ਲੁਧਿਆਣਾ, 23 ਜੁਲਾਈ, 2024 (ਭਗਵਿੰਦਰ ਪਾਲ ਸਿੰਘ): ਅੱਜ-ਕੱਲ ਵੱਡੀ ਸੰਖਿਆ ਵਿਚ ਭਾਰਤੀ ਅੰਤਰਰਾਸ਼ਟਰੀ ਯਾਤਰਾ ਕਰ ਰਹੇ ਹਨ ਅਤੇ ਬਹੁਤ ਸਾਰੇ ਯਾਤਰੀ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਨਵੀਆਂ ਡੇਸਟੀਨੇਸ਼ਨ 'ਤੇ ਘੁੰਮਣ ਜਾਂਦੇ ਹਨ ,ਇਸਦੇ ਮੱਦੇਨਜ਼ਰ ਪ੍ਰਮੁੱਖ ਦੂਰਸੰਚਾਰ ਸੰਚਾਲਕ ਵੀ ਨੇ ਤਿੰਨ ਨਵੀਆਂ ਡੇਸਟੀਨੇਸ਼ਨਸ -ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਜਾਰਡਨ ਲਈ ਨਵੇਂ ਪੋਸਟਪੇਡ ਅੰਤਰਰਾਸ਼ਟਰੀ ਰੋਮਿੰਗ ਪੈਕ ਲਾਂਚ ਕੀਤੇ ਹਨ । ਵੀ ਦੇ ਉਪਭੋਗਤਾ ਹੁਣ ਸਿਰਫ 649 ਰੁਪਏ ਤੋਂ ਸ਼ੁਰੂ ਹੋਣ ਵਾਲੇ ਰੋਮਿੰਗ ਪੈਕਸ ਦੇ ਨਾਲ 120 ਦੇਸ਼ਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕਨੇਕਟਡ ਰਹਿ ਸਕਦੇ ਹਨ । ਵੀ ਨੇ ਭਾਰਤੀ ਯਾਤਰੀਆਂ ਵਿੱਚ ਕਜ਼ਾਕਿਸਤਾਨ, (ਜੋ ਕਿ ਪਹਿਲੀ ਮਨੁੱਖੀ ਪੁਲਾਡ਼ ਉਡਾਣ ਕੌਸਮੋਡ੍ਰੋਮ ਲਈ ਮਸ਼ਹੂਰ ਹੈ ) ਉਜ਼ਬੇਕਿਸਤਾਨ ( ਜਿਸਨੂੰ ਇਤਿਹਾਸਕ ਸ਼ਹਿਰ ਸਮਰਕੰਦ ਦੇ ਲਈ ਜਾਣਿਆ ਜਾਂਦਾ ਹੈ ) ਅਤੇ ਜਾਰਡਨ ( ਜੋ ਡੈੱਡ ਸੀ ਅਤੇ ਪੇਟਰਾ ਵਰਗੇ ਆਕਰਸ਼ਣ ਲਈ ਮਸ਼ਹੂਰ ਹੈ) ਦੀ ਵੱਧ ਰਹੀ ਪ੍ਰਸਿੱਧੀ ਤੋਂ ਪ੍ਰੇਰਿਤ ਹੋ ਕੇ ਇਹਨਾਂ ਡੇਸਟੀਨੇਸ਼ਨਸ ਨੂੰ ਆਪਣੇ ਰੋਮਿੰਗ ਪੈਕਸ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ।
ਵੀ ਦੇ ਪੋਸਟਪੇਡ ਉਪਭੋਗਤਾਵਾਂ ਹੁਣ ਵਿਦੇਸ਼ ਯਾਤਰਾ ਕਰਦੇ ਸਮੇਂ ਨਿਰਵਿਘਨ ਕਨੇਕਟਡ ਰਹਿਣ ਲਈ 24 ਘੰਟੇ ਦੇ ਪੈਕ, 10 ਦਿਨਾਂ ਦੇ ਪੈਕ, 14 ਦਿਨਾਂ ਦੇ ਪੈਕ ਅਤੇ 30 ਦਿਨਾਂ ਦੇ ਪੈਕ ਤੋਂ ਸ਼ੁਰੂ ਹੋਣ ਵਾਲੇ ਰੋਮਿੰਗ ਪੈਕਸ ਵਿਚੋਂ ਆਪਣੀ ਜਰੂਰਤ ਦੇ ਅਨੁਸਾਰ ਆਪਣਾ ਵਿਕਲਪ ਚੁਣ ਸਕਦੇ ਹਨ। ਵੀ ਇੱਕ 'ਆਲਵੇਜ਼ ਆਨ' ਫ਼ੀਚਰ ਵੀ ਪੇਸ਼ ਕਰ ਰਿਹਾ ਹੈ ਜਿਸਦੇ ਦੁਆਰਾ ਉਪਭੋਗਤਾ ਪੈਕ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੰਟਰਨੈਸ਼ਨਲ ਰੋਮਿੰਗ ਦੀ ਵਰਤੋਂ ਕਰਨ 'ਤੇ ਉੱਚ ਅੰਤਰਰਾਸ਼ਟਰੀ ਰੋਮਿੰਗ ਖਰਚਿਆਂ ਤੋਂ ਸੁਰੱਖਿਅਤ ਰਹਿੰਦਾ ਹੈ।
ਵੀ ਹਰੇਕ ਯਾਤਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਅੰਤਰਰਾਸ਼ਟਰੀ ਰੋਮਿੰਗ ਪੈਕ ਪ੍ਰਦਾਨ ਕਰਨ ਲਈ ਵਚਨਬੱਧ ਹੈ। ਹਾਲ ਹੀ ਵਿੱਚ, ਵੀ ਨੇ ਅਜ਼ਰਬਾਇਜਾਨ ਅਤੇ ਚੋਣਵੇਂ ਅਫ਼ਰੀਕੀ ਦੇਸ਼ਾਂ ਲਈ ਵੀ ਪੋਸਟਪੇਡ ਰੋਮਿੰਗ ਪੈਕ ਦੀ ਸ਼ੁਰੂਆਤ ਕੀਤੀ ਸੀ । ਉਪਭੋਗਤਾਵਾਂ ਨੂੰ ਕਿਫਾਇਤੀ ਅਤੇ ਸੁਵਿਧਾਜਨਕ ਅਨੁਭਵ ਪ੍ਰਦਾਨ ਕਰਨ ਲਈ ਵੀ ਦੇ ਰੋਮਿੰਗ ਪੈਕ ਬਹੁਤ ਸਾਰੇ ਆਊਟਗੋਇੰਗ ਕਾਲ ਮਿੰਟ, ਕਾਫ਼ੀ ਜਿਆਦਾ ਡਾਟਾ ਕੋਟਾ ਅਤੇ ਐਸਐਮਐਸ ਦੀ ਸੁਵਿਧਾ ਦਾ ਵਿਕਲਪ ਪ੍ਰਦਾਨ ਕਰਦੇ ਹਨ, ਯਾਤਰੀ ਹੁਣ ਆਪਣੀ ਪੂਰੀ ਯਾਤਰਾ ਦੌਰਾਨ ਨਵੇਂ ਖੇਤਰਾਂ ਦਾ ਵਿਲੱਖਣ ਅਨੁਭਵ ਪ੍ਰਾਪਤ ਕਰਦੇ ਹੋਏ ਕਿਫਾਇਤੀ ਅਤੇ ਸੁਵਿਧਾਜਨਕ ਤਰੀਕੇ ਨਾਲ ਕਨੇਕਟਡ ਤਹਿ ਸਕਦੇ ਹਨ।