ਲੁਧਿਆਣਾ, 16 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ ਆਪਣੇ ਨਵੀਨਤਮ ਬ੍ਰਾਵੀਆ ਥੀਏਟਰ ਬਾਰ 8 ਅਤੇ ਬ੍ਰਾਵੀਆ ਥੀਏਟਰ ਬਾਰ 9 ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਅਤਿ-ਆਧੁਨਿਕ ਸਾਊਂਡਬਾਰ ਘਰ ਵਿੱਚ ਇੱਕ ਬੇਮਿਸਾਲ ਸਿਨੇਮਾਈ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ, ਸਰਬੋਤਮ ਇਨ-ਹੋਮ ਮਨੋਰੰਜਨ ਪ੍ਰਦਾਨ ਕਰਨ ਲਈ ਇਹਨਾਂ ਵਿਚ ਆਡੀਓ ਅਤੇ ਵਿਜ਼ੂਅਲ ਟੈਕਨੋਲੋਜੀਆਂ ਵਿੱਚ ਸੋਨੀ ਦੀ ਮੁਹਾਰਤ ਦੇ ਨਾਲ ਐਡਵਾਂਸ ਵਿਸ਼ੇਸ਼ਤਾਵਾਂ ਨੂੰ ਜੋੜਿਆ ਗਿਆ ਹੈ। ਸੋਨੀ ਦੇ ਨਵੇਂ ਬ੍ਰਾਵੀਆ ਥੀਏਟਰ ਬਾਰ ਤੁਹਾਡੇ ਵਿਉਇੰਗ ਦੇ ਤਜ਼ਰਬੇ ਨੂੰ ਬਿਹਤਰ ਅਤੇ ਸ਼ਾਨਦਾਰ ਬਣਾਉਣ ਲਈ ਤਿਆਰ ਕੀਤੇ ਗਏ ਹਨ, ਤੁਸੀਂ ਵੱਡੀ ਸਕ੍ਰੀਨ ਦੇ ਜਾਦੂ ਦਾ ਆਪਣੇ ਲਿਵਿੰਗ ਰੂਮ ਵਿਚ ਆਰਾਮ ਨਾਲ ਬੈਠ ਕੇ ਆਨੰਦ ਮਾਣ ਸਕਦੇ ਹੋ । ਅਜੋਕੇ ਦੌਰ ਵਿਚ ਸਟ੍ਰੀਮਿੰਗ ਸੇਵਾਵਾਂ ਦਾ ਬਹੁਤ ਵਿਸਤਾਰ ਹੋ ਰਿਹਾ ਹੈ, ਜਿਸਦੇ ਚਲਦੇ ਲੋਕਾਂ ਵਿਚ ਹੋਮ-ਐਂਟਰਟੇਨਮੈਂਟ ਦਾ ਰੁਝਾਨ ਵੱਧ ਰਿਹਾ ਹੈ , ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੋਨੀ ਦੇ ਨਵੇਂ ਉਤਪਾਦ 11 ਸਪੀਕਰ ਯੂਨਿਟਾਂ ਦੇ ਨਾਲ ਬ੍ਰਾਵੀਆ ਥੀਏਟਰ ਬਾਰ 8, ਅਤੇ 13 ਸਪੀਕਰ ਯੂਨਿਟਾਂ ਦੇ ਨਾਲ ਬਾਰ 9, ਬੇਮਿਸਾਲ ਸਾਊਂਡ ਕੁਆਲਿਟੀ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਤੁਹਾਡੀਆਂ ਮੂਵੀ ਨਾਈਟਸ ਨੂੰ ਸ਼ਾਨਦਾਰ ਬਣਾਉਣ ਲਈ ਤਿਆਰ ਹਨ।
ਸੋਨੀ ਦੀ ਪ੍ਰੋਉਪਰਾਇਟਰੀ 360 ਸਪੇਸ਼ੀਅਲ ਸਾਊਂਡ ਮੈਪਿੰਗ ਤਕਨਾਲੋਜੀ ਦੀ ਵਰਤੋਂ ਕਰਦਿਆਂ, ਮਲਟੀਪਲ ਫੈਂਟਮ ਸਪੀਕਰ ਜਨਰੇਟ ਕੀਤੇ ਜਾਂਦੇ ਹਨ ਜਿੱਥੇ ਕੋਈ ਅਸਲ ਭੌਤਿਕ ਸਪੀਕਰ ਇੰਸਟਾਲ ਨਹੀਂ ਹੁੰਦੇ, ਜਿਵੇਂ ਕਿ ਉੱਪਰ ਜਾਂ ਪਾਸਿਆਂ 'ਤੇ ।ਇਹ ਇੱਕ 360 ਸਪੇਸ਼ੀਅਲ ਸਾਊਂਡ ਐਕਸਪੀਰੀਐਂਸ ਨੂੰ ਸਮਰੱਥ ਬਣਾਉਂਦਾ ਹੈ ਜੋ ਕਿ ਖਾਸ ਤੋਰ 'ਤੇ ਘਰੇਲੂ ਸੈਟਿੰਗ ਲਈ ਅਨੁਕੂਲਿਤ ਹੈ, ਜਿਸ ਨਾਲ ਇੱਕ ਵਿਸ਼ਾਲ ਸਾਊਂਡ ਫੀਲਡ ਜਨਰੇਟ ਹੁੰਦਾ ਹੈ , ਅਤੇ ਤੁਹਾਨੂੰ ਵੱਖ-ਵੱਖ ਦਿਸ਼ਾਵਾਂ ਤੋਂ ਆਡੀਓ ਸੁਣਦਾ ਹੈ, ਬਿਲਕੁਲ ਓਹੀ ਜੋ ਤੁਸੀਂ ਸਿਨੇਮਾ ਵਿਚ ਮਹਿਸੂਸ ਕਰਦੇ ਹੋ , ਉਹ ਵੀ ਛੱਤ ਜਾਂ ਕੰਧਾਂ 'ਤੇ ਫਿਜੀਕਲ ਸਪੀਕਰ ਸਥਾਪਤ ਕੀਤੇ ਬਿਨਾਂ।
ਪਹਿਲਾਂ, ਫੈਂਟਮ ਸਪੀਕਰ ਜਨਰੇਟ ਕਰਨ ਲਈ ਸਾਊਂਡਬਾਰ ਅਤੇ ਰੀਅਰ ਸਪੀਕਰ ਦੋਵਾਂ ਦੀ ਲੋੜ ਹੁੰਦੀ ਸੀ। ਨਵੇਂ ਲਾਂਚ ਕੀਤੇ ਗਏ ਬ੍ਰਾਵੀਆ ਥੀਏਟਰ ਬਾਰ 9 ਅਤੇ ਬ੍ਰਾਵੀਆ ਥੀਏਟਰ ਬਾਰ 8 ਨਾਲ, ਤੁਸੀਂ ਸਿਰਫ਼ ਇੱਕ ਸਿੰਗਲ ਸਾਊਂਡਬਾਰ ਦੀ ਵਰਤੋਂ ਕਰਕੇ 360 ਸਪੇਸ਼ੀਅਲ ਸਾਊਂਡ ਮੈਪਿੰਗ ਦਾ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ, ਆਪਣੇ ਪੁਰਾਣੇ ਮਾਡਲਾਂ ਦੀ ਤੁਲਨਾ ਵਿੱਚ, ਨਵੇਂ ਬਾਰ 8 ਅਤੇ ਬਾਰ 9 ਵਿੱਚ ਵਧੇਰੇ ਸਪੀਕਰ ਯੂਨਿਟ ਹਨ, ਜੋ ਇੱਕ ਇਮਰਸਿਵ 360 ਸਪੇਸ਼ੀਅਲ ਸਾਊਂਡ ਦਾ ਅਨੁਭਵ ਪ੍ਰਦਾਨ ਕਰਦੇ ਹਨ।
ਬ੍ਰਾਵੀਆ ਥੀਏਟਰ ਬਾਰ 8 ਅਤੇ 9 ਸਾਊਂਡ ਫੀਲਡ ਆਪਟੀਮਾਈਜ਼ੇਸ਼ਨ ਕੰਪੇਟਿਬਲ ਹਨ, ਜੋ ਤੁਹਾਡੇ ਸਿਸਟਮ ਨੂੰ ਰੱਖਣ ਲਈ ਸਰਵੋਤਮ ਸਥਾਨ ਲੱਭਣ ਵਿੱਚ ਸਹਾਇਤਾ ਕਰਦੇ ਹਨ , ਅਤੇ ਤੁਹਾਡੇ ਕਮਰੇ ਦੇ ਲੇਆਉਟ ਦੇ ਅਧਾਰ ਤੇ ਹਰੇਕ ਸਪੀਕਰ ਨੂੰ ਆਪਣੇ ਆਪ ਐਡਜਸਟ ਅਤੇ ਟਿਊਨ ਕਰਦੇ ਹਨ , ਜਿਸ ਨਾਲ ਤੁਸੀਂ ਘਰ ਵਿੱਚ ਸਿਨੇਮਾਈ ਸਾਊਂਡ ਇਫੈਕਟ ਦਾ ਆਨੰਦ ਲੈ ਸਕਦੇ ਹੋ।
ਬ੍ਰਾਵੀਆ ਥੀਏਟਰ ਬਾਰ 8 ਅਤੇ ਬਾਰ 9 ਨਾ ਸਿਰਫ ਡੌਲਬੀ ਐਟਮੋਸ® ਇਮਰਸਿਵ ਆਡੀਓ ਅਤੇ ਡੀਟੀਐਸ® ਸਮੇਤ ਉਦਯੋਗ-ਮਿਆਰੀ ਆਡੀਓ ਟੈਕਨੋਲੋਜੀਆਂ ਦੁਆਰਾ ਸਮਰਥਤ ਹਨ , ਬਲਕਿ ਆਈਮੈਕਸ® ਇਨਹਾਂਸਡ ਪ੍ਰਮਾਣੀਕਰਣ ਵੀ ਰੱਖਦੇ ਹਨ । ਡੌਲਬੀ ਐਟਮੋਸ® ਇੱਕ ਤਿੰਨ-ਅਯਾਮੀ ਸਾਊਂਡਸਕੇਪ ਬਣਾਉਂਦਾ ਹੈ, ਜਿਸ ਨਾਲ ਸਾਊਂਡ ਇੱਕ ਬਹੁ-ਅਯਾਮੀ ਸਪੇਸ ਵਿੱਚ ਤੁਹਾਡੇ ਦੁਆਲੇ ਘੁੰਮਦੀ ਹੈ। ਡੀਟੀਐਸ ® ਤੁਹਾਡੇ ਸਪੀਕਰ ਲੇਆਉਟ ਨੂੰ ਜੀਵੰਤ ਸਾਊਂਡ ਪੈਦਾ ਕਰਨ ਲਈ ਅਨੁਕੂਲ ਬਣਾਉਂਦਾ ਹੈ, ਜਿਸ ਨਾਲ ਹਰ ਦ੍ਰਿਸ਼ ਵਧੇਰੇ ਯਥਾਰਥਵਾਦੀ ਮਹਿਸੂਸ ਹੁੰਦਾ ਹੈ। ਇਕੱਠੇ ਮਿਲ ਕੇ, ਇਹ ਟੈਕਨੋਲੋਜੀਆਂ ਇੱਕ ਮਨਮੋਹਕ ਅਤੇ ਰੀਅਲ ਲਾਈਫ ਆਡੀਓ ਅਨੁਭਵ ਨੂੰ ਯਕੀਨੀ ਬਣਾਉਂਦੀਆਂ ਹਨ, ਜੋ ਤੁਹਾਡੇ ਘਰੇਲੂ ਸਿਨੇਮਾ ਦੇ ਅਨੁਭਵ ਨੂੰ ਮਹੱਤਵਪੂਰਨ ਰੂਪ ਵਿੱਚ ਬਿਹਤਰ ਬਣਾਉਂਦੀਆਂ ਹਨ।
ਐਕੋਸਟਿਕ ਸੈਂਟਰ ਸਿੰਕ ਤੁਹਾਡੇ ਸਾਊਂਡ ਸਿਸਟਮ ਨੂੰ ਇੰਟੀਗ੍ਰੇਟ ਕਰਦਾ ਹੈ, ਜਿਵੇਂ ਕਿ ਸਾਊਂਡਬਾਰ ਨੂੰ ਟੀਵੀ ਨਾਲ ਇੰਟੀਗ੍ਰੇਟ ਕਰਦਾ ਹੈ ,ਤਾਂ ਕਿ ਆਵਾਜ਼ ਸਕ੍ਰੀਨ ਦੇ ਐਕਸ਼ਨ ਨਾਲ ਬਿਲਕੁਲ ਮੇਲ ਖਾਂਦੀ ਹੋਵੇ , ਅਤੇ ਘਰ ਵਿਚ ਇੱਕ ਸਿਨੇਮਾ ਵਰਗਾ ਸੈਟਅਪ ਮਹਿਸੂਸ ਹੋਵੇ । ਜਦੋਂ ਤੁਸੀਂ ਬ੍ਰਾਵੀਆ ਟੀਵੀ ਅਤੇ ਬ੍ਰਾਵੀਆ ਥੀਏਟਰ ਉਤਪਾਦਾਂ ਨੂੰ ਕੁਨੈਕਟ ਕਰਕੇ ਵਰਤਦੇ ਹੋ, ਤਾਂ ਐਕੋਸਟਿਕ ਸੈਂਟਰ ਸਿੰਕ ਫੰਕਸ਼ਨ ਟੀਵੀ ਦੇ ਸਪੀਕਰ ਅਤੇ ਸਾਊਂਡਬਾਰ ਦੀ ਸਾਊਂਡ ਦਾ ਸਹਿਜਤਾ ਨਾਲ ਫਿਊਜ਼ਨ ਕਰਦਾ ਹੈ, ਅਤੇ ਇੱਕ ਸਿਨੇਮਾ ਵਰਗਾ ਤਜਰਬਾ ਬਣਾਉਂਦਾ ਹੈ ਜਿੱਥੇ ਆਵਾਜ਼ ਸਿੱਧੇ ਟੀਵੀ ਸਕ੍ਰੀਨ ਤੋਂ ਆਉਂਦੀ ਦਿਖਾਈ ਦਿੰਦੀ ਹੈ।
ਵੌਇਸ ਜ਼ੂਮ 3 ਸੋਨੀ ਦੇ ਬ੍ਰਾਵੀਆ ਥੀਏਟਰ ਬਾਰ 8 ਅਤੇ ਬਾਰ 9 ਵਿੱਚ ਇੰਟੀਗ੍ਰੇਟਡ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ, ਜਿਸਨੂੰ ਬੇਮਿਸਾਲ ਸਟੀਕਤਾ ਦੇ ਨਾਲ ਸੰਵਾਦ ਦੀ ਸਪਸ਼ਟਤਾ ਨੂੰ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਵਾਇਸ ਜ਼ੂਮ 3 ਅਤੇ ਬ੍ਰਾਵੀਆ ਥੀਏਟਰ ਬਾਰ 8 ਅਤੇ ਬਾਰ 9 ਦੇ ਸੈਟਿੰਗਜ਼, ਜਦੋਂ ਬ੍ਰਾਵੀਆ ਨਾਲ ਕਨੇਕਟ ਕੀਤੀਆਂ ਜਾਂਦੀਆਂ ਹਨ, ਤਾਂ ਫਿਲਮ ਦੇਖਦੇ ਸਮੇਂ ਟੀਵੀ ਸਕ੍ਰੀਨ 'ਤੇ ਮੀਨੂ ਬਾਰ ਪ੍ਰਦਰਸ਼ਿਤ ਕੀਤੇ ਬਿਨਾਂ ਨਵੇਂ ਬ੍ਰਾਵੀਆ ਕਨੈਕਟ ਐਪ (ਪਹਿਲਾਂ ਹੋਮ ਐਂਟਰਟੇਨਮੈਂਟ ਕਨੈਕਟ ਐਪ) ਦੀ ਵਰਤੋਂ ਕਰਕੇ ਸੰਚਾਲਿਤ ਕੀਤੀਆਂ ਜਾ ਸਕਦੀਆਂ ਹਨ। ਬ੍ਰਾਵੀਆ ਕਨੈਕਟ ਐਪ ਸਮਾਰਟਫੋਨ ਤੋਂ ਸਿੱਧੇ ਸੋਨੀ ਦੇ ਬ੍ਰਾਵੀਆ ਥੀਏਟਰ ਬਾਰ 8 ਅਤੇ ਬਾਰ 9 ਦੇ ਸਹਿਜ ਨਿਯੰਤਰਣ ਅਤੇ ਅਨੁਕੂਲਤਾ ਨੂੰ ਸਮਰੱਥ ਬਣਾ ਕੇ ਉਪਭੋਗਤਾ ਦੀ ਸਹੂਲਤ ਨੂੰ ਵਧਾਉਂਦਾ ਹੈ। ਇੱਕ ਅਨੁਭਵੀ ਇੰਟਰਫੇਸ ਦੇ ਨਾਲ, ਇਹ ਉਪਭੋਗਤਾਵਾਂ ਨੂੰ ਆਪਣੇ ਦੇਖਣ ਦੇ ਅਨੁਭਵ ਵਿੱਚ ਵਿਘਨ ਪਾਏ ਬਿਨਾਂ ਸੈਟਿੰਗਾਂ ਨੂੰ ਅਨੁਕੂਲ ਕਰਨ, ਆਡੀਓ ਤਰਜੀਹਾਂ ਦਾ ਪ੍ਰਬੰਧਨ ਕਰਨ ਅਤੇ ਵਾਧੂ ਵਿਸ਼ੇਸ਼ਤਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ।
ਬ੍ਰਾਵੀਆ ਥੀਏਟਰ ਬਾਰ 8 ਅਤੇ 9 ਵਿੱਚ ਸੋਨੀ ਦੁਆਰਾ 360 ਰਿਐਲਿਟੀ ਆਡੀਓ ਦੀ ਵਿਸ਼ੇਸ਼ਤਾ ਹੈ, ਜੋ ਹਰ ਐਂਗਲ ਇਮਰਸਿਵ ਸਾਊਂਡ ਪ੍ਰਦਾਨ ਕਰਕੇ ਮਿਊਜ਼ਿਕ ਲਿਸਨਿੰਗ ਵਿੱਚ ਕ੍ਰਾਂਤੀ ਲਿਆਉਂਦੀ ਹੈ, ਅਤੇ ਤੁਹਾਡੇ ਘਰ ਵਿੱਚ ਇੱਕ ਲਾਈਵ ਸੰਗੀਤ ਸਮਾਰੋਹ ਦਾ ਤਜ਼ੁਰਬਾ ਪ੍ਰਦਾਨ ਕਰਦੀ ਹੈ । ਸਪੇਸ਼ੀਅਲ ਸਾਊਂਡ ਟੈਕਨੋਲੋਜੀਆਂ ਦੀ ਵਰਤੋਂ ਕਰਦਿਆਂ, ਸੱਚਮੁੱਚ ਜੀਵੰਤ ਆਡੀਓ ਮਾਹੌਲ ਦੇ ਨਾਲ ਅਜਿਹਾ ਇਹਸਾਸ ਹੁੰਦਾ ਹੈ ਕਿ ਇੰਸਟਰੂਮੈਂਟ ਅਤੇ ਵੋਕਲਸ ਤੁਹਾਡੇ ਆਲੇ -ਦੁਆਲੇ ਹੀ ਹਨ । ਭਾਵੇਂ ਤੁਸੀਂ ਆਪਣੇ ਪਸੰਦੀਦਾ ਟਰੈਕਾਂ ਦਾ ਅਨੰਦ ਲੈ ਰਹੇ ਹੋ ਜਾਂ ਨਵੇਂ ਮਿਊਜ਼ਿਕ ਦੀ ਭਾਲ ਕਰ ਰਹੇ ਹੋ, 360 ਰਿਐਲਿਟੀ ਆਡੀਓ ਬੇਮਿਸਾਲ ਡੂੰਘਾਈ ਅਤੇ ਸਪਸ਼ਟਤਾ ਨੂੰ ਯਕੀਨੀ ਬਣਾਉਂਦਾ ਹੈ, ਅਤੇ ਮਿਊਜ਼ਿਕ ਸੁਣਨ ਦੇ ਹਰ ਸੈਸ਼ਨ ਰੋਮਾਂਚਕ ਅਤੇ ਆਕਰਸ਼ਕ ਬਣ ਜਾਂਦਾ ਹੈ।