ਚੰਡੀਗੜ੍ਹ / ਲੁਧਿਆਣਾ, 05 ਜਨਵਰੀ 2024 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ ਵਿਸ਼ੇਸ਼ ਦੌੜਾਕਾਂ ਅਤੇ ਐਥਲੀਟਾਂ ਲਈ ਡਿਜ਼ਾਈਨ ਕੀਤੇ ਵਾਇਰਲੈੱਸ ਸਪੋਰਟਸ ਹੈੱਡਫੋਨ ਦੇ ਇੱਕ ਨਵੇਂ ਮਾਡਲ ਸੋਨੀ ਫਲੋਟ ਰਨ ਡਬਲਿਊਆਈ -ਓਈ 610 ਦੇ ਲਾਂਚ ਦੀ ਘੋਸ਼ਣਾ ਕੀਤੀ ਹੈ। ਇੱਕ ਨਵੇਂ ਹੈੱਡਫੋਨ ਇਅਰ ਕਨਾਲ ਨੂੰ ਛੂਹੇ ਬਗੈਰ ਸਪੀਕਰਸ ਨੂੰ ਨੇੜੇ ਰੱਖਦੇ ਹਨ , ਕੰਨਾਂ ਨੂੰ ਬਹੁਤ ਜਿਆਦਾ ਢਕੇ ਬਿਨਾਂ ਸੁਰੱਖਿਅਤ ਰੱਖਦੇ ਹੋਏ ਬਿਹਤਰੀਨ ਸਾਊਂਡ ਅਨੁਭਵ ਪ੍ਰਦਾਨ ਕਰਦੇ ਹਨ । ਦੌੜਾਕ ਦੇ ਸੁਭਾਅ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੇ ਗਏ ਇਹ ਫਲੋਟ ਰਨ ਹੈੱਡਫੋਨ ਆਰਾਮਦਾਇਕ ਅਤੇ ਸਥਿਰ ਅਨੁਭਵ ਪ੍ਰਦਾਨ ਕਰਦੇ ਹਨ , ਉਹ ਵੀ ਸਾਊਂਡ ਦੀ ਗੁਣਵੱਤਾ 'ਤੇ ਕੋਈ ਸਮਝੌਤਾ ਕੀਤੇ ਬਗੈਰ ।
ਫਲੋਟ ਰਨ ਦੌੜਾਕਾਂ ਜਾਂ ਅਥਲੀਟਾਂ ਲਈ ਮਹੱਤਵਪੂਰਨ ਫ਼ੀਚਰਸ ਦੀ ਪੇਸ਼ਕਸ਼ ਕਰਦੇ ਹਨ ,ਇਹ ਭਾਰ ਵਿਚ ਹਲਕੇ ਹੋਣ ਦੇ ਨਾਲ ਲਚਕੀਲੇ ਨੈਕਬੈਂਡ ਦੇ ਨਾਲ ਆਉਂਦੇ ਹਨ , ਜਿਸ ਕਰਕੇ ਦੌੜ ਲਗਾਉਂਦੇ ਸਮੇਂ ਖਿਸਕਦੇ ਨਹੀਂ । ਇੱਕ ਦਬਾਅ-ਰਹਿਤ ਡਿਜ਼ਾਈਨ ਹੋਣ ਕਰਕੇ ਇਹ ਕੰਨਾਂ ਵਿਚ ਸੁਰੱਖਿਅਤ ਢੰਗ ਨਾਲ ਸੈੱਟ ਹੋ ਜਾਂਦੇ ਹਨ ਅਤੇ ਦੌੜਾਕਾਂ ਨੂੰ ਹੁਣ ਕਸਰਤ ਕਰਦੇ ਸਮੇਂ ਪਸੀਨੇ ਜਾਂ ਚੀਕਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ । ਇਸ ਉਤਪਾਦ ਨੂੰ ਕ੍ਰਾਊਡਫੰਡਿੰਗ ਦਾ ਭਰਵਾਂ ਹੁੰਗਾਰਾ ਮਿਲਿਆ , ਜਿਸ ਕਾਰਨ ਇਸਦਾ ਅਧਿਕਾਰਤ ਲਾਂਚ ਹੋਇਆ । ਇਸਦੇ ਵਿਸ਼ੇਸ਼ ਔਫ-ਈਅਰ ਡਿਜ਼ਾਈਨ ਦੇ ਕਾਰਨ , ਦੌੜਾਕਾਂ ਨੂੰ ਆਪਣੇ ਕੰਨਾਂ 'ਤੇ ਦਬਾਅ ਜਾਂ ਭਾਰੀਪਣ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ । ਵਧੇਰੇ ਆਰਾਮ ਲਈ, ਇਹ ਵਾਇਰਲੈੱਸ ਸਪੋਰਟਸ ਹੈੱਡਫੋਨ ਪਹਿਨਣ ਵਾਲੇ ਦੇ ਕੰਨਾਂ 'ਤੇ ਇਸ ਤਰਾਂ ਬੈਠਦੇ ਹਨ ਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਲੰਬੇ ਸਮੇਂ ਲਈ ਆਰਾਮ ਨਾਲ ਆਨੰਦ ਲੈ ਸਕਣ। ਇਸ ਤੋਂ ਇਲਾਵਾ, ਫਲੋਟ ਰਨ ਹੈੱਡਫੋਨਜ਼ ਦਾ ਭਾਰ ਸਿਰਫ 33 ਗ੍ਰਾਮ ਦੇ ਕਰੀਬ ਹੈ, ਇਸ ਲਈ ਦੌੜਾਕ ਆਪਣੇ ਆਲੇ-ਦੁਆਲੇ 'ਤੇ ਧਿਆਨ ਕੇਂਦਰਿਤ ਕਰ ਸਕਦੇ ਹਨ।
ਸਥਿਰ ਅਤੇ ਸੁਰੱਖਿਅਤ ਹੋਣ ਲਈ ਡਿਜ਼ਾਈਨ ਕੀਤੇ ਗਏ ਫਲੋਟ ਰਨ ਹੈੱਡਫੋਨ ਆਪਣੀ ਥਾਂ 'ਤੇ ਹੀ ਰਹਿੰਦੇ ਹਨ , ਭਾਵੇਂ ਦੌੜਾਕ ਕਿੰਨਾ ਵੀ ਤੇਜ ਚਲ ਰਿਹਾ ਹੋਵੇ । ਸਿਰ ਦੇ ਆਕਾਰ ਅਤੇ ਹੇਅਰ ਸਟਾਈਲ ਦੀ ਇੱਕ ਵਿਸ਼ਾਲ ਸ਼੍ਰੇਣੀ 'ਤੇ ਟੈਸਟ ਕੀਤੇ ਗਏ ਇਹ ਹੈੱਡਫੋਨ ਲਚਕੀਲੇ ਨੇਕਬੈਂਡ ਡਿਜ਼ਾਈਨ ਦੇ ਕਾਰਨ ਦੌੜਾਕ ਦੇ ਨਾਲ ਰਹਿਣਗੇ। ਇਸ ਤੋਂ ਇਲਾਵਾ, ਫਲੋਟ ਰਨ ਹੈੱਡਫੋਨਸ ਨੂੰ ਹੋਰ ਅਸੈਸਰੀਜ਼ ਜਿਵੇਂ ਕਿ ਹੈਟਸ ਅਤੇ ਸਨਗਲਾਸਾਂ ਨਾਲ ਵੀ ਟੈਸਟ ਕੀਤਾ ਗਿਆ ਸੀ। ਭਾਵੇਂ ਜੋ ਵੀ ਪਹਿਨਿਆ ਹੋਵੇ , ਸਟੇਬਲਾਇਜ਼ਿੰਗ ਨੈੱਕਬੈਂਡ ਉਹਨਾਂ ਨੂੰ ਸੁਰੱਖਿਅਤ ਰੱਖੇਗਾ । 16 ਐਮਐਮ ਡ੍ਰਾਈਵਰ ਅਤੇ ਸਟੀਕ ਟਿਊਨਿੰਗ ਆਫ-ਈਅਰ ਸਟਾਈਲ ਦੇ ਨਾਲ ਇਹ ਵਧੇਰੇ ਕੁਦਰਤੀ ਅਤੇ ਵਾਈਡਰ ਸਾਊਂਡ ਦੀ ਪੇਸ਼ਕਸ਼ ਕਰਦੇ ਹਨ, ਯਾਨੀ ਆਵਾਜ਼ ਦੀ ਗੁਣਵੱਤਾ 'ਤੇ ਕੋਈ ਸਮਝੌਤਾ ਨਹੀਂ ਕੀਤਾ ਗਿਆ । ਫਲੋਟ ਰਨ ਹੈੱਡਫੋਨਸ ਦਾ ਇੱਕ ਓਪਨ-ਟਾਈਪ ਡਿਜ਼ਾਇਨ ਹੈ ਜੋ ਤੁਹਾਡੇ ਸਰੀਰ ਦੀਆਂ ਈਕੋ ਸਾਊਂਡਸ ਨੂੰ ਖਤਮ ਕਰਦਾ ਹੈ, ਜਿਵੇਂ ਕਿ ਫੁੱਟ ਸਟੇਪਸ , ਚਬਾਉਣ ਜਾਂ ਸਾਹ ਲੈਣ ਦੀਆਂ ਆਵਾਜ਼ ਆਦਿ ।
ਇਹ ਹੈੱਡਫੋਨ ਉਪਭੋਗਤਾ ਦੇ ਕੰਨਾਂ ਵਿਚ ਸਹੀ ਤਰਾਂ ਫਿੱਟ ਹੁੰਦੇ ਹਨ ਪਰ ਉਹਨਾਂ ਨੂੰ ਢੱਕਦੇ ਨਹੀਂ ਹਨ, ਤਾਂ ਜੋ ਉਹ ਆਪਣੇ ਆਲੇ ਦੁਆਲੇ ਤੋਂ ਜਾਣੂ ਰਹਿ ਸਕਣ। ਫਲੋਟ ਰਨ ਡਿਜ਼ਾਈਨ ਮਿਊਜ਼ਿਕ ਨੂੰ ਕੁਦਰਤੀ ਤੌਰ 'ਤੇ ਐਬਿਐਂਟ ਸਾਊਂਡ ਨਾਲ ਮਿਲਾਉਂਦੇ ਹਨ ਅਤੇ ਉਪਭੋਗਤਾ ਦੇ ਕੰਨ ਦੇ ਆਕਾਰ ਅਨੁਸਾਰ ਫਿੱਟ ਹੋ ਜਾਂਦੇ ਹਨ । ਫਲੋਟ ਰਨ ਆਫ-ਈਅਰ ਹੈੱਡਫੋਨ ਕੰਨਾਂ ਵਿਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਪਾਉਂਦੇ , ਉਪਭੋਗਤਾ ਆਪਣੀ ਕਿਸੇ ਵੀ ਗਤੀਵਿਧੀ ਦੀ ਬਿਹਤਰੀਨ ਪਰਫਾਰਮੈਂਸ ਪ੍ਰਾਪਤ ਕਰ ਸਕਦੇ ਹਨ । ਨਤੀਜੇ ਵਜੋਂ ਇੱਕ ਵਧੇਰੇ ਸਥਾਨਿਕ ਅਤੇ ਕੁਦਰਤੀ ਸੁਣਨ ਦਾ ਅਨੁਭਵ ਪ੍ਰਾਪਤ ਹੁੰਦਾ ਹੈ।
ਇੱਕ ਆਈਪੀਐਕਸ 4 ਸਪਲੈਸ਼ਪਰੂਫ ਰੇਟਿੰਗ ਦੇ ਨਾਲ, ਖਪਤਕਾਰਾਂ ਨੂੰ ਪਸੀਨੇ ਜਾਂ ਮੀਂਹ ਵਿੱਚ ਹੋਣ ਵਾਲੇ ਨੁਕਸਾਨ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਲੰਬੀ ਬੈਟਰੀ ਲਾਈਫ ਅਤੇ ਪੂਰੀ ਤਰ੍ਹਾਂ ਚਾਰਜ ਹੋਣ 'ਤੇ 10 ਘੰਟੇ ਤੱਕ ਦੇ ਪਲੈ ਟਾਈਮ ਦੇ ਨਾਲ, ਫਲੋਟ ਰਨ ਹੈੱਡਫੋਨ ਲੰਬੇ ਸਮੇਂ ਤੱਕ ਚੱਲਣ ਦੀ ਸ਼ਕਤੀ ਦੇਣਗੇ। ਜੇਕਰ ਤੁਸੀਂ ਕਾਹਲੀ ਵਿੱਚ ਹੋ ? 10 ਮਿੰਟ ਦਾ ਕੁਇਕ ਚਾਰਜ ਇੱਕ ਘੰਟੇ ਦਾ ਪਲੈ ਟਾਈਮ ਦੇਵੇਗਾ। ਕਈ ਤਰ੍ਹਾਂ ਦੇ ਕੰਟਰੋਲ ਬਿਲਟ-ਇਨ ਦੇ ਨਾਲ, ਉਪਭੋਗਤਾ ਪਲੇਬੈਕ ਨੂੰ ਨਿਯੰਤਰਿਤ ਕਰ ਸਕਦੇ ਹਨ ਅਤੇ ਆਪਣੀ ਜੇਬ ਜਾਂ ਬੈਗ ਵਿੱਚੋਂ ਬਾਹਰ ਕੱਢੇ ਬਿਨਾਂ ਆਪਣੇ ਸਮਾਰਟਫੋਨ ਦੇ ਵੌਇਸ ਅਸਿਸਟੈਂਟ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਜਦੋਂ ਓਹਨਾ ਦੀ ਦੌੜ ਪੂਰੀ ਹੋ ਜਾਂਦੀ ਹੈ ਅਤੇ ਕੰਮ 'ਤੇ ਜਾਣ ਦਾ ਸਮਾਂ ਹੁੰਦਾ ਹੈ, ਤਾਂ ਇਹਨਾਂ ਹੈੱਡਫੋਨਾਂ ਵਿੱਚ ਉਤਪਾਦਕਤਾ ਕਾਰਜਾਂ ਲਈ ਬਿਲਕੁਲ ਆਦਰਸ਼ ਇੱਕ ਉੱਚ-ਗੁਣਵੱਤਾ ਵਾਲਾ ਬਿਲਟ-ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ।
ਫਲੋਟ ਰਨ ਹੈੱਡਫੋਨ ਯੂਐਸਬੀ -ਸੀ ਦੀ ਵਰਤੋਂ ਕਰਕੇ ਸੁਵਿਧਾਜਨਕ ਚਾਰਜ ਹੁੰਦੇ ਹਨ। ਇਸ ਤੋਂ ਇਲਾਵਾ, ਹੈੱਡਫੋਨਾਂ ਦੇ ਨਾਲ ਸਪਲਾਈਡ ਚਾਰਜਿੰਗ ਕੇਬਲ ਅਤੇ ਹੈੱਡਫੋਨਾਂ ਨੂੰ ਇਕੱਠੇ ਅਤੇ ਸੁਰੱਖਿਅਤ ਰੱਖਣ ਲਈ ਇੱਕ ਕੈਰੀਇੰਗ ਪਾਊਚ ਵੀ ਆਉਂਦਾ ਹੈ।
ਫਲੋਟ ਰਨ 4 ਜਨਵਰੀ 2023 ਤੋਂ ਬਾਅਦ ਭਾਰਤ ਭਰ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬੱਧ ਹੋਣਗੇ ।
ਮਾਡਲ |
ਸਰਬੋਤਮ ਖਰੀਦ ਮੁੱਲ ( ਰੁਪਏ ਵਿੱਚ) |
ਉਪਲਬੱਧਤਾ ਮਿਤੀ |
ਉਪਲਬੱਧ ਰੰਗ
|
ਫਲੋਟਰਨ ਹੈੱਡਫੋਨ |
10,990/- |
4 ਜਨਵਰੀ 2023 ਤੋਂ |
ਬਲੈਕ
|