ਲੁਧਿਆਣਾ, 28 ਦਸੰਬਰ, 2023 (ਭਗਵਿੰਦਰ ਪਾਲ ਸਿੰਘ): ਭਾਰਤ ਦਾ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਹੁਣ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਪਹਿਲੀ ਬਾਰ ਲੈ ਕੇ ਆਇਆ ਹੈ 3199 ਰੁਪਏ ਦੀ ਕੀਮਤ ਵਾਲਾ ਇੱਕ ਨਵਾਂ ਸਾਲਾਨਾ ਪ੍ਰੀਪੇਡ ਰੀਚਾਰਜ ਪੈਕ , ਜਿਸ ਨਾਲ ਉਪਭੋਗਤਾ ਅਮੇਜ਼ਨ ਪ੍ਰਾਈਮ ਵੀਡੀਓ ਸਬਸਕ੍ਰਿਪਸ਼ਨ ਦਾ ਲਾਭ ਲੈ ਸਕਣਗੇ। ਇਹ ਵਿਆਪਕ ਪੇਸ਼ਕਸ਼ ਵੀ ਪ੍ਰੀਪੇਡ ਉਪਭੋਗਤਾਵਾਂ ਨੂੰ ਕਨੈਕਟੀਵਿਟੀ ਅਤੇ ਮਨੋਰੰਜਨ ਦੇ ਬੇਮਿਸਾਲ ਮਿਸ਼ਰਣ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਵੀ ਇਸ ਸ਼੍ਰੇਣੀ ਵਿਚ ਸਭ ਤੋਂ ਘੱਟ 3199 ਰੁਪਏ ਦੇ ਟੈਰਿਫ 'ਤੇ ਸਾਲਾਨਾ ਪਲਾਨ 'ਤੇ ਇਹ ਆਫਰ ਦੇਣ ਵਾਲਾ ਇਕਲੌਤਾ ਦੂਰਸੰਚਾਰ ਪਲੇਅਰ ਹੈ।
ਅੱਜ ਦੀ ਡਿਜੀਟਲ ਜੀਵਨਸ਼ੈਲੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ, ਵੀ ਦਾ 3199 ਰੁਪਏ ਦਾ ਰੀਚਾਰਜ ਪੈਕ ਗਾਹਕਾਂ ਨੂੰ ਅਸੀਮਤ ਕਾਲਾਂ, 2 ਜੀਬੀ ਡੇਟਾ ਪ੍ਰਤੀ ਦਿਨ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ ਲਈ ਇੱਕ ਸਾਲ ਦੀ ਗਾਹਕੀ ਪ੍ਰਦਾਨ ਕਰਦਾ ਹੈ। ਇਹ ਨਿਵੇਕਲਾ ਓਟੀਟੀ ਲਾਭ ਇਹ ਯਕੀਨੀ ਬਣਾਉਂਦਾ ਹੈ ਕਿ ਪ੍ਰੀਪੇਡ ਗਾਹਕ ਹੁਣ ਜਦੋਂ ਚਾਹੁਣ ਆਪਣੀ ਪਸੰਦ ਦੇ ਐਂਟਰਟੇਨਮੈਂਟ- ਨਵੀਨਤਮ ਫਿਲਮਾਂ, ਟੀਵੀ ਸ਼ੋਅ ਅਤੇ ਐਮਾਜ਼ਾਨ ਓਰਿਜਨਲਸ ਦਾ ਆਨੰਦ ਲੈ ਸਕਦੇ ਹਨ।
ਇਸ ਰੀਚਾਰਜ ਪੈਕ ਦੀਆਂ ਅਤਿਰਿਕਤ ਵਿਸ਼ੇਸ਼ਤਾਵਾਂ ਵਿੱਚ ਅਨਲਿਮਿਟਡ ਨੈਸ਼ਨਲ ਕਾਲਸ , ਰੋਜ਼ਾਨਾ 100 ਐਸਐਮਐਸ ਦਾ ਕੋਟਾ, ਵੀਕਐਂਡ ਡਾਟਾ ਰੋਲਓਵਰ, ਰਾਤ 12:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬਿੰਜ-ਫ੍ਰੀ, ਯਾਨੀ ਗਾਹਕ ਬਿਨਾਂ ਰੁਕਾਵਟ ਦੇ ਗੱਲਬਾਤ ਕਰਨ ਅਤੇ ਮੈਸੇਜਿੰਗ ਦਾ ਅਨੰਦ ਲੈ ਸਕਦੇ ਹਨ।
ਇਸ ਲਾਂਚ ਨੇ ਇਸਦੇ ਮੌਜੂਦਾ ਓਟੀਟੀ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕੀਤਾ ਹੈ:
MRP |
Telco |
Validity |
Non Telco |
3199 |
2GB/day + Unlimited Calls + 100 SMS/day |
365 days |
1 Year of Prime video mobile edition subscription |
3099 |
2GB/day + Unlimited Calls + 100 SMS/day |
365 days |
1 Year of Disney+ Hotstar mobile subscription |
903 |
2GB/day + Unlimited Calls + 100 SMS/day |
90 days |
90 days of Sony LIV premium mobile subscription |
902 |
2GB/day + Unlimited Calls + 100 SMS/day |
90 days |
90 days of Sun NXT (Tv + Mobile) subscription |
901 |
3GB/day + Unlimited Calls + 100 SMS/day |
70 days |
1 Year of Disney+ Hotstar mobile subscription |
ਵੀ ਉਪਭੋਗਤਾ ਵੀ ਐਪ/ ਵੈੱਬਸਾਈਟ ਜਾਂ ਨਜ਼ਦੀਕੀ ਵੀ ਸਟੋਰ 'ਤੇ 3199 ਰੁਪਏ ਦੇ ਨਵੇਂ ਪੈਕ ਦਾ ਰੀਚਾਰਜ ਕਰ ਸਕਦੇ ਹਨ।