਹੈ, ਜਿਵੇਂ ਕਿ ਕਾਲਜ ਪ੍ਰੋਜੈਕਟ ਜਾਂ ਔਨਲਾਈਨ ਅਸਾਈਨਮੈਂਟ, ਸ਼ੋ ਦੇਖਣਾ, ਗੇਮ ਖੇਡਣਾ ਜਾਂ ਸਪੋਰਟਸ ਮੈਚ ਦੇਖਣ ਲਈ ਵੀ ਵਡੀ ਮਾਤਰਾ ਵਿਚ ਡੇਟਾ ਦੀ ਲੋੜ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ, ਪ੍ਰੀਪੇਡ ਗਾਹਕ ਕੋਲ ਆਪਣਾ ਰੋਜ਼ਾਨਾ ਦਾ ਲਿਮਿਟਡ ਡੇਟਾ ਕੋਟਾ ਹੁੰਦਾ ਹੈ ਅਤੇ ਓਹਨਾ ਨੂੰ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਮਹਿੰਗੇ ਐਡ-ਆਨ ਡੇਟਾ ਪੈਕ ਖਰੀਦਣੇ ਪੈਂਦੇ ਹਨ। ਉਪਭੋਗਤਾਵਾਂ ਦੀ ਇਸ ਮਹੱਤਵਪੂਰਨ ਮੰਗ ਨੂੰ ਪੂਰਾ ਕਰਨ ਲਈ, ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ , ਵੀ ਨੇ ਦੋ ਵਿਲੱਖਣ ਸੈਸ਼ੇਟ ਡੇਟਾ ਪੈਕ ਪੇਸ਼ ਕੀਤੇ ਹਨ - 'ਸੁਪਰ ਆਵਰ ਅਤੇ ਸੁਪਰ ਡੇ'। ਇਹਨਾਂ ਪੈਕਸ ਦੇ ਨਾਲ ਵੀ ਦੇ ਪ੍ਰੀਪੇਡ ਉਪਭੋਗਤਾਵਾਂ ਬਿਨਾਂ ਕਿਸੇ ਰੁਕਾਵਟ ਦੇ ਡੇਟਾ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ , ਅਤੇ ਆਪਣੀ ਜਰੂਰਤ ਜਾਂ ਪਸੰਦ ਦੀਆਂ ਸਾਰੀਆਂ ਗਤੀਵਿਧੀਆਂ ਕਰ ਸਕਦੇ ਹਨ।
ਬੇਹੱਦ ਕਿਫਾਇਤੀ ਕੀਮਤ 'ਤੇ, ਵੀ ਦਾ 'ਸੁਪਰ ਆਵਰ' ਪੈਕ 24 ਰੁਪਏ ਵਿਚ 60 ਮਿੰਟਾਂ ਲਈ ਅਸੀਮਤ ਡੇਟਾ ਦੀ ਪੇਸ਼ਕਸ਼ ਕਰਦਾ ਹੈ। ਅਤੇ ਵੀ ਦਾ 'ਸੁਪਰ ਡੇ' ਪੈਕ ਸਿਰਫ 49 ਰੁਪਏ ਵਿੱਚ 24 ਘੰਟਿਆਂ ਲਈ 6 ਜੀਬੀ ਡੇਟਾ ਦੀ ਪੇਸ਼ਕਸ਼ ਕਰਦਾ ਹੈ। ਇਹ ਸੈਸ਼ੇਟ ਪੈਕ ਖਾਸ ਤੌਰ 'ਤੇ ਨੌਜਵਾਨਾਂ ਅਤੇ ਬਾਲਗਾਂ ਲਈ ਤਿਆਰ ਕੀਤੇ ਗਏ ਹਨ ,ਜਿਨ੍ਹਾਂ ਨੂੰ ਬਹੁਤ ਜਿਆਦਾ ਡਾਟਾ ਦੀ ਲੋੜ ਹੁੰਦੀ ਹੈ। ਇਸ ਦੇ ਨਾਲ, ਵੀ ਦੇ ਪ੍ਰੀਪੇਡ ਉਪਭੋਗਤਾ ਡੇਟਾ ਦੀ ਚਿੰਤਾ ਕੀਤੇ ਬਿਨਾਂ ਫਿਲਮਾਂ ਦੇਖਣ, ਵੀਡੀਓ ਸਟ੍ਰੀਮ ਕਰਨ, ਸੰਗੀਤ ਸੁਣਨ, ਗੇਮ ਖੇਡਣ, ਸਰਫਿੰਗ, ਚੈਟਿੰਗ, ਕੰਮ ਕਰਨ ਜਾਂ ਅਧਿਐਨ ਕਰਨ ਦਾ ਵੀ ਆਨੰਦ ਲੈ ਸਕਦੇ ਹਨ। ਵੀ ਗਾਹਕ ਵੀ ਇਹਨਾਂ ਪੈਕ ਦੀ ਵਰਤੋਂ ਵੀ ਗੇਮਾਂ ਖੇਡਣ, ਵੀ ਮੂਵੀਜ਼ ਅਤੇ ਟੀਵੀ 'ਤੇ ਨਵੀਆਂ ਫ਼ਿਲਮਾਂ ਅਤੇ ਵੀਡੀਓਜ਼ ਦਾ ਆਨੰਦ ਲੈਣ ਜਾਂ ਵੀ ਐਪ 'ਤੇ ਵੀ ਮਿਊਜ਼ਿਕ 'ਤੇ ਆਪਣੇ ਮਨਪਸੰਦ ਸੰਗੀਤ ਨੂੰ ਸੁਣਨ ਲਈ ਵੀ ਕਰ ਸਕਦੇ ਹਨ।
ਵੀ ਦਾ ਉਦੇਸ਼ ਆਪਣੇ ਉਪਭੋਗਤਾਵਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਅਰਥਪੂਰਨ ਹੱਲ ਪ੍ਰਦਾਨ ਕਰਨਾ ਹੈ , ਅਤੇ ਬੇਅੰਤ ਸੰਭਾਵਨਾਵਾਂ ਦਾ ਲਾਭ ਉਠਾਉਣ ਵਿਚ ਭਾਰਤੀਆਂ ਦੀ ਮਦਦ ਕਰਕੇ ਓਹਨਾ ਦੇ ਅੱਜ ਅਤੇ ਕੱਲ ਨੂੰ ਬਿਹਤਰ ਬਣਾਉਣਾ ਹੈ।
ਵੀ ਉਪਭੋਗਤਾ ਵੀ ਐਪ/ ਵੈੱਬਸਾਈਟ ਦੇ ਜ਼ਰੀਏ ਜਾਂ ਨੇੜਲੇ ਸਟੋਰ 'ਤੇ ਇਹਨਾਂ ਡੇਟਾ ਪੈਕਸ ਨੂੰ ਰੀਚਾਰਜ ਕਰ ਸਕਦੇ ਹਨ।