ਲੁਧਿਆਣਾ, 25 ਸਤੰਬਰ, 2024 (ਭਗਵਿੰਦਰ ਪਾਲ ਸਿੰਘ): ਵੋਡਾਫੋਨ ਆਈਡੀਆ ("ਵੀਆਈਐਲ " ਜਾਂ "ਕੰਪਨੀ") ਨੇ ਤਿੰਨ ਸਾਲਾਂ ਦੀ ਮਿਆਦ ਲਈ ਨੈੱਟਵਰਕ ਉਪਕਰਣਾਂ ਦੀ ਸਪਲਾਈ ਲਈ ਨੋਕੀਆ, ਐਰਿਕਸਨ ਅਤੇ ਸੈਮਸੰਗ ਨਾਲ 3.6 ਬਿਲੀਅਨ ਅਮਰੀਕੀ ਡਾਲਰ (300 ਬਿਲੀਅਨ ਰੁਪਏ )) ਦਾ ਮੈਗਾ ਸੌਦਾ ਪੂਰਾ ਕੀਤਾ ਹੈ । ਇਹ ਸੌਦਾ ਕੰਪਨੀ ਦੀ 6.6 ਬਿਲੀਅਨ ਅਮਰੀਕੀ ਡਾਲਰ ( 550 ਬਿਲੀਅਨ ਰੁਪਏ ) ਦੀ ਪਰਿਵਰਤਨਸ਼ੀਲ ਤਿੰਨ ਸਾਲਾ ਪੂੰਜੀਗਤ ਖਰਚੇ ਦੀ ਯੋਜਨਾ ਦੀ ਸ਼ੁਰੂਆਤ ਵੱਲ ਪਹਿਲਾ ਕਦਮ ਹੈ। ਇਹ ਕੈਪੈਕਸ ਪ੍ਰੋਗਰਾਮ 4ਜੀ ਆਬਾਦੀ ਕਵਰੇਜ ਨੂੰ 1.03 ਬਿਲੀਅਨ ਤੋਂ ਵਧਾ ਕੇ 1.2 ਬਿਲੀਅਨ ਕਰਨ , ਮੁੱਖ ਬਾਜ਼ਾਰਾਂ ਵਿੱਚ 5ਜੀ ਸੇਵਾਵਾਂ ਲਾਂਚ ਕਰਨ ਅਤੇ ਡਾਟਾ ਵਾਧੇ ਦੇ ਅਨੁਸਾਰ ਸਮਰੱਥਾ ਵਧਾਉਣ ਵੱਲ ਨਿਰਦੇਸ਼ਿਤ ਹੈ। ਕੰਪਨੀ ਨੇ ਆਪਣੇ ਮੌਜੂਦਾ ਲੰਬੇ ਸਮੇਂ ਦੇ ਭਾਈਵਾਲਾਂ ਨੋਕੀਆ ਅਤੇ ਐਰਿਕਸਨ ਦੇ ਨਾਲ ਸਾਂਝੇਦਾਰੀ ਨੂੰ ਕਾਇਮ ਰੱਖਿਆ ਹੈ ਅਤੇ ਹੁਣ ਸੈਮਸੰਗ ਨੂੰ ਵੀ ਇੱਕ ਨਵੇਂ ਭਾਈਵਾਲ ਵਜੋਂ ਸ਼ਾਮਲ ਕੀਤਾ ਹੈ।
ਇਹਨਾਂ ਇਕਰਾਰਨਾਮਿਆਂ ਦੇ ਜ਼ਰੀਏ ਕੰਪਨੀ ਬਿਹਤਰ ਗਾਹਕ ਅਨੁਭਵ ਦੀ ਪੇਸ਼ਕਸ਼ ਕਰਨ ਲਈ ਨਵੀਨਤਮ ਅਤਿ-ਆਧੁਨਿਕ ਉਪਕਰਣਾਂ ਦਾ ਤੇਜ਼ੀ ਨਾਲ ਲਾਭ ਉਠਾ ਸਕੇਗੀ । ਇਸ ਤੋਂ ਇਲਾਵਾ, ਪਿਛਲੇ ਦੋ ਸਾਲਾਂ ਦੌਰਾਨ ਭਾਰਤੀ ਬਾਜ਼ਾਰ ਵਿੱਚ ਵਿਕਰੇਤਾਵਾਂ ਦੁਆਰਾ ਪ੍ਰਾਪਤ ਕੀਤੀ ਗਈ ਜਾਣਕਾਰੀ ਅਤੇ ਸੂਝ ਦੇ ਅਧਾਰ 'ਤੇ ਕੰਪਨੀ ਆਪਣੀਆਂ ਸੇਵਾਵਾਂ ਨੂੰ ਅਨੁਕੂਲਿਤ ਕਰ ਸਕੇਗੀ । ਇਸ ਦੌਰਾਨ ਕੰਪਨੀ ਖਾਸ ਤੌਰ 'ਤੇ 4 ਜੀ ਅਤੇ 5ਜੀ ਨਾਲ ਸਬੰਧਤ ਸਾਰੀਆਂ ਉੱਨਤ ਟੈਕਨੋਲੋਜੀਆਂ ਦੇ ਲਈ ਵਧੇਰੇ ਲਚਕਦਾਰ ਅਤੇ ਮਾਡਯੂਲਰ ਰੋਲਆਉਟ ਯੋਜਨਾ ਸ਼ੁਰੂ ਕਰਨ ਦੇ ਯੋਗ ਹੋ ਸਕੇਗੀ । ਇਸ ਤੋਂ ਇਲਾਵਾ, ਨਵੇਂ ਉਪਕਰਣ ਊਰਜਾ ਵਿੱਚ ਕੁਸ਼ਲਤਾ ਪ੍ਰਾਪਤ ਕਰਨਗੇ ਅਤੇ ਇਸ ਤਰ੍ਹਾਂ ਸੰਚਾਲਨ ਲਾਗਤ ਵੀ ਘੱਟ ਹੋਵੇਗੀ। ਇਨ੍ਹਾਂ ਨਵੇਂ ਲੰਬੇ ਸਮੇਂ ਦੇ ਸੌਦਿਆਂ ਦੇ ਲਈ ਸਪਲਾਈ ਆਉਣ ਵਾਲੀ ਤਿਮਾਹੀ ਵਿੱਚ ਸ਼ੁਰੂ ਹੋ ਜਾਵੇਗੀ। ਕੰਪਨੀ ਦੀ ਪ੍ਰਮੁੱਖ ਤਰਜੀਹ 1.2 ਬਿਲੀਅਨ ਭਾਰਤੀਆਂ ਤੱਕ 4ਜੀ ਕਵਰੇਜ ਦਾ ਵਿਸਤਾਰ ਕਰਨਾ ਹੈ।
ਹਾਲ ਹੀ ਵਿਚ 240 ਬਿਲੀਅਨ ਰੁਪਏ ਦੇ ਇਕੁਇਟੀ ਵਾਧੇ ਤੋਂ ਬਾਅਦ ਜੂਨ 2024 ਦੀ ਨਿਲਾਮੀ ਵਿੱਚ 35 ਬਿਲੀਅਨ ਰੁਪਏ ਦੀ ਵਾਧੂ ਸਪੈਕਟ੍ਰਮ ਪ੍ਰਾਪਤੀ ਕੀਤੀ ਗਈ ਹੈ। ਕੰਪਨੀ ਨੇ ਇਨ੍ਹਾਂ ਲੰਬੇ ਸਮੇਂ ਦੇ ਸਮਝੌਤਿਆਂ ਨੂੰ ਪੂਰਾ ਕਰਨ 'ਤੇ ਕੰਮ ਕਰਦੇ ਹੋਏ, ਕੁਝ ਕੁਇਕ ਵਿਨ ਕੈਪੈਕਸ ਨੂੰ ਵੀ ਪੂਰਾ ਕੀਤਾ ਹੈ। ਇਹ ਤੇਜ਼ ਵਿਕਾਸ ਮੁੱਖ ਤੌਰ 'ਤੇ ਮੌਜੂਦਾ ਸਾਈਟਾਂ' ਤੇ ਵਧੇਰੇ ਸਪੈਕਟ੍ਰਮ ਦੀ ਤਾਇਨਾਤੀ ਅਤੇ ਕੁਝ ਨਵੀਆਂ ਸਾਈਟਾਂ ਦੇ ਰੋਲ ਆਊਟ ਦੇ ਨਤੀਜੇ ਵਜੋਂ ਹੋਇਆ ਹੈ । ਇਸ ਦੇ ਨਤੀਜੇ ਵਜੋਂ ਸਮਰੱਥਾ ਵਿੱਚ ~15% ਵਾਧਾ ਹੋਇਆ ਹੈ ਅਤੇ ਸਤੰਬਰ, 2024 ਦੇ ਅੰਤ ਤੱਕ ਆਬਾਦੀ ਕਵਰੇਜ ਵਿੱਚ 16 ਮਿਲੀਅਨ ਦਾ ਵਾਧਾ ਹੋਵੇਗਾ । ਅਸੀਂ ਪਹਿਲਾਂ ਹੀ ਚੋਣਵੇਂ ਭੂਗੋਲਿਕ ਖੇਤਰਾਂ ਵਿੱਚ ਗਾਹਕ ਅਨੁਭਵ ਵਿੱਚ ਸੁਧਾਰ ਦੇਖ ਰਹੇ ਹਾਂ ਜਿੱਥੇ ਇਹ ਰੋਲਆਉਟ ਪੂਰੇ ਹੋ ਚੁੱਕੇ ਹਨ।
ਵੋਡਾਫੋਨ ਆਈਡੀਆ ਲਿਮਟਿਡ ਦੇ ਸੀਈਓ, ਅਕਸ਼ੈ ਮੂੰਦਰਾ ਨੇ ਕਿਹਾ, "ਅਸੀਂ ਆਪਣੇ ਗਾਹਕਾਂ ਨੂੰ ਸਰਬੋਤਮ ਅਨੁਭਵ ਪ੍ਰਦਾਨ ਕਰਨ ਲਈ ਉੱਭਰ ਰਹੀਆਂ ਨੈੱਟਵਰਕ ਟੈਕਨੋਲੋਜੀਆਂ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹਾਂ। ਅਸੀਂ ਨਿਵੇਸ਼ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ। ਅਸੀਂ ਵੀਆਈਐਲ 2.0 ਦੀ ਆਪਣੀ ਯਾਤਰਾ 'ਤੇ ਹਾਂ ਅਤੇ ਇਥੋਂ ਤੋਂ ਵੀਆਈਐਲ, ਉਦਯੋਗ ਦੇ ਵਿਕਾਸ ਦੇ ਮੌਕਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਲਈ ਇੱਕ ਸਮਾਰਟ ਪਰਿਵਰਤਨ ਕਰੇਗਾ। ਨੋਕੀਆ ਅਤੇ ਐਰਿਕਸਨ ਸਾਡੀ ਸਥਾਪਨਾ ਦੇ ਸਮੇਂ ਤੋਂ ਹੀ ਸਾਡੇ ਭਾਈਵਾਲ ਰਹੇ ਹਨ ਅਤੇ ਹੁਣ ਇਸ ਨਿਰੰਤਰ ਭਾਈਵਾਲੀ ਵਿੱਚ ਸੈਮਸੰਗ ਦਾ ਜੁੜਨਾ ਇੱਕ ਮਹੱਤਵਪੂਰਨ ਉਪਲੱਬਧੀ ਹੈ। ਅਸੀਂ ਸੈਮਸੰਗ ਨਾਲ ਆਪਣੀ ਨਵੀਂ ਭਾਈਵਾਲੀ ਸ਼ੁਰੂ ਕਰਕੇ ਖੁਸ਼ ਹਾਂ। ਅਸੀਂ 5ਜੀ ਯੁੱਗ ਵਿੱਚ ਅੱਗੇ ਵਧਦੇ ਹੋਏ ਆਪਣੇ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ ।
ਕੈਪੈਕਸ ਨੂੰ ਵਰਤਮਾਨ ਵਿੱਚ ਇਕੁਇਟੀ ਵਾਧੇ ਤੋਂ ਫੰਡ ਦਿੱਤਾ ਜਾ ਰਿਹਾ ਹੈ। ਲੰਬੇ ਸਮੇਂ ਦੇ ਕੈਪੈਕਸ ਲਈ, ਕੰਪਨੀ ਆਪਣੇ ਮੌਜੂਦਾ ਅਤੇ ਨਵੇਂ ਰਿਣਦਾਤਾਵਾਂ ਨਾਲ 250 ਬਿਲੀਅਨ ਰੁਪਏ ਦੇ ਫੰਡ ਅਤੇ 100 ਬਿਲੀਅਨ ਰੁਪਏ ਦੇ ਗੈਰ-ਫੰਡ-ਅਧਾਰਤ ਸਹੂਲਤਾਂ ਨੂੰ ਜੋੜਨ ਦੇ ਲਈ ਵਿਚਾਰ ਵਟਾਂਦਰੇ ਦੇ ਅਗਲੇ ਪੜਾਅ ਵਿੱਚ ਹੈ। ਇਸ ਪ੍ਰਕਿਰਿਆ ਵਿੱਚ ਇੱਕ ਪ੍ਰਮੁੱਖ ਕਦਮ ਇੱਕ ਸੁਤੰਤਰ ਤੀਜੀ ਧਿਰ ਦੁਆਰਾ ਕੰਪਨੀ ਦੇ ਲੰਬੇ ਸਮੇਂ ਦੇ ਅਨੁਮਾਨਾਂ ਦੇ ਤਕਨੀਕੀ ਆਰਥਿਕ ਮੁਲਾਂਕਣ ਨੂੰ ਪੂਰਾ ਕਰਨਾ ਸੀ, ਜੋ ਹਾਲ ਹੀ ਵਿੱਚ ਪੂਰਾ ਕੀਤਾ ਗਿਆ ਸੀ। ਇਹ ਰਿਪੋਰਟ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਰਿਪੋਰਟ ਦੇ ਅਧਾਰ 'ਤੇ ਬੈਂਕ ਹੁਣ ਆਪਣੇ ਅੰਦਰੂਨੀ ਮੁਲਾਂਕਣ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਦੇ ਨਾਲ ਅੱਗੇ ਵਧਣਗੇ।