ਅੰਮ੍ਰਿਤਸਰ, 06 ਮਈ, 2024 (ਭਗਵਿੰਦਰ ਪਾਲ ਸਿੰਘ): ਛੇਕ ਕਰਨ ਵਾਲੇ ਅਤੇ ਚੂਸਕ ਕੀਟ ਭਾਰਤ ਵਿੱਚ ਖੇਤੀਬਾੜੀ ਵਾਲੀਆਂ ਫਸਲਾਂ ਲਈ ਇੱਕ ਵੱਡਾ ਖਤਰਾ ਬਣਦੇ ਹਨ, ਜਿਸ ਨਾਲ ਉਤਪਾਦ ਦੀ ਉਤਪਾਦਕਤਾ ਅਤੇ ਉਪਜ ਵਿੱਚ 35 ਤੋਂ 40% ਤੱਕ ਦੀ ਹਾਨੀ ਹੁੰਦੇ ਹੋਏ ਭਾਰੀ ਨੁਕਸਾਨ ਹੁੰਦਾ ਹੈ। ਭਾਰਤ ਵਿੱਚ ਕਿਸਾਨ ਹੁਣ ਏਫਿਕੋਨ® ਨਾਲ ਇਸ ਚੁਣੌਤੀ ਦਾ ਪ੍ਰਬੰਧਨ ਕਰ ਸਕਦੇ ਹਨ, ਜੋ ਅੱਜ ਲਾਂਚ ਕੀਤਾ ਗਿਆ ਇੱਕ ਨਵਾਂ ਬੀਏਐਸਐਫ ਕੀਟਨਾਸ਼ਕ ਹੈ। ਏਫਿਕੋਨ ਇੱਕ ਵਿਸ਼ੇਸ਼ ਸੂਤਰੀਕਰਨ ਵਿੱਚ ਬੀਏਐਸਐਫ ਦੀ ਨਵੀਂ ਸਕ੍ਰਿਅ ਸਮੱਗਰੀ, ਐਕਸਾਲਿਓਨ® ਦੁਆਰਾ ਸਸ਼ਕਤ ਹੈ।
ਇਸਦੇ ਵਿਲੱਖਣ ਕਿਰਿਆ ਦੇ ਢੰਗ ਦੇ ਨਾਲ, ਏਫਿਕੋਨ ਕੀਟਨਾਸ਼ਕ ਨਵੇਂ ਆਈਆਰਏਸੀ ਸਮੂਹ 36 ਦੇ ਤਹਿਤ ਪੇਸ਼ ਕੀਤੇ ਗਏ ਬਜਾਰ ਵਿੱਚ ਪਹਿਲੇ ਮਿਸ਼ਰਣਾਂ ਵਿੱਚੋਂ ਇੱਕ ਹੈ ਜੋ ਕੀਟਨਾਸ਼ਕਾਂ ਦੀ ਇੱਕ ਬਿਲਕੁਲ ਨਵੀਂ ਸ਼੍ਰੇਣੀ (ਸਮੂਹ 36 — ਪਾਈਰੀਡਾਜ਼ੀਨ) ਦੀ ਪੇਸ਼ਕਸ਼ ਕਰਦਾ ਹੈ ਜਿਸਦਾ ਬਜਾਰ ਵਿੱਚ ਮੌਜੂਦ ਉਤਪਾਦਾਂ ਨਾਲ ਕੋਈ ਗਿਆਤ ਕ੍ਰੋਸ-ਪ੍ਰਤੀਰੋਧੀ ਨਹੀਂ ਹੈ, ਜੋ ਇਸ ਨੂੰ ਇੱਕ ਉੱਤਮ ਕੀਟਨਾਸ਼ਕ ਪ੍ਰਤੀਰੋਧ ਪ੍ਰਬੰਧਨ ਟੂਲ ਬਣਾਉਂਦਾ ਹੈ।
ਏਫਿਕੋਨ ਕੀਟਨਾਸ਼ਕ ਪਹਿਲੀ ਵਾਰ 2023 ਵਿੱਚ ਆਸਟ੍ਰੇਲੀਆ ਵਿੱਚ ਲੋਂਚ ਕੀਤਾ ਗਿਆ ਸੀ। ਭਾਰਤ ਇਸ ਨਵੀਨ ਰਸਾਇਣ-ਵਿਗਿਆਨ ਨੂੰ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਸਭ ਤੋਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ ਜੋ ਕਿਸਾਨਾਂ ਨੂੰ ਮੁਸ਼ਕਲ ਚੂਸਕ ਕੀਟਾਂ ਦੇ ਪ੍ਰਬੰਧਨ ਵਿੱਚ ਸਮਰਥਨ ਪ੍ਰਦਾਨ ਕਰੇਗਾ।
ਏਸ਼ੀਆ ਪ੍ਰਸ਼ਾਂਤ ਰਣਨੀਤੀ ਦੇ ਸਮਾਨ, ਬੀਏਐਸਐਫ ਖਾਸ ਤੌਰ ਤੇ ਸਥਾਨਕ ਬਜਾਰੀ ਲੋੜਾਂ ਲਈ ਸਮਾਧਾਨ ਵਿਕਸਿਤ ਕਰ ਰਿਹਾ ਹੈ। “ਬੀਏਐਸਐਫ ਵਿਖੇ, ਅਸੀਂ ਜੋ ਵੀ ਕਰਦੇ ਹਾਂ ਅਸੀਂ ਖੇਤੀ ਦੇ ਪਿਆਰ ਲਈ ਕਰਦੇ ਹਾਂ। ਅਸੀਂ ਕਿਸਾਨਾਂ ਦੀਆਂ ਲੋੜਾਂ ਨੂੰ ਸਮਝਣ ਲਈ ਉਨ੍ਹਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਸਮਰਪਿਤ ਹਾਂ, ਤਾਂ ਜੋ ਅਸੀਂ ਫਸਲਾਂ ਨੂੰ ਕੀਟਾਂ ਤੋਂ ਬਚਾਉਣ ਅਤੇ ਉਤਪਾਦਕਤਾ ਨੂੰ ਵਧਾਉਣ, ਧਰਤੀ ਤੇ ਸਭ ਤੋਂ ਵੱਡੇ ਕੰਮ ਦਾ ਸਮਰਥਨ ਕਰਨ ਦੀ ਵੱਡੀ ਚੁਣੌਤੀ ਦਾ ਸਫਲਤਾਪੂਰਕ ਸਾਮ੍ਹਣਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਮੁਹਾਰਤ ਨੂੰ ਲਾਗੂ ਕਰ ਸਕੀਏ, "ਸਿਮੋਨ ਬਾਰਗ, ਵਰਿਸ਼ਠ ਉਪ ਪ੍ਰਧਾਨ, ਬੀਏਐਸਐਫ ਐਗ੍ਰੀਕਲਚਰਲ ਸੋਲਿਊਸ਼ੰਸ, ਏਸ਼ੀਆ ਪ੍ਰਸ਼ਾਂਤ ਨੇ ਕਿਹਾ।
ਏਫਿਕੋਨ ਕੀਟਨਾਸ਼ਕ ਦਾ ਇੱਕ ਕੀਮਤੀ ਪਹਿਲੂ ਇਸਦੀ ਵਿਲੱਖਣ ਕਿਰਿਆ ਦੀ ਵਿਧੀ ਹੈ। ਇਹ ਉਦੇਸ਼ੀ ਕੀਟਾਂ ਜਿਵੇਂ ਕਿ ਐਫਿਡ, ਜੈਸਿਡ ਅਤੇ ਚਿੱਟੀਆਂ ਮੱਖੀਆਂ ਦੇ ਕਈ ਜੀਵਨ ਪੜਾਆਂ ਤੇ ਬਹੁਤ ਜਿਆਦਾ ਪ੍ਰਭਾਵਸ਼ਾਲੀ ਹੈ। ਲਾਗੂ ਕਰਨ ਤੇ, ਏਫਿਕੋਨ ਤੇਜ਼ੀ ਨਾਲ ਕੀਟਾਂ ਨੂੰ ਆਹਾਰ ਲੈਣ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਦਾ ਹੈ। ਇਹ ਇਸਦੀਆਂ ਪ੍ਰਣਾਲੀਗਤ ਵਿਸ਼ੇਸ਼ਤਾਵਾਂ ਦੇ ਕਾਰਨ ਲੰਬੇ ਸਮੇਂ ਤੱਕ ਚੱਲਣ ਵਾਲਾ ਬਕਾਇਆ ਨਿਯੰਤ੍ਰਣ ਪ੍ਰਦਾਨ ਕਰਦਾ ਹੈ।
ਇਸਦੀਆਂ ਪ੍ਰਣਾਲੀਗਤ ਵਿਸ਼ੇਸ਼ਤਾਵਾਂ ਦੇ ਕਾਰਨ, ਏਫਿਕੋਨ ਨਵੀਂ ਫਸਲ ਦੇ ਵਾਧੇ ਲਈ ਵੀ ਲੰਬੇ ਸਮੇਂ ਤੱਕ ਚੱਲਣ ਵਾਲਾ ਬਕਾਇਆ ਨਿਯੰਤ੍ਰਣ ਪ੍ਰਦਾਨ ਕਰਦਾ ਹੈ। “ਇਹ ਨਵੀਨਤਾ ਕਈ ਤਰ੍ਹਾਂ ਦੇ ਮੌਜੂਦਾ ਚੂਸਕ ਕੀਟਾਂ ਦੇ ਪ੍ਰਬੰਧਨ ਵਿੱਚ ਸੀਮਾਵਾਂ ਦੇ ਪਾਰ ਕਿਸਾਨਾਂ ਦੀ ਮਦਦ ਕਰਨ ਲਈ ਬੀਏਐਸਐਫ ਦੀ ਵਚਨਬੱਧਤਾ ਦੀ ਫੇਰ ਤੋਂ ਪੁਸ਼ਟੀ ਕਰਦੀ ਹੈ। ਏਫਿਕੋਨ ਕਪਾਹ ਅਤੇ ਸਬਜ਼ੀਆਂ ਵਰਗੀਆਂ ਫਸਲਾਂ ਦੀਆਂ ਵਿਭਿੰਨ ਕਿਸਮਾਂ ਵਿੱਚ ਕੀੜੇ-ਮਕੌੜਿਆਂ ਦੇ ਖਿਲਾਫ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਦੀ ਸੁਰੱਖਿਆ ਵਿੱਚ ਭਾਰਤੀ ਕਿਸਾਨਾਂ ਦੀ ਮਦਦ ਕਰੇਗਾ। ਏਫਿਕੋਨ ਪਰਾਗ-ਕਰਤਾਵਾਂ ਸਮੇਤ, ਗੈਰ-ਉਦੇਸ਼ੀ ਜੀਵਾਣੂਆਂ ਅਤੇ ਫਾਇਦੇਮੰਦ ਕੀਟਾਂ ਦੇ ਨਾਲ ਵੀ ਬਹੁਤ ਅਨੁਕੂਲ ਹੈ, ਜਦੋਂ ਲੇਬਲ ਦੀਆਂ ਹਿਦਾਇਤਾਂ ਦੇ ਮੁਤਾਬਕ ਲਾਗੂ ਕੀਤਾ ਜਾਂਦਾ ਹੈ," ਗਿਰਿਧਰ ਰਾਨੁਵਾ, ਬਿਜ਼ਨਸ ਡਾਇਰੈਕਟਰ ਐਗ੍ਰੀਕਲਚਰਲ ਸੋਲਿਊਸ਼ੰਸ, ਬੀਏਐਸਐਫ ਇੰਡੀਆ ਨੇ ਕਿਹਾ।
“ਏਫਿਕੋਨ ਦੇ ਨਾਲ ਇਹ ਮੀਲ-ਪੱਥਰ ਕੀਟਨਾਸ਼ਕ ਪੋਰਟਫੋਲੀਓ ਵਿਕਸਿਤ ਕਰਨ ਦੇ ਸਾਡੇ ਟੀਚੇ ਦਾ ਸਮਰਥਨ ਕਰਦਾ ਹੈ ਜੋ ਦੁਨੀਆ ਭਰ ਦੇ ਕਿਸਾਨਾਂ ਦੀ ਮਦਦ ਕਰਦਾ ਹੈ। ਬੀਏਐਸਐਫ ਭਾਰਤੀ ਉਦਯੋਗ ਅਤੇ ਖੇਤੀਬਾੜੀ ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਭਾਰਤੀ ਉਤਪਾਦਕ ਚੂਸਕ ਕੀਟਾਂ ਵਿੱਚ ਨਵੀਨਤਾਵਾਂ ਦੇ ਨਾਲ ਪ੍ਰਤੀਰੋਧ ਦੇ ਪ੍ਰਬੰਧਨ ਵਿੱਚ ਬਿਹਤਰ ਉਪਜ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਵਿਕਸਿਤ ਸਮਾਧਾਨਾਂ ਤੱਕ ਪਹੁੰਚ ਦੇ ਹੱਕਦਾਰ ਹਨ,” ਡਾ. ਮਾਰਕੋ ਗ੍ਰੋਜ਼ਡਾਨੋਵਿਕ, ਵਰਿਸ਼ਠ ਉਪ ਪ੍ਰਧਾਨ, ਗਲੋਬਲ ਸਟ੍ਰੈਟਜਿਕ ਮਾਰਕੀਟਿੰਗ, ਬੀਏਐਸਐਫ ਐਗ੍ਰੀਕਲਚਰਲ ਸੋਲਿਊਸ਼ੰਸ ਨੇ ਕਿਹਾ।
"ਸਾਨੂੰ ਇਸ ਗੱਲ੍ਹ ਦਾ ਯਕੀਨ ਹੈ ਕਿ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਅਤੇ ਟਿਕਾਊ ਸਮਾਧਾਨ ਪ੍ਰਦਾਨ ਕਰਕੇ, ਅਸੀਂ ਵਾਤਾਵਰਣ ਤੇ ਪ੍ਰਭਾਵ ਨੂੰ ਘਟਾਉਂਦੇ ਹੋਏ ਭੋਜਨ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਉਹਨਾਂ ਦਾ ਸਮਰਥਨ ਕਰ ਸਕਦੇ ਹਾਂ," ਉਸਨੇ ਅੱਗੇ ਕਿਹਾ।