ਚਡੀਗੜ੍ਹ / ਲੁਧਿਆਣਾ, 20 ਫਰਵਰੀ 2024 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ ਆਪਣੀ ਕਾਰ ਏਵੀ ਰੀਸੀਵਰਜ ਦੀ ਸ਼੍ਰੇਣੀ ਵਿਚ ਇੱਕ ਨਵੇਂ ਉਤਪਾਦ ਐਕਸਏਵੀ - ਏਐਕਸ 8500 ਦਾ ਐਲਾਨ ਕੀਤਾ ਹੈ। ਐਕਸਏਵੀ - ਏਐਕਸ 8500 ਉਦਯੋਗ ਦੀ ਮੋਹਰੀ ਗੁਣਵੱਤਾ ਪ੍ਰਦਾਨ ਕਰਦੇ ਹੋਏ ਉਪਭੋਗਤਾ ਦੇ ਨਿੱਜੀ ਵਿਜ਼ੂਅਲ ਅਤੇ ਆਡੀਓ ਅਨੁਭਵ ਦੇ ਅਨੁਰੂਪ ਕਸਟਮਾਇਜ਼ਡ ਕੀਤਾ ਜਾ ਸਕਣ ਵਾਲਾ ਅਨੁਭਵ ਪ੍ਰਦਾਨ ਕਰਦਾ ਹੈ। ਇਸ ਨਵੇਂ ਮਾਡਲ ਵਿੱਚ ਵਿਜ਼ੂਅਲ ਅਤੇ ਆਡੀਓ ਪ੍ਰਦਰਸ਼ਨ ਲਈ ਵਿਭਿੰਨ ਕਸਟਮਾਈਜ਼ੇਸ਼ਨ ਵਿਸ਼ੇਸ਼ਤਾਵਾਂ ਦੇ ਨਾਲ ਇੱਕ ਵਿਲੱਖਣ ਐਡਜਸਟੇਬਲ ਟਿਲਟ ਅਤੇ ਸਵਿੱਵਲ ਮੈਕੇਨਿਜ਼ਮ ਨਾਲ ਇੱਕ ਵੱਡੀ ਐਚਡੀ ਸਕ੍ਰੀਨ ਸ਼ਾਮਲ ਹੈ।
1. ਗੈਪਲੈੱਸ ਐਂਟੀ-ਗਲੇਅਰ ਡਿਸਪਲੇ ਦੇ ਨਾਲ ਹਾਈ-ਡੈਫੀਨੇਸ਼ਨ ਕੈਪੇਸਟਿਵ 10.1 ਇੰਚ ਟੱਚਸਕ੍ਰੀਨ
ਇਹ 10.1 ਇੰਚ ਹਾਈ-ਡੈਫੀਨੇਸ਼ਨ ਐਲਸੀਡੀ ਪੈਨਲ ਅਤੇ ਆਪਟੀਕਲੀ ਗੈਪਲੈੱਸ ਡਿਜ਼ਾਈਨ ਦੇ ਨਾਲ, ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਅਤੇ ਆਸਾਨ ਓਪਰੇਸ਼ਨ ਦੇ ਨਾਲ ਇਸ ਸ਼੍ਰੇਣੀ ਦੀ ਸਰਬੋਤਮ ਪਿਕਚਰ ਕੁਆਲਿਟੀ ਪੇਸ਼ ਕਰਦਾ ਹੈ। ਐਲਸੀਡੀ ਨੂੰ ਇੱਕ ਪਾਰਦਰਸ਼ੀ ਚਿਪਕਣ ਵਾਲੇ ਪਦਾਰਥ ਦੇ ਨਾਲ ਸਿੱਧੇ ਸੁਰੱਖਿਆ ਵਾਲੀ ਗਲਾਸ ਟੱਚ ਲੇਅਰ ਨਾਲ ਜੋੜਿਆ ਜਾਂਦਾ ਹੈ, ਜੋ ਇੱਕ ਬਹੁਤ ਹੀ ਸਟੀਕ ਟਚ ਅਨੁਭਵ ਦਾ ਅਹਿਸਾਸ ਕਰਾਉਂਦਾ ਹੈ। 1280 x 720 ਐਚਡੀ ਟੱਚਸਕ੍ਰੀਨ ਸੁਰੱਖਿਆ ਅਤੇ ਵਰਤੋਂ ਵਿੱਚ ਆਸਾਨੀ ਲਈ ਇੱਕ ਉੱਨਤ ਯੂਜ਼ਰ ਇੰਟਰਫੇਸ ਦੀ ਪੇਸ਼ਕਸ਼ ਕਰਦਾ ਹੈ। ਇਹ ਤੁਹਾਡੇ ਵਾਹਨ ਅਤੇ ਸ਼ੈਲੀ ਦੇ ਅਨੁਰੂਪ ਅਨੁਕੂਲ ਹੋਣ ਯੋਗ ਆਈਕਨ ਪੋਜੀਸ਼ਨਿੰਗ ਅਤੇ ਵਾਲਪੇਪਰ ਦੇ ਨਾਲ ਇੱਕ ਸਾਫ਼ ਡਿਜ਼ਾਈਨ ਪੇਸ਼ ਕਰਦਾ ਹੈ। ਅੰਦਰੂਨੀ ਐਂਟੀ-ਗਲੇਅਰ ਫਿਲਟਰ ਸੂਰਜ ਦੀ ਰੌਸ਼ਨੀ ਦੇ ਪ੍ਰਤੀਬਿੰਬ ਨੂੰ ਘਟਾ ਕੇ, ਟੱਚਸਕ੍ਰੀਨ ਵਿਉਇੰਗ ਨੂੰ ਬਿਹਤਰ ਕਰਦਾ ਹੈ, ਜਿਸ ਨਾਲ ਆਸਾਨ ਅਤੇ ਸੁਰੱਖਿਅਤ ਡ੍ਰਾਈਵਿੰਗ ਸੁਨਿਸ਼ਚਿਤ ਹੁੰਦੀ ਹੈ । ਐਚਡੀਐਮਆਈ ਕਨੈਕਟੀਵਿਟੀ ਪਾਰਕਿੰਗ ਦੌਰਾਨ ਵਿਉਇੰਗ ਦੇ ਲਈ ਇੱਕ ਐਕਸਟਰਨਲ ਆਡੀਓ ਅਤੇ ਵਿਜ਼ੂਅਲ ਸੋਰਸ ਡਿਵਾਈਸ ਨੂੰ ਜੋੜਨ ਵਿਚ ਮਦਦ ਕਰਦੀ ਹੈ ।
2. ਐਪਲ ਕਾਰਪਲੇ ਅਤੇ ਐਂਡਰੌਇਡ ਆਟੋ ਨਾਲ ਵਾਇਰਲੈੱਸ ਸਮਾਰਟਫੋਨ ਕਨਵਰਜ਼ਨ
ਐਕਸਏਵੀ - ਏਐਕਸ 8500 ਵਾਇਰਲੈੱਸ ਸਮਾਰਟਫ਼ੋਨ ਕਨਵਰਜ਼ਨ ਦੀ ਪੇਸ਼ਕਸ਼ ਕਰਦਾ ਹੈ, ਜੋ ਇਨ-ਕਾਰ ਕਨੈਕਟੀਵਿਟੀ ਵਿੱਚ ਕ੍ਰਾਂਤੀਕਰਿ ਬਦਲਾਅ ਲਿਆਉਂਦਾ ਹੈ। ਉਪਭੋਗਤਾ ਦੇ ਸਮਾਰਟਫੋਨ ਤੋਂ ਵਾਈ-ਫਾਈ ਕਨੈਕਸ਼ਨ, ਸਪਲਾਈ ਕੀਤੇ ਜੀਪੀਐਸ ਐਂਟੀਨਾ ਦੇ ਨਾਲ, ਐੱਪਲ ਕਾਰਪਲੇ ® ਦੇ ਨਾਲ-ਨਾਲ ਐਂਡਰਾਇਡ ਆਟੋ ™ ਅਨੁਕੂਲਤਾ ਦੇ ਲਈ ਵਾਇਰਲੈੱਸ ਕਨੈਕਸ਼ਨ ਪ੍ਰਦਾਨ ਕਰਦਾ ਹੈ। ਇਹ ਨਵੀਨਤਾਕਾਰੀ ਵਿਸ਼ੇਸ਼ਤਾ ਭੌਤਿਕ ਕਨੈਕਸ਼ਨਾਂ ਦੀ ਲੋੜ ਨੂੰ ਖਤਮ ਕਰਕੇ ਸਹੂਲਤ ਅਤੇ ਸੁਰੱਖਿਆ ਨੂੰ ਵਧਾਉਂਦੀ ਹੈ ਅਤੇ ਮੁਸ਼ਕਲ ਰਹਿਤ ਅਤੇ ਆਨੰਦਦਾਇਕ ਡਰਾਈਵਿੰਗ ਅਨੁਭਵ ਨੂੰ ਯਕੀਨੀ ਬਣਾਉਂਦੀ ਹੈ । ਐਪਲ ਕਾਰਪਲੇ ਅਤੇ ਐਂਡਰੌਇਡ ਆਟੋ ਨੇ ਇਨ-ਕਾਰ ਕਨੈਕਟੀਵਿਟੀ ਵਿੱਚ ਕ੍ਰਾਂਤੀ ਲਿਆਂਦੀ ਹੈ , ਸਮਾਰਟਫ਼ੋਨ ਨੂੰ ਕਾਰ ਆਡੀਓ ਸਿਸਟਮਾਂ ਦੇ ਨਾਲ ਸਹਿਜੇ ਹੀ ਏਕੀਕ੍ਰਿਤ ਕੀਤਾ ਹੈ । ਐਕਸਏਵੀ - ਏਐਕਸ 8500, ਸੋਨੀ ਦਾ ਉੱਨਤ ਕਾਰ ਏਵੀ ਰਿਸੀਵਰ, ਵਾਇਰਲੈੱਸ ਤੌਰ 'ਤੇ ਦੋਵਾਂ ਪਲੇਟਫਾਰਮਾਂ ਦਾ ਸਮਰਥਨ ਕਰਦਾ ਹੈ, ਹੈਂਡਸ-ਫ੍ਰੀ ਕਾਲਿੰਗ, ਮਿਊਜ਼ਿਕ ਸਟ੍ਰੀਮਿੰਗ, ਨੈਵੀਗੇਸ਼ਨ, ਅਤੇ ਹੋਰ ਬਹੁਤ ਕੁਝ ਨੂੰ ਸਮਰੱਥ ਬਣਾਉਂਦਾ ਹੈ। ਡ੍ਰਾਈਵਰ ਨੂੰ ਵੌਇਸ ਕਮਾਂਡਾਂ ਅਤੇ ਸਹਿਜ ਨਿਯੰਤਰਣਾਂ ਦੇ ਨਾਲ ਬਿਹਤਰ ਸੁਰੱਖਿਆ ਅਤੇ ਸੁਵਿਧਾ ਦਾ ਅਨੁਭਵ ਹੁੰਦਾ ਹੈ , ਜਦੋਂ ਕਿ 10.1-ਇੰਚ ਦੀ ਐਚਡੀ ਟੱਚਸਕ੍ਰੀਨ ਇੱਕ ਦ੍ਰਿਸ਼ਟੀਗਤ ਰੂਪ ਵਿੱਚ ਇਮਰਸਿਵ ਅਤੇ ਉਪਭੋਗਤਾ-ਅਨੁਕੂਲ ਇੰਟਰਫੇਸ ਨੂੰ ਯਕੀਨੀ ਬਣਾਉਂਦੀ ਹੈ।
3. ਐਕਸਏਵੀ - ਏਐਕਸ 8500 ਵਿੱਚ ਐਚਡੀਐਮਆਈ ਕਨੈਕਟੀਵਿਟੀ ਆਰਾਮਦਾਇਕ ਵਿਉਇੰਗ ਅਨੁਭਵ ਨੂੰ ਸਮਰੱਥ ਬਣਾਉਂਦੀ ਹੈ
ਐਚਡੀਐਮਆਈ ਕਨੈਕਟੀਵਿਟੀ ਤੁਹਾਨੂੰ ਇੱਕ ਬਾਹਰੀ ਆਡੀਓ ਅਤੇ ਵਿਜ਼ੂਅਲ ਸੋਰਸ ਡਿਵਾਈਸ ਜਾਂ ਇੱਕ ਕੰਪੇਟਿਬਲ ਸਮਾਰਟਫੋਨ ਨੂੰ ਜੋੜਨ ਦੀ ਆਗਿਆ ਦਿੰਦੀ ਹੈ, ਤਾਂ ਕਿ ਤੁਹਾਡੀ ਜਦੋਂ ਕਾਰ ਪਾਰਕ ਹੋਵੇ ਤਾਂ ਤੁਸੀਂ ਆਪਣਾ ਮਨਪਸੰਦ ਕੰਟੇਂਟ ਦੇਖ ਸਕੋ।
4. ਹਰ ਯਾਤਰਾ ਲਈ ਜਰੂਰਤ ਦੇ ਅਨੁਰੂਪ ਵਿਊਇੰਗ ਐਂਗਲ ਦੇ ਲਈ ਐਡਜਸਟੇਬਲ ਟਿਲਟ ਅਤੇ ਸਵਿਵਲ ਮੈਕੇਨਿਜ਼ਮ ਹੈ
ਨਵੇਂ ਡਿਜ਼ਾਇਨ ਕੀਤੇ ਗਏ ਐਡਜਸਟੇਬਲ ਟਿਲਟ ਅਤੇ ਸਵਿਵਲ ਮੈਕੇਨਿਜ਼ਮ ਡਰਾਈਵਰ ਵੱਡੇ ਆਕਾਰ ਦੇ ਡਿਸਪਲੇ ਦੇ ਵਿਉਂਗ ਐਂਗਲ ਨੂੰ ਹੱਥ ਨਾਲ ਐਡਜਸਟ ਕਰਨ ਦਿੰਦੀ ਹੈ। ਇਸਦੀ ਪੇਚ-ਰਹਿਤ ਬਣਤਰ ਖਿਤਿਜੀ ਅਤੇ ਲੰਬਕਾਰੀ (ਹਾਰਿਜੰਟਲ ਅਤੇ ਵਰਟਿਕਲ ) ਦੋਵੇਂ ਤਰਾਂ ±15 ਡਿਗਰੀ ਦੀ ਰੇਂਜ ਦੀ ਪ੍ਰਦਾਨ ਕਰਦੀ ਹੈ, ਜਿਸ ਵਿਚ ਕਿਸੇ ਟੂਲ ਦੀ ਲੋੜ ਨਹੀਂ ਹੁੰਦੀ ਹੈ। ਇਹ ਨਾ ਸਿਰਫ਼ ਬੈਠਣ ਦੇ ਲਈ ਪਸੰਦੀਦਾ ਐਂਗਲ ਬਦਲਣ ਦੀ ਸੁਵਿਧਾ ਦਿੰਦਾ ਹੈ, ਸਗੋਂ ਸਿੱਧੀ ਧੁੱਪ ਦੇ ਪ੍ਰਤੀਬਿੰਬ, ਜਾਂ ਤੁਹਾਡੇ ਯਾਤਰੀਆਂ ਨਾਲ ਨੇਵੀਗੇਸ਼ਨ ਸਕ੍ਰੀਨ ਨੂੰ ਸਾਂਝਾ ਕਰਨ ਵਰਗੀਆਂ ਚੀਜ਼ਾਂ ਤੋਂ ਵੀ ਬਚਾਉਂਦਾ ਹੈ।
5. ਐਕਸਏਵੀ - ਏਐਕਸ 8500 ਦੀਆਂ ਬੇਮਿਸਾਲ ਸਾਊਂਡ ਕਸਟਮਾਈਜ਼ੇਸ਼ਨ ਸਮਰੱਥਾਵਾਂ ਨਾਲ ਆਪਣੇ ਆਡੀਓ ਅਨੁਭਵ ਨੂੰ ਅੱਪਗ੍ਰੇਡ ਕਰੋ
ਐਕਸਏਵੀ - ਏਐਕਸ 8500 ਸਾਊਂਡ ਕਸਟਮਾਈਜ਼ੇਸ਼ਨ ਵਿੱਚ ਉੱਤਮ ਹੈ, ਇਸ ਵਿਚ ਇੱਕ ਬਿਲਟ-ਇਨ ਡੀਐਸਪੀ ਦੀ ਵਿਸ਼ੇਸ਼ਤਾ ਹੈ, ਜੋ ਇਸਦੇ ਪੰਜ ਐਡਰੈਸੇਬਲ ਚੈਨਲਾਂ ਵਿੱਚੋਂ ਹਰੇਕ ਲਈ ਸਟੀਕ ਪ੍ਰੋਸੈਸਿੰਗ ਅਤੇ ਟਾਈਮ ਅਲਾਈਨਮੈਂਟ ਪ੍ਰਦਾਨ ਕਰਦਾ ਹੈ। 14-ਬੈਂਡ ਈਕਿਉ ਦੇ ਨਾਲ, ਉਪਭੋਗਤਾ ਆਪਣੀਆਂ ਸੰਗੀਤ ਤਰਜੀਹਾਂ ਨਾਲ ਮੇਲ ਕਰਨ ਲਈ ਆਡੀਓ ਨੂੰ ਵਧੀਆ-ਟਿਊਨ ਕਰ ਸਕਦੇ ਹਨ। ਇਹ ਉੱਨਤ ਸਿਸਟਮ ਉੱਚ-ਰੈਜ਼ੋਲੂਸ਼ਨ ਵਾਇਰਲੈੱਸ ਆਡੀਓ ਸਟ੍ਰੀਮਿੰਗ ਲਈ ਐਲਡੀਏਸੀ ਤਕਨਾਲੋਜੀ ਦੁਆਰਾ ਪੂਰਕ ਅਤੇ ਪਾਵਰ ਐਂਪਲੀਫਾਇਰ ਨਾਲ ਕਨੈਕਟ ਹੋਣ 'ਤੇ ਘੱਟ ਡਿਸਟਾਰਸ਼ਨ ਦੇ ਨਾਲ ਸਪੱਸ਼ਟ ਆਵਾਜ਼ ਲਈ ਉੱਚ-ਵੋਲਟੇਜ ਪ੍ਰੀ-ਆਉਟ (5ਵੀ ) ਦੇ ਨਾਲ ਆਉਂਦਾ ਹੈ , ਜਿਸ ਨਾਲ ਬੇਮਿਸਾਲ ਸਾਊਂਡ ਗੁਣਵੱਤਾ ਯਕੀਨੀ ਬਣਦੀ ਹੈ। ਆਮ ਤੌਰ 'ਤੇ, ਹੈੱਡ ਯੂਨਿਟ 2-ਵੋਲਟ ਆਡੀਓ ਸਿਗਨਲ ਪ੍ਰਦਾਨ ਕਰਦੀ ਹੈ, ਇਸ ਦੌਰਾਨ ਸੋਨੀ ਦੀ ਹਾਈ ਵੋਲਟੇਜ ਪ੍ਰੀ-ਆਉਟ ਵਾਲੀ ਹੈੱਡ ਯੂਨਿਟ 5-ਵੋਲਟ ਸਿਗਨਲ ਦਿੰਦੀ ਹੈ, ਜੋ ਪਾਵਰ ਐਂਪਲੀਫਾਇਰ ਨਾਲ ਕਨੈਕਟ ਹੋਣ 'ਤੇ ਹੈੱਡ ਯੂਨਿਟ ਦੀ ਵਰਤੋਂ ਕਰਨ 'ਤੇ ਘੱਟ ਡਿਸਟਾਰਸ਼ਨ ਦੇ ਨਾਲ ਕਲੀਅਰ ਸਾਊਂਡ ਦਾ ਅਹਿਸਾਸ ਕਰਾਉਂਦੀ ਹੈ।
6. ਬੇਮਿਸਾਲ ਸਾਊਂਡ ਗੁਣਵੱਤਾ ਅਨੁਭਵ ਲਈ ਐਕਸਏਵੀ - ਏਐਕਸ 8500 ਦੇ ਨਾਲ ਐਲਡੀਏਸੀ ਦਾ ਆਨੰਦ ਲਓ
ਐਕਸਏਵੀ - ਏਐਕਸ 8500 ਬੇਮਿਸਾਲ ਆਵਾਜ਼ ਦੀ ਗੁਣਵੱਤਾ ਲਈ ਐਲਡੀਏਸੀ ਤਕਨਾਲੋਜੀ ਦਾ ਦਾਅਵਾ ਕਰਦਾ ਹੈ। ਐਲਡੀਏਸੀ ਦੇ ਨਾਲ, ਉਪਭੋਗਤਾ 96 kHz/24-bit ਸੈਂਪਲਿੰਗ 'ਤੇ ਬਲੂਟੁੱਥ ਵਾਇਰਲੈੱਸ ਆਡੀਓ ਦਾ ਆਨੰਦ ਲੈ ਸਕਦੇ ਹਨ, ਜੋ ਕਿ ਰਵਾਇਤੀ ਬਲੂਟੁੱਥ ਨਾਲੋਂ ਤਿੰਨ ਗੁਣਾ ਵੱਧ ਬਿੱਟਰੇਟਸ ਪ੍ਰਦਾਨ ਕਰਦਾ ਹੈ । ਇਹ ਉੱਨਤ ਆਡੀਓ ਕੋਡੇਕ ਬੇਮਿਸਾਲ ਸਪੱਸ਼ਟਤਾ ਯਕੀਨੀ ਬਣਾਉਂਦਾ ਹੈ ਅਤੇ ਕਾਰ ਵਿੱਚ ਇੱਕ ਇਮਰਸਿਵ ਅਤੇ ਉੱਚ-ਗੁਣਵੱਤਾ ਸੁਣਨ ਦਾ ਅਨੁਭਵ ਪ੍ਰਦਾਨ ਕਰਦਾ ਹੈ ।
7. ਵਾਤਾਵਰਨ ਨੂੰ ਧਿਆਨ ਰੱਖਦੇ ਹੋਏ
ਸੋਨੀ ਦੇ ਉਤਪਾਦ ਨਾ ਸਿਰਫ਼ ਸਟਾਈਲਿਸ਼ ਹੋਣ ਲਈ , ਸਗੋਂ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਤਿਆਰ ਕੀਤੇ ਜਾਂਦੇ ਹਨ। ਐਕਸਏਵੀ - ਏਐਕਸ 8500 ਦੀ ਵਿਅਕਤੀਗਤ ਪੈਕੇਜਿੰਗ ਲਈ, 90% ਕੁਸ਼ਨ ਕਾਗਜ਼ੀ ਸਮੱਗਰੀ ਦੇ ਬਣੇ ਹੁੰਦੇ ਹਨ, ਅਤੇ ਪਿਛਲੇ ਮਾਡਲ ਦੀ ਤੁਲਨਾ ਵਿੱਚ, ਪ੍ਰਿੰਟਰ ਸਿਆਹੀ ਦੀ ਵਰਤੋਂ ਨੂੰ ਲਗਭਗ 80% ਤੱਕ ਘਟਾਉਣ ਲਈ ਛਾਪੀ ਗਈ ਜਾਣਕਾਰੀ ਨੂੰ ਸਾਦਗੀ ਅਤੇ ਲੰਬਾਈ ਲਈ ਧਿਆਨ ਨਾਲ ਵਿਚਾਰਿਆ ਗਿਆ ਹੈ, ਜੋ ਸੋਨੀ ਦੀ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਵਾਧੂ ਵਿਸ਼ੇਸ਼ਤਾਵਾਂ
- ਕਵਿੱਕ ਵੇਕ ਅੱਪ: ਸੋਨੀ ਦੀ ਕਵਿੱਕ ਵੇਕ ਐਪ ਵਿਸ਼ੇਸ਼ਤਾ ਦੇ ਨਾਲ, ਡਰਾਈਵਰ ਇਗਨੀਸ਼ਨ ਨੂੰ ਚਾਲੂ ਕਰਨ ਤੋਂ ਬਾਅਦ ਤੁਰੰਤ ਜਾਣ ਲਈ ਤਿਆਰ ਹੁੰਦੇ ਹਨ।
- 3-ਕੈਮਰਾ ਟਰਿਗਰ ਇਨਪੁਟਸ: ਰੈਗੂਲਰ ਰੀਅਰ-ਵਿਊ ਕੈਮਰਾ ਕਨੈਕਟੀਵਿਟੀ ਤੋਂ ਇਲਾਵਾ, ਸਪਲਾਈ ਕੀਤੀਆਂ ਟਰਿੱਗਰ ਵਾਇਰ ਦੀ ਵਰਤੋਂ ਕਰਕੇ, ਡਰਾਈਵਰ ਵਾਹਨ ਦੇ ਟਰਨ ਸਿਗਨਲਾਂ ਦਾ ਪਤਾ ਲਗਾ ਕੇ ਜਾਂ ਕਨੈਕਟ ਕੀਤੇ ਫਰੰਟ ਕੈਮਰੇ ਤੋਂ ਅਨੁਕੂਲ ਸਿਗਨਲਾਂ ਨੂੰ ਸਮਝ ਕੇ ਆਪਣੇ ਆਪ ਹਰ ਕੈਮਰੇ ਦੀ ਇਮੇਜ ਨੂੰ ਚਾਲੂ ਅਤੇ ਬੰਦ ਕਰਕੇ, ਜਾਂ ਇੱਕ ਤੋਂ ਦੂਜੇ ਤੱਕ ਤਿੰਨ ਕਨੈਕਟ ਕੀਤੇ ਕੈਮਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹਨ ।
- ਯੂਐਸਬੀ ਟਾਈਪ -ਸੀ ® ਕੰਪੇਟਿਬਲ : ਯੂਐਸਬੀ ਟਾਈਪ -ਸੀ® (ਹਾਈ-ਸਪੀਡ) ਕੰਪੇਟਿਬਲ ਰਿਵਰਸੀਬਲ ਕਨੈਕਸ਼ਨ ਇੰਟਰਫੇਸ ਸੁਰੱਖਿਅਤ ਅਤੇ ਆਸਾਨ ਪਲੱਗ ਇਨ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਕਿ ਇਹ ਅਪਡੇਟ ਕੀਤੇ ਸਮਾਰਟਫੋਨ ਕਨੈਕਟੀਵਿਟੀ ਲਈ 5ਵੀ 3.0ਏ ਅਧਿਕਤਮ ਕਰੰਟ ਲੈ ਸਕਦਾ ਹੈ।
- ਤੁਹਾਡੇ ਫਿਊਚਰ ਸਿਸਟਮ ਲਈ ਗੋਲਡ-ਪਲੇਟੇਡ 3-ਪ੍ਰੀ-ਆਊਟ ਟਰਮੀਨਲ: 3-ਪ੍ਰੀ-ਆਊਟ ਕਨੈਕਟੀਵਿਟੀ ਗਾਹਕਾਂ ਨੂੰ ਇੱਕ ਪੂਰਾ ਐਕੋਸਟਿਕ ਸਿਸਟਮ, ਇੱਕ ਮੋਨੋ ਐਂਪਲੀਫਾਇਰ ਅਤੇ 4-ਚੈਨਲ ਐਂਪਲੀਫਾਇਰ ਬਣਾਉਣ ਦੀ ਆਗਿਆ ਦਿੰਦੀ ਹੈ।
- ਬਿਹਤਰ ਐਰਗੋਨੋਮਿਕ ਡਿਜ਼ਾਈਨ ਦੇ ਨਾਲ ਸਰਲ ਬਟਨ ਨਿਯੰਤਰਣ: ਨਵੇਂ ਬਟਨ ਡਿਜ਼ਾਈਨ ਵਿੱਚ ਸਲੀਕ ਡਿਸਪਲੇਅ ਦੇ ਨਾਲ ਸਹਿਜੇ ਹੀ ਫਿੱਟ ਹੋਣ ਲਈ ਵੱਡੀਆਂ ਕੀਜ਼ ਹਨ।
- ਕਸਟਮਾਇਜ਼ਡ ਕੀਤੇ ਜਾ ਸਕਣ ਵਾਲੇ ਵਾਲਪੇਪਰ: ਆਪਣੇ ਵਾਲਪੇਪਰ ਨੂੰ ਪ੍ਰੀ-ਸੈੱਟ ਰੰਗ ਵਿਕਲਪਾਂ ਜਾਂ ਯੂਐਸਬੀ ਡਿਵਾਈਸ ਵਿੱਚ ਸੁਰੱਖਿਅਤ ਕੀਤੇ ਉਪਭੋਗਤਾ ਦੇ ਪਸੰਦੀਦਾ ਜੇਪੀਈਜੀ ਇਮੇਜ ਵਿਚ ਬਦਲਣ ਵਿਚ ਮਦਦ ਕਰਦਾ ਹੈ।
- ਲਚਕਦਾਰ ਇੰਸਟਾਲੇਸ਼ਨ ਲਈ ਸਿੰਗਲ-ਡੀਆਈਐਨ ਚੈਸੀਸ: ਮੁੱਖ ਯੂਨਿਟ ਨੂੰ ਸਿੰਗਲ ਅਤੇ ਡਬਲ-ਡੀਆਈਐਨ ਡੈਸ਼ਬੋਰਡਾਂ ਵਿੱਚ ਲਚਕਦਾਰ ਇੰਸਟਾਲੇਸ਼ਨ ਲਈ ਸਿੰਗਲ- ਡੀਆਈਐਨ ਚੈਸੀਸ ਵਿੱਚ ਪੈਕ ਕੀਤਾ ਗਿਆ ਹੈ, ਜਦੋਂ ਕਿ ਡਬਲ-ਡੀਆਈਐਨ ਵਾਹਨਾਂ ਵਿੱਚ ਸਥਾਪਤ ਹੋਣ 'ਤੇ ਕੇਬਲ ਅਤੇ ਹਾਰਨਸ ਲਈ ਕਾਫ਼ੀ ਜਗਾਹ ਬਚ ਜਾਂਦੀ ਹੈ।
ਸੋਨੀ ਐਕਸਏਵੀ-ਏਐਕਸ 8500, 20 ਫਰਵਰੀ 2024 ਤੋਂ ਭਾਰਤ ਭਰ ਦੇ ਚੋਣਵੇਂ ਪ੍ਰੀਮੀਅਮ ਕਾਰ ਡੀਲਰਾਂ ਕੋਲ ਉਪਲਬੱਧ ਹੋਵੇਗਾ।
Model |
Best Buy (in INR) |
Availability Date |
XAV-AX8500 |
99,990/- |
20thFebruary 2024 onwards |