Home >> ZV-E10 II >> ਇੰਡੀਆ >> ਸੋਨੀ >> ਕੈਮਰੇ >> ਪੰਜਾਬ >> ਲੁਧਿਆਣਾ >> ਲੈਂਸ >> ਵਪਾਰ >> ਵਲਾਗਿੰਗ >> ਸੋਨੀ ਇੰਡੀਆ ਨੇ E PZ 16-50mm F3.5-5.6 OSS II ਲੈਂਸ ਦੇ ਨਾਲ ਅਗਲੀ ਪੀੜੀ ਦੇ ZV-E10 II ਵਲਾਗਿੰਗ ਕੈਮਰੇ ਦਾ ਐਲਾਨ ਕੀਤਾ

ਸੋਨੀ ਇੰਡੀਆ ਨੇ E PZ 16-50mm F3.5-5.6 OSS II ਲੈਂਸ ਦੇ ਨਾਲ ਅਗਲੀ ਪੀੜੀ ਦੇ ZV-E10 II ਵਲਾਗਿੰਗ ਕੈਮਰੇ ਦਾ ਐਲਾਨ ਕੀਤਾ

ਲੁਧਿਆਣਾ, 31 ਅਗਸਤ 2024 (ਭਗਵਿੰਦਰ ਪਾਲ ਸਿੰਘ):
ਸੋਨੀ ਇੰਡੀਆ ਨੇ ZV-E10 ਕੈਮਰੇ ਦੀ ਦੂਜੀ ਪੀੜੀ ZV-E10 II ਨੂੰ ਲਾਂਚ ਕੀਤਾ ਹੈ। ਅਸਲੀ ZV-E10 ਸੋਨੀ ਦੀ ZV ਕੰਟੈਂਟ ਕਿ੍ਰਏਸ਼ਨ ਕੈਮਰਾ ਸੀਰੀਜ਼ ਵਿੱਚ ਇੱਕ ਪ੍ਰਮੁੱਖ APS-C ਕੈਮਰਾ ਹੈ ਜਿਸ ਨੂੰ ਕਿਸੇ ਵੀ ਪੱਧਰ ਦੇ ਕੰਟੈਂਟ ਕਿ੍ਰਏਟਰ ਦੇ ਲਈ ਇੱਕ ਸੌਖਾ ਕੰਮਪੈਕਟ ਅਤੇ ਵਰੇਸਟਾਈਲ ਟੂਲ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਨਵਾਂ ZV-E10 II ਉਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਬਣਾਈ ਰੱਖਦਾ ਹੈ ਜੋ ਕਿ੍ਰਏਟਰ ਨੂੰ ਆਰੀਜੀਨਲ ਬਾਰੇ ਪਸੰਦ ਹਨ ਜਿਸਨੂੰ ਕਿ੍ਰਏਟਿਵ ਲੁੱਕ ਪ੍ਰੋਡਕਟ ਸ਼ੋਕੇਸ ਸੈਟਿੰਗ ਅਤੇ ਬੈਕਗਰਾਉਂਡ ਡਿਫੋਕਸ ਫੰਕਸ਼ਨ। ਨਾਲ ਹੀ ਵੈਰੀ-ਐਂਗਲ ਫਿਲਪ ਸਕਰੀਨ ਉਪਯੋਗ ਵਿੱਚ ਅਸਾਨੀ ਵਧਾਉਣ ਲਈ ਇਸਨੂੰ ਹੋਰ ਵਧੀਆ ਬਣਾਉਂਦਾ ਹੈ।

ZV-E10 II ਦੇ ਇੰਟਰਨਲ ਹਾਰਡਵੇਅਰ ਨੂੰ ਇਸਦੇ ਪੂਰਵਵਰਤੀ ਨਾਲੋਂ ਬਿਹਤਰ ਕੀਤਾ ਗਿਆ ਹੈ ਜਿਸ ਵਿੱਚ ਉੱਨਤ 26-ਮੈਗਾਪਿਕਲਸ (MP) (ਲਗਭਗ ਪ੍ਰਭਾਵੀ) Exmor R™ CMOS ਸੈਂਸਰ ਅਤੇ ਸੋਨੀ ਦੇ ਨਵੀਨਤਮ BIONZ XR™ ਈਮੇਜ ਪ੍ਰੋਸੈਸਿੰਗ ਇੰਜਨ ਨੂੰ ਅਪਣਾਇਆ ਗਿਆ ਹੈ। ਇਸ ਮਾਡਲ ਵਿੱਚ ਕੁੱਝ ਵਾਧੁ ਅੱਪਡੇਟ ਵਿੱਚ ਬਿਹਤਰ ਆਟੋਫੋਕਸ ਅਤੇ ਵੀਡੀਓ ਕੈਪਚਰਿੰਗ ਸਮਰੱਥਾਵਾਂ ਸ਼ਾਮਿਲ ਹਨ: ਸਿਨੇਮੈਟਿਕ ਵਲਾਗ ਸੈਟਿੰਗ ਇੱਕ ਨਵਾਂ ਵਰਟੀਕਲ ਫਾਰਮੈਟ ਯੂਜਰ ਇੰਟਰਫੇਸ (UI), ਬਿਹਤਰ ਸਟੈਮੀਨਾ ਦੇ ਲਈ ਉਨਤ ਵੱਡੀ ਸਮਰੱਥਾ ਵਾਲੀ SonyZ ਬੈਟਰੀ ਅਤੇ ਅਸਾਨ ਲਾਈਵ ਸਟਰੀਮਿੰਗ ਅਤੇ ਡਾਟਾ ਟਰਾਂਸਫਰ ਦੇ ਲਈ ਬਿਹਤਰ ਕਨੈਕਿਟਵਿਟੀ। ਇਹ ਕੰਮਪੈਕਟ ਅਤੇ ਹਲਕਾ ਹੈ ਅਤੇ ਅਸਾਨੀ ਨਾਲ ਹੱਥ ਵਿੱਚ ਫਿੱਟ ਬੈਠਦਾ ਹੈ ਇਸਦਾ ਭਾਰ ਲੱਗਭਗ 377 ਗ੍ਰਾਮ ਹੈ।

ਇਸਤੋਂ ਇਲਾਵਾ E PZ 16-50mm F3.5-5.6 OSS II (SELP16502 ਅਪਗ੍ਰੇਡੇਡ ਕਿੱਟ ਲੈਂਸ ਹਲਕਾ ਹੈ ਅਤੇ ਪਹਿਲੀ ਪੀੜੀ ਦੇ ਮਾਡਲ ਦੀ ਤੁਲਣਾ ਵਿੱਚ ਬਿਹਤਰ ਆਟੋਫੋਕਸ (AF) ਅਤੇ ਵੀਡੀਓ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ।

ਆਪਣੀਆਂ ਖੁਦ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਓ
ZV-E10 II ਵਿੱਚ ਦੋ ਪ੍ਰਮੁੱਖ ਫੰਕਸ਼ਨ ਹਨ ਜੋ ਸੀਧਾ ਕੈਮਰੇ ਨਾਲ ਪ੍ਰੀਮੀਅਮ ਲੁਕਿੰਗ ਕੰਟੈਂਟ ਬਣਾਉਣ ਦੇ ਲਈ ਡਿਜ਼ਾਇਨ ਕੀਤੇ ਗਏ ਹਨ: ਕਿ੍ਰਏਟਿਵ ਲੁੱਕ ਅਤੇ ਸਿਨੇਮੈਟਿਕ ਵਲਾਗ ਸੈਟਿੰਗ। ਵੀਡੀਓ ਅਤੇ ਸਥਿਰ ਚਿੱਤਰ ਸ਼ੂਟ ਕਰਦੇ ਸਮੇਂ ਉਪਯੋਗਕਰਤਾ ਦਸ ਕਿ੍ਰਏਟਿਵ ਲੁੱਕ ਵਿਕਲਪਾਂ ਵਿੱਚੋਂ ਚੁਣ ਕੇ ਆਪਣੀਆਂ ਤਸਵੀਰਾਂ ਨੂੰ ਤੁਰੰਤ ਵਧੀਆ ਬਣਾ ਸਕਦੇ ਹਨ: ਸਟੈਂਡਰਡ (ST), ਪੋਰਟਰੇਟ (PT), ਨਿਉਰਟਲ (NT), ਵਿਵਿਡ (VV), ਵਿਵਿਡ 2 (VV2), ਫਿਲਮ (FL), ਇੰਸਟੈਂਟ (IN), ਸਾਫਟ ਹਾਈਕੀ (SH), ਬਲੈਕ ਐਂਡ ਵਾਈਟ (BW), ਅਤੇ ਸੇਪੀਆ (SE)। ZV-E10 II ਕਿ੍ਰਏਟਰਸ ਨੂੰ ਸਿਨੇਮੈਟਿਕ ਵਲਾਗ ਸੈਟਿੰਗ ਦਾ ਉਪਯੋਗ ਕਰਕੇ ਇੱਕ ਸਿੰਗਲ ਟੱਚ ਨਾਲ ਪ੍ਰੀਮੀਅਮ ਸਿਨੇਮੈਟਿਕ ਵੀਡੀਓ ਸਮੱਗਰੀ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਇਹ ਸੁਵਿਧਾ ਆਟੋਮੈਟਿਕ ਸਿਨੇਮੈਟਿਕ ਵੀਡੀਓ ਕੈਪਚਰ ਦੇ ਲਈ ਅਸਪੈਕਟ ਰੇਸ਼ੀਓ ਫਰੇਮ ਰੇਟ ਅਤੇ AF ਟ੍ਰਾਨਜੀਸ਼ਨ ਸਪੀਡ ਨੂੰ ਓਪੀਟਮਲ ਸੈਟਿੰਗਸ ਵਿੱਚ ਵਿਵਸਥਿਤ ਕਰਦੀ ਹੈ।

ਕੰਟੈਂਟ ਕਿ੍ਰਏਸ਼ਨ ਨੂੰ ਸੌਖਾ ਬਣਾਉਣ ਲਈ ਵਾਧੁ ਸੁਵਿਧਾਵਾਂ
1. ਫੀਲਡ ਦੀ ਗਹਿਰਾਈ ਨੂੰ ਐਡਜਸਟ ਕਰਨ ਅਤੇ ਇੱਕ ਹੀ ਟੱਚ ਨਾਲ ਬੈਕਗਰਾਉਂਡ ਵਿੱਚ ਬੋਕੇਹ ਬਣਾਉਣ ਲਈ ਬੈਕਗਰਾਉਂਡ ਡਿਫੋਕਸ ਫੰਕਸ਼ਨ।
2. ਫੇਸ ਪ੍ਰਾਓਰਿਟੀ ਆਟੋ-ਐਕਸਪੋਜ਼ਰ ਤੁਰੰਤ ਚਿਹਰਿਆਂ ਦਾ ਪਤਾ ਲਗਾੳਂੁਦਾ ਹੈ ਅਤੇ ਬਦਲਦੀ ਰੌਸ਼ਨੀ ਦਿ੍ਰਸ਼ਾਂ ਵਿੱਚ ਸਰਗਰਮ ਰੂਪ ਨਾਲ ਰਿਕਾਰਡਿੰਗ ਕਰਦੇ ਸਮੇਂ ਵੀ ਚਿਹਰੇ ਨੂੰ ਅਨੁਕੂਲਿਤ ਕਰਨ ਲਈ ਐਕਸਪੋਜ਼ਰ ਨੂੰ ਐਡਜਸਟ ਕਰਦਾ ਹੈ।
3. ਸਾਫਟ ਸਕਿਨ ਇਫੈਕਟ ਅਪੀਰੀਐਂਸ ਨੂੰ ਸਮੂਥ ਬਣਾਉਂਦਾ ਹੈ ਅਤੇ ਸਬਜੈਕਟ ਦੀ ਚਮੜੀ ’ਤੇ ਦਾਗ-ਧੱਬਿਆਂ ਨੂੰ ਘੱਟ ਕਰਦਾ ਹੈ।
4. ਸਪੱਸ਼ਟ ਉੱਚ-ਗੁਣਵੱਤਾ ਅਤੇ ਆਡੀਓ ਨੂੰ ਕੈਪਚਰ ਕਰਨ ਲਈ ਚੋਣਯੋਗ ਡਾਏਰੈਕਿਟਵਿਟੀ (ਪਹਿਲਾ ZV-E1 ਵਿੱਚ ਸ਼ੁਰੂ ਕੀਤਾ ਗਿਆ) ਦੇ ਨਾਲ ਉਨਤ ਆਨਬੋਰਡ 3-ਕੈਪਸੂਲ ਮਾਈਕ੍ਰੋਫੋਨ। ਉਪਯੋਗਕਰਤਾ ਵਾਤਾਵਰਣ ਅਤੇ ਰਿਕਾਰਡਿੰਗ ਦਿ੍ਰਸ਼ ਸੈਟਿੰਗਜ਼ ਦੇ ਅਧਾਰ ’ਤੇ ਆਡੀਓ ਡਾਏਰੈਕਿਟਵਿਟੀ ਦੇ ਲਈ ‘‘ਆਟੋ’’ ਜਾਂ ‘‘ਫਰੰਟ’’ ‘‘ਰੀਅਰ’’ ਜਾਂ ‘‘ਸਾਰੀਆਂ ਦਿਸ਼ਾਵਾਂ’’ ਵਿੱਚੋਂ ਚੁਣ ਸਕਦੇ ਹੋ।
 
Top