Home >> ਡਿਜੀਟਲ >> ਪੰਜਾਬ >> ਪੇਯੂ >> ਬਿਜ਼ਨੇਸ >> ਲੁਧਿਆਣਾ >> ਵਪਾਰ >> ਵੀ >> ਵੀ ਬਿਜ਼ਨੇਸ ਅਤੇ ਪੇਯੂ ਨੇ ਵਿਸ਼ੇਸ਼ ਪੇਸ਼ਕਸ਼ਾਂ ਨਾਲ ਡਿਜੀਟਲ ਵਿਕਾਸ ਨੂੰ ਤੇਜ਼ ਕਰਨ ਲਈ ਕੀਤੀ ਸਾਂਝੇਦਾਰੀ

ਵੀ ਬਿਜ਼ਨੇਸ ਅਤੇ ਪੇਯੂ ਨੇ ਵਿਸ਼ੇਸ਼ ਪੇਸ਼ਕਸ਼ਾਂ ਨਾਲ ਡਿਜੀਟਲ ਵਿਕਾਸ ਨੂੰ ਤੇਜ਼ ਕਰਨ ਲਈ ਕੀਤੀ ਸਾਂਝੇਦਾਰੀ

ਲੁਧਿਆਣਾ, 12 ਜੁਲਾਈ 2024 (ਭਗਵਿੰਦਰ ਪਾਲ ਸਿੰਘ):
ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਦੀ ਐਂਟਰਪ੍ਰਾਈਜ਼ ਸ਼ਾਖਾ ਵੀ ਬਿਜ਼ਨੇਸ ਨੇ ਭਾਰਤ ਦੇ ਐਮਐਸਐਮਈ ਨੂੰ ਡਿਜੀਟਲ ਪੇਮੈਂਟ ਸਮਾਧਾਨ ਉਪਲਬੱਧ ਕਰਾ ਕੇ ਓਹਨਾ ਦੀ ਡਿਜੀਟਲ ਯਾਤਰਾ ਨੂੰ ਗਤੀ ਪ੍ਰਦਾਨ ਕਰਨ ਲਈ ਦੇਸ਼ ਦੇ ਪ੍ਰਮੁੱਖ ਡਿਜੀਟਲ ਵਿੱਤੀ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਪੇਯੂ ਦੇ ਨਾਲ ਰਣਨੀਤਕ ਭਾਈਵਾਲੀ ਕੀਤੀ ਹੈ ।

ਇਸ ਸਾਂਝੇਦਾਰੀ ਵਿਚ ਵੀ ਬਿਜ਼ਨਸ ਦੇ ਡਿਜੀਟਲ ਪਰਿਵਰਤਨਕਾਰੀ ਹੱਲ ਅਤੇ ਡਿਜੀਟਲ ਪੇਮੈਂਟ ਅਤੇ ਵਿੱਤੀ ਸੇਵਾਵਾਂ ਦੇ ਹੱਲਾਂ ਵਿੱਚ ਪੇਯੂ ਦੀ ਮੁਹਾਰਤ ਸ਼ਾਮਲ ਹੈ, ਜੋ ਐਮਐਸਐਮਈ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਆਪਕ ਸੇਵਾਵਾਂ ਪ੍ਰਦਾਨ ਕਰੇਗੀ । ਇਹ ਸਹਿਯੋਗ ਨਵੀਨਤਾਕਾਰੀ ਭੁਗਤਾਨ ਹੱਲ, ਆਫਰ ਇੰਜਣ , ਬਾਈ ਨਾਉ ਪੇ- ਲੈਟਰ ਦੇ ਵਿਕਲਪ ਅਤੇ ਸਹਿਜ ਵਟਸਐਪ ਇੰਟੀਗ੍ਰੇਸ਼ਨ ਜਿਹੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ , ਜਿਨ੍ਹਾਂ ਨੂੰ ਦੇਸ਼ ਦੇ ਵਧ ਰਹੇ ਐਮਐਸਐਮਈ ਸੈਗਮੇਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੀ ਸਾਵਧਾਨੀ ਨਾਲ ਤਿਆਰ ਕੀਤਾ ਗਿਆ ।

ਵੀ ਬਿਜ਼ਨੇਸ , ਆਪਣੇ ਸਮਰਪਿਤ ਐਮਐਸਐਮਈ ਪ੍ਰੋਗਰਾਮ ' ਰੈਡੀਫ਼ਾਰਨੈਕਸਟ ਦੇ ਤਹਿਤ ਵਿਸ਼ੇਸ਼ ਕੀਮਤਾਂ 'ਤੇ ਪ੍ਰੋਡਕਟਿਵਿਟੀ ਅਤੇ ਕੋਲਾਬੋਰੇਸ਼ਨ ਡਿਜੀਟਲ ਟੂਲ ਦੀ ਐਕਸਕਲਿਊਸਿਵ ਰੇਂਜ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ ਨੂੰ ਖਾਸ ਤੌਰ 'ਤੇ ਐਮਐਸਐਮਈ ਲਈ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਪ੍ਰੋਡਕਟਸ ਵਿੱਚ ਲੋਕੇਸ਼ਨ ਟਰੈਕਿੰਗ , ਗੂਗਲ ਵਰਕਸਪੇਸ, ਨਿੱਜੀ ਕਲਾਉਡ ਸਟੋਰੇਜ ਅਤੇ ਮੋਬਾਈਲ ਸਿਕਿਓਰਿਟੀ ਸਮਾਧਾਨ ਸ਼ਾਮਲ ਹਨ ਜੋ ਐਮਐਸਐਮਈ ਨੂੰ ਉਨ੍ਹਾਂ ਦੇ ਡਿਜੀਟਲ ਵਰਕ ਪਲੇਸ , ਕਾਰੋਬਾਰ ਅਤੇ ਗਾਹਕ ਰੁਝੇਵਿਆਂ ਦੇ ਕੁਸ਼ਲ ਪ੍ਰਬੰਧਨ ਵਿੱਚ ਸਹਾਇਤਾ ਕਰਦੇ ਹਨ।

ਵੋਡਾਫੋਨ ਆਈਡੀਆ ਦੇ ਚੀਫ ਐਂਟਰਪ੍ਰਾਈਜ਼ ਬਿਜ਼ਨੇਸ ਅਫਸਰ , ਅਰਵਿੰਦ ਨੇਵਾਤੀਆ ਨੇ ਕਿਹਾ, "ਪੇਯੂ ਨਾਲ ਸਾਡੀ ਭਾਈਵਾਲੀ ਭਾਰਤ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਨੂੰ ਡਿਜੀਟਲੀ ਸਮਰੱਥ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਵੀ ਬਿਜ਼ਨੇਸ ਦੇ ਸਰਬੋਤਮ ਸ਼੍ਰੇਣੀ ਦੇ ਉੱਦਮ ਸਮਾਧਾਨਾਂ ਅਤੇ ਫਿਨਟੈੱਕ ਵਿੱਚ ਪੇਯੂ ਦੀ ਮੁਹਾਰਤ ਦੀ ਵਰਤੋਂ ਕਰਕੇ , ਸਾਡਾ ਉਦੇਸ਼ ਐਮਐਸਐਮਈ ਦੀ ਵਿਕਾਸ ਯਾਤਰਾ ਨੂੰ ਗਤੀ ਪ੍ਰਦਾਨ ਕਰਨਾ ਹੈ।

ਪੇਯੂ ਦੇ ਮੁੱਖ ਕਾਰਜਕਾਰੀ ਅਧਿਕਾਰੀ, ਅਨਿਰਬਨ ਮੁਖਰਜੀ ਨੇ ਕਿਹਾ, "ਪੇਯੂ ਵਿੱਚ, ਅਸੀਂ ਕਾਰੋਬਾਰਾਂ ਵਿਚ ਜ਼ਮੀਨੀ ਪੱਧਰ 'ਤੇ ਬਦਲਾਅ ਲਿਆਉਣ ਲਈ ਡਿਜੀਟਲ ਇਨੋਵੇਸ਼ਨ ਦੀ ਸਮਰੱਥਾ 'ਤੇ ਵਿਸ਼ਵਾਸ ਰੱਖਦੇ ਹਾਂ। ਵੀ ਬਿਜ਼ਨਸ ਨਾਲ ਸਾਡੀ ਭਾਈਵਾਲੀ ਭਾਰਤੀ ਐਮਐਸਐਮਈ ਨੂੰ ਉਨ੍ਹਾਂ ਦੇ ਡਿਜੀਟਲ ਪਰਿਵਰਤਨ ਵਿੱਚ ਸਹਾਇਤਾ ਕਰਨ ਦੀ ਸਾਡੀ ਵਚਨਬੱਧਤਾ ਦਾ ਇੱਕ ਪ੍ਰਮਾਣ ਹੈ। ਇਕੱਠੇ ਮਿਲ ਕੇ, ਅਸੀਂ ਬਿਜ਼ਨੇਸ ਅਤੇ ਡਿਜੀਟਲ ਫਾਇਨਾਂਸ ਹੱਲਾਂ ਦੀ ਰੇਂਜ ਲੈ ਕੇ ਆਏ ਹਾਂ , ਜੋ ਅੱਜ ਦੇ ਪ੍ਰਤੀਯੋਗੀ ਬਾਜ਼ਾਰ ਵਿੱਚ ਐੱਮਐੱਸਐੱਮਈ ਨੂੰ ਪ੍ਰਫੁੱਲਤ ਕਰਨ ਲਈ ਮਾਲੀਆ ਵਧਾਉਣ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ।
 
Top