Home >> ਚੰਡੀਗੜ੍ਹ >> ਟੈਲੀਕੋਮ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਪੰਜਾਬ ਵਿੱਚ ਨੈੱਟਵਰਕ ਸਮੱਰਥਾ ਵਧਾਈ

ਵੀ ਨੇ ਪੰਜਾਬ ਵਿੱਚ ਨੈੱਟਵਰਕ ਸਮੱਰਥਾ ਵਧਾਈ

ਚੰਡੀਗੜ੍ਹ / ਲੁਧਿਆਣਾ, 12 ਫਰਵਰੀ, 2024 (ਭਗਵਿੰਦਰ ਪਾਲ ਸਿੰਘ)
: ਅੱਜ ਦੀ ਡਿਜੀਟਲ ਦੁਨੀਆਂ ਵਿੱਚ ਮੋਬਾਇਲ ਇੰਟਰਨੈਟ ਕਿਸੇ ਦੇ ਦੈਨਿਕ ਕੰਮਕਾਰ ਦੇ ਲਈ ਇੱਕ ਮਹੱਤਵਪੂਰਨ ਜ਼ਰੂਰਤ ਬਣ ਗਿਆ ਹੈ, ਫਿਰ ਚਾਹੇ ਉਹ ਕੰਮ ਹੋਵੇ ਜਾਂ ਮਨੋਰੰਜਨ| ਗਾਹਕਾਂ ਦੀਆਂ ਇਨ੍ਹਾਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈਲੂ ਪ੍ਰਮੁੱਖ ਕਮਿਉਨਿਕੇਸ਼ਨ ਬ੍ਰਾਂਡ ਵੀ ਨੇ ਵਧੀਆ ਇਨਡੋਰ ਅਨੁਭਵ ਅਤੇ ਤੇਜ਼ ਗਤੀ ਨੂੰ ਸਮਰੱਥ ਕਰਨ ਵਾਲੀ ਨੈੱਟਵਰਕ ਪਹਿਲਕਦਮੀ ਦੇ ਦੁਆਰਾ ਪੰਜਾਬ ਵਿੱਚ ਆਪਣੇ ਗਾਹਕਾਂ ਦੇ ਲਈ ਨੈੱਟਵਰਕ ਅਨੁਭਵ ਨੂੰ ਵਧਾਇਆ ਹੈ|

ਪਿਛਲੇ 2-3 ਮਹੀਨਿਆਂ ਵਿੱਚ ਵੀ ਨੇ ਆਪਣੇ ਨੈੱਟਵਰਕ ਨੂੰ ਵਧਾਉਣ ਲਈ ਪੰਜਾਬ ਵਿੱਚ 1200+ ਸਾਈਟਾਂ 'ਤੇ LT5 1800 ਵਿੱਚ ਸਪੈਕਟ੍ਰਮ ਬੈਂਡਵਿਡਥ ਨੂੰ 10 M8 ਤੋਂ 15 M8, LT5 2100 M8 ਬੈਂਡ ਵਿੱਚ 5 M8 ਤੋਂ 10 M8 ਅਤੇ LT5 2500 ਵਿੱਚ 10 M8 ਤੋਂ 20 M8 ਤੱਕ ਕੈਪੇਸਿਟੀ ਨੂੰ ਅੱਪਗ੍ਰੇਡ ਕੀਤਾ ਹੈ| ਇਸ ਨਾਲ ਵੀ ਗਾਹਕ ਉੱਚ ਡਾਉਨਲੋਡ ਅਤੇ ਅਪਲੋਡ ਸਪੀਡ ਦਾ ਅਨੁਭਵ ਕਰ ਸਕਦੇ ਹਨ| ਇਸ ਤੋਂ ਇਲਾਵਾ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਖਰੜ, ਜੀਰਕਪੁਰ, ਜਲੰਧਰ, ਲੁਧਿਆਣਾ, ਅੰਮਿ੍ਤਸਰ, ਪਟਿਆਲਾ, ਹੋਸ਼ਿਆਰਪੁਰ, ਪਠਾਨਕੋਟ, ਖੰਨਾ, ਮੋਗਾ ਅਤੇ ਬਠਿੰਡਾ ਆਦਿ ਸ਼ਹਿਰਾਂ ਦੇ ਕਮਰਸ਼ਿਅਲ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਗਾਹਕਾਂ ਨੂੰ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਵੀ ਵਧੀਆ ਨੈੱਟਵਰਕ ਦਾ ਅਨੁਭਵ ਮਿਲੇਗਾ|

ਪਹਿਲਕਦਮੀ ਬਾਰੇ ਗੱਲ ਕਰਦੇ ਹੋਏ ਦੀਪਕ ਰਾਵ, ਕਲਸਟਰ ਬਿਜ਼ਨਸ ਹੈੱਡ-ਪੰਜਾਬ, ਐੱਚ.ਪੀ ਅਤੇ ਜੇ.ਐਂਡ.ਕੇ ਵੋਡਾਫੋਨ ਆਇਡੀਆ ਨੇ ਕਿਹਾ ਕਿ ''ਵੀ ਵਿੱਚ ਸਾਡੀ ਸਬ ਤੋਂ ਵੱਡੀ ਵਚਨਬੱਧਤਾ ਹਰੇਕ ਭਾਰਤੀ ਨੂੰ ਵਧੀਆ ਕੱਲ ਬਣਾਉਣ ਲਈ ਕੁਨੈਕਟ ਕਰਨ ਅਤੇ ਪ੍ਰੇਰਿਤ ਕਰਨ ਦੇ ਲਈ ਵਿਸ਼ਵ ਪੱਧਰ ਡਿਜੀਟਲ ਅਨੁਭਵ ਪ੍ਰਦਾਨ ਕਰਨਾ ਹੈ| ਇਸ ਦਿ੍ਸ਼ਟੀਕੋਣ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਅੱਪਗ੍ਰੇਡ ਕਰੀਏ ਤਾਂਕਿ ਨਾ ਸਿਰਫ ਸਾਡੇ ਗਾਹਕਾਂ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਬਲਕਿ ਇੱਕ ਬਿਨਾਂ ਰੁਕਾਵਟ ਨੈੱਟਵਰਕ ਅਨੁਭਵ ਵੀ ਪ੍ਰਦਾਨ ਕੀਤਾ ਜਾ ਸਕੇ| ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਇਹ ਨੈੱਟਵਰਕ ਅੱਪਗ੍ਰੇਡੇਸ਼ਨ ਸਾਡੇ ਗਾਹਕਾਂ ਨੂੰ ਵਧੀਆ ਅਨੁਭਵ ਅਤੇ ਇੱਕ ਮਜ਼ਬੂਤ ਨੈੱਟਵਰਕ ਦੇ ਨਾਲ ਮਜ਼ਬੂਤ ਬਣਾਵੇਗਾ, ਜਿਸ ਨਾਲ ਉਹ ਵੀ ਨੈੱਟਵਰਕ 'ਤੇ ਕੰਮ, ਪੜ੍ਹਾਈ, ਮੇਲ-ਮਿਲਾਪ, ਮਨੋਰੰਜਨ, ਈਕਾਮਰਸ ਅਤੇ ਹੋਰ ਡਿਜ਼ੀਟਲ ਸੇਵਾਵਾਂ ਤੱਕ ਪਹੁੰਚ ਦੇ ਦੌਰਾਨ ਸਹਿਜ ਕਨੇਕਿਟਵਿਟੀ ਦਾ ਅਨੰਦ ਲੈ ਸਕਣਗੇ|''
 
Top