Home >> ਜ਼ੋਨਲ ਆਫਿਸ >> ਪੰਜਾਬ >> ਬੈਂਕ >> ਬੈਂਕ ਆਫ ਬੜੌਦਾ >> ਲੁਧਿਆਣਾ >> ਵਪਾਰ >> ਬੈਂਕ ਆਫ ਬੜੌਦਾ ਨੇ ਪੰਜਾਬ ਵਿੱਚ ਆਪਣਾ ਵਿਸਥਾਰ ਕੀਤਾ­ ਲੁਧਿਆਣਾ ਵਿੱਚ ਨਵੇਂ ਜ਼ੋਨਲ ਆਫਿਸ ਦਾ ਉਦਘਾਟਨ ਕੀਤਾ

ਬੈਂਕ ਆਫ ਬੜੌਦਾ ਨੇ ਪੰਜਾਬ ਵਿੱਚ ਆਪਣਾ ਵਿਸਥਾਰ ਕੀਤਾ­ ਲੁਧਿਆਣਾ ਵਿੱਚ ਨਵੇਂ ਜ਼ੋਨਲ ਆਫਿਸ ਦਾ ਉਦਘਾਟਨ ਕੀਤਾ

ਲੁਧਿਆਣਾ­ 17 ਅਕਤੂਬਰ­ 2024 (ਭਗਵਿੰਦਰ ਪਾਲ ਸਿੰਘ)
: ਭਾਰਤ ਵਿੱਚ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ­ ਬੈਂਕ ਆਫ ਬੜੌਦਾ (BoB) ਨੇ ਲੁਧਿਆਣਾ ਵਿੱਚ ਆਪਣੇ ਨਵੇਂ ਬਣੇ ਜ਼ੋਨਲ ਆਫਿਸ ਦੇ ਉਦਘਾਟਨ ਦਾ ਐਲਾਨ ਕੀਤਾ | ਇਹ ਇੱਕ ਹੋਰ ਮੀਲ ਦਾ ਪੱਥਰ ਹੈ ਜੋ ਇਸ ਖੇਤਰ ਵਿੱਚ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ­ ਬੈਂਕਿੰਗ ਸੇਵਾਵਾਂ ਤੱਕ ਵਧੀਆ ਪਹੁੰਚ ਪ੍ਰਦਾਨ ਕਰਨ ਅਤੇ ਵਿੱਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਾ ਹੈ | ਬੈਂਕ ਆਫ ਬੜੌਦਾ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਦੇਵਦੱਤ ਚਾਂਦ ਨੇ ਸੀਨੀਅਰ ਅਧਿਕਾਰੀਆਂ­ ਕਰਮਚਾਰੀਆਂ ਅਤੇ ਸਨਮਾਨਿਤ ਗਾਹਕਾਂ ਦੀ ਮੌਜੂਦਗੀ ਵਿੱਚ ਨਵੇਂ ਜ਼ੋਨਲ ਆਫਿਸ ਭਵਨ ਦਾ ਉਦਘਾਟਨ ਕੀਤਾ |

ਉਦਘਾਟਨ 'ਤੇ ਬੈਂਕ ਆਫ ਬੜੌਦਾ ਦੇ ਪ੍ਰਬੰਧ ਨਿਦੇਸ਼ਕ ਅਤੇ ਸੀਈਓ ਸ਼੍ਰੀ ਦੇਵਦੱਤ ਚਾਂਦ ਨੇ ਕਿਹਾ­ ''ਬੈਂਕ ਆਫ ਬੜੌਦਾ ਵਿੱਚ­ ਸਾਡੀ ਰਣਨੀਤੀ ਸਾਡੇ ਦੇਸ਼ ਦੇ ਉੱਚ ਸਮਰੱਥਾ ਵਾਲੇ ਉਭਰ ਰਹੇ ਭੁਗੋਲਿਕ ਖੇਤਰਾਂ ਵਿੱਚ ਬੈਂਕਿੰਗ ਸੇਵਾਵਾਂ ਦਾ ਵਿਸਥਾਰ ਕਰਨਾ ਹੈ ਅਤੇ ਬੈਂਕ ਦੇ ਲੁਧਿਆਣਾ­ ਜ਼ੋਨ ਦਾ ਉਦਘਾਟਨ ਵਿਸਥਾਰ ਅਤੇ ਪਹੁੰਚ 'ਤੇ ਧਿਆਨ ਕੇਂਦਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ | ਇਹ ਨਵਾਂ ਜ਼ੋਨਲ ਆਫਿਸ ਪੰਜਾਬ­ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਅਬਾਦੀ ਦੇ ਲਈ ਸਾਡੀਆਂ ਸੇਵਾਵਾਂ ਨੂੰ ਵਧੇਰੇ ਕੁਸ਼ਲਤਾ ਦੇ ਨਾਲ ਵਧਾਉਣ ਲਈ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ | ਇਹ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਦੁਰ-ਦੁਰਾਡੇ ਦੇ ਖੇਤਰਾਂ ਵਿੱਚ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੀ ਡਿਲੀਵਰੀ ਵਿੱਚ ਤੇਜੀ ਲਿਆਵੇਗਾ | ਸਾਡੇ ਕੋਲ ਇਸ ਸਾਲ ਅਤੇ ਅਗਲੇ ਸਾਲ ਕੁੱਝ ਹੋਰ ਸ਼ਾਖਾਵਾਂ ਖੋਲਣ ਦੀ ਯੋਜਨਾ ਹੈ ਕਿਉਂਕਿ ਅਸੀਂ ਪੰਜਾਬ ਅਤੇ ਜੰਮੂ­ ਕਸ਼ਮੀਰ ਵਿੱਚ ਅੱਗੇ ਵਧਣਾ ਜਾਰੀ ਰੱਖਦੇ ਹਾਂ |"

ਨਵਾਂ ਦਫ਼ਤਰ ਅੱਗੇ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਸਥਿਤੀ ਵਿੱਚ ਹੈ­ ਖਾਸ ਕਰਕੇ ਖੁਦਰਾ ਬੈਂਕਿੰਗ­ ਐੱਮ.ਐੱਸ.ਐੱਮ.ਈ ਖੇਤਰ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ­ ਜੋ ਸਥਾਨਕ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਅਨਿੱਖੜਵਾਂ ਅੰਗ ਹੈ | ਇਹ ਪੰਜਾਬ ਵਿੱਚ ਮਹੱਤਵਪੂਰਨ ਐੱਨ.ਆਰ.ਆਈ ਭਾਈਚਾਰੇ ਦੇ ਨਾਲ ਉਨ੍ਹਾਂ ਦੀ ਖਾਸ ਵਿੱਤੀ ਜ਼ਰੂਰਤਾਂ ਦੇ ਅਨੁਰੂਪ ਸਮਰਪਿੱਤ ਗਾਹਕ ਆਉਟਰੀਚ ਪ੍ਰੋਗਰਾਮਾਂ ਦੁਆਰਾ ਸਰਗਰਮੀ ਰੂਪ ਨਾਲ ਜੁੜੇਗਾ | ਇਸ ਮੌਕੇ ਨੂੰ ਮਨਾਉਣ ਲਈ­ ਕਈ ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐੱਸ.ਆਰ) ਗਤੀਵਿਧੀਆਂ ਆਯੋਜਿਤ ਕੀਤੀ ਗਈ­ ਜਿਸ ਵਿੱਚ ਬੀ.ਓ.ਬੀ ਅਰਥ ਦੇ ਤਹਿਤ ਕੀਤੀਆਂ ਗਈਆਂ ਹਰੀਆਂ ਪਹਿਲਕਦਮੀਆਂ ਦੇ ਹਿੱਸੇ ਦੇ ਰੂਪ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ਾਮਿਲ ਹੈ | ਇਹ ਯਤਨ ਭਾਈਚਾਰਕ ਵਿਕਾਸ ਦੇ ਪ੍ਰਤੀ ਸਥਿਰਤਾ ਅਤੇ ਜਿੰਮੇਵਾਰੀ ਦੇ ਲਈ ਬੈਂਕ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ |

ਬੈਂਕ ਦਾ ਲੁਧਿਆਣਾ ਜੋਨ ਪੰਜਾਬ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਨੂੰ ਕਵਰ ਕਰਦਾ ਹੈ­ ਜਿਸਦੇ ਤਹਿਤ ਬੈਂਕ ਦੇ ਤਿੰਨ ਰੇਗੀਓਨਾਲ ਆਫਿਸ ਅੰਮਿ੍ਤਸਰ­ ਜਲੰਧਰ ਅਤੇ ਲੁਧਿਆਣਾ ਵਿੱਚ ਸਥਿਤ ਹਨ­ ਜਿਨ੍ਹਾਂ ਦੀਆਂ ਕੁੱਲ 188 ਸ਼ਾਖਾਵਾਂ ਹਨ­ ਜੋ ਪੰਜਾਬ ਦੇ 23 ਜਿਲਿਆਂ­ ਜੰਮੂ-ਕਸ਼ਮੀਰ ਦੇ 6 ਜਿਲਿਆਂ ਅਤੇ ਲੱਦਾਖ ਦੇ 1 ਜਿਲ੍ਹੇ ਨੂੰ ਸੇਵਾ ਪ੍ਰਦਾਨ ਕਰਦੀਆਂ ਹਨ |
 
Top