Home >> ਉਤਪਾਦ >> ਐਮਾਜ਼ਾਨ >> ਕਾਰੋਬਾਰ >> ਪੰਜਾਬ >> ਪ੍ਰਾਈਮ ਡੇਅ >> ਲੁਧਿਆਣਾ >> ਵਪਾਰ >> ਛੋਟੇ ਕਾਰੋਬਾਰ ਇਸ ਪ੍ਰਾਈਮ ਡੇਅ' ਦੇ ਮੌਕੇ 'ਤੇ Amazon.in 'ਤੇ 3,200 ਤੋਂ ਵੱਧ ਨਵੇਂ ਉਤਪਾਦ ਕਰਨਗੇ ਲਾਂਚ

ਲੁਧਿਆਣਾ, 19 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਇਸ ਪ੍ਰਾਈਮ ਡੇਅ ਦੇ ਮੌਕੇ 'ਤੇ, ਛੋਟੇ ਕਾਰੋਬਾਰ Amazon.in' ਤੇ ਘਰ ਅਤੇ ਰਸੋਈ, ਫੈਸ਼ਨ ਐਂਡ ਗਰੂਮਿੰਗ , ਜਵੇਲਰੀ , ਹੱਥ ਨਾਲ ਬਣੇ ਉਤਪਾਦ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ 3200 ਤੋਂ ਵੱਧ ਨਵੇਂ ਉਤਪਾਦ ਲਾਂਚ ਕਰ ਰਹੇ ਹਨ । ਬੇਹੋਮਾ , ਡ੍ਰੀਮ ਆਫ ਗਲੋਰੀ , ਓਰਿਕ ਸਪਾਈਸਸ ਅਤੇ ਹੋਰ ਬ੍ਰਾਂਡ ਆਪਣੇ ਵਿਲੱਖਣ ਉਤਪਾਦਾਂ ਨੂੰ Amazon.in 'ਤੇ ਪ੍ਰਦਰਸ਼ਿਤ ਕਰਨਗੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਾਹਕਾਂ ਤੱਕ ਪਹੁੰਚਣਗੇ। ਹਜ਼ਾਰਾਂ ਛੋਟੇ ਕਾਰੋਬਾਰ Amazon.in 'ਤੇ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਸ਼ਾਪਿੰਗ ਈਵੈਂਟਸ ਵਿੱਚੋਂ ਇੱਕ ਵਿੱਚ ਹਿੱਸਾ ਲੈਣਗੇ ਜਿਸ ਵਿਚ ਪੂਰੇ ਭਾਰਤ ਵਿੱਚ ਗਾਹਕਾਂ ਨੂੰ ਲੱਖਾਂ ਪ੍ਰਾਈਮ-ਸਮਰੱਥ ਉਤਪਾਦਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ।

ਐਮਾਜ਼ਾਨ ਇੰਡੀਆ ਦੇ ਡਾਇਰੈਕਟਰ, ਸੇਲਿੰਗ ਪਾਰਟਨਰ ਸਰਵਿਸਿਜ਼, ਅਮਿਤ ਨੰਦਾ ਨੇ ਕਿਹਾ , "ਐਮਾਜ਼ਾਨ ਪ੍ਰਾਈਮ ਡੇਅ ਭਾਰਤ ਵਿੱਚ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਸ਼ਾਪਿੰਗ ਈਵੈਂਟਸ ਵਿੱਚੋਂ ਇੱਕ ਹੈ, ਜੋ ਸਾਨੂੰ ਆਪਣੇ ਵਿਕਰੇਤਾਵਾਂ ਅਤੇ ਗਾਹਕਾਂ ਦੋਹਾਂ ਨੂੰ ਬੇਮਿਸਾਲ ਮੁੱਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀ ਹੈ। ਲਗਾਤਾਰ 8ਵੇਂ ਸਾਲ ਭਾਰਤ ਵਿੱਚ ਇਸ ਈਵੈਂਟ ਆਯੋਜਨ ਕਰਦੇ ਹੋਏ ਅਸੀਂ ਬਹੁਤ ਰੋਮਾਂਚਿਤ ਹਾਂ , ਅਤੇ ਆਪਣੇ ਵਿਕਰੇਤਾਵਾਂ, ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸ਼ਿਲਪਕਾਰੀ, ਰਚਨਾਤਮਕਤਾ, ਉਤਪਾਦ ਨਵੀਨਤਾ ਅਤੇ ਉੱਦਮੀ ਭਾਵਨਾ ਦਾ ਜਸ਼ਨ ਮਨਾਉਂਦੇ ਹੋਏ ਬਹੁਤ ਖੁਸ਼ ਹਾਂ। ਈਵੈਂਟ ਦੇ ਦੋ ਦਿਨਾਂ ਦੌਰਾਨ, ਵਿਕਰੇਤਾ ਨਾ ਸਿਰਫ ਆਪਣੇ ਉਤਪਾਦਾਂ ਅਤੇ ਬ੍ਰਾਂਡਾਂ ਦੀ ਵਿਜ਼ੀਬਿਲਟੀ ਵਿੱਚ ਭਾਰੀ ਵਾਧਾ ਦੇਖਣਗੇ ਬਲਕਿ ਪੂਰੇ ਭਾਰਤ ਵਿੱਚ ਐਮਾਜ਼ਾਨ ਦੇ ਵਿਸ਼ਾਲ ਗਾਹਕ ਅਧਾਰ ਤੱਕ ਸਿੱਧੇ ਪਹੁੰਚ ਪ੍ਰਾਪਤ ਕਰਨਗੇ, ਜੋ ਕਿ 100% ਸੇਵਾ ਯੋਗ ਪਿੰਨ ਕੋਡਾਂ ਵਿੱਚ ਫੈਲੇ ਹੋਏ ਹਨ। ਅਜਿਹੀਆਂ ਸ਼ਾਪਿੰਗ ਈਵੈਂਟਸ ਰਾਹੀਂ, ਸਾਡਾ ਉਦੇਸ਼ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਈ-ਕਾਮਰਸ ਦੀ ਸ਼ਕਤੀ ਨੂੰ ਅਪਣਾਉਣ ਅਤੇ ਆਪਣੀ ਸਫਲਤਾ ਲਈ ਨਵੇਂ ਰਸਤੇ ਖੋਲ੍ਹਣ ਦੇ ਯੋਗ ਬਣਾਉਣਾ ਹੈ, ਤਾਂ ਕਿ ਇੱਕ ਜੀਵੰਤ ਔਨਲਾਈਨ ਮਾਰਕੀਟਪਲੇਸ ਨੂੰ ਵਧਾਵਾ ਮਿਲੇ ਜਿਸਦਾ ਭਾਰਤ ਦੇ ਵਿਸ਼ਾਲ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ।"

ਛੋਟੇ ਅਤੇ ਦਰਮਿਆਨੇ ਕਾਰੋਬਾਰ ਪ੍ਰਾਈਮ ਡੇਅ 2024 ਲਈ ਤਿਆਰ ਹੋਣ ਲਈ ਐਮਾਜ਼ਾਨ 'ਤੇ ਉਪਲਬੱਧ ਟੂਲਸ ਅਤੇ ਫ਼ੀਚਰਸ ਦੇ ਇੱਕ ਮਜ਼ਬੂਤ ਸੂਟ ਦਾ ਲਾਭ ਲੈ ਸਕਦੇ ਹਨ। ਇੱਕ ਸੁਚਾਰੂ ਸਵੈ-ਸੇਵਾ ਰਜਿਸਟ੍ਰੇਸ਼ਨ ਪ੍ਰਕਿਰਿਆ (ਐਸਐਸਆਰ 2.0) ਵਿਕਰੇਤਾਵਾਂ ਲਈ Amazon.in ਮਾਰਕੀਟਪਲੇਸ 'ਤੇ ਸ਼ੁਰੂਆਤ ਕਰਨਾ ਅਸਾਨ ਬਣਾਉਂਦੀ ਹੈ, ਜਿਸ ਵਿਚ ਬਹੁ-ਭਾਸ਼ਾਈ ਸਹਾਇਤਾ, ਅਸਾਨ ਰਜਿਸਟ੍ਰੇਸ਼ਨ ਅਤੇ ਇਨਵੌਇਸਿੰਗ ਸ਼ਾਮਲ ਹੈ । ਵਿਕਰੇਤਾ ਪ੍ਰਾਈਮ ਡੇਅ ਦੌਰਾਨ ਵਧੀਆ ਡੀਲਸ ਦੀ ਚੋਣ ਕਰਨ ਅਤੇ ਪੇਸ਼ਕਸ਼ ਕਰਨ ਲਈ ਸੇਲ ਈਵੈਂਟ ਪਲੈਨਰ ਦੀ ਵਰਤੋਂ ਕਰ ਸਕਦੇ ਹਨ। ਇਹ ਟੂਲ ਇਨਵੇਂਟਰੀ ਪਲਾਨਿੰਗ 'ਤੇ ਡੇਟਾ-ਸੰਚਾਲਿਤ ਰਿਕਮੈਂਡੇਸ਼ਨਸ ਵੀ ਪੇਸ਼ ਕਰਦਾ ਹੈ, ਜਿਸ ਨਾਲ ਵਿਕਰੇਤਾ ਆਪਣੇ ਮੌਕੇ ਅਤੇ ਵਿਕਰੀ ਨੂੰ ਵੱਧ ਤੋਂ ਵੱਧ ਕਰਨ ਦੇ ਯੋਗ ਹੁੰਦੇ ਹਨ। ਨਿਊ ਸੈੱਲਰ ਸਕਸੈਸ ਸੈਂਟਰ ਇੱਕ ਆਨਬੋਰਡਿੰਗ ਬੱਡੀ (buddy )ਹੈ ਜੋ ਵਿਕਰੇਤਾਵਾਂ ਨੂੰ ਆਪਣੀਆਂ ਔਨਲਾਈਨ ਦੁਕਾਨਾਂ ਸਥਾਪਤ ਕਰਨ, ਵਿਕਾਸ ਦੇ ਪ੍ਰਮੁੱਖ ਤਰੀਕੇ ਅਪਣਾਉਣ ਅਤੇ ਵਿਗਿਆਪਨ, ਪ੍ਰਾਈਮ ਅਤੇ ਡੀਲਸ ਵਰਗੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਲਈ ਕਦਮ-ਦਰ-ਕਦਮ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

ਬੇਹੋਮਾ ਦੇ ਮਾਲਕ ਨਿਖਿਲ ਜੈਨ ਨੇ ਕਿਹਾ, "ਬੇਹੋਮਾ ਪ੍ਰਾਈਮ ਡੇਅ 2024 'ਤੇ ਆਪਣੇ ਨਵੇਂ ਹੱਥ ਨਾਲ ਤਿਆਰ ਕੀਤੇ ਹੋਮ ਡੇਕੋਰ ਪੀਸ ਲਾਂਚ ਕਰਨ ਲਈ ਉਤਸ਼ਾਹਿਤ ਹੈ। " ਸਟਾਈਲਿਸ਼ ਅਤੇ ਇਨੋਵੇਟਿਵ ਡਿਜ਼ਾਈਨ ਵਿੱਚ ਮੁਹਾਰਤ ਰੱਖਣ ਵਾਲੇ ਇੱਕ ਆਧੁਨਿਕ ਹੋਮ ਡੇਕੋਰ ਬ੍ਰਾਂਡ ਦੇ ਰੂਪ ਵਿੱਚ, ਅਸੀਂ ਆਪਣੀਆਂ ਨਵੀਨਤਮ ਪੇਸ਼ਕਸ਼ਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਹੁਤ ਖੁਸ਼ ਹਾਂ, ਜਿਸ ਵਿੱਚ ਇੱਕ ਗੋਲਡਨ ਹੈਂਡ-ਹੈਮਰ ਮੈਟਲ ਪਲਾਂਟਰ ਸੈੱਟ ਅਤੇ ਇੱਕ ਸ਼ਾਨਦਾਰ ਗੋਲਡ ਫਿਨਿਸ਼ ਵਿੱਚ ਇੱਕ ਸਟਾਈਲਿਸ਼ ਡ੍ਰੌਪ -ਸ਼ੇਪਡ਼ ਮੈਟਲ ਵਾਸ ਸ਼ਾਮਲ ਹੈ। ਪ੍ਰਾਈਮ ਡੇ ਸਾਨੂੰ ਆਪਣੇ ਗਾਹਕਾਂ ਨਾਲ ਜੁੜਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਦਾ ਹੈ, ਅਤੇ ਅਸੀਂ ਆਪਣੇ ਵਿਲੱਖਣ ਹੈਂਡ ਮੇਡ ਉਤਪਾਦਾਂ ਨਾਲ ਉਨ੍ਹਾਂ ਦੇ ਘਰਾਂ ਦੀ ਸ਼ਾਨਦਾਰ ਸਜਾਵਟ ਕਰਨ ਲਈ ਉਤਸਾਹਿਤ ਹੈ।

ਐਮਾਜ਼ਾਨ ਨੇ ਐਮਾਜ਼ਾਨ ਸੈਲਰ ਐਪ ਦੀ ਕਾਰਜਕੁਸ਼ਲਤਾ ਵਿੱਚ ਵੀ ਨਿਰੰਤਰ ਸੁਧਾਰ ਕੀਤਾ ਹੈ, ਜਿਸ ਨਾਲ ਵਿਕਰੇਤਾ ਨੂੰ ਆਪਣੇ ਕਾਰੋਬਾਰਾਂ ਨੂੰ ਸਹਿਜ ਢੰਗ ਨਾਲ ਪ੍ਰਬੰਧਿਤ ਕਰਨ ਅਤੇ ਵਧਾਉਣ ਵਿਚ ਮਦਦ ਮਿਲਦੀ ਹੈ । ਵਿਕਰੇਤਾ ਹੁਣ ਕੂਪਨ , ਡੀਲਸ ਅਤੇ ਸਪਾਂਸਰਡ ਉਤਪਾਦ ਕੈਂਪੇਨਸ ਦੇ ਪ੍ਰਬੰਧਨ ਸਮੇਤ ਆਪਣੇ ਸਾਰੇ ਵਿਕਰੀ ਕਾਰਜ ਐਪ ਰਾਹੀਂ ਚਲਾ ਸਕਦੇ ਹਨ। ਐਪ ਇੰਟਰਐਕਟਿਵ ਬਿਜ਼ਨਸ ਮੈਟ੍ਰਿਕਸ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਵਿਕਰੇਤਾ ਮੁੱਖ ਪ੍ਰਦਰਸ਼ਨ ਸੂਚਕਾਂ ਨੂੰ ਅਸਾਨੀ ਨਾਲ ਟਰੈਕ ਕਰਕੇ ਓਹਨਾ ਦਾ ਵਿਸ਼ਲੇਸ਼ਣ ਕਰ ਸਕਦੇ ਹਨ।

ਪ੍ਰਾਈਮ ਡੇਅ 2024 ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਆਪਣੇ ਈ-ਕਾਮਰਸ ਫੁਟਪ੍ਰਿੰਟ ਨੂੰ ਮਜ਼ਬੂਤ ਕਰਨ, ਵਧੇਰੇ ਗਾਹਕਾਂ ਤੱਕ ਪਹੁੰਚਣ ਅਤੇ ਨਵੇਂ ਉਤਪਾਦਾਂ ਨੂੰ ਲਾਂਚ ਕਰਨ ਦਾ ਇੱਕ ਅਨਮੋਲ ਮੌਕਾ ਹੈ। ਵਿਕਰੀ ਵਿੱਚ ਸੰਭਾਵਿਤ ਵਾਧੇ ਦਾ ਲਾਭ ਉਠਾ ਕੇ, ਐਸਐਮਬੀ ਆਪਣੇ ਬ੍ਰਾਂਡ ਦੀ ਦ੍ਰਿਸ਼ਟਾ ਨੂੰ ਵਧਾ ਸਕਦੇ ਹਨ, ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੇ ਹਨ ਅਤੇ ਈ-ਕਾਮਰਸ ਰਾਹੀਂ ਨਿਰੰਤਰ ਵਿਕਾਸ ਲਈ ਆਪਣੀ ਨੀਂਹ ਨੂੰ ਮਜ਼ਬੂਤ ਕਰ ਸਕਦੇ ਹਨ।
 
Top