Home >> 23000 ਨੋਟਬੁਕਸ >> ਗਿਨੀਜ਼ ਵਲਡ ਰਿਕਾਰਡ >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ 23000 ਤੋਂ ਜ਼ਿਆਦਾ ਨੋਟਬੁਕਸ ਦਾ ਇਸਤੇਮਾਲ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਨੋਟਬੁੱਕ ਸੰਟੈਂਸ ਦੇ ਨਾਲ ਗਿਨੀਜ਼ ਵਲਡ ਰਿਕਾਰਡ ਬਣਾਇਆ

ਲੁਧਿਆਣਾ, 05 ਦਸੰਬਰ, 2023 (ਭਗਵਿੰਦਰ ਪਾਲ ਸਿੰਘ): ਵਰਤਮਾਨ ਵਿੱਚ ਚੱਲ ਰਹੇ ਆਪਣੇ ਕੈਂਪੇਨ 'ਬੀ ਸਮਵਨਸ ਵੀ' ਜਿਸਦਾ ਉਦੇਸ਼ ਲੋਕਾਂ ਨੂੰ ਪਿਆਰ ਅਤੇ ਦੇਖਭਾਲ ਦਾ ਅਹਿਸਾਸ ਕਰਾ ਕੇ ਬਿਹਤਰ ਅੱਜ ਅਤੇ ਚਮਕਦਾਰ ਕੱਲ ਦਾ ਨਿਰਮਾਣ ਕਰਨਾ ਹੈ­ ਦੇ ਮੱਦੇਨਜ਼ਰ ਜਾਣੇ-ਪਛਾਣੇ ਦੁਰਸੰਚਾਰ ਸੇਵਾ ਪ੍ਰਦਾਤਾ ਵੀ ਨੇ 23071 ਨੋਟਬੁਕਸ ਦਾ ਉਪਯੋਗ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਨੋਟਬੁਕ ਸੰਟੈਂਸ ਦੇ ਲਈ ਗਿਨੀਜ਼ ਵਲਡ ਰਿਕਾਰਡ ਬਣਾਇਆ ਹੈ।

ਇਸ ਪਹਿਲਕਦਮੀ ਦਾ ਆਯੋਜਨ ਉੱਤਰ ਪ੍ਰਦੇਸ ਦੇ ਲਖਨਉ ਸਥਿਤ ਜਾਨੇਸ਼ਵਰ ਮਿਸ਼ਰਾ ਪਾਰਕ ਵਿੱਚ ਕੀਤਾ ਗਿਆ­ ਜਿੱਥੇ ਵੀ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ­ ਉਮੀਦ ਫਾਉਂਡੇਸ਼ਨ­ ਕੇਅਰ ਐਜੁਕੇਸ਼ਨ ਟਰਸਟ­ ਆਦਿ ਜੋਤੀ ਸੇਵਾ ਕਮੇਟੀ ਅਤੇ ਬਾਲ ਸਦੀਵੀ ਫਾਉਂਡੇਸ਼ਨ ਨਾਲ 500 ਜ਼ਰੂਰਤਮੰਦ ਬੱਚਿਆਂ ਸਮੇਤ 700 ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਮਿਲ ਕੇ ਦੁਨੀਆਂ ਦਾ ਸਭ ਤੋਂ ਵੱਡਾ ਨੋਟਬੁੱਕ ਸੰਟੈਂਸ- 'ਬੀ ਸਮਵਨਸ ਵੀ' ਬਣਾਇਆ ਅਤੇ ਇਸਦੇ ਦੁਆਰਾ ਸਮਾਵੇਸ਼ਨ ਅਤੇ ਏਕਤਾ ਦਾ ਸੰਦੇਸ਼ ਦਿੱਤਾ।

ਵੀ ਵਲਡ ਰਿਕਾਰਡ ਬਣਾਉਣ ਵਿੱਚ ਇਸਤੇਮਾਲ ਹੋਈ 23071 ਨੋਟਬੁੱਕਸ ਨੂੰ ਉੱਤਰ ਪ੍ਰਦੇਸ ਦੇ ਸਿੱਖਿਆ ਮੰਤਰਾਲੇ ਨੂੰ ਦਾਨ ਵਿੱਚ ਵਿੱਚ ਦੇਵੇਗਾ। ਇਸ ਗਿਨੀਜ਼ ਵਲਡ ਰਿਕਾਰਡ ਨੂੰ ਬਣਾਉਣ ਦਾ ਮੁੱਖ ਉਦੇਸ਼ ਇਸ ਗੱਲ 'ਤੇ ਚਾਨਣਾ ਪਾਉਂਦਾ ਹੈ ਕਿ ਕਿਸ ਤਰ੍ਹਾਂ ਇੱਕ ਨੈੱਟਵਰਕ ਪੂਰੇ ਭਾਈਚਾਰੇ ਨੂੰ ਇਕੱਠੇ ਕਰਦਾ ਹੈ ਅਤੇ ਮਨੁੱਖੀ/ਸਮਾਜਿਕ ਰਿਸ਼ਤਿਆਂ ਨੂੰ ਜੋੜਣ ਵਾਲੇ ਪੁਲ ਦੀ ਤਰ੍ਹਾਂ ਕੰਮ ਕਰਦਾ ਹੈ। ਇਸਤੋਂ ਇਲਾਵਾ ਸਮਾਵੇਸ਼ਨ ਅਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਵੀ ਇਸਦਾ ਮੁੱਖ ਉਦੇਸ਼ ਹੈ।

ਵੀ ਨੇ 23000 ਤੋਂ ਜ਼ਿਆਦਾ ਨੋਟਬੁਕਸ ਦਾ ਇਸਤੇਮਾਲ ਕਰਕੇ ਦੁਨੀਆਂ ਦੇ ਸਭ ਤੋਂ ਵੱਡੇ ਨੋਟਬੁੱਕ ਸੰਟੈਂਸ ਦੇ ਨਾਲ ਗਿਨੀਜ਼ ਵਲਡ ਰਿਕਾਰਡ ਬਣਾਇਆ

ਇਸ ਮੌਕੇ 'ਤੇ ਉੱਤਰ ਪ੍ਰਦੇਸ ਦੇ ਮਾਨਯੋਗ ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਜੀ ਵੀ ਵੀ ਦੀ ਇਸ ਪਹਿਲਕਦਮੀ ਨੂੰ ਸਮਰੱਥਣ ਪ੍ਰਦਾਨ ਕਰਨ ਲਈ ਮੌਜੂਦ ਰਹੇ। ਉਨ੍ਹਾਂ ਨੇ ਐਨ.ਜੀ.ਓ ਦੇ ਬੱਚਿਆਂ ਅਤੇ ਵੀ ਦੇ ਕਰਮਚਾਰੀਆਂ ਦੇ ਨਾਲ ਕੁਝ ਸਮਾਂ ਬਿਤਾਇਆ ਅਤੇ ਸਾਰਿਆਂ ਨੂੰ ਵਲਡ ਰਿਕਾਰਡ ਬਣਾਉਣ ਲਈ ਉਤਸ਼ਾਹਿਤ ਕੀਤਾ।
ਪ੍ਰੋਗਰਾਮ ਵਿੱਚ ਮੌਜੂਦ ਅਨੇਕਾਂ ਦਿਗਜ਼ਾਂ ਵਿੱਚ ਸ਼੍ਰੀਮਤੀ ਬੇਬੀ ਰਾਣੀ ਮੋਰਿਆ­ ਮਾਨਯੋਗ ਕੇਬਿਨੇਟ ਮਹਿਲਾ ਅਤੇ ਬਾਲ ਵਿਕਾਸ ਮੰਤਰੀ­ ਉੱਤਰ ਪ੍ਰਦੇਸ ਸਰਕਾਰ­ ਸ਼੍ਰੀਮਤੀ ਸੁਸ਼ਮਾ ਖਰਕਵਾਲ­ ਮਾਨਯੋਗ ਮੇਅਰ­ ਲਖਨਉ­ ਉੱਤਰ ਪ੍ਰਦੇਸ ਵੀ ਮੌਜੂਦ ਰਹੇ।

ਇਸ ਉਪਲਬੱਧੀ 'ਤੇ ਉਤਸ਼ਾਹ ਜਾਹਿਰ ਕਰਦੇ ਹੋਏ ਪ੍ਰਵੀਨ ਕੁਮਾਰ­ ਆਪੇਰਸ਼ਨਸ ਡਾਏਰੈਕਟਰ­ ਵੋਡਾਫੋਨ ਆਈਡੀਆ ਨੇ ਕਿਹਾ­ ''ਸਭ ਤੋਂ ਵੱਡੇ ਨੋਟਬੁੱਕ ਸੰਟੈਂਸ ਦੇ ਲਈ ਗਿਨੀਜ਼ ਵਲਡ ਰਿਕਾਰਡ ਦੀ ਇਸ ਉਪਲਬੱਧੀ ਨੂੰ ਹਾਸਿਲ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਭਾਰਤ ਵਿੱਚ ਇਕੱਲਾਪਨ ਵੱਧ ਰਿਹਾ ਹੈ ਅਤੇ ਇਸ ਵਿਸ਼ਵ ਰਿਕਾਰਡ ਦੁਆਰਾ ਅਸੀਂ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਹਾਡਾ ਛੋਟਾ ਜਿਹਾ ਯਤਨ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਕਰਵਾ ਸਕਦਾ ਹੈ ਕਿ ਉਹ ਇਕੱਲਾ ਨਹੀਂ ਹੈ। ਕੋਈ ਹੈ ਜੋ ਉਸਨੂੰ ਪਿਆਰ ਦੇਣ ਅਤੇ ਉਸਦੀ ਦੇਖਭਾਲ ਕਰਨ ਲਈ ਮੌਜੂਦ ਹੈ। ਇਹ ਵਲਡ ਰਿਕਾਰਡ ਲੋਕਾਂ ਨੂੰ ਇੱਕ ਦੂਸਰੇ ਨਾਲ ਜੋੜ ਕੇ ਏਕਤਾ ਅਤੇ ਸਮਾਵੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਮੈਂ ਲਖਨਉ ਦੇ ਬੱਚਿਆਂ ਅਤੇ ਲੋਕਾਂ ਪ੍ਰਤੀ ਅਭਾਰੀ ਹਾਂ ਜਿਨ੍ਹਾਂ ਨੇ ਇਸ ਉਪਲਬੱਧੀ ਨੂੰ ਸੰਭਵ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਅਸੀਂ ਬੱਚਿਆਂ ਦੇ ਲਈ 'ਵੀ' ਬਣ ਗਏ ਹਾਂ ਅਤੇ ਦੂਸਰਿਆਂ ਦੇ ਲਈ ਵੀ ਏਕਤਾ ਦੀ ਇਸ ਯਾਤਰਾ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ।''

ਵਲਡ ਰਿਕਾਰਡ 'ਤੇ ਗੱਲ ਕਰਦੇ ਹੋਏ ਸਵਪਿਨਲ ਡੰਗਾਰਿਕਰ­ ਅਧਿਕਾਰਿਕ ਨਿਰਣਾਇਕ­ ਗਿਨੀਜ਼ ਵਲਡ ਰਿਕਾਰਡ ਨੇ ਕਿਹਾ­ ''ਇਹ ਸਭ ਤੋਂ ਵੱਡਾ ਨੋਟਬੁੱਕ ਸੰਟੈਂਸ ਬਣਾਉਣ ਦਾ ਰਿਕਾਰਡ ਯਤਨ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ 2019 ਵਿੱਚ 7674 ਨੋਟਬੁਕਸ ਦੇ ਨਾਲ ਬਣਾਇਆ ਗਿਆ­ ਉਸ ਸਮੇਂ ਵੀ ਮੈਂ ਨਿਰਣਾਇਕ ਸੀ। ਅੱਜ ਇੱਕ ਬਾਰ ਫਿਰ ਤੋਂ ਮੈਂ ਦੇਖਿਆ ਕਿ ਵੋਡਾਫੋਨ ਆਈਡੀਆ ਨੇ ਕਿੰਨੀਆਂ ਨੋਟਬੁੱਕਸ ਦਾ ਇਸਤੇਮਾਲ ਕਰਕੇ ਇਹ ਰਿਕਾਰਡ ਬਣਾਇਆ ਨੋਟਬੁੱਕਸ ਅਤੇ ਡਿਜ਼ਾਈਨ ਪਹਿਲਾਂ ਤੋਂ ਅਨੁਮੋਦਿਤ ਸੀ। ਫਾਈਨਲ ਜਾਂਚ ਤੋਂ ਬਾਅਦ­ ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 23071 ਨੋਟਬੁੱਕਸ ਦੇ ਨਾਲ ਵੋਡਾਫੋਨ ਆਈਡੀਆ ਨੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ ਸਭ ਤੋਂ ਵੱਡੇ ਨੋਟਬੁੱਕ ਸੰਟੈਂਸ ਦੇ ਨਾਲ ਨਵਾਂ ਗਿਨੀਜ਼ ਵਲਡ ਰਿਕਾਰਡ ਬਣਾਇਆ ਹੈ। ਮੈਂ ਇਸ ਉਪਲਬੱਧੀ ਦੇ ਲਈ ਵੀ ਨੂੰ ਵਧਾਈ ਦੇਣਾ ਚਾਹਾਂਗਾ।''

ਵੀ ਦਾ ਮੌਜੂਦਾ ਕੈਂਪੇਨ 'ਬੀ ਸਮਵਨਸ ਵੀ' ਇਹ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਚੰਗੇ-ਬੁਰੇ ਹਰ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਵੋ­ ਤੁਸੀਂ ਛੋਟੇ ਜਿਹੇ ਯਤਨਾਂ ਨਾਲ ਵੀ ਦੂਸਰਿਆਂ ਪ੍ਰਤੀ ਹਮਦਰਦੀ ਨੂੰ ਦਰਸ਼ਾ ਸਕਦੇ ਹੋਂ। ਇਸਦਾ ਉਦੇਸ਼ ਅਜਿਹੀ ਸਮਾਵੇਸ਼ੀ ਦੁਨੀਆਂ ਦਾ ਨਿਰਮਾਣ ਕਰਨਾ ਹੈ­ ਜਿੱਥੇ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ­ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਕੋਈ ਹੈ ਜੋ ਉਨ੍ਹਾਂ ਦੀ ਦੇਖਭਾਲ ਕਰਨ­ ਉਨ੍ਹਾਂ ਨੂੰ ਪਿਆਰ ਕਰਨ ਲਈ ਮੌਜੂਦ ਹੈ।
 
Top