Home >> ਓਰਿਕਾ >> ਐਮਾਜ਼ਾਨ >> ਪੰਜਾਬ >> ਲੁਧਿਆਣਾ >> ਵਪਾਰ >> ਓਰਿਕਾ: ਐਮਾਜ਼ਾਨ ਰਾਹੀਂ ਪਰੰਪਰਾ ਅਤੇ ਨਵਾਚਰ ਦੇ ਮਿਸ਼ਰਣ ਦੀ ਪੇਸ਼ਕਸ਼

ਲੁਧਿਆਣਾ, 19 ਜੁਲਾਈ, 2024 (ਭਗਵਿੰਦਰ ਪਾਲ ਸਿੰਘ): ਓਰਿਕਾ ਸਪਾਈਸਿਜ਼ ਭਾਰਤ ਵਿੱਚ 20 ਅਤੇ 21 ਜੁਲਾਈ ਨੂੰ ਆਯੋਜਿਤ ਹੋਣ ਵਾਲੇ ਐਮਾਜ਼ਾਨ ਪ੍ਰਾਈਮ ਡੇਅ 2024 ਦੌਰਾਨ ਆਪਣੀ ਵਿਕਰੀ, ਬ੍ਰਾਂਡ ਵਿਜ਼ੀਬਿਲਟੀ ਵਧਾਉਣ ਅਤੇ ਗਾਹਕਾਂ ਦੇ ਨਾਲ ਗਹਿਰਾਈ ਦੇ ਜੁੜਨ ਦੀ ਤਿਆਰੀ ਵਿਚ ਹੈ।

ਓਰਿਕਾ ਦੀ ਕਹਾਣੀ ਜਨੂੰਨ ਅਤੇ ਭਾਰਤ ਦੇ ਪ੍ਰਮਾਣਿਕ ਅਤੇ ਰਵਾਇਤੀ ਮਸਾਲਿਆਂ ਨੂੰ ਦੁਨੀਆ ਭਰ ਵਿੱਚ ਪਹੁੰਚਾਣ ਦੇ ਟੀਚੇ ਤੋਂ ਪ੍ਰੇਰਿਤ ਹੈ। ਇਸਦੀ ਸ਼ੁਰੂਆਤ ਅਕਸ਼ਿਤਾ ਬੁੱਧੀਰਾਜਾ ਦੇ ਭਾਰਤੀ ਮਸਾਲਿਆਂ ਦੀ ਅਮੀਰ ਵਿਰਾਸਤ ਨੂੰ ਜੀਵਿਤ ਰੱਖਣ ਦੇ ਜਜ਼ਬੇ ਨਾਲ ਹੋਈ , ਨਾਲ ਹੀ ਉਹ ਸੁਨਿਸ਼ਚਿਤ ਕਰਨਾ ਚਾਹੁੰਦੀ ਸੀ ਕਿ ਓਹਨਾ ਦੇ ਉਤਪਾਦ ਉੱਚ ਗੁਣਵੱਤਾ ਵਾਲੇ ਹੋਣ ਅਤੇ ਟਿਕਾਓ ਅਭਿਅਸਾਂ ਦੀ ਵਰਤੋਂ ਹੋਵੇ । ਸ਼ੁਰੂ ਤੋਂ ਹੀ ਅਕਸ਼ਿਤਾ ਨੇ ਆਪਣੇ ਗਾਹਕਾਂ ਨੂੰ ਪ੍ਰਮਾਣਿਕ ਮਸਾਲੇ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨਾਲ ਦੁਨੀਆ ਭਰ ਦੇ ਵਿਭਿੰਨ ਖੇਤਰਾਂ ਤੋਂ ਬਿਹਤਰੀਨ ਮਸਾਲੇ ਮਂਗਵਾਏ । ਸੁਪਰਮਾਰਕੀਟ ਦੇ ਮਸਾਲਿਆਂ ਵਿੱਚ ਪਾਈ ਜਾਣ ਵਾਲੀ ਨਕਲੀ ਸਮੱਗਰੀ ਅਤੇ ਅਜੀਬੋ-ਗਰੀਬ ਸੁਆਦ ਤੋਂ ਥੱਕ ਕੇ, ਅਕਸ਼ਿਤਾ ਨੇ ਇਹ ਪਹਿਲ ਕਰਨ ਦਾ ਮਨ ਬਣਾ ਲਿਆ। ਓਹਨਾ ਨੇ ਘਰ ਖਾਣਾ ਪਕਾਉਣ ਵਾਲਿਆਂ ਨੂੰ ਆਸਾਨੀ ਨਾਲ ਹਮੇਸ਼ਾ ਸੁਆਦੀ ਭੋਜਨ ਪਕਾਉਣ ਲਈ ਉੱਚ-ਗੁਣਵੱਤਾ ਵਾਲੇ ਪ੍ਰਮਾਣਿਕ ਮਸਲੇ ਉਪਲਬੱਧ ਕਰਾਉਣ ਬਾਰੇ ਸੋਚਿਆ । ਐਮਾਜ਼ਾਨ ਨਾਲ ਭਾਈਵਾਲੀ ਕਰਕੇ ਓਰਿਕਾ ਨੂੰ ਆਪਣੇ ਪ੍ਰੀਮੀਅਮ ਮਸਾਲਿਆਂ ਨੂੰ ਵਿਸ਼ਵਵਿਆਪੀ ਗਾਹਕਾਂ ਤੱਕ ਪਹੁੰਚਾਣ ਦੇ ਲਈ ਸੰਪੂਰਨ ਮਾਰਕੀਟਪਲੇਸ ਪ੍ਰਾਪਤ ਹੋਈ । ਐਮਾਜ਼ਾਨ ਦੀ ਵਿਆਪਕ ਪਹੁੰਚ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨੇ ਓਰਿਕਾ ਨੂੰ ਆਪਣੀ ਨਵੀਨਤਾਕਾਰੀ ਉਤਪਾਦ ਰੇਂਜ ਦੀ ਪੇਸ਼ਕਸ਼ ਕਰਨ ਵਿਚ ਮਦਦ ਕੀਤੀ , ਜੋ ਅੱਜ ਦੇ ਦੌਰ ਦੇ ਮੁਤਾਬਿਕ ਸੁਆਦ ਅਤੇ ਡਿਮਾਂਡ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਸਹਿਯੋਗ ਨੇ ਇਹ ਸੁਨਿਸ਼ਚਿਤ ਕੀਤਾ ਕਿ ਓਰਿਕਾ ਦੇ ਸਹੀ ਢੰਗ ਨਾਲ ਤਿਆਰ ਕੀਤੇ ਗਏ ਸੀਜ਼ਨਿੰਗ ਅਤੇ ਮੈਰੀਨੇਡ ਮਸਲੇ ਆਸਾਨੀ ਨਾਲ ਪਹੁੰਚਯੋਗ ਹੋਣ , ਤਾਂ ਕਿ ਹਰ ਜਗ੍ਹਾ ਉਪਭੋਗਤਾਵਾਂ ਲਈ ਸੁਆਦੀ ਖਾਣਾ ਪਕਾਉਣਾ ਆਸਾਨ ਹੋ ਸਕੇ ।

ਐਮਾਜ਼ਾਨ ਦਾ ਸਹਿਯੋਗ ਓਰਿਕਾ ਦੇ ਵਿਕਾਸ ਵਿੱਚ ਮਹੱਤਵਪੂਰਨ ਰਿਹਾ ਹੈ। ਐਮਾਜ਼ਾਨ ਦੀ ਕੁਸ਼ਲ ਲੌਜਿਸਟਿਕਸ ਜਿਸ ਵਿੱਚ ਫੁਲਫ਼ਿਲਮੈਂਟ ਬਾਈ ਐਮਾਜ਼ਾਨ (ਐਫਬੀਏ) ਅਤੇ ਮਾਰਕੀਟਿੰਗ ਟੂਲ ਸ਼ਾਮਲ ਹਨ, ਨੇ ਓਰਿਕਾ ਦੇ ਮਸਾਲਿਆਂ ਨੂੰ ਪਹੁੰਚਾਉਣ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਗਾਹਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। । ਐਮਾਜ਼ਾਨ ਰਾਹੀਂ ਗਾਹਕ ਫੀਡਬੈਕ ਤੋਂ ਮਹੱਤਵਪੂਰਨ ਜਾਣਕਾਰੀ ਮਿਲੀ , ਜਿਸ ਨਾਲ ਓਰਿਕਾ ਨੂੰ ਅਪਮੇ ਉਤਪਾਦਾਂ ਨੂੰ ਬਿਹਤਰ ਬਣਾਉਣ ਅਤੇ ਗਾਹਕਾਂ ਦੀਆਂ ਤਰਜੀਹਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਵਿਚ ਮਦਦ ਮਿਲੀ ਹੈ। ਐਮਾਜ਼ਾਨ ਨਾਲ ਭਾਈਵਾਲੀ ਨੇ ਨਾ ਸਿਰਫ ਓਰਿਕਾ ਦੇ ਵਿਸਤਾਰ ਨੂੰ ਸਹਿਜ ਬਣਾਇਆ ਬਲਕਿ ਪ੍ਰੀਮੀਅਮ, ਕੁਦਰਤੀ ਮਸਾਲਿਆਂ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਦੇ ਮਿਸ਼ਨ ਨਾਲ ਵੀ ਜੁੜਿਆ ਹੈ। ਨਵੀਨਤਾਕਾਰੀ ਅਤੇ ਗਾਹਕ-ਪਸੰਦੀਦਾ ਉਤਪਾਦਾਂ ਦੀ ਵੱਧ ਰੇਂਜ ਦੇ ਮੱਦੇਨਜ਼ਰ , ਓਰਿਕਾ ਐਮਾਜ਼ਾਨ ਦੇ ਨਾਲ ਆਪਣੀ ਯਾਤਰਾ ਜਾਰੀ ਰੱਖਣ ਲਈ ਉਤਸੁਕ ਹੈ, ਜਿਸ ਨਾਲ ਦੁਨੀਆ ਨੂੰ ਪ੍ਰਮਾਣਿਕ ਭਾਰਤੀ ਮਸਾਲਿਆਂ ਦਾ ਸੁਆਦ ਮਿਲੇਗਾ। ਹੁਣ ਬ੍ਰਾਂਡ ਕੋਲ ਪ੍ਰਾਈਮ ਡੇਅ ਵਿੱਚ ਹਿੱਸਾ ਲੈ ਕੇ ਆਪਣੀ ਵਿਕਰੀ ਨੂੰ ਦੁੱਗਣਾ ਕਰਨ ਦਾ ਵਧੀਆ ਮੌਕਾ ਹੈ। ਐਮਾਜ਼ਾਨ ਪ੍ਰਾਈਮ ਡੇਅ 2024 ਦੇ ਦੌਰਾਨ, ਇਸਦੇ ਉਤਪਾਦ ਦੇਸ਼ ਭਰ ਦੇ Amazon.in ਗਾਹਕਾਂ ਲਈ 100% ਸੇਵਾ ਯੋਗ ਪਿੰਨ ਕੋਡਾਂ ਵਿੱਚ ਉਪਲਬੱਧ ਹੋਣਗੇ।

ਗੁਣਵੱਤਾ ਅਤੇ ਨਵੀਨਤਾ ਪ੍ਰਤੀ ਓਰਿਕਾ ਦੀ ਵਚਨਬੱਧਤਾ ਇਸ ਦੇ ਉਤਪਾਦ ਲਾਈਨਅੱਪ ਦੇ ਨਿਰੰਤਰ ਵਿਸਥਾਰ ਨੂੰ ਪ੍ਰੇਰਿਤ ਕਰਦੀ ਹੈ। ਮੁੱਖ ਮਸਾਲਿਆਂ ਤੋਂ ਇਲਾਵਾ, ਬ੍ਰਾਂਡ ਕਈ ਤਰ੍ਹਾਂ ਦੀਆਂ ਵੈਲਿਊ- ਐਡਡ ਉਤਪਾਦਾਂ ਦੀ ਪੇਸ਼ਕਸ਼ ਕਰਦਾ ਹੈ, ਜਿਵੇਂ ਕਿ ਹੱਥ ਨਾਲ ਬਣੇ ਲੇਮੋਨੇਡ ਅਤੇ ਇੰਸਟੇਂਟ ਟੈਸਟ ਮਿਕਸ , ਅਤੇ ਹਰੇਕ ਉਤਪਾਦ ਨੂੰ ਵਿਲੱਖਣ ਸੁਆਦ ਅਤੇ ਖਾਣਾ ਪਕਾਉਣ ਦਾ ਸਹਿਜ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਗਾਹਕਾਂ ਲਈ ਪਹੁੰਚਯੋਗਤਾ ਅਤੇ ਸਹੂਲਤ ਦੀ ਮਹੱਤਤਾ ਨੂੰ ਸਮਝਦੇ ਹੋਏ, ਓਰਿਕਾ ਨੇ ਔਨਲਾਈਨ ਵਿਕਰੀ ਲਈ ਐਮਾਜ਼ਾਨ ਨੂੰ ਆਪਣੇ ਮੁੱਖ ਬਾਜ਼ਾਰ ਵਜੋਂ ਚੁਣਿਆ ਹੈ । ਐਮਾਜ਼ਾਨ ਦੀਆਂ ਨਵੀਨਤਾਕਾਰੀ ਪਹਿਲਾਂ ਦੇ ਜ਼ਰੀਏ, ਓਰਿਕਾ ਆਪਣੇ ਉਤਪਾਦਾਂ ਨੂੰ ਵਿਸ਼ਵਵਿਆਪੀ ਗਾਹਕਾਂ ਸਾਹਮਣੇ ਪੇਸ਼ ਕਰਨ ਵਿਚ ਸਫਲ ਰਿਹਾ ਹੈ, ਇਹ ਸੁਨਿਸ਼ਚਿਤ ਹੈ ਕਿ ਇਸ ਦੇ ਵਿਲੱਖਣ ਸੁਆਦ ਵਾਲੇ ਉਤਪਾਦ ਹਰ ਜਗ੍ਹਾ ਖਪਤਕਾਰਾਂ ਲਈ ਸਿਰਫ ਇੱਕ ਕਲਿੱਕ ਦੀ ਦੂਰੀ 'ਤੇ ਹਨ।

ਓਰਿਕਾ ਦੀ ਯਾਤਰਾ ਪਰੰਪਰਾ ਨੂੰ ਨਵੀਨਤਾ ਨਾਲ ਜੋੜਨ ਦੀ ਸ਼ਕਤੀ ਅਤੇ ਰਣਨੀਤਕ ਭਾਈਵਾਲੀ ਦੇ ਪਰਿਵਰਤਨਸ਼ੀਲ ਪ੍ਰਭਾਵ ਦਾ ਪ੍ਰਮਾਣ ਹੈ। ਐਮਾਜ਼ਾਨ ਦੇ ਨਾਲ ਮਿਲ ਕੇ, ਓਰਿਕਾ ਹਰ ਜਗ੍ਹਾ ਰਸੋਈਆਂ ਵਿੱਚ ਹੋਰ ਵੀ ਸੁਆਦਲੇ ਭੋਜਨ ਦਾ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ। ਬ੍ਰਾਂਡ ਦੀਆਂ ਭਵਿੱਖ ਦੀਆਂ ਯੋਜਨਾਵਾਂ ਨਿਰੰਤਰ ਨਵੇਂ ਅਤੇ ਵਿਲੱਖਣ ਉਤਪਾਦਾਂ ਨੂੰ ਪੇਸ਼ ਕਰਨ ਦੀ ਵਚਨਬੱਧਤਾ 'ਤੇ ਕੇਂਦਰਿਤ ਹਨ ਜੋ ਖਪਤਕਾਰਾਂ ਦੀਆਂ ਤਰਜੀਹਾਂ ਦੇ ਅਨੁਰੂਪ ਹੈ , ਇਸਦੇ ਉਤਪਾਦ ਵਿਲੱਖਣ ਸੁਆਦ ਪ੍ਰਦਾਨ ਕਰਦੇ ਹੋਏ ਅਤੇ ਬਾਜ਼ਾਰ ਵਿਚ ਮੌਜੂਦ ਹੋਰ ਉਤਪਾਦਾਂ ਦੀ ਤੁਲਨਾ ਵਿੱਚ ਖਾਣਾ ਪਕਾਉਣ ਦਾ ਇੱਕ ਬਿਹਤਰੀਨ ਤਜ਼ੁਰਬਾ ਪ੍ਰਦਾਨ ਕਰਦੇ ਹਨ। ਓਰਿਕਾ ਦਾ ਉਦੇਸ਼ ਆਪਣੇ ਉਤਪਾਦ ਲਾਈਨਅੱਪ ਦਾ ਵਿਸਤਾਰ ਕਰਨਾ ਹੈ, ਅਤੇ ਇਹ ਸੁਨਿਸ਼ਚਿਤ ਕਰਨਾ ਕਿ ਹਰੇਕ ਨਵੀਂ ਪੇਸ਼ਕਸ਼ ਬ੍ਰਾਂਡ ਦੇ ਗੁਣਵੱਤਾ ਅਤੇ ਪ੍ਰਮਾਣਿਕਤਾ ਦੇ ਮਿਸ਼ਨ ਨਾਲ ਮੇਲ ਖਾਂਦੀ ਹੋਵੇ । ਐਮਾਜ਼ਾਨ ਦੀ ਵਿਆਪਕ ਪਹੁੰਚ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ, ਓਰਿਕਾ ਪ੍ਰੀਮੀਅਮ ਅਤੇ ਕੁਦਰਤੀ ਮਸਾਲਿਆਂ ਨੂੰ ਵਿਸ਼ਾਲ ਗਾਹਕ ਅਧਾਰ ਤੱਕ ਪਹੁੰਚਾਣ ਲਈ ਲਈ ਤਿਆਰ ਹੈ, ਅਤੇ ਆਪਣੇ ਗਾਹਕਾਂ ਦੇ ਰਸੋਈ ਦੇ ਤਜ਼ਰਬਿਆਂ ਨੂੰ ਨਿਰੰਤਰ ਬਿਹਤਰ ਬਣਾਉਣ ਲਈ ਤਿਆਰ ਹੈ ।
 
Top