ਲੁਧਿਆਣਾ, 03 ਅਗਸਤ, 2024 (ਭਗਵਿੰਦਰ ਪਾਲ ਸਿੰਘ): ਟਾਟਾ ਕੰਜ਼ਿਊਮਰ ਪ੍ਰੋਡਕਟਸ ਪੋਰਟਫੋਲੀਓ ਦੇ ਪ੍ਰਮੁੱਖ ਟੀ ਬ੍ਰਾਂਡ, ਟਾਟਾ ਟੀ ਪ੍ਰੀਮੀਅਮ ਨੇ ਆਪਣੀ ਹਾਈਪਰਲੋਕਲ ਰਣਨੀਤੀ ਦੇ ਤਹਿਤ ਆਪਣੀ ਇੱਕ ਨਵੀਂ ਫਿਲਮ ਲਾਂਚ ਕੀਤੀ ਹੈ , ਜਿਸ ਵਿਚ ਪੰਜਾਬ ਦੇ ਵੱਡੇ ਦਿਲ ਦੀ ਮਿਸਾਲ ਦੇਣ ਵਾਲੀ ਇੱਕ ਦਿਲਚਸਪ ਕਹਾਣੀ ਦਿਖਾਈ ਗਈ ਹੈ । 'ਦੇਸ਼ ਕਿ ਚਾਏ , ਆਪਣੇ ਪ੍ਰਦੇਸ਼ ਦਾ ਸਵਾਦ' ਟਾਟਾ ਟੀ ਪ੍ਰੀਮੀਅਮ ਦੀ ਇਸ ਬ੍ਰਾਂਡ ਪ੍ਰਸਤੁਤੀ ਵਿਚ ਰਾਜ ਦੀ ਖਾਸ ਵਿਸ਼ੇਸ਼ਤਾ ਨੂੰ ਸਨਮਾਨਿਤ ਕਰਨ ਵਾਲੀ ਕਹਾਣੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।
ਪੰਜਾਬ ਲਈ ਬਣਾਈ ਗਈ ਇਸ ਫਿਲਮ ਵਿਚ ਇਥੋਂ ਦੇ ਲੋਕਾਂ ਦਾ ਵੱਡਾ ਦਿਲ ਅਤੇ ਕਮਿਊਨਿਟੀ ਸੇਵਾ ਵਿਚ ਇਹਨਾਂ ਦੇ ਹਮਦਰਦੀ ਭਰੇ ਅਟੁੱਟ ਸਮਰਪਣ ਨੂੰ ਦਰਸ਼ਾਇਆ ਗਿਆ ਹੈ। ਇਸ ਫਿਲਮ ਵਿੱਚ ਕੁਝ ਬੱਚੇ ਮਜਦੂਰਾਂ ਨੂੰ ਖਾਣਾ ਖੁਆਉਣ ਲਈ ਆਪਣੇ 'ਡੱਬੇ' ( ਲੰਚ ਬਾਕਸ ) ਤੋਂ 'ਲੰਗਰ' ਲਗਾ ਦਿੰਦੇ ਹਨ । ਜਿਸ ਵਿੱਚ ਦਰਸ਼ਾਇਆ ਗਿਆ ਹੈ ਕਿ ਕਿਵੇਂ ਪੰਜਾਬ ਦੀ ਵੱਡੇ ਦਿਲ ਦੀ ਭਾਵਨਾ ਅਤੇ 'ਸੇਵਾ' ਇਥੋਂ ਦੀ ਪਰੰਪਰਾ ਦਾ ਹਿੱਸਾ ਹੈ , ਇਹ ਸਿੱਖਿਆ ਹਰ ਬੱਚੇ ਨੂੰ ਬਚਪਨ ਤੋਂ ਹੀ ਮਿਲਦੀ ਹੈ ।ਮਦਦ ਅਤੇ ਸੇਵਾ ਕਰਨ ਲਈ ਹਮੇਸ਼ਾ ਅੱਗੇ ਰਹਿਣ ਵਾਲੇ 'ਪੰਜਾਬ ਦਾ ਵੱਡਾ ਦਿਲ' ਅਤੇ ਬ੍ਰਾਂਡ ਦੀ 'ਵੱਡੇ ਦਾਨੋਂ ਵਾਲੀ ਚਾਏ 'ਇਸ ਖਾਸੀਅਤ ਨੂੰ ਟੀਵੀਸੀ ਵਿਚ ਬਹੁਤ ਚੰਗੀ ਤਰਾਂ ਜੋੜਿਆ ਗਿਆ ਹੈ । 'ਵੱਡੇ ਦਿਲ ਵਾਲੇ ਪੰਜਾਬ ਕੇ ਲਿਏ ਵੱਡੇ ਦਾਨੋਂ ਵਾਲੀ ਚਾਏ ' ਹਰ ਪੰਜਾਬੀ ਦੇ ਦਿਲ ਨੂੰ ਛੁਹ ਲਵੇਗੀ ।
ਟਾਟਾ ਕੰਜ਼ਿਊਮਰ ਪ੍ਰੋਡਕਟ ਦੇ ਪੈਕੇਜਡ ਬੀਵਰੇਜਜ਼ ਦੇ ਪ੍ਰੈਜ਼ੀਡੈਂਟ (ਭਾਰਤ ਅਤੇ ਦੱਖਣੀ ਏਸ਼ੀਆ) ਪੁਨੀਤ ਦਾਸ ਨੇ ਕਿਹਾ, "ਟਾਟਾ ਟੀ ਪ੍ਰੀਮੀਅਮ ਨੇ ਲਗਭਗ ਅੱਧਾ ਦਹਾਕਾ ਪਹਿਲਾਂ ਆਪਣੀ ਹਾਈਪਰਲੋਕਲ ਪਹੁੰਚ ਦੀ ਸ਼ੁਰੂਆਤ ਕੀਤੀ ਸੀ। ਰਾਸ਼ਟਰੀ ਪੱਧਰ 'ਤੇ ਆਪਣੇ ਰੁਤਬੇ ਨੂੰ ਕਾਇਮ ਰੱਖਦੇ ਹੋਏ, ਆਪਣੀ ਖੇਤਰੀ ਮੁਹਾਰਤ ਦਾ ਲਾਭ ਉਠਾਉਂਦੇ ਹੋਏ ਅਸੀਂ ਹਰੇਕ ਰਾਜ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਦੀ ਸੂਝ ਪ੍ਰਾਪਤ ਕੀਤੀ ਹੈ । ਸਾਡੀਆਂ ਨਵੀ ਟੀਵੀਸੀ ਵਿਚ ਹਰ ਖੇਤਰ ਦੀ ਸੱਭਿਆਚਾਰਕ ਵਿਸ਼ੇਸ਼ਤਾ ਅਤੇ ਚਾਹ ਦੀ ਪਸੰਦ ਨੂੰ ਇਕੱਠਿਆਂ ਲਿਆਂਦਾ ਗਿਆ ਹੈ । ਇਸ ਪ੍ਰਕਿਰਿਆ ਰਾਹੀਂ ਸਹਿਜਤਾ ਨਾਲ ਖੇਤਰ/ਰਾਜ ਲਈ ਬ੍ਰਾਂਡ ਦੇ ਪ੍ਰਸਤਾਵ ਨੂੰ ਜੀਵੰਤ ਬਣਾਇਆ ਜਾਂਦਾ ਹੈ। ਇਸ ਲਈ, ਇਹ ਫਿਲਮਾਂ ਸਾਡੇ ਖਪਤਕਾਰਾਂ ਦੇ ਦਿਲਾਂ ਵਿੱਚ ਖੇਤਰੀ ਮਾਣ ਦੀ ਭਾਵਨਾ ਪੈਦਾ ਕਰਦੀਆਂ ਹਨ।
"ਹਰੇਕ ਰਾਜ ਅਤੇ ਓਥੋਂ ਦੇ ਲੋਕਾਂ ਦਾ ਅਕਸਰ ਇੱਕ 'ਟਾਈਪ ' ਹੁੰਦਾ ਹੈ , ਜਦੋਂ ਕਿ ਕੁਝ ਰੂੜੀਵਾਦੀ ਧਾਰਨਾਵਾਂ ਕਾਰਨ ਪੱਖਪਾਤੀ ਹੁੰਦੇ ਹਨ ਅਤੇ ਬਾਹਰੀ ਲੋਕਾਂ ਦੇ ਨਜ਼ਰੀਏ ਨੂੰ ਪ੍ਰਗਟਾਉਂਦੇ ਹਨ, ਕੁਝ ਅਸਲ ਵਿੱਚ ਰਾਜ ਦੇ ਲੋਕਾਂ ਦੀ ਵਾਸਤਵਿਕ ਵਿਸ਼ੇਸ਼ਤਾ ਨੂੰ ਬਿਆਨ ਕਰਦੇ ਹਨ । ਸਾਡੀਆਂ ਫਿਲਮਾਂ ਹਰ ਰਾਜ ਅਤੇ ਓਥੋਂ ਦੀ 'ਸਥਾਨਕ' ਭਾਵਨਾ ਨੂੰ ਸਨਮਾਨਤ ਕਰਦਿਆਂ ਹਨ। ਉਦਾਹਰਣ ਵਜੋਂ, ਸਾਡੀਆਂ ਪੰਜਾਬ ਦੀਆਂ ਫ਼ਿਲਮਾਂ ਵਿਚ ਪੰਜਾਬ ਦੇ ਲੋਕਾਂ ਦੇ ਵੱਡੇ ਦਿਲ , ਉਹਨਾਂ ਦੀ ਹਮਦਰਦੀ ਦੀ ਭਾਵਨਾ ਅਤੇ ਦਿਆਲੂ ਸੁਭਾਅ ਨੂੰ ਦਿਖਾਇਆ ਗਿਆ ਹੈ ਅਤੇ ਸਾਨੂੰ ਮਾਣ ਹੈ ਕਿ ਪੰਜਾਬ ਦੇ ਲੋਕ ਦੂਜਿਆਂ ਦੀ ਸੇਵਾ ਕਰਨ ਲਈ ਕੁਝ ਵੀ ਕਰ ਸਕਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਖਪਤਕਾਰ ਇਨ੍ਹਾਂ ਦਿਲਚਸਪ ਕਹਾਣੀਆਂ ਨੂੰ ਸੱਚਮੁੱਚ ਪਸੰਦ ਕਰਨਗੇ ਅਤੇ ਆਪਣੀ ਖੁਦ ਦੀ ਜਿੰਦਗੀ ਦੀ ਝਲਕ ਇਸ ਵਿਚ ਮਹਿਸੂਸ ਕਰਣਗੇ । ਖੇਤਰੀ ਮਾਣ ਨੂੰ ਜਗਾਉਣ ਵਾਲੀਆਂ ਇਹਨਾਂ ਫ਼ਿਲਮਾਂ ਨੂੰ ਡਿਜੀਟਲ, ਆਨ ਗਰਾਉਂਡ ਅਤੇ ਹੋਰ ਮੀਡੀਆ ਦੀ ਅਗਵਾਈ ਵਾਲੀਆਂ ਗਤੀਵਿਧੀਆਂ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ ।