Home >> ਕੈਂਪਸ ਐਕਟਿਵਵਿਅਰ >> ਨਿਖਿਲ ਅਗਰਵਾਲ >> ਪੰਜਾਬ >> ਲੁਧਿਆਣਾ >> ਵਪਾਰ >> ਵਿੱਕੀ ਕੌਸ਼ਲ >> ਵਿੱਕੀ ਕੌਸ਼ਲ ਬਣੇ ਕੈਂਪਸ ਐਕਟਿਵਵਿਅਰ ਦਾ ਨਵਾਂ ਚਿਹਰਾ

ਕੈਂਪਸ ਐਕਟਿਵਵਿਅਰ

ਲੁਧਿਆਣਾ, 28 ਸਤੰਬਰ 2024 (ਭਗਵਿੰਦਰ ਪਾਲ ਸਿੰਘ)
: ਭਾਰਤ ਦੇ ਪ੍ਰਮੁੱਖ ਸਪੋਰਟਸ ਅਤੇ ਐਥਲੀਜ਼ਰ ਫੁਟਵਿਅਰ ਬ੍ਰਾਂਡਾਂ ਵਿੱਚੋਂ ਇੱਕ ਕੈਂਪਸ ਐਕਟਿਵਵਿਅਰ ਲਿਮਟਿਡ ਨੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸਹਿਯੋਗ ਟਰੈਂਡ -ਸੈਟਿੰਗ, ਅਰਾਮਦਾਇਕ ਅਤੇ ਫੈਸ਼ਨ-ਫਾਰਵਰਡ ਫੁਟਵਿਅਰ ਰਾਹੀਂ ਸਵੈ-ਪ੍ਰਗਟਾਵੇ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਕੈਂਪਸ ਐਕਟਿਵਵਿਅਰ ਦੀ ਵਚਨਬੱਧਤਾ ਦੇ ਨਾਲ ਵਿੱਕੀ ਦੇ ਵੱਖਰੇ ਸਟਾਈਲ ਅਤੇ ਉਸਦੀ ਸ਼ਖਸੀਅਤ ਦੇ ਸਹਿਜ ਸੰਯੋਜਨ ਨੂੰ ਦਰਸਾਉਂਦਾ ਹੈ।

ਵਿੱਕੀ ਕੌਸ਼ਲ, ਜੋ ਸਧਾਰਨ ਮਾਪਦੰਡਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਅਤੇ ਗੈਰ-ਰਵਾਇਤੀ ਵਿਕਲਪਾਂ ਨੂੰ ਚੁਣਨ ਲਈ ਜਾਣੇ ਜਾਂਦੇ ਹਨ, ਅਤੇ ਅੱਜ ਦੇ ਨੌਜਵਾਨਾਂ ਦੀ ਭਾਵਨਾ ਨੂੰ ਦਰਸਾਉਂਦੇ ਹਨ, ਜੋ ਆਪਣੀ ਪਛਾਣ, ਆਪਣੀਆਂ ਕਦਰਾਂ-ਕੀਮਤਾਂ ਅਤੇ ਅਭਿਲਾਸ਼ਾਵਾਂ ਪ੍ਰਤੀ ਸੱਚੇ ਰਹਿੰਦੇ ਹੋਏ ਆਪਣੇ ਰਸਤੇ ਖੁਦ ਬਣਾਉਂਦੇ ਹਨ। ਆਤਮਵਿਸ਼ਵਾਸ ਨਾਲ ਭਰਿਆ ਵਿਕੀ ਦਾ ਸਟਾਈਲ ਅਤੇ ਫੈਸ਼ਨ-ਫਾਰਵਰਡ ਦ੍ਰਿਸ਼ਟੀਕੋਣ ਅਜੋਕੀ ਪੀੜੀ ਦੀ ਦਲੇਰ ਅਤੇ ਭਾਵਨਾਤਮਕ ਸੋਚ ਨਾਲ ਮੇਲ ਖਾਂਦਾ ਹੈ।

ਸਾਲਾਂ ਤੋਂ, ਕੈਂਪਸ ਐਕਟਿਵਵਿਅਰ ਫੈਸ਼ਨ ਦੀ ਦੌੜ ਵਿੱਚ ਸਭ ਤੋਂ ਅੱਗੇ ਰਿਹਾ ਹੈ, ਅਤੇ ਆਪਣੇ ਹਰ ਫੁਟਵਿਅਰ ਵਿਚ ਵਿਅਕਤੀਗਤ ਸਟਾਈਲ ਅਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਦਾ ਸੁਮੇਲ ਪੇਸ਼ ਕਰਦਾ ਰਿਹਾ ਹੈ। ਯਕੀਨਨ ਵਿੱਕੀ ਦੀ ਵਿਲੱਖਣ ਸ਼ੈਲੀ ਅਤੇ ਕੈਂਪਸ ਐਕਟਿਵਵਿਅਰ ਦੀ ਫੈਸ਼ਨ-ਫਾਰਵਰਡ ਪਹੁੰਚ ਦੇ ਵਿਚਕਾਰ ਇਹ ਸਹਿਯੋਗ ਦੇਸ਼ ਦੇ ਨੌਜਵਾਨਾਂ ਨੂੰ ਖੂਬ ਪਸੰਦ ਆਵੇਗਾ , ਜੋ ਮਾਣ ਨਾਲ ਆਪਣੀ ਵਿਲੱਖਣਤਾ ਨੂੰ ਅਪਣਾਉਂਦੇ ਹੋਏ ਆਪਣੇ ਬਣਾਏ ਰਸਤੇ 'ਤੇ ਅੱਗੇ ਵਧਦੇ ਹਨ।

ਇਸ ਸਾਂਝੇਦਾਰੀ ਬਾਰੇ ਬੋਲਦਿਆਂ ਕੈਂਪਸ ਐਕਟਿਵਵਿਅਰ ਲਿਮਟਿਡ ਦੇ ਸੀਈਓ, ਨਿਖਿਲ ਅਗਰਵਾਲ ਨੇ ਟਿੱਪਣੀ ਕੀਤੀ, " ਵਿੱਕੀ ਕੌਸ਼ਲ ਨੂੰ ਕੈਂਪਸ ਐਕਟਿਵਵਿਅਰ ਦਾ ਨਵਾਂ ਚਿਹਰਾ ਬਣਾਉਂਦੇ ਹੋਏ ਅਸੀਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਓਹਨਾ ਦੀ ਸ਼ੈਲੀ, ਆਤਮ-ਵਿਸ਼ਵਾਸ ਅਤੇ ਵਿਲੱਖਣ ਦ੍ਰਿਸ਼ਟੀਕੋਣ ਦੇ ਚਲਦੇ ਉਹ ਸਾਡੇ ਬ੍ਰਾਂਡ ਲਈ ਪਰਫੈਕਟ ਅੰਬੈਸਡਰ ਬਣਦੇ ਹਨ , ਜੋ ਨੌਜਵਾਨਾਂ ਨੂੰ ਆਪਣੀ ਪਹਿਚਾਣ ਅਤੇ ਸ਼ਖਸੀਅਤ ਦੇ ਨਾਲ ਸਸ਼ਕਤ ਬਣਨ ਲਈ ਪ੍ਰੇਰਿਤ ਕਰਦੇ ਹਨ। ਵਿੱਕੀ ਦੀ ਫੈਸ਼ਨ ਦੀ ਵਿਲੱਖਣ ਭਾਵਨਾ ਅਤੇ ਉਸ ਦੀ ਦਲੇਰ ਸ਼ਖਸੀਅਤ ਕੈਂਪਸ ਦੇ ਸਵੈ-ਪ੍ਰਗਟਾਵੇ ਅਤੇ ਨਵੀਨਤਾ ਦੇ ਲੋਕਾਚਾਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਅਸੀਂ ਕੈਜ਼ੂਅਲ ਅਤੇ ਟਰੈਂਡੀ ਫੁਟਵਿਅਰ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਹੇ ਹਾਂ, ਸਾਡਾ ਉਦੇਸ਼ ਨੌਜਵਾਨਾਂ ਨੂੰ ਨਿਡਰ ਹੋ ਕੇ ਵਿਕਲਪ ਚੁਣਨ , ਆਤਮਵਿਸ਼ਵਾਸ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਪਣੇ ਸਟਾਈਲ ਵਿੱਚ ਆਪਣੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ।

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਕਿਹਾ, "ਕੈਂਪਸ ਐਕਟਿਵਵਿਅਰ ਨੇ ਸਟਾਈਲ ਦੇ ਨਾਲ ਅਰਾਮ ਨੂੰ ਤਰਜੀਹ ਦਿੰਦੇ ਹੋਏ ਰੋਜਾਨਾ ਦੇ ਫੈਸ਼ਨ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ, ਜਿਸ ਨਾਲ ਇਹ ਸਾਰਿਆਂ ਲਈ ਪਹੁੰਚਯੋਗ ਹੋ ਗਿਆ ਹੈ। ਮੈਂ ਕੈਂਪਸ ਪਰਿਵਾਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ , ਅਤੇ ਨੌਜਵਾਨਾਂ ਨੂੰ ਆਤਮ-ਵਿਸ਼ਵਾਸ ਦੇ ਨਾਲ ਸਸ਼ਕਤ ਬਣਾਉਣ ਦੇ ਓਹਨਾ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦਾ ਹੈ। ਕੈਂਪਸ ਓਹਨਾ ਨੂੰ ਨਿੱਜੀ ਸਟਾਈਲ ਦੇ ਨਾਲ ਬੋਲਡ ਅਤੇ ਵਿਲੱਖਣ ਫੈਸ਼ਨਐਬਲ ਵਿਕਲਪ ਚੁਣਨ ਲਈ ਪ੍ਰੇਰਿਤ ਕਰਦਾ ਹੈ। "

ਜੋ ਲੋਕ ਸਵੈ-ਪ੍ਰਗਟਾਵੇ ਅਤੇ ਵਿਅਕਤੀਗਤਤਾ ਨੂੰ ਮਹੱਤਵ ਦਿੰਦੇ ਹਨ, ਕੈਂਪਸ ਐਕਟਿਵਵਿਅਰ ਓਹਨਾ ਲਈ ਸ਼ਾਨਦਾਰ ਫੈਸ਼ਨ ਅਕਸੇਸਰੀਜ਼ ਪੇਸ਼ ਕਰਦਾ ਹੈ, ਜੋ ਓਹਨਾ ਦੇ ਨਿੱਜੀ ਸਟਾਈਲ ਅਤੇ ਆਤਮ -ਵਿਸ਼ਵਾਸ ਨੂੰ ਕਈ ਗੁਣਾ ਵਧਾਉਂਦੀਆਂ ਹਨ।ਹੁਣ ਤੁਸੀਂ ਇੱਕ ਅਜਿਹੀ ਦੁਨੀਆ ਵਿੱਚ ਕਦਮ ਰੱਖਣ ਲਈ ਤਿਆਰ ਹੋ ਜਾਓ ਜਿੱਥੇ ਆਰਾਮ ਅਤੇ ਕ੍ਰਿਏਟਿਵਿਟੀ ਵਿਚ ਅਨੋਖਾ ਤਾਲਮੇਲ ਵੇਖਣ ਨੂੰ ਮਿਲੇਗਾ , ਅਤੇ ਫੈਸ਼ਨ ਤੁਹਾਡੀ ਸਖਸ਼ੀਅਤ ਦਾ ਹੀ ਢੁਕਵਾਂ ਬਿਆਨ ਬਣ ਜਾਵੇਗਾ। ਕੈਂਪਸ ਫੁਟਵਿਅਰ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਤਿਆਰ ਹੋ ਜਾਓ।
 
Top