Home >> ਊਬਰ-ਲਕਜ਼ਰੀ >> ਐਕਜੋਨੋਬਲ >> ਇੰਟੀਰੀਅਲ >> ਇੰਡੀਆ >> ਇਮਲਜ਼ਨ >> ਪੰਜਾਬ >> ਲਾਂਚ >> ਲੁਧਿਆਣਾ >> ਵਪਾਰ >> ਐਕਜੋਨੋਬਲ ਇੰਡੀਆ ਨੇ ਲਾਂਚ ਕੀਤਾ ਆਪਣਾ ਪਹਿਲਾ ਊਬਰ-ਲਕਜ਼ਰੀ ਇੰਟੀਰੀਅਲ ਇਮਲਜ਼ਨ ‘ਡਿਊਲਕਸ ਵੈਲਵੇਟ ਟੱਚ ਐਟਰਨਾ’

ਐਕਜੋਨੋਬਲ ਇੰਡੀਆ ਨੇ ਲਾਂਚ ਕੀਤਾ ਆਪਣਾ ਪਹਿਲਾ ਊਬਰ-ਲਕਜ਼ਰੀ ਇੰਟੀਰੀਅਲ ਇਮਲਜ਼ਨ ‘ਡਿਊਲਕਸ ਵੈਲਵੇਟ ਟੱਚ ਐਟਰਨਾ’

ਲੁਧਿਆਣਾ, 05 ਸਤੰਬਰ 2024 (ਭਗਵਿੰਦਰ ਪਾਲ ਸਿੰਘ):
ਭਾਰਤ ਦੇ ਡੈਕੋਰੇਟਿਵ ਪੇਂਟ ਉਦਯੋਗ ਵਿੱਚ ਇੰਟੀਰੀਅਲ ਇਮਲਜ਼ਨ ਦੀ ਡਿਊਲਕਸ ਵੈਲਵੇਟ ਟੱਚ ਰੇਂਜ ਦੇ ਨਾਲ ਚਾਰ ਦਹਾਕਿਆਂ ਤੱਕ ਗਾਹਕਾਂ ਦਾ ਲਕਜ਼ਰੀ ਅਨੁਭਵ ਪ੍ਰਦਾਨ ਕਰਨ ਤੋਂ ਬਾਅਦ ਹੁਣ ਐਕਜ਼ੋਨੋਬੇਲ ਇੰਡੀਆ ਲਿਮਿਟੇਡ ਦੇਸ਼ ਵਿੱਚ ਆਪਣੇ ਪਹਿਲੇ ਉਬਰ ਲਕਜ਼ਰੀ ਇੰਟੀਰੀਅਰ ਇਮਲਜ਼ਨ ਡਿਊਲਕਸ ਵੈਲਵੇਟ ਟੱਚ ਐਟਰਨਾ ਦੇ ਨਾਲ ਲਕਜ਼ਰੀ ਨੂੰ ਨਵੀਂ ਪਰਿਭਾਸ਼ਾ ਦੇਣ ਲਈ ਤਿਆਰ ਹੈ।

ਡਿਊਲਕਸ ਵੈਲਵੇਟ ਟੱਚ ਐਟਰਨਾ ਡਿਊਲਕਸ ਵੈਲਵੇਟ ਟੱਚ ਦੀ ਇਨੋਵੇਸ਼ਨ ਅਤੇ ਸ਼ਾਨਦਾਰ ਗੁਣਵੱਤਾ ਦੀ ਵਿਰਾਸਤ ਨੂੰ ਅਗਲੇ ਪੱਧਰ ਤੱਕ ਲੈ ਜਾਵੇਗਾ। ਪਹਿਲੀ ਬਾਰ ਭਾਰਤੀ ਇੰਟੀਰੀਅਲ ਇਮਲਜ਼ਨ ਦੇ ਲਈ ਪੇਸ਼ ਕੀਤਾ ਗਿਆ ਆਧੁਨਿਕ ਪੀਯੂ ਨਾਲ ਅਧਾਰਤ ਐਕਰੀਲਿਕ ਪੇਂਟ ਨੂੰ ਜ਼ਿਆਦਾ ਟਿਕਾਊ ਅਤੇ ਧੂੜ-ਪਰੂਫ ਬਣਾਉਂਦਾ ਹੈ ਇਸ ਤਰ੍ਹਾਂ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਘਰ ਦੀਆਂ ਕੰਧਾਂ ਸਾਲਾਂ-ਸਾਲ ਚਮਕਦਾਰ ਅਤੇ ਖੂਬਸੂਰਤ ਬਣੀਆਂ ਰਹਿਣ।

ਇਹ ਇਨੋਵੇਸ਼ਨ ਕਲਰ ਵਿੱਚ ਵੀ ਸ਼ਾਨਦਾਰ ਪਰਫਾਰਮੈਂਸ ਦਿੰਦਾ ਹੈ। ਇਹ ਭਾਰਤ ਵਿੱਚ ਪਹਿਲਾ ਡਿਊਲਕਸ ਪੇਂਟ ਹੈ ਜੋ ਟਰੂਕਲਰ ਪਲਸ ਤਕਨਾਲੋਜੀ ਅਤੇ ਇੰਟੀਆਕਸੀਡੈਂਟਸ ਨਾਲ ਪਾਵਰਡ ਹੈ। ਡਿਊਲਕਸ ਵੈਲਵੇਟ ਟੱਚ ਐਟਰਨਾ ਆਪਣੇ ਸ਼ਾਨਦਾਰ ਕਲਰ ਦੇ ਨਾਲ ਤੁਹਾਡੇ ਲਿਵਿੰਗ ਸਪੇਸ ਨੂੰ ਲੰਬੇ ਸਮੇਂ ਤੱਕ ਵਧੀਆ ਬਣਾਈ ਰੱਖੇਗਾ। ਹੁਣ ਪੇਂਟਿੰਗ ਦੇ ਦੌਰਾਨ ਤੁਸੀਂ ਬੁਰੀ ਬਦਬੂ ਤੋਂ ਵੀ ਪਰੇਸ਼ਾਨ ਨਹੀਂ ਹੋਵੋਗੇ ਕਿਉਂਕਿ ਇਸ ਵਿੱਚ ਮੌਜੂਦ ਟੀ ਟ੍ਰੀ ਆਇਲ ਤੁਹਾਡੇ ਘਰ ਨੂੰ ਮਿੱਠੀ ਖੁਸ਼ਬੂ ਨਾਲ ਮਹਿਕਾ ਦੇਵੇਗਾ।

ਰੋਹਿਤ ਟੋਟਲਾ ਐਕਜ਼ਕਿਟਵ ਡਾਏਰੈਕਟਰ-ਡੇਕੋਰੇਟਿਵ ਪੇਂਟਜ਼ ਐਕਜੋਨੋਬੇਲ ਇੰਡੀਆ ਨੇ ਕਿਹਾ ‘‘ਭਾਰਤ ਦੇ ਸਭ ਤੋਂ ਭਰੋਸੇਮੰਦ ਬ੍ਰਾਂਡਜ਼ ਵਿੱਚੋਂ ਇੱਕ ਦੇ ਰੂਪ ਵਿੱਚ ਡਿਊਲਕਸ ਇੱਕ ਬਾਰ ਫਿਰ ਤੋਂ ਆਪਣੇ ਪ੍ਰਮੁੰਖ ਬ੍ਰਾਂਡਜ਼ ਡਿਊਲਕਸ ਵੈਲਵੇਟ ਟੱਚ ਵਿੱਚ ਇਨੋਵੇਸ਼ਨ ਅਤੇ ਸ਼ਾਨਦਾਰ ਗੁਣਵੱਤਾ ਦੀਆਂ ਸੀਮਾਵਾਂ ਨੂੰ ਪਾਰ ਕਰਨ ਜਾ ਰਿਹਾ ਹੈ। ਆਪਣੀ ਵਿਸ਼ਵ ਪੱਧਰੀ ਮੁਹਾਰਤ ਦਾ ਉਪਯੋਗ ਕਰਕੇ ਅਸੀਂ ਆਧੁਨਿਕ ਤਕਨਾਲੋਜੀ ਦੇ ਨਾਲ ਸਦਾਬਹਾਰ ਆਕਰਸ਼ਣ ਅਤੇ ਪਰਫਾਰਮੈਂਸ ਦਾ ਵਧੀਆ ਸੁਮੇਲ ਲੈ ਕੇ ਆਏ ਹਾਂ ਜੋ ਡਿਊਲਕਸ ਪੇਂਟ ਦੇ ਗਾਹਕਾਂ ਨੂੰ ਬੇਜੋੜ ਅਨੁਭਵ ਪ੍ਰਦਾਨ ਕਰੇਗਾ।

ਕਿਸੇ ਵੀ ਸਪੇਸ ਨੂੰ ਹਮੇਸ਼ਾ ਆਕਰਸ਼ਕ ਬਣਾਈ ਰੱਖਣ ਲਈ ਉਸਨੂੰ ਸਦਾਬਹਾਰ ਟੱਚ ਦੇਣਾ ਜ਼ਰੂਰੀ ਹੈ ਇਸੇ ਸੋਚ ਦੇ ਨਾਲ ਡਿਊਲਕਸ ਦੇ ਕਲਰ ਐਕਸਪਰਟਸ ਡਿਊਲਕਸ ਵੈਲਵੇਟ ਟੱਚ ਐਟਰਨਾ ਦੇ ਐਕਸਕਲੁਜ਼ਿਵ ‘ਐਟਰਨਲਜ਼’ ਕੁਲੈਕਸ਼ਨ ਵਿੱਚ 10 ਥੀਮਾਂ ਲੈ ਕੇ ਆਏ ਹਨ ਜਿਵੇਂ ਐਟਰਨਲ ਲਵ ਐਟਰਨਲ ਫਾਇਰ ਅਤੇ ਐਟਰਨਲ ਕੋਸਮੋਸ। ਤੁਸੀਂ ਇਨ੍ਹਾਂ ਨੂੰ ਇਕੱਲੇ ਇਸਤੇਮਾਲ ਕਰੋ ਜਾਂ ਕੰਮਪਲੀਮੈਂਟਿੰਗ ਪੈਲੇਟ ਦੇ ਨਾਲ (ਗਹਿਰੇ ਪ੍ਰਭਾਵ ਦੇ ਲਈ ਗਹਿਰੇ ਰੰਗ ਸੌਫਟ ਲੱੁਕ ਦੇ ਲਈ ਹਲਕੇ ਰੰਗ ਵਾਲ ਨੂੰ ਹਲਕਾ ਲਿਫਟ ਕਰਨ ਲਈ ਪੇਲ ਟੋਨਸ ਜਾਂ ਸ਼ਾਂਤੀ ਨਾਲ ਪੂਰਣ ਵਹਾਈਟਸ) ਐਟਰਨਾ ਕੁਲੈਕਸ਼ਨ ਤੁਹਾਡੇ ਘਰ ਦੇ ਇੰਟੀਰੀਅਰ ਨੂੰ ਚੰਗੀ ਤਰ੍ਹਾਂ ਬਦਲ ਦੇਵੇਗਾ।

‘ਡਿਊਲਕਸ ਵਿੱਚ ਅਸੀਂ ਗੁਣਵੱਤਾ ਦੇ ਨਾਲ ਕਦੇ ਸਮਝੌਤਾ ਨਹੀਂ ਕਰਦੇ ਅਤੇ ਇਸ ਗੱਲ ਨੂੰ ਜਾਣਦੇ ਹਾਂ ਕਿ ਪਰਿਵਾਰ ਪੈਂਟਿੰਗ ਦਾ ਚਿੰਤਾਮੁਕਤ ਅਨੁਭਵ ਪਾਉਣਾ ਚਾਹੰੁਦੇ ਹਨ। ਇਹੀ ਕਾਰਣ ਹੈ ਕਿ ਅਸੀਂ ਡਿਊਲਕਸ ਵੈਲਵੇਟ ਟੱਚ ਐਟਰਨਾ ਸਿਸਟਮ (ਟਾਪ ਅਤੇ ਬੇਸ ਕੋਟ) ਦੀ ਬੇਜੋੜ ਗੁਣਵੱਤਾ ਲੈ ਕੇ ਆਏ ਹਾਂ ਜੋ ਸਾਡੇ ਡਿਊਲਕਸ ਇੰਸ਼ੋਰੈਂਸ ਵਾਰੰਟੀ ਪ੍ਰੋਗ੍ਰਾਮ ਦੇ ਤਹਿਤ 10 ਸਾਲ ਦੀ ਪਰਫਾਰਮੈਂਸ ਵਾਰੰਟੀ ਦੇ ਨਾਲ ਆਉਂਦਾ ਹੈ। ਰੋਹਿਤ ਨੇ ਕਿਹਾ।

ਭਾਰਤ ਦੇ ਚੋਣਵੇ ਬਜ਼ਾਰਾਂ ਵਿੱਚ ਲਾਂਚ ਕੀਤੇ ਗਏ ਡਿਊਲਕਸ ਵੈਲਵੇਟ ਟੱਚ ਐਟਰਨਾ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਸਾਰੇ ਮੁੱਖ ਸ਼ਹਿਰਾਂ ਵਿੱਚ ਵਿਸਥਾਰਿਤ ਕੀਤਾ ਜਾਵੇਗਾ।
 
Top