Home >> ਅਗਨੀ >> ਔਰਤਾਂ >> ਘਰੇਲੁ >> ਜਨੁੰਨ >> ਟਾਟਾ >> ਟੀ >> ਪੰਜਾਬ >> ਲੁਧਿਆਣਾ >> ਵਪਾਰ >> ਟਾਟਾ ਟੀ ਅਗਨੀ ਦੀ ਨਵੀਂ ਮੁਹਿੰਮ ਵਿੱਚ ਘਰੇਲੁ ਔਰਤਾਂ ਦੇ ਨਿਰਸਵਾਰਥ ਜਨੁੰਨ ਦਾ ਸਨਮਾਨ

ਟਾਟਾ ਟੀ ਅਗਨੀ ਦੀ ਨਵੀਂ ਮੁਹਿੰਮ ਵਿੱਚ ਘਰੇਲੁ ਔਰਤਾਂ ਦੇ ਨਿਰਸਵਾਰਥ ਜਨੁੰਨ ਦਾ ਸਨਮਾਨ

ਲੁਧਿਆਣਾ, 21 ਅਗਸਤ 2024 (ਭਗਵਿੰਦਰ ਪਾਲ ਸਿੰਘ):
ਟਾਟਾ ਟੀ ਦੇ ਵਿਭਿੰਨ ਪੋਰਟਫੋਲਿਓ ਦਾ ਇੱਕ ਪ੍ਰਮੁੱਖ ਬ੍ਰਾਂਡ ਟਾਟਾ ਟੀ ਅਗਨੀ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਬਿਨਾਂ ਥੱਕੇ ਪੂਰੇ ਨਿਰਸਵਾਰਥ ਭਾਵ ਅਤੇ ਅਟੁੱਟ ਜੋਸ਼ ਦੇ ਨਾਲ ਹਰ ਦਿਨ ਕੰਮ ਕਰਨ ਵਾਲੀਆਂ ਘਰੇਲੁ ਔਰਤਾਂ ਦਾ ਸਨਮਾਨ ਟਾਟਾ ਟੀ ਅਗਨੀ ਨੇ ਇਸ ਨਵੀਂ ਮੁਹਿੰਮ ਵਿੱਚ ਕੀਤਾ ਹੈ। ‘ਜੋਸ਼ ਜਗਾਓ ਹਰ ਰੋਜ਼’- ਟਾਟਾ ਟੀ ਅਗਨੀ ਬ੍ਰਾਂਡ ਦੀ ਇਸ ਪਹਿਚਾਣ ਨੂੰ ਘਰ-ਘਰ ਦੀਆਂ ਘਰੇਲੁ ਔਰਤਾਂ ਦੀ ਉਰਜਾ ਦੇ ਨਾਲ ਜੋੜ ਕੇ ਹਰ ਘਰੇਲੁ ਔਰਤ ਦੀ ਵਫਾਦਾਰੀ ਨੂੰ ਨਮਸਕਾਰ ਕੀਤਾ ਗਿਆ ਹੈ। ਪੂਰੇ ਪਰਿਵਾਰ ਦੇ ਸੁਪਨਿਆਂ ਨੂੰ ਸੱਚ ਬਣਾਉਣ ਦੇ ਲਈ ਦਿਨ ਭਰ ਕੰਮ ਕਰਨ ਵਾਲੀਆਂ ਘਰੇਲੁ ਔਰਤਾਂ ਵਿੱਚ ਹਰ ਦਿਨ ਜੋਸ਼ ਜਗਾਉਣ ਦਾ ਕੰਮ ਕਰਕੇ ਟਾਟਾ ਟੀ ਅਗਨੀ ਉਨ੍ਹਾਂ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ ਜਿਸਨੂੰ ਇਸ ਮੁਹਿੰਮ ਵਿੱਚ ਉਜਾਗਰ ਕੀਤਾ ਗਿਆ ਹੈ। ਜਨੁੰਨ ਦੇ ਕਈ ਰੂਪ ਹੁੰਦੇ ਹਨ ਹਰ ਵਿਅਕਤੀ ਦੇ ਜਨੁੰਨ ਦੇ ਪਿੱਛੇ ਉਸਦੀ ਅਨੋਖੀ ਭਾਵਨਾ ਹੁੰਦੀ ਹੈ। ਰੁਕਾਵਟਾਂ ਅਤੇ ਰੂੜ੍ਹੀਆਂ ਨੂੰ ਤੋੜ ਕੇ ਦਲੇਰੀ ਨਾਲ ਅੱਗੇ ਵਧ ਰਹੀ ਖਿਲਾੜੀ ਦੀ ਦਹਾੜ ਹੋਵੇ ਜਾਂ ਸ਼ਾਂਤ ਰਹਿ ਕੇ ਮਜ਼ਬੂਤੀ ਨਾਲ ਕੰਮ ਕਰਨ ਵਾਲੀ ਇੱਕ ਘਰੇਲੁ ਔਰਤ ਹੋਵੇ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਅੱਗੇ ਲੈ ਕੇ ਜਾਂਦਾ ਹੈ।

ਟਾਟਾ ਟੀ ਅਗਨੀ ਦੇ ਨਵੇਂ ਟੀਵੀਸੀ ਦੀਆਂ ਨਾਇਕਾ ਹਨ ਹਰ ਘਰ ਦੀਆਂ ਘਰੇਲੁ ਔਰਤਾਂ ਜਿਨ੍ਹਾਂ ਵਿੱਚ ਅਸੀਮ ਜਨੁੰਨ ਅਤੇ ਅਟੁੱਟ ਭਾਵ ਭਰਿਆ ਹੈ। ਉਹ ਹਰ ਦਿਨ ਸਵੇਰ ਹੋਣ ਤੋਂ ਪਹਿਲਾਂ ਉੱਠਦੀਆਂ ਹਨ ਬੇਜੋੜ ਉਰਜਾ ਨਾਲ ਭਰਪੂਰ ਹੁੰਦੀਆਂ ਹਨ। ਉਨ੍ਹਾਂ ਦਾ ਇਹ ਸਮਰਪਣ ਅਤੇ ਜਨੁੰਨ ਅਵਿਸ਼ਵਾਸਯੋਗ ਹੈ ਇਹ ਦਰਸ਼ਾਉਂਦੇ ਹੋਏ ਟੀਵੀਸੀ ਵਿੱਚ ਕਿਹਾ ਗਿਆ ਹੈ- ‘‘ਇੰਨਾ ਜੋਸ਼ ਕਿੱਥੋਂ ਲਿਆਉਂਦੀਆਂ ਹੋ? ਤਾਂਹੀ ਤਾਂ ਤੁਸੀਂ ਅਗਨੀ ਕਹਾਉਂਦੀਆਂ ਹੋ।” ਇਹ ਟੀਵੀਸੀ ਹਰ ਘਰੇਲੁ ਔਰਤ ਦੀ ਕਹਾਣੀ ਨੂੰ ਸਾਕਾਰ ਕਰਦਾ ਹੈ ਜੋ ਪਰਿਵਾਰ ਦੀ ਰੀੜ ਹੈ ਜੋ ਹਰ ਦਿਨ ਆਪਣੀ ਉਰਜਾ ਨੂੰ ਬਰਕਰਾਰ ਰੱਖਦੀ ਹੈ। ਪ੍ਰਸਿੱਧ ਕਲਾਕਾਰ ਅਤੇ ਪ੍ਰਭਾਵਸ਼ਾਲੀ ਸਪੀਕਰ ਆਸ਼ੁਤੋਸ਼ ਰਾਣਾ ਦੀ ਆਵਾਜ਼ ਨੇ ਟੀਵੀਸੀ ਦੇ ਪ੍ਰਭਾਵ ਨੂੰ ਹੋਰ ਵੀ ਵਧਾ ਦਿੱਤਾ ਹੈ।

ਇਹ ਟੀਵੀਸੀ ਟਾਟਾ ਟੀ ਅਗਨੀ ਦੀਆਂ ਵਿਸ਼ੇਸ਼ਤਾਵਾਂ ਨੂੰ ਬੇਖੂਬੀ ਦਰਸ਼ਾਉਂਦਾ ਹੈ ਅਜਿਹਾ ਬ੍ਰਾਂਡ ਜੋ 10% ਵਾਧੁ ਲੰਬੀਆਂ ਪੱਤੀਆਂ ਵਾਲੀ ਜੋਸ਼ ਵਾਲੀ ਚਾਹ ਦੇ ਲਈ ਮਸ਼ਹੂਰ ਹੈ ਅਤੇ ਆਪਣੇ ਗਾਹਕਾਂ ਦੀ ਉਰਜਾ ਅਤੇ ਦਿ੍ਰੜ ਸੰਕਲਪ ਨੂੰ ਵਧਾਉਂਦਾ ਹੈ।

ਟੀਵੀਸੀ ਦੇ ਲਾਂਚ ਬਾਰੇ ਬੋਲਦੇ ਹੋਏ ਟਾਟਾਂ ਕੰਜਿਊਮਰ ਪ੍ਰੋਡਕਟਸ ਦੇ ਪੈਕੇਜਡ ਬੇਵਰੇਜਜ਼ ਦੇ ਪ੍ਰਧਾਨ ਪੁਨੀਤ ਦਾਸ ਨੇ ਕਿਹਾ ‘‘ਟਾਟਾ ਟੀ ਅਗਨੀ ਟਾਟਾ ਟੀ ਪੋਰਟਫੋਲੀਓ ਦੇ ਸੱਭ ਤੋਂ ਵੱਡੇ ਬ੍ਰਾਂਡਾਂ ਵਿੱਚੋਂ ਇੱਕ ਹੈ ਜੋ ਪੂਰੇ ਦੇਸ਼ ਭਰ ਵਿੱਚ ਉਪਲਬੱਧ ਹੈ। ਇਸ ਨਵੀਂ ਮੁਹਿੰਮ ਵਿੱਚ ਅਸੀਂ ਭਾਰਤ ਭਰ ਦੀਆਂ ਘਰੇਲੁ ਔਰਤਾਂ ਨੂੰ ਸਨਮਾਨਿਤ ਕਰ ਰਹੇ ਹਾਂ ਉਹ ਸਾਡੀਆਂ ਮੁੱਖ ਗਾਹਕਾਂ ਵੀ ਹਨ। ਹਰ ਘਰੇਲੁ ਔਰਤ ਦੀ ਉਰਜਾ ਅਤੇ ‘‘ਜੋਸ਼” ਅਸੀਮ ਹੈ ਅਤੇ ਇਸ ਲਈ ਉਹ ਬ੍ਰਾਂਡ ਅਗਨੀ ਦੇ ਅੰਦਰਲੇ ‘‘ਜੋਸ਼” ਦੀ ਭਾਵਨਾ ਨੂੰ ਦਰਸ਼ਾਉਂਦੀਆਂ ਹਨ। ਇਹ ਟੀਵੀਸੀ ਸਾਰੀਆਂ ਘਰੇਲੁ ਔਰਤਾਂ ਨੂੰ ਸਾਡੇ ਜੀਵਨ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਦੇ ਲਈ ਸਲਾਮ ਹੈ।’’
 
Top