Home >> ਆਈਪੀਐਲ 2024 >> ਏਂਜਲ ਵਨ ਲਿਮਟਿਡ >> ਖੇਡਾਂ >> ਪੰਜਾਬ >> ਲੁਧਿਆਣਾ >> ਵਪਾਰ >> ਏਂਜਲ ਵਨ ਨੇ ਆਈਪੀਐਲ ਨਾਲ ਆਪਣੀ ਅਧਿਕਾਰਤ ਸਾਂਝੇਦਾਰੀ ਦਾ ਕੀਤਾ ਐਲਾਨ

ਏਂਜਲ ਵਨ ਨੇ ਆਈਪੀਐਲ ਨਾਲ ਆਪਣੀ ਅਧਿਕਾਰਤ ਸਾਂਝੇਦਾਰੀ ਦਾ ਕੀਤਾ ਐਲਾਨ

ਲੁਧਿਆਣਾ, 23 ਮਾਰਚ, 2024 (ਭਗਵਿੰਦਰ ਪਾਲ ਸਿੰਘ)
: ਟੈਕਨਾਲੋਜੀ ਅਧਾਰਿਤ ਵਿੱਤੀ ਸੇਵਾਵਾਂ ਕੰਪਨੀ ,ਏਂਜਲ ਵਨ ਲਿਮਟਿਡ (“ਏਂਜਲ ਵਨ”) ਨੇ ਇੰਡੀਅਨ ਪ੍ਰੀਮੀਅਰ ਲੀਗ (“ਆਈਪੀਐਲ ”) ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ ਹੈ । 2024 ਤੋਂ 2028 ਤੱਕ ਚੱਲਣ ਵਾਲੀ ਇਸ ਪੰਜ ਸਾਲਾ ਐਸੋਸੀਏਸ਼ਨ ਦੇ ਦੌਰਾਨ ਕੰਪਨੀ ਵਿੱਤੀ ਸੇਵਾਵਾਂ ਸ਼੍ਰੇਣੀ ਵਿੱਚ ਆਈਪੀਐਲ ਦੇ ਐਸੋਸੀਏਟ ਪਾਰਟਨਰ ਵਜੋਂ ਕੰਮ ਕਰੇਗੀ। ਇਸ ਗੱਠਜੋੜ ਦੇ ਜ਼ਰੀਏ, ਏਂਜਲ ਵਨ ਦਾ ਉਦੇਸ਼ ਵਿੱਤੀ ਜਾਗਰੂਕਤਾ ਅਤੇ ਸਸ਼ਕਤੀਕਰਨ ਨੂੰ ਵਧਾਵਾ ਦੇਣ ਲਈ ਆਈਪੀਐਲ ਦੇ ਵਿਸ਼ਾਲ ਪਲੇਟਫਾਰਮ ਰਾਹੀਂ ਵੱਡੀ ਸੰਖਿਆ ਵਿਚ ਭਾਰਤਵਾਸੀਆਂ ਖਾਸ ਕਰਕੇ ਨੌਜਵਾਨ ਵਰਗ ਤੱਕ ਪਹੁੰਚ ਪ੍ਰਾਪਤ ਕਰਨਾ ਹੈ ।

ਆਈਪੀਐਲ ਦੇ ਨਾਲ ਜੁੜਨ ਨਾਲ ਏਂਜਲ ਵਨ ਨੂੰ ਆਪਣੇ ਬ੍ਰਾਂਡ ਨੂੰ ਵੱਡੇ ਪੈਮਾਨੇ 'ਤੇ ਪ੍ਰਦਰਸ਼ਿਤ ਕਰਨ ਦਾ ਇੱਕ ਮਜਬੂਤ ਮੌਕਾ ਮਿਲੇਗਾ ,ਕਿਓਂਕਿ ਇਸ ਇਵੈਂਟ ਦੀ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ 'ਤੇ 800 ਮਿਲੀਅਨ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਹੈ । ਬੀਸੀਸੀਆਈ ਦੇ ਨਾਲ ਇਹ ਭਾਈਵਾਲੀ ਵਿਕਾਸ ਅਤੇ ਵਿਸਤਾਰ ਲਈ ਨਵੇਂ ਰਾਹ ਖੋਲ੍ਹਣ ਦੇ ਏਂਜਲ ਵਨ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ । ਜਿਵੇਂ ਕਿ ਕੰਪਨੀ ਜੇਨ ਜੇਡ ਅਤੇ ਯੰਗ ਮਿਲੇਂਨਿਅਲਸ 'ਤੇ ਧਿਆਨ ਕੇਂਦਰਿਤ ਕਰਨ ਦਾ ਇਰਾਦਾ ਰੱਖਦੀ ਹੈ ,ਇਸਦੇ ਚਲਦੇ ਇਹ ਸਹਿਯੋਗ ਵੱਡੀ ਸੰਖਿਆ ਵਿਚ ਦਰਸ਼ਕਾਂ ਨਾਲ ਜੁੜਨ ਦੇ ਲਿਹਾਜ ਪੱਖੋਂ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਏਂਜਲ ਵਨ ਦਾ ਉਦੇਸ਼ ਬ੍ਰਾਂਡ ਦੀ ਸਾਂਝ ਨੂੰ ਵਧਾਉਣ, ਸ਼ਮੂਲੀਅਤ ਵਧਾਉਣ ਅਤੇ ਆਪਣੇ ਟਾਰਗੇਟਡ ਵਰਗ ਦੇ ਵਿਚਕਾਰ ਆਪਣੀ ਸਥਿਤੀ ਨੂੰ ਮਜ਼ਬੂਤ ​​ਕਰਨ ਲਈ ਆਈਪੀਐਲ ਦੀ ਵਿਆਪਕ ਪਹੁੰਚ ਦਾ ਲਾਭ ਉਠਾਉਣਾ ਹੈ।

ਆਈਪੀਐਲ 2024 ਲਈ ਛੇ ਅਧਿਕਾਰਤ ਸਹਿਯੋਗੀ ਭਾਈਵਾਲਾਂ ਵਿੱਚੋਂ ਇੱਕ, ਏਂਜਲ ਵਨ ਆਪਣੇ ਨਵੀਨਤਾਕਾਰੀ ਸੁਪਰਐਪ ਪਲੇਟਫਾਰਮ ਨੂੰ ਵਧਾਵਾ ਦੇ ਕੇ ਵਿੱਤੀ ਨਿਵੇਸ਼ ਅਤੇ ਵਪਾਰ ਨੂੰ ਸਰਲ ਬਣਾਉਣ ਲਈ ਆਪਣਾ ਸਮਰਪਣ ਜਾਰੀ ਰੱਖਦਾ ਹੈ। ਹਾਲ ਹੀ ਵਿੱਚ, ਏਂਜਲ ਵਨ ਨੇ #RahoHameshaSuper ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਨਿਵੇਸ਼ ਅਤੇ ਵਪਾਰਕ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣਾ ਹੈ। ਏਂਜਲ ਵਨ ਉੱਚ ਪੱਧਰੀ ਗਤੀ, ਸੁਰੱਖਿਆ ਅਤੇ ਭਰੋਸੇਯੋਗਤਾ ਪ੍ਰਦਾਨ ਕਰਕੇ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਹੈ, ਜੋ ਕਿ ਕ੍ਰਿਕਟ ਪ੍ਰਸ਼ੰਸਕਾਂ ਦੇ ਆਪਣੇ ਪਸੰਦੀਦਾ ਕ੍ਰਿਕਟਰਾਂ ਦੇ ਲਗਾਤਾਰ ਪ੍ਰਦਰਸ਼ਨ ਵਿੱਚ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਬ੍ਰਾਂਡ ਫਿਲਮ ਇੱਥੇ ਦੇਖੋ: https://www.youtube.com/watch?v=rGkvsCaV3yA

ਇਸ ਸਾਂਝੇਦਾਰੀ 'ਤੇ ਟਿੱਪਣੀ ਕਰਦੇ ਹੋਏ, ਏਂਜਲ ਵਨ ਲਿਮਿਟਡ ਦੇ ਚੀਫ ਗ੍ਰੋਥ ਅਫਸਰ, ਪ੍ਰਭਾਕਰ ਤਿਵਾਰੀ ਨੇ ਕਿਹਾ, " ਆਈਪੀਐਲ 2024 ਲਈ ਬੀਸੀਸੀਆਈ ਨਾਲ ਸਾਂਝੇਦਾਰੀ ਕਰਕੇ ਅਸੀਂ ਬਹੁਤ ਹੀ ਉਤਸ਼ਾਹਿਤ ਹਾਂ। ਭਾਰਤ ਵਿੱਚ ਕ੍ਰਿਕਟ ਸਿਰਫ ਇੱਕ ਖੇਡ ਹੀ ਨਹੀਂ ਸਗੋਂ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ । ਆਈਪੀਐਲ ਦੀ ਵਿਸ਼ਾਲ ਪਹੁੰਚ ਸਾਨੂੰ ਲੱਖਾਂ ਕ੍ਰਿਕੇਟ ਪ੍ਰੇਮੀਆਂ ਨੂੰ ਜਾਣਕਾਰੀ ਭਰਭੂਰ ਵਿੱਤੀ ਫੈਸਲੇ ਲੈਣ ਲਈ ਲੋੜੀਂਦੇ ਗਿਆਨ ਅਤੇ ਸਾਧਨਾਂ ਨਾਲ ਸਮਰੱਥ ਬਣਾਉਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ। ਖੇਡਾਂ ਅਤੇ ਫਿਨਟੇਕ ਦੇ ਇਸ ਸਹਿਜ ਏਕੀਕਰਣ ਦੁਆਰਾ, ਸਾਡਾ ਉਦੇਸ਼ ਭਾਰਤ ਵਿੱਚ ਵਿੱਤੀ ਜਾਗਰੂਕਤਾ ਨੂੰ ਸਰਗਰਮੀ ਨਾਲ ਵਧਾਵਾ ਦੇਣ ਦਾ ਹੈ।"

ਏਂਜਲ ਵਨ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਦਿਨੇਸ਼ ਡੀ. ਠੱਕਰ ਨੇ ਕਿਹਾ, “ਆਈਪੀਐੱਲ ਇੱਕ ਸਨਮਾਨਯੋਗ ਈਵੈਂਟ ਹੈ ਜਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਾਖ ਅਤੇ ਜੁੜਾਵ ਦੋਵਾਂ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ, ਇਹ ਵਿਕਾਸ ਯਾਤਰਾ ਅਜਿਹੀ ਹੈ ਜੋ ਭਾਰਤ ਵਿੱਚ ਪ੍ਰਮੁੱਖ ਫਿਨਟੇਕ ਖਿਡਾਰੀ ਏਂਜਲ ਵਨ ਦੀ ਵਿਕਾਸ ਯਾਤਰਾ ਨਾਲ ਮੇਲ ਖਾਦੀ ਹੈ । ਸਾਡਾ ਮੁੱਖ ਫੋਕਸ ਮਲਟੀ-ਸਰਵਿਸ ਸੈਕਟਰ ਵਿੱਚ ਵਿਸਤਾਰ ਕਰਨ 'ਤੇ ਹੈ, ਜਿੱਥੇ ਅਸੀਂ ਆਪਣੇ ਗਾਹਕਾਂ ਦੀਆਂ ਸਾਰੀਆਂ ਵਿੱਤੀ ਲੋੜਾਂ ਨੂੰ ਪੂਰਾ ਕਰ ਸਕੀਏ । ਇਹ ਸਾਂਝੇਦਾਰੀ ਲੱਖਾਂ ਭਾਰਤੀਆਂ ਤੱਕ ਪਹੁੰਚਣ ਦੇ ਸਾਡੇ ਯਤਨਾਂ ਨੂੰ ਮਜ਼ਬੂਤ ​​ਕਰਦੀ ਹੈ ਅਤੇ ਅਸੀਂ ਵਿੱਤੀ ਤੌਰ 'ਤੇ ਸਮਝਦਾਰ ਕ੍ਰਿਕਟ ਪ੍ਰੇਮੀਆਂ ਦੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਹਾਂ।

ਆਈਪੀਐਲ 2024 ਦਾ ਇਹ ਸੀਜਨ 22 ਮਾਰਚ, 2024 ਤੋਂ ਸ਼ੁਰੂ ਹੋ ਰਿਹਾ ਹੈ, ਜਿਸਦੀ ਸ਼ੁਰੂਆਤ ਚੇਨਈ ਵਿੱਚ ਪਿਛਲੇ ਸੀਜ਼ਨ ਦੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਹੋਏ ਉਦਘਾਟਨੀ ਮੈਚ ਨਾਲ ਹੋਵੇਗੀ । ਖੇਡਾਂ ਅਤੇ ਵਿੱਤ ਦੇ ਖੇਤਰਾਂ ਨੂੰ ਮਿਲਾ ਕੇ, ਇਹ ਸਹਿਯੋਗ ਦੇਸ਼ ਭਰ ਵਿੱਚ ਵਿੱਤੀ ਜਾਗਰੂਕਤਾ ਨੂੰ ਵਧਾਵਾ ਦੇਣ ਲਈ ਕ੍ਰਿਕਟ ਦੀ ਵਿਆਪਕ ਪ੍ਰਸਿੱਧੀ ਦਾ ਲਾਭ ਉਠਾਏਗਾ। ਸਟਾਕ, ਮਿਉਚੁਅਲ ਫੰਡ, ਡੈਰੀਵੇਟਿਵਜ਼, ਸਾਵਰੇਨ ਗੋਲਡ ਬਾਂਡ ਅਤੇ ਈਟੀਐਫ ਸਮੇਤ ਬਹੁਤ ਸਾਰੇ ਆਨਲਾਈਨ ਨਿਵੇਸ਼ ਮੌਕਿਆਂ ਦੀ ਪੇਸ਼ਕਸ਼ ਕਰਦੇ ਹੋਏ, ਏਂਜਲ ਵਨ ਦੇਸ਼ ਵਿੱਚ 2 ਕਰੋੜ ਤੋਂ ਵੱਧ ਨਿਵੇਸ਼ਕਾਂ ਨੂੰ ਸੇਵਾ ਕਰਦਾ ਕਰਦਾ ਹੈ।
 
Top