Home >> ਅਨੈਕਟਸ ਇੰਡੀਆ ਨੈਸ਼ਨਲ ਐਕਸਪੋਜ਼ੀਸ਼ਨ >> ਸਕੂਲ >> ਨੋਏਡਾ >> ਪੰਜਾਬ >> ਬਿਜ਼ਨਸ >> ਯੂਨੀਵਰਸਲ >> ਲੁਧਿਆਣਾ >> ਵਪਾਰ >> ਯੂਨੀਵਰਸਲ ਬਿਜ਼ਨਸ ਸਕੂਲ ਨੇ ਨੋਏਡਾ ਵਿੱਚ ਆਯੋਜਿਤ ‘ਅਨੈਕਟਸ ਇੰਡੀਆ ਨੈਸ਼ਨਲ ਐਕਸਪੋਜ਼ੀਸ਼ਨ 2024’ ਵਿੱਚ ‘ਐਮਜਰਿੰਗ ਇਨੋਵੇਟਰ’ ਦਾ ਖਿਤਾਬ ਜਿੱਤਿਆ

ਲੁਧਿਆਣਾ 28 ਅਗਸਤ 2024 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਪ੍ਰਮੁੱਖ ਗਲੋਬਲ ਬਿਜ਼ਨਸ ਸਕੂਲ ਅਤੇ ਭਾਰਤ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ- ਯੂਨੀਵਰਸਲ ਏ.ਆਈ ਯੂਨੀਵਰਸਟੀ ਦਾ ਹਿੱਸਾ ਯੂਨੀਵਰਸਲ ਬਿਜ਼ਨਸ ਸਕੂਲ (ਯੂ.ਬੀ.ਐਸ) ਨੇ ਹਾਲ ਹੀ ਵਿੱਚ ਐਮਿਟੀ ਯੂਨੀਵਰਸਿਟੀ ਨੋਏਡਾ ਵਿੱਚ ਆਯੋਜਿਤ ‘ਅਨੈਕਟਸ ਇੰਡੀਆ ਨੈਸ਼ਨਲ ਐਕਸਪੋਜ਼ੀਸ਼ਨ 2024’ ਵਿੱਚ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਹੈ। ਇਸ ਆਯੋਜਨ ਵਿੱਚ ਯੂਨੀਵਰਸਲ ਬਿਜ਼ਨਸ ਸਕੂਲ ਦੀ ਇੱਕ ਪ੍ਰਤੀਭਾਗੀ ਟੀਮ ‘ਅਨੈਕਟਸ ਯੂ.ਬੀ.ਐਸ’ (ਯੂਨੀਵਰਸਲ ਬਿਜ਼ਨਸ ਸਕੂਲ) ਨੂੰ ‘ਐਮਜਰਿੰਗ ਇਨੋਵੇਟਰ’ ਦਾ ਵੱਕਾਰੀ ਖਿਤਾਬ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਯੂ.ਬੀ.ਐਸ ਵਿੱਚ ਇਸ ਅਕੈਡਮਿਕ ਸਾਲ ਦੇ ਲਈ ਕੁੱਲ ਦਾਖਲਿਆਂ ਵਿੱਚੋਂ ਲਗਭਗ 20 ਪ੍ਰਤੀਸ਼ਤ ਸਟੂਡੈਂਟਸ ਪੰਜਾਬ ਅਤੇ ਨਵੀਂ ਦਿੱਲੀ ਰਾਜਾਂ ਵਿੱਚੋਂ ਹਨ।

‘ਅਨੈਕਟਸ ਯੂ.ਬੀ.ਐਸ’ ਨੇ ਪੂਰੇ ਭਾਰਤ ਤੋਂ ਇਕੱਠੀਆਂ ਹੋਈਆਂ 110 ਤੋਂ ਜ਼ਿਆਦਾ ਟੀਮਾਂ ਦੇ ਨਾਲ ਮੁਕਾਬਲਾ ਕੀਤਾ। ਇਸ ਮਹੱਤਵਪੂਰਨ ਉਪਲਬੱਧੀ ਨੇ ਸਟੂਡੈਂਟਸ ਦੀ ਸੋਚ ਨੂੰ ਨਵਾਂ ਅਕਾਰ ਦੇਣ ’ਤੇ ਯੂਨੀਵਰਸਲ ਬਿਜ਼ਨਸ ਸਕੂਲ ਦੇ ਫੋਕਸ ਨੂੰ ਦਰਸ਼ਾਇਆ ਤਾਂਕਿ ਉਨ੍ਹਾਂ ਵਿੱਚੋਂ ਉੱਦਮੀ ਹੁਨਰ ਵਿਕਸਿਤ ਹੋਵੇ ਅਤੇ ਨਵੇਂ ਅਤੇ ਇਨੋਵੇਟਿਵ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ।

ਇਨੈਕਟਸ ਯੂ.ਬੀ.ਐਸ ਟੀਮ ਦੇ ਪ੍ਰਦਰਸ਼ਨ ਦੀ ਸਰਾਹਣਾ ਕਰਦੇ ਹੋਏ ਯੂਨੀਵਰਸਲ ਬਿਜ਼ਨਸ ਸਕੂਲ ਦੇ ਸੰਸਥਾਪਕ ਅਤੇ ਯੂਨੀਵਰਸਲ ਏ.ਆਈ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਤਰੁਣਦੀਪ ਸਿੰਘ ਆਨੰਦ ਨੇ ਕਿਹਾ ਕਿ ‘‘ਇਨੈਕਟਸ ਯੂ.ਬੀ.ਐਸ’ ਟੀਮ ਨੂੰ ‘ਐਮਜਰਿੰਗ ਇਨੋਵੇਟਰ’ ਦਾ ਖਿਤਾਬ ਮਿਲਣਾ ਸਾਡੇ ਨੌਜਵਾਨ ਸਟੂਡੈਂਟਸ ਦੇ ਇਨੋਵੇਟਿਵ ਦਿਮਾਗ ਦੀ ਅਵਿਸ਼ਵਾਸਯੋਗ ਸਮਰੱਥਾ ਅਤੇ ਸਾਡੇ ਸੰਸਥਾਨ ਦੁਆਰਾ ਉਨ੍ਹਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਅਤੇ ਜਿੱਤਣ ਦੇ ਲਈ ਬਹੁਤ ਪ੍ਰਤੀਯੋਗੀ ਪਲੇਟਫਾਰਮਾਂ ’ਤੇ ਲੈ ਜਾਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਦਾ ਪ੍ਰਮਾਣ ਹੈ। ਇਹ ਸਫਲਤਾ ਸਾਡੇ ਸਟੂਡੈਂਟਸ ਟੀਚਰਜ਼ ਅਤੇ ਸੋਸ਼ਲ ਇੰਟਰਪ੍ਰੇਨਯੋਰਸ਼ਿੱਪ ਅਤੇ ਇਨੋਵੇਸ਼ਨ ਪ੍ਰਦਾਨ ਕਰਨ ਵਿੱਚ ਲੀਡਰਸ਼ਿਪ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।’’

‘ਅਨੈਕਟਸ ਯੂ.ਬੀ.ਐਸ’ ਦੀ ਸਫਲਤਾ ਨੂੰ ਸੰਸਥਾਨ ਦੀ ਯਾਤਰਾ ਵਿੱਚ ਮੀਲ ਦਾ ਪੱਥਰ ਦੱਸਦੇ ਹੋਏ ਡਾ.ਸਾਈਮਨ ਮੈਕ ਮੰਨੇ-ਪ੍ਰਮੰਨੇ ਇੰਟਰਨੈਸ਼ਨਲ ਸਟੈ੍ਰਟੇਜਿਸਟ ਅਤੇ ਸਿਲੀਕਾਨ ਵੈਲੀ ਸਟਾਰਟ-ਅੱਪ ਅਤੇ ਅਕੈਡਮਿਕਸ ਵਿੱਚ ਵਿਆਪਕ ਮੁਹਾਰਤਾ ਵਾਲੇ ਪੁਰਸਕਾਰ ਵਿਜੇਤਾ ਪ੍ਰੋਫੈਸਰ ਜਿੰਨਾਂ ਨੇ ਹਾਲ ਹੀ ਵਿੱਚ ਯੂਨੀਵਰਸਲ ਏ.ਆਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ ਨੇ ਕਿਹਾ ਕਿ ‘‘ਇਹ ਮਾਨਤਾ ਸਾਡੇ ਸੰਸਥਾਨ ਦੇ ਜਨੂੰਨ ਨੂੰ ਉਤਸ਼ਾਹਿਤ ਕਰਦੀ ਹੈ ਤਾਂਕਿ ਸਥਾਈ ਪ੍ਰਭਾਵ ਪੈਦਾ ਕੀਤਾ ਜਾ ਸਕੇ ਅਤੇ ਸਾਡੇ ਪਰੀਸਰ ਵਿੱਚ ਆਉਣ ਵਾਲੀਆਂ ਪੀੜੀਆਂ ਨੂੰ ਗਲੋਬਲ ਸਥਰ ਦੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਨਾਲ ਸਟੂਡੈਂਟਸ ਨੂੰ ਆਪਣੇ ਕਰੀਅਰ ਵਿੱਚ ਭਵਿੱਖ ਦੇ ਗਲੋਬਲ ਨੇਤਾ ਬਣਨ ਲਈ ਇਨੋਵੇਸ਼ਨ ਅਤੇ ਸੋਸ਼ਲ ਇੰਟਰਪ੍ਰੇਨਯੋਰਸ਼ਿਪ ਦੇ ਅਗਲੇ ਚੈਪਟਰ ਨੂੰ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।’’

ਇਸ ਪ੍ਰੋਗਰਾਮ ਦਾ ਉਦੇਸ਼ ਪੂਰੇ ਭਾਰਤ ਵਿੱਚੋਂ ਭਾਗ ਲੈਣ ਵਾਲ ਵੱਖ-ਵੱਖ ਸੰਸਥਾਨਾਂ ਦੇ ਸਟੂਡੈਂਟਾਂ ਵਿੱਚ ਸੋਸ਼ਲ ਇੰਟਰਪ੍ਰੇਨਯੋਰਸ਼ਿਪ ਨੂੰ ਉਤਸ਼ਾਹਿਤ ਕਰਨਾ ਹੈ। ‘ਯੂ.ਬੀ.ਐਸ ਅਨੈਕਟਸ’ ਨੇ ਐਸ.ਐਸ.ਬੀ.ਯੂ.ਆਈ.ਸੀ.ਈ.ਟੀ ਪੰਜਾਬ ਯੂਨੀਵਰਸਿਟੀ ਆਈ.ਆਈ.ਟੀ ਦਿੱਲੀ ਦਿੱਲੀ ਯੂਨੀਵਰਸਿਟੀ ਥਾਪਰ ਸੈਂਟ ਜੇਵੀਅਰਜ਼ ਐਨ.ਆਈ.ਐਫ.ਟੀ ਲੇਡੀ ਸ਼੍ਰੀ ਰਾਮ ਕਾਲੇਜ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲੇਜ ਆਫ ਕਮਰਸ ਸ਼ਹੀਦ ਸੁਖਦੇਵ ਕਾਲੇਜ ਆਫ ਕਮਰਸ ਅਤੇ ਵੀ.ਆਈ.ਟੀ ਚੇਨਈ ਵਰਗੇ ਕਈ ਹੋਰ ਸੰਸਥਾਨਾਂ ਵਿੱਚ ਆਪਣਾ ਪ੍ਰਦਰਸ਼ਨ ਦਿਖਾਇਆ।

ਯੂਨੀਵਰਸਲ ਬਿਜ਼ਨਸ ਸਕੂਲ ਦੇ ਨਾਮਵਰ ਕਲੱਬ ਪੈਟਰਨ ਡਾ. ਆਸ਼ਾ ਭਾਟਿਆ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਦੀ ਸ਼ੋਭਾ ਵਧਾਈ। ਉਨ੍ਹਾਂ ਦੀ ਉਪਸਥਿਤੀ ਸਹਿਯੋਗ ਅਤੇ ਮਾਰਗਦਰਸ਼ਨ ਨੇ ਟੀਮ ਨੂੰ ਪ੍ਰੇਰਿਤ ਕੀਤਾ।
 
Top