Home >> ਸੀ-ਡਾਟ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਸੀ-ਡਾਟ ਦੇ ਨਾਲ ਸਾਂਝੇਦਾਰੀ ਵਿੱਚ ਪੇਸ਼ ਕੀਤੀ­ ਆਈ.ਓ.ਟੀ ਡਿਵਾਈਸ ਇੰਟਰਓਪਰੇਬਲਟੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਦੇ ਲਈ ਆਈ.ਓ.ਟੀ ਲੈਬ-ਏਜ਼-ਏ ਸਰਵਿਸ

ਵੀ ਨੇ ਸੀ-ਡਾਟ ਦੇ ਨਾਲ ਸਾਂਝੇਦਾਰੀ ਵਿੱਚ ਪੇਸ਼ ਕੀਤੀ­ ਆਈ.ਓ.ਟੀ ਡਿਵਾਈਸ ਇੰਟਰਓਪਰੇਬਲਟੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਦੇ ਲਈ ਆਈ.ਓ.ਟੀ ਲੈਬ-ਏਜ਼-ਏ ਸਰਵਿਸ

ਲੁਧਿਆਣਾ, 31 ਅਕਤੂਬਰ 2023 (ਭਗਵਿੰਦਰ ਪਾਲ ਸਿੰਘ):
ਮਾਨਯੋਗ ਪ੍ਰਧਾਨਮੰਤਰੀ ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਆਈ.ਓ.ਟੀ ਅਡਾਪਸ਼ਨ ਨੂੰ ਵਧਾ ਕੇ ਇੰਡਸਟਰੀ 4.0 ਰੇਵੋਲਿਯੂਸ਼ਨ ਵਿੱਚ ਮੋਹਰੀ ਹੈ। ਵੱਖ-ਵੱਖ ਉਦਯੋਗਾਂ ਦੇ ਸੰਗਠਨ ਤੇਜ਼ੀ ਨਾਲ ਆਈ.ਓ.ਟੀ ਅਭਿ ਆਸਾਂ ਨੂੰ ਅਪਣਾ ਰਹੇ ਹਨ­ ਨੈਸਕਾਮ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਦਾ ਆਈ.ਓ.ਟੀ ਬਾਜ਼ਾਰ 2025 ਤੱਕ 15 ਵਿਲੀਅਨ ਡਾਲਰ ਦੇ ਆਂਕੜੇ ਤੱਕ ਪਹੁੰਚ ਜਾਵੇਗਾ। ਹਾਲਾਂਕਿ ਉਦਯੋਗ ਜਗਤ ਨੂੰ ਸੰਚਾਲਨਾਤਮਕ ਚੁਣੌਤੀਆਂ ਜਿਵੇਂ ਡਿਵਾਈਸ ਨੈੱਟਵਰਕ ਕਮਪੇਟੀਬਿਲਟੀ­ ਰਿਮੋਟ ਡਿਵਾਈਸ ਕੰਨਫੀਗਰੇਸ਼ਨ ਆਦਿ ਅਤੇ ਇਕੋਸਿਸਟਮ ਨਾਲ ਜੁੜੀਆਂ ਚੁਣੌਤੀਆਂ ਜਿਵੇਂ ਖੰਡਿਤ ਇਕੋਸਿਸਟਮ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਬਿਯੂਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐੱਸ) ਨੇ ਆਈ.ਓ.ਟੀ ਡਿਵਾਈਸਜ਼ ਦੀ ਇੰਟਰਓਪਰੇਬਿਲਟੀ ਦੇ ਲਈ ਨੈਸ਼ਨਲ ਆਈ.ਓ.ਟੀ ਸਟੈਂਡਰਡ ਦੇ ਰੂਪ ਵਿੱਚ ਵਨ ਐਮ.ਟੂ.ਐਮ ਨੂੰ ਲਾਜ਼ਮੀ ਕੀਤਾ ਹੈ। ਕੁੱਲ ਮਿਲਾ ਕੇ­ ਇਹ ਆਈ.ਓ.ਟੀ ਲੈਬ ਨਾ ਸਿਰਫ ਡਿਵਾਈਸ ਦੇ ਅਨੁਸਾਰ ਨੈੱਟਵਰਕ ਪਰਫਾਰਮੈਂਸ ਨੂੰ ਪ੍ਰਮਾਣਿਤ ਕਰਦੀ ਹੈ ਬਲਕਿ ਸੋਲਿਯੂਸ਼ਨ ਇੰਟਰਓਪਰੇਬਿਲਟੀ ਨੂੰ ਵੀ ਪ੍ਰਮਾਣਿਤ ਕਰਦੀ ਹੈ।

ਵੋਡਾਫੋਨ ਆਈਡੀਆ ਦੀ ਐਂਟਰਪ੍ਰਾਈਜ਼ ਸ਼ਾਖਾ ਵੀ ਬਿਜ਼ਨਸ ਵੱਲੋਂ ਇਹ ਲੈਬ-ਏਜ਼-ਏ ਸਰਵਿਸ ਪਹਿਲ 175 ਤੋਂ ਜ਼ਿਆਦਾ ਵਾਤਾਵਰਣ ਦੀ ਜਾਂਚ ਵਿੱਚ ਸਮਰੱਥ ਹੈ­ ਜਿਸ ਵਿੱਚ ਨੈੱਟਵਰਕ ਅਤੇ ਫੰਕਸ਼ਨਸ ਟੈਸਟਿੰਗ­ ਫੀਲਡ ਟੈਸਟਿੰਗ­ ਐਪਲੀਕੇਸ਼ਨ ਟੈਸਟਿੰਗ­ ਕਮਪੇਟੀਬਿਲਟੀ ਟੈਸਟਿੰਗ­ ਵਨ ਐਮ.ਟੂ.ਐਮ ਸਕੈਂਡਰਡ ਟੈਸਟਿੰਗ ਆਦਿ ਸ਼ਾਮਿਲ ਹਨ। ਇਹ ਵੱਖ-ਵੱਖ ਉਦਯੋਗਾਂ ਜਿਵੇਂ ਏ.ਐਮ.ਆਈ­ ਕਨੈਕਟਡ ਕਾਰ­ ਪੀ.ਓ.ਐਸ­ ਆਦਿ ਵਿੱਚ 30 ਤੋਂ ਜ਼ਿਆਦਾ ਵੱਖ-ਵੱਖ ਯੂਜਰ ਕੇਸਜ਼ ਦੀ ਜਾਂਚ ਵਿੱਚ ਸਮਰੱਥ ਹੈ। ਇਸ ਲੈਬ ਵਿੱਚ ਵੱਖ-ਵੱਖ ਹਿੱਸਿਆਂ ਜਿਵੇਂ ਡਿਵਾਈਸ­ ਮੋਡੀਉਲ­ ਐਸ.ਆਈ.ਐਮ­ ਐਪਲੀਕੇਸ਼ਨ­ ਫਰਮਵੇਅਰ ਆਦਿ ਦੇ ਵਿਆਪਕ ਸਪੈਕਟਰਮ ਨੂੰ ਜਾਂਚ ਕਰਨ ਦੀ ਸਮਰੱਥਾ ਹੈ।

ਇਹ ਲੈਬ ਆਈ.ਓ.ਟੀ ਇਕੋਸਿਸਟਮ ਆਰਕੈਸਟਰੇਟਰ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਸਾਰੇ ਹਿੱਸੇਦਾਰਾਂ ਨੂੰ ਇੱਕ ਹੀ ਮੰਚ 'ਤੇ ਲਿਆ ਕੇ ਆਈ.ਓ.ਟੀ ਦੇ ਅਨੁਭਵ ਨੂੰ ਆਸਾਨ ਬਣਾਉਂਦੀ ਹੈ। ਵੀ ਸੀ-ਡਾਟ ਆਈ.ਓ.ਟੀ ਲੈਬ ਸਾਰੇ ਡਿਵਾਈਸਜ਼ 'ਤੇ ਐਕਜਾਹੋਸਟਿਵ ਟੈਸਟ ਪਲਾਨਸ 'ਤੇ ਚੱਲਦੀ ਹੈ ਅਤੇ ਕਮਪੋਨੈਂਟ ਡਿਜਾਈਨਰਸ ਦੇ ਨਾਲ ਮਿਲ ਕੇ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਬੱਗ ਬਿਨਾਂ ਹੱਲ ਦੇ ਛੁੱਟ ਨਾ ਜਾਵੇ। ਹੁਣ ਤੱਕ 5 ਡਿਵਾਈਸਜ਼ ਨੂੰ ਇਸ ਲੈਬ ਦੁਆਰਾ 'ਨੈੱਟਵਰਕ ਰੈਡੀ' ਪ੍ਰਮਾਣਿਤ ਕੀਤਾ ਜਾ ਚੁੱਕਿਆ ਹੈ। ਹੁਣ ਵੀ ਸੀ-ਡਾਟ ਆਈ.ਓ.ਟੀ ਲੈਬ 5 ਜੀ ਅਤੇ ਐਨ.ਬੀ.ਆਈ.ਓ.ਟੀ ਡਿਵਾਈਸਜ਼ ਦੀ ਜਾਂਚ ਵੀ ਕਰ ਰਹੀ ਹੈ।

ਭਾਰਤ ਵਿੱਚ ਆਈ.ਓ.ਟੀ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਵੀ ਆਈ.ਓ.ਟੀ ਲੈਬ ਦੇ ਯਤਨਾਂ 'ਤੇ ਗੱਲ ਕਰਦੇ ਹੋਏ ਅਰਵਿੰਦ ਨੇਵਤੀਆ­ ਚੀਫ਼ ਐਂਟਰਪ੍ਰਾਈਜ਼ ਬਿਜ਼ਨਸ ਅਫਸਰ­ ਵੀ ਨੇ ਕਿਹਾ­ ''ਆਈ.ਓ.ਟੀ ਸੇਗਮੈਂਟ ਵਿੱਚ ਲੀਡਰ ਹੋਣ ਦੇ ਨਾਤੇ ਵੀ ਵੱਖ-ਵੱਖ ਉਦਯੋਗਾਂ ਵਿੱਚ ਇਸਦੇ ਅਡਾਪਸ਼ਨ ਦੇ ਲਈ ਵਚਨਬੱਧ ਹੈ। ਸਾਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੀ-ਡਾਟ ਦੇ ਨਾਲ ਸਾਂਝੇਦਾਰੀ ਵਿੱਚ ਵੀ ਆਈ.ਓ.ਟੀ ਲੈਬ ਨੇ ਸੀ-ਡਾਟ ਡਿਪਲਾਏਮੈਂਟ ਨਾਲ ਸਟੈਂਡਰਡਾਈਜੇਸ਼ਨ ਅਤੇ ਇੰਟਰਓਪਰੇਬਿਲਟੀ ਨੂੰ ਸਮਰੱਥ ਬਣਾਇਆ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ 'ਸੈਂਟਰ ਆਫ ਇਨੋਵੇਸ਼ਨ' ਦੀ ਸਥਾਪਨਾ ਦੇ ਨਾਲ ਇਸ ਸਾਂਝੇਦਾਰੀ ਨੂੰ ਮਜ਼ਬੂਤ ਬਣਾ ਰਹੇ ਹਨ ਜੋ ਸਟਾਰਟ-ਅਪਸ ਅਤੇ ਐਮ.ਟੂ.ਐਮ/ਆਈ.ਓ.ਟੀ ਉਦਯੋਗ ਦੇ ਵਿੱਚ ਤਾਲਮੇਲ ਬਣਾਵੇਗੀ। ਇਹ ਸਾਂਝੇਦਾਰੀ ਘਰੇਲੂ ਆਈ.ਓ.ਟੀ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਯੋਗਦਾਨ ਦੇਣ ਦੇ ਸਾਡੇ ਯਤਨਾਂ ਦੀ ਪੁਸ਼ਟੀ ਕਰਦੀ ਹੈ।''

ਇਹ ਸਰਟੀਫਿਕੇਸ਼ਨ ਆਈ.ਓ.ਟੀ ਸੇਵਾ ਪ੍ਰਦਾਤਾਵਾਂ ਨੂੰ ਹੇਠ ਲਿਖੇ ਦੁਆਰਾ ਸਮਰੱਥ ਬਣਾਉਂਦਾ ਹੈ:
  • ਵਿਸ਼ਵ ਪਧਰੀ ਮਿਆਰਾਂ ਦੇ ਅਨੁਪਾਲਣ ਦੁਆਰਾ ਤੀਬਰ ਟਾਈਮ-ਟੂ-ਮਾਰਕੀਟ ਨੂੰ ਯਕੀਨੀ ਬਣਾ ਕੇ ਮਾਲੀਆ ਵਧਾਉਂਦਾ ਹੈ।
  • ਵਨ ਐਮ.ਟੂ.ਐਮ ਸਟੈਂਡਰਡ ਦੇ ਅਨੁਸਾਰ ਇੰਟਰਓਪਰੇਬਿਲਟੀ ਅਤੇ ਸਟੈਂਡਰਡਾਈਜ਼ੇਸ਼ਨ ਨੂੰ ਯਕੀਨੀ ਬਣਾ ਕੇ ਆਈ.ਓ.ਟੀ ਸੇਵਾ ਪ੍ਰਦਾਤਾ ਅਤੇ ਉਨ੍ਹਾਂ ਦੀ ਡਿਵਾਈਸ ਭਰੋਸੇਯੋਗਤਾ ਨੂੰ ਵਧਾਉਂਦਾ ਹੈ।

ਇਸਦੇ ਇਲਾਵਾ ਵੀ ਸੀ-ਡਾਟ ਸਾਂਝੇਦਾਰੀ ਭਾਰਤ ਵਿੱਚ ਆਈ.ਓ.ਟੀ ਸਿਸਟਮ ਨੂੰ ਉਤਸ਼ਾਹਿਤ ਕਰੇਗੀ ਅਤੇ ਵੀ ਆਈ.ਓ.ਟੀ. ਲੈਬ ਨੂੰ 'ਸੈਂਟਰ ਆਫ ਇਨੋਵੇਸ਼ਨ' ਦੇ ਰੂਪ ਵਿੱਚ ਵਿਸਥਾਰਿਤ ਕਰਕੇ ਆਈ.ਓ.ਟੀ/ਐਮ.ਟੂ.ਐਮ ਵਿੱਚ ਸਟਾਰਟ-ਅੱਪਸ ਨੂੰ ਮਜ਼ਬੂਤ ਬਣਾਵੇਗੀ। ਇਹ ਇੰਕਿਯੁਬੇਸ਼ਨ ਸੈਂਟਰ ਦੀ ਤਰ੍ਹਾਂ ਕੰਮ ਕਰਦੇ ਹੋਏ ਸਟਾਰਟ-ਅੱਪਸ ਨੂੰ ਆਧੁਨਿਕ ਤਕਨੀਕ ਅਤੇ ਅਜਿਹਾ ਬਿਜ਼ਨਸ ਪਲੇਟਫਾਰਮ ਉਪਲਬੱਧ ਕਰਵਾਏਗੀ ਜੋ ਉਨ੍ਹਾਂ ਨੂੰ ਮਾਰਕੀਟ ਦੇ ਲਈ ਤਿਆਰ ਕਰੇਗਾ। ਇਹ ਸੈਂਟਰ ਵਨ ਐਮ.ਟੂ.ਐਮ ਸਟੈਂਡਰਡ ਦੇ ਅਨੁਸਾਰ ਹੱਲ ਪ੍ਰਦਾਨ ਕਰਨ ਦੇ ਲਈ ਪਲੇਟਫਾਰਮ ਉਪਲਬੱਧ ਕਰਵਾਏਗਾ।

ਡਾ. ਰਾਜ ਕੁਮਾਰ ਉਪਾਧਿਆਏ­ ਸੀ.ਈ.ਓ ਸੀ-ਡਾਟ ਨੇ ਕਿਹਾ­ ''ਵੀ ਸੀ-ਡਾਟ ਆਈ.ਓ.ਟੀ ਲੈਬ ਸਟੈਂਡਰਡ ਆਈ.ਓ.ਟੀ ਡਿਵਾਈਸਜ਼ ਅਤੇ ਐਪਲੀਕੇਸ਼ਨਸ ਦੇ ਲਈ ਟੈਸਟਿੰਗ ਅਤੇ ਸਰਟੀਫਿਕੇਸ਼ਨ ਫਰੇਮਵਰਕ ਦੀ ਸਥਾਪਨਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਮੈਨੂੰ ਯਕੀਨ ਹੈ ਕਿ ਸੀ-ਡਾਟ ਦੁਆਰਾ ਆਈ.ਓ.ਟੀ/ਐਮ.ਟੂ.ਐਮ ਦੇ ਲਈ ਸੈਂਟਰ ਆਫ ਇਨੋਵੇਸ਼ਨ ਭਾਰਤੀ ਉਦਯੋਗਾਂ ਖਾਸ ਤੌਰ 'ਤੇ ਸਟਾਰਟ-ਅਪੱਸ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ­ ਜਿਨ੍ਹਾਂ ਨੂੰ ਸਵਦੇਸ਼ੀ ਸਟੈਂਡਰਡ ਕੰਮਪਲਾਏਾਟ ਡਿਵਾਈਸਜ਼ ਅਤੇ ਐਪਲੀਕੇਸ਼ਨ ਦੇ ਨਿਰਮਾਣ ਅਤੇ ਡਿਪਲਾਏਮੈਂਟ ਵਿੱਚ ਮਦਦ ਮਿਲੇਗੀ।'

ਵੀ ਅਗਾਮੀ ਇੰਡੀਆ ਮੋਬਾਈਲ ਕਾਂਗਰਸ ਵਿੱਚ ਸੀ-ਡਾਟ ਦੇ ਨਾਲ ਸਾਂਝੇਦਾਰੀ ਵਿੱਚ ਵੀ ਆਈ.ਓ.ਟੀ ਲੈਬ ਸਰਵਿਸ ਦਾ ਪ੍ਰਦਰਸ਼ਨ ਕਰੇਗਾ­ ਜਿਸਦਾ ਆਯੋਜਨ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 27 ਤੋਂ 29 ਅਕਤੂਬਰ 2023 ਦੇ ਵਿੱਚ ਹੋਣਾ ਹੈ।

ਆਈ.ਐਮ.ਸੀ 2023 ਦੇ ਵਿਜ਼ਟਰ ਹਾਲ-5­ ਸਟਾਲ-5.1 ਵਿੱਚ ਵੀ ਬੂਥ ਵਿਜ਼ਿਟ ਕਰਕੇ ਇਸ ਸਰਵਿਸ ਦਾ ਐਕਸਕਲੁਜ਼ਿਵ ਪ੍ਰੀਵਿਯੂ ਪਾ ਸਕਦੇ ਹਨ।
 
Top