ਲੁਧਿਆਣਾ, 05 ਜੁਲਾਈ 2024 (ਭਗਵਿੰਦਰ ਪਾਲ ਸਿੰਘ): ਦਰਮਿਆਨੇ, ਛੋਟੇ ਅਤੇ ਸੂਖਮ ਉੱਦਮ (ਐਮਐਸਐਮਈ ) ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਜੋ ਇਸ ਵੇਲੇ ਦੇਸ਼ ਦੀ ਜੀਡੀਪੀ ਵਿੱਚ ਲਗਭਗ ~30% ਦਾ ਯੋਗਦਾਨ ਪਾ ਰਹੇ ਹਨ। ਕਈ ਅਧਿਐਨਾਂ ਦੇ ਅਨੁਸਾਰ ਐਮਐਸਐਮਈ 2027 ਤੱਕ ਜੀਡੀਪੀ ਵਿਚ 35-40% ਤੱਕ ਯੋਗਦਾਨ ਪਾਉਣਗੇ । ਇਸ ਲਈ, ਐਮਐਸਐਮਈ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੀ ਵਿਕਾਸ ਸਮਰੱਥਾ ਨੂੰ ਵਧਾਉਣ ਲਈ ਡਿਜੀਟਲ ਪਰਿਵਰਤਨ ਨੂੰ ਅਪਣਾਉਣ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ (ਇੱਕ ਵਿਕਸਤ ਅਰਥਵਿਵਸਥਾ) ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ। ਡਿਜੀਟਲ ਪਰਿਵਰਤਨ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ , ਭਾਰਤ ਸਰਕਾਰ ਕਈ ਪ੍ਰਮੁੱਖ ਪਹਿਲਾਂ ਅਤੇ ਨੀਤੀਆਂ ਲੈ ਕੇ ਆਈ ਹੈ , ਜਿਵੇਂ ਕਿ ਮੇਕ ਇਨ ਇੰਡੀਆ, ਆਤਮਨਿਰਭਰ ਭਾਰਤ, ਉਦਯਮ ਪੋਰਟਲ, ਉਦਮੀ ਮਿੱਤਰਾ ਅਤੇ ਕਈ ਹੋਰ ਜੋ ਕਿ ਐਮਐਸਐਮਈ ਖੇਤਰ ਦੀ ਉਤਪਾਦਕਤਾ ਵਧਾਉਣ, ਸੰਚਾਲਨ ਨੂੰ ਸੁਚਾਰੂ ਬਣਾਉਣ ਅਤੇ ਸਮੁੱਚੀ ਮੁਕਾਬਲੇਬਾਜ਼ੀ ਨੂੰ ਵਧਾਵਾ ਦੇਣ ਵਿਚ ਸਹਾਇਕ ਹਨ।
ਭਾਰਤ ਸਰਕਾਰ ਦੇ ਵਿਕਾਸ ਏਜੰਡੇ ਦੇ ਸਾਂਝੀਦਾਰ ਦੇ ਰੂਪ ਵਿੱਚ, ਇੱਕ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਦੀ ਇੰਟ੍ਰਪ੍ਰਾਈਜ਼ ਸ਼ਾਖਾ ਵੀ ਬਿਜ਼ਨਸ ਨੇ ਵਿਸ਼ਵ ਐਮਐਸਐਮਈ ਦਿਵਸ ਦੇ ਮੌਕੇ 'ਤੇ ਇੱਕ ਰਾਸ਼ਟਰਵਿਆਪੀ ਅਧਿਐਨ-' ਵੀ ਬਿਜ਼ਨਸ ਰੈਡੀ ਫਾਰ ਨੈਕਸਟ ਐਮਐਸਐਮਈ ਗ੍ਰੋਥ ਇਨਸਾਈਟਸ ਸਟੱਡੀ (ਖੰਡ 2.0.2024) ' ਦੇ ਨਤੀਜੇ ਜਾਰੀ ਕੀਤੇ ਹਨ । ਇਹ ਵਿਆਪਕ ਅਧਿਐਨ ਆਈਟੀ ਅਤੇ ਆਈਟੀਈਐਸ , ਵਿੱਤੀ ਸੇਵਾਵਾਂ, ਆਵਾਜਾਈ, ਨਿਰਮਾਣ, ਪ੍ਰਚੂਨ, ਖੇਤੀਬਾੜੀ , ਮੀਡੀਆ ਅਤੇ ਮਨੋਰੰਜਨ, ਮੈਨੂਫੈਕਚਰਿੰਗ ਅਤੇ ਹੋਰ 16 ਖੇਤਰਾਂ ਵਿੱਚ ਐਮਐਸਐਮਈ ਦੀ ਡਿਜੀਟਲ ਪਰਿਪੱਕਤਾ ਬਾਰੇ 'ਤੇ ਰੋਸ਼ਨੀ ਪਾਉਂਦਾ ਹੈ ਅਤੇ ਦੱਸਦਾ ਹੈ ਕਿ ਕਿਸ ਤਰਾਂ ਉਹ ਸੁਚਾਰੂ ਢੰਗ ਨਾਲ ਕਮ ਕਰਨ ਲਈ ਡਿਜੀਟਾਈਜ਼ੇਸ਼ਨ ਅਤੇ ਟੈਕਨੋਲੋਜੀ ਦਾ ਲਾਭ ਲੈ ਰਹੇ ਹਨ।
ਇਸ ਤੋਂ ਇਲਾਵਾ, ਵੀ ਬਿਜ਼ਨਸ ਨੇ ਆਪਣੇ ਸਮਰਪਿਤ ਐਮਐਸਐਮਈ ਪ੍ਰੋਗਰਾਮ, #ReadyForNext ਦੇ ਵਿਸਤਾਰ ਵਜੋਂ ਬਿਹਤਰ ਡਿਜੀਟਲ ਅਸੈੱਸਮੈਂਟ ਟੂਲ ਨੂੰ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਲਾਂਚ ਕੀਤਾ ਹੈ। ਇਹ ਮੁਲਾਂਕਣ ਤਿੰਨ ਮੁੱਖ ਪਹਿਲੂਆਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈਃ ਡਿਜੀਟਲ ਕਸਟਮਰ , ਡਿਜੀਟਲ ਵਰਕਸਪੇਸ ਅਤੇ ਡਿਜੀਟਲ ਬਿਜ਼ਨੇਸ । ਪ੍ਰਤੀਕਿਰਿਆਵਾਂ ਦੇ ਅਧਾਰ 'ਤੇ, ਇਹ ਟੂਲ ਉਪਭੋਗਤਾ ਵਿਸ਼ੇਸ਼ ਰਿਪੋਰਟ ਪ੍ਰਦਾਨ ਕਰਦਾ ਹੈ ਜਿਸ ਵਿੱਚ ਬਿਜ਼ਨੇਸ ਦੇ ਲਈ ਡਿਜੀਟਲ ਮੇਚਿਓਰਿਟੀ ਸਕੋਰ , ਸੰਬੰਧਤ ਡਿਜੀਟਲ ਉਤਪਾਦ ਅਤੇ ਸੁਝਾਅ ਦੇ ਲਈ ਉਦਯੋਗ ਜਗਤ ਦੇ ਅਨੁਸਾਰ ਬੈਂਚਮਾਰਕ ਆਦਿ ਦੱਸੇ ਜਾਂਦੇ ਹਨ । ਟੂਲ ਨੂੰ ਔਨਲਾਈਨ ਐਕਸੈਸ ਕਰਨ ਲਈ ਇੱਥੇ ਕਲਿੱਕ ਕਰੋ:
https://www.myvi.in/business/enterprise-segments/smb/msme-redefornext
ਵੋਡਾਫੋਨ ਆਈਡੀਆ ਦੇ ਚੀਫ ਇੰਟਰਪ੍ਰਾਈਜ਼ ਬਿਜ਼ਨੇਸ ਅਫਸਰ , ਅਰਵਿੰਦ ਨੇਵਾਟੀਆ ਨੇ ਅਧਿਐਨ 'ਤੇ ਟਿੱਪਣੀ ਕਰਦਿਆਂ ਕਿਹਾ, "ਵੀ ਬਿਜ਼ਨਸ ਵਿਖੇ, ਅਸੀਂ ਭਾਰਤ ਦੇ ਵਿਕਾਸ ਦੇ ਏਜੰਡੇ ਅਤੇ ਅਰਥਵਿਵਸਥਾ ਵਿੱਚ ਐਮਐਸਐਮਈ ਦੇ ਮਹੱਤਵਪੂਰਨ ਯੋਗਦਾਨ ਅਤੇ ਭੂਮਿਕਾ ਨੂੰ ਸਮਝਦੇ ਹਾਂ। ਸਾਡਾ ਵਿਆਪਕ ਐਮਐਸਐਮਈ ਅਧਿਐਨ, ਭਾਰਤ ਵਿੱਚ ਛੋਟੇ ਕਾਰੋਬਾਰਾਂ ਦੁਆਰਾ ਕੀਤੀ ਜਾ ਰਹੀ ਉਤਸ਼ਾਹਜਨਕ ਪ੍ਰਗਤੀ ਦੇ ਨਾਲ-ਨਾਲ ਉਨ੍ਹਾਂ ਦੇ ਡਿਜੀਟਲ ਪਰਿਵਰਤਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ। ਇਸ ਤੋਂ ਇਲਾਵਾ, ਇਹ ਭਾਰਤ ਦਾ ਸਭ ਤੋਂ ਵੱਡਾ ਐਮਐਸਐਮਈ ਅਧਾਰਤ ਡਿਜੀਟਲ ਐਸੇਸਮੇਂਟ ਅਧਿਐਨ ਹੈ , ਜੋ ਅਜਿਹੇ ਸੰਗਠਨਾਂ ਬਾਰੇ ਪ੍ਰਭਾਵਸ਼ਾਲੀ ਅਤੇ ਉਪਯੋਗੀ ਸੂਝ ਪ੍ਰਦਾਨ ਕਰਦਾ ਹੈ । ਵੀ ਬਿਜ਼ਨਸ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕਰਨ ਅਤੇ ਐਮਐਸਐਮਈ ਨੂੰ ਆਪਣੀ ਦੀ ਵਿਕਾਸ ਸਮਰੱਥਾ ਦਾ ਲਾਭ ਉਠਾਉਣ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਭਾਈਵਾਲ ਹੈ।