Home >> #EndICEAge >> S1 X+ >> ਓਲਾ ਇਲੈਕਟ੍ਰਿਕ >> ਈਵੀ >> ਪੰਜਾਬ >> ਲੁਧਿਆਣਾ >> ਵਪਾਰ >> ਓਲਾ ਆਪਣੇ ਸਾਰੇ ਨਵੇਂ S1 X+ ਦੇ ਨਾਲ #EndICEAge ਵਿਚ ਲਿਆਵੇਗਾ ਤੇਜੀ, ਹੁਣ ਸਿਰਫ 89,999 ਰੁਪਏ ਵਿੱਚ ਮੌਜੂਦ

ਓਲਾ ਆਪਣੇ ਸਾਰੇ ਨਵੇਂ S1 X+ ਦੇ ਨਾਲ #EndICEAge ਵਿਚ ਲਿਆਵੇਗਾ ਤੇਜੀ, ਹੁਣ ਸਿਰਫ 89,999 ਰੁਪਏ ਵਿੱਚ ਮੌਜੂਦ

ਲੁਧਿਆਣਾ, 15 ਦਸੰਬਰ, 2023 (ਭਗਵਿੰਦਰ ਪਾਲ ਸਿੰਘ):
ਭਾਰਤ ਦੀ ਸਭ ਤੋਂ ਵੱਡੀ ਈਵੀ ਕੰਪਨੀ ਓਲਾ ਇਲੈਕਟ੍ਰਿਕ ਨੇ #EndICEAge ਮਿਸ਼ਨ ਨੂੰ ਹੋਰ ਤੇਜ਼ ਕਰਨ ਲਈ ਅੱਜ ਆਪਣੀ 'ਦਸੰਬਰ ਟੂ ਰੀਮੇਮਬਰ' ਯਾਨੀ ਕਿ 'ਯਾਦਗਾਰੀ ਦਿਸੰਬਰ' ਮੁਹਿੰਮ ਦਾ ਐਲਾਨ ਕੀਤਾ ਹੈ। ਮੁਹਿੰਮ ਦੇ ਤਹਿਤ, ਸਾਰੇ ਨਵੇਂ S1 X+ ਹੁਣ INR 20,000 ਦੀ ਛੋਟ ਦੇ ਨਾਲ ਉਪਲਬਧ ਹਨ, ਜਿਸ ਨਾਲ S1 X+ ਦੀ ਕੀਮਤ ਹੁਣ ਸਿਰਫ INR 89,999 ਹੋ ਗਈ ਹੈ। ਇਹ S1 X+ ਨੂੰ ਖਰੀਦਣ ਲਈ ਸਭ ਤੋਂ ਸਸਤੇ 2W EV ਸਕੂਟਰਾਂ ਵਿੱਚੋਂ ਇੱਕ ਬਣਾਉਂਦਾ ਹੈ, ਤੇ ਖਰੀਦਣ ਲਈ ਸਭ ਤੋਂ ਵੱਡੀ ਰੁਕਾਵਟ ਨੂੰ ਦੂਰ ਕਰਦਾ ਹੈ। S1 X+ ਦੀ ਡਿਲੀਵਰੀ ਪਹਿਲਾਂ ਹੀ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਸਕੂਟਰ ਦੀ ਬੇਮਿਸਾਲ ਮੰਗ ਵੇਖਣ ਨੂੰ ਮਿਲੀ ਹੈ।

S1 X+ ਘਟ ਕੀਮਤ 'ਤੇ ਉੱਚ ਪੱਧਰੀ ਕਾਰਜਸ਼ੈਲੀ, ਉੱਨਤ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਵਧੀਆ ਰਾਈਡ ਗੁਣਵੱਤਾ ਦਾ ਯਕੀਨ ਦਿਵਾਉਂਦਾ ਹੈ। ਇਹ 3kWh ਦੀ ਇਕ ਬੈਟਰੀ ਦੇ ਨਾਲ ਆਉਂਦਾ ਹੈ ਅਤੇ 151 ਕਿਲੋਮੀਟਰ ਦੀ ਪ੍ਰਮਾਣਿਤ ਰੇਂਜ  ਦਾ ਭਰੋਸਾ ਦਵਾਉਂਦਾ ਹੈ।  6kW ਮੋਟਰ ਨਾਲ ਲੈਸ, S1 X+ 3.3 ਸਕਿੰਟਾਂ ਵਿੱਚ 0-40 kmph ਦੀ ਰਫਤਾਰ ਨੂੰ ਛੂਹ ਲੈਂਦੀ ਹੈ ਅਤੇ ਇਸਦੀ ਟਾਪ ਸਪੀਡ 90 kmph ਹੈ।

ਦੇਸ਼ ਵਿੱਚ EV ਦੇ ਪ੍ਰਵੇਸ਼ ਨੂੰ ਹੋਰ ਹੁਲਾਰਾ ਦੇਣ ਲਈ, ਕੰਪਨੀ ਨੇ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਆਪਣੀ 'ਦਸੰਬਰ ਟੂ ਰੀਮੇਮਬਰ' ਮੁਹਿੰਮ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਸੀਜ਼ਨ ਦੀ ਸਮਾਪਤੀ ਧਮਾਕੇਦਾਰ ਹੋਵੇਗੀ।

ਓਲਾ ਦੀ ਮੁੱਖ ਮਾਰਕੀਟਿੰਗ ਅਫਸਰ, ਅੰਸ਼ੁਲ ਖੰਡੇਲਵਾਲ ਨੇ ਕਿਹਾ ਹੈ ਕਿ, “ਓਲਾ ਇਲੈਕਟ੍ਰਿਕ ਨੇ ਨਵੰਬਰ ਮਹੀਨੇ ਵਿੱਚ 30,000 ਯੂਨਿਟਾਂ ਦੀ ਰਿਕਾਰਡ ਤੋੜ ਵਿਕਰੀ ਦੇ ਨਾਲ ਉਦਯੋਗਿਕ ਮਾਪਦੰਡ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਖਰੀਦ ਨੂੰ ਹੋਰ ਤੇਜ਼ ਕਰਨ ਅਤੇ EV ਨੂੰ ਮੁੱਖ ਧਾਰਾ ਵਿਚ ਲਿਆਉਣ ਲਈ, ਅੱਜ ਅਸੀ ਆਪਣੇ ਨਵੇਂ S1 X+ ਦੀ ਖ਼ਰੀਦ ਨੂੰ ਹੋਰ ਸੌਖਾ ਕਰ ਰਹੇ ਹਾਂ। ਪ੍ਰਮੁੱਖ ICE ਸਕੂਟਰ ਦੇ ਬਰਾਬਰ ਕੀਮਤ ਦੇ ਨਾਲ, ਸਾਨੂੰ ਭਰੋਸਾ ਹੈ ਕਿ S1 X+ #EndICEAge ਲਈ ਤਿਆਰ ਹੈ। ਉਹ ਵੀ ਸਾਡੇ ਸਕੂਟਰਾਂ ਦੀ ਪੁਰੀ ਰੇਂਜ ਦੇ ਨਾਲ ਤੇ ਉਨ੍ਹਾਂ ਦੀ ਦਿਲ ਖਿੱਚਵੀ ਕੀਮਤ ਦੇ ਨਾਲ, ਮੇਰਾ ਪੱਕਾ ਭਰੋਸਾ ਹੈ ਕਿ ਗਾਹਕਾਂ ਕੋਲ ਹੁਣ ICE ਉਤਪਾਦ ਨਾ ਖਰੀਦਣ ਦਾ ਕੋਈ ਕਾਰਨ ਨਹੀਂ ਹੋਵੇਗਾ।"

ਵਿਸ਼ੇਸ਼ ਛੋਟ

ਘਟ ਕੀਮਤਾਂ ਦੀ ਪੇਸ਼ਕਸ਼ ਕਾਰਨ ਖਰੀਦਦਾਰ ਚੋਣਵੇਂ ਕ੍ਰੈਡਿਟ ਕਾਰਡਾਂ, ਅਤੇ ਕ੍ਰੈਡਿਟ ਕਾਰਡ EMIs 'ਤੇ INR 5,000 ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ ਜਦੋਂ ਕਿ ਮੁੱਲ ਪੱਖੋਂ ਪੇਸ਼ਕਸ਼ਾਂ ਦੇ ਗੁਲਦਸਤੇ ਵਿੱਚ ਕੁਝ ਹੋਰ ਚੀਜਾਂ ਵੀ ਸ਼ਾਮਲ ਹਨ ਜਿਵੇਂ ਕਿ ਜ਼ੀਰੋ ਡਾਊਨ ਪੇਮੈਂਟ, ਜ਼ੀਰੋ-ਪ੍ਰੋਸੈਸਿੰਗ ਫੀਸ, ਅਤੇ ਵਿਆਜ ਦਰ 6.99% ਤੋਂ ਘੱਟ। ਓਲਾ ਨੇ ਹਾਲ ਹੀ ਵਿੱਚ ਆਪਣੇ S1 ਪੋਰਟਫੋਲੀਓ ਨੂੰ ਪੰਜ ਸਕੂਟਰਾਂ ਤੱਕ ਵਧਾ ਦਿੱਤਾ ਹੈ। INR 1,47,499 ਦੀ ਕੀਮਤ ਵਾਲਾ, S1 Pro (ਦੂਜੀ ਪੀੜ੍ਹੀ) ਕੰਪਨੀ ਦਾ ਫਲੈਗਸ਼ਿਪ ਸਕੂਟਰ ਹੈ ਜਦੋਂ ਕਿ S1 Air INR 1,19,999 ਵਿੱਚ ਉਪਲਬਧ ਹੈ।

ਓਲਾ ਨੇ ਆਪਣੇ ਆਈਸੀਈ-ਕਿਲਰ ਉਤਪਾਦ, S1X ਨੂੰ ਤਿੰਨ ਵੇਰੀਐਂਟਸ - S1 X+, S1 X (3kWh), ਅਤੇ S1 X (2kWh) ਵਿੱਚ ਵੱਖ-ਵੱਖ ਤਰਜੀਹਾਂ ਵਾਲੀਆਂ ਸਵਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੇਸ਼ ਕੀਤਾ ਹੈ। S1 X (3kWh) ਅਤੇ S1 X (2kWh) ਲਈ ਰਿਜ਼ਰਵੇਸ਼ਨ ਵਿੰਡੋ ਸਿਰਫ਼ INR 999 ਵਿੱਚ ਖੁੱਲੀ ਹੈ। S1 X (3kWh) ਅਤੇ S1 X (2kWh) ਸਕੂਟਰ ਲਗਾਤਾਰ INR 99,999 ਅਤੇ INR 89,999 ਦੀ ਸ਼ੁਰੂਆਤੀ ਕੀਮਤਾਂ 'ਤੇ ਉਪਲਬਧ ਹਨ।
 
Top