ਲੁਧਿਆਣਾ, 10 ਅਕਤੂਬਰ 2024 (ਭਗਵਿੰਦਰ ਪਾਲ ਸਿੰਘ): ਹੁੰਡਈ ਮੋਟਰ ਇੰਡੀਆ ਲਿਮਟਿਡ (‘‘ਕੰਪਨੀ’’) ਨੇ ਮੰਗਲਵਾਰ 15 ਅਕਤੂਬਰ 2024 ਨੂੰ ਇਕੁਇਟੀ ਸ਼ੇਅਰਾਂ ਦੀ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ-‘‘ਆਫਰ’’) ਖੋਲਣ ਦਾ ਪ੍ਰਸਤਾਵ ਕੀਤਾ ਹੈ। ਕੰਪਨੀ ਹੁੰਡਈ ਮੋਟਰ ਸਮੂਹ ਦੀ ਅੰਗ ਹੈ ਜੋ ਕਿ੍ਰਸਿਲ ਰਿਪੋਰਟ ਦੇ ਅਨੁਸਾਰ ਕੈਲੰਡਰ ਸਾਲ 2023 ਵਿੱਚ ਯਾਤਰੀ ਵਾਹਨ ਵਿਕਰੀ ਦੇ ਅਧਾਰ ’ਤੇ ਦੁਨੀਆਂ ਵਿੱਚ ਤੀਜੀ ਸਭ ਤੋਂ ਵੱਡੀ ਆਟੋ ਓ.ਈ.ਐਸ ਸੀ। ਐਂਕਰ ਇੰਵੈਸਟਰ ਬੋਲੀ ਦੀ ਤਰੀਕ ਬੋਲੀ/ਆਫਰ ਖੁੱਲਣ ਦੀ ਤਰੀਕ ਨਾਲੋਂ ਇੱਕ ਕੰਮਕਾਜੀ ਦਿਨ ਪਹਿਲਾ ਹੈ ਜੋ ਸੋਮਵਾਰ 14 ਅਕਤੂਬਰ 2024 ਹੈ।
ਬੋਲੀ/ਆਫਰ ਬੰਦ ਹੋਣ ਦੀ ਤਰੀਕ ਵੀਰਵਾਰ 17 ਅਕਤੂਬਰ 2024 ਹੈ। ਆਫਰ ਦਾ ਪ੍ਰਾਈਸ ਬੈਂਡ ₹ 1865 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਨਾਲੋਂ ₹ 1960 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਤੈਅ ਕੀਤਾ ਗਿਆ ਹੈ। ਘੱਟੋ-ਘੱਟ 7 ਇਕੁਇਟੀ ਸ਼ੇਅਰਾਂ ਅਤੇ ਉਸਤੋਂ ਬਾਅਦ 7 ਇਕੁਇਟੀ ਸ਼ੇਅਰਾਂ ਦੇ ਗੁਣਕਾਂ ਲਈ ਬੋਲੀ ਲਗਾਈ ਜਾ ਸਕਦੀ ਹੈ।
ਕੰਪਨੀ ਦੇ ਆਈ.ਪੀ.ਓ ਵਿੱਚ ਹੁੰਡਈ ਮੋਟਰ (‘ਪ੍ਰਮੋਟਰ ਸੇਲਿੰਗ ਸ਼ੇਅਰ ਹੋਲਡਰ’) ਦੁਆਰਾ 142194700 ਇਕੁਇਟੀ ਸ਼ੇਅਰਾਂ ਦਾ ਆਫਰ ਫਾਰ ਸੇਲ ਸ਼ਾਮਿਲ ਹੈ।
ਕੰਪਨੀ ਨੂੰ ਇਸ ਪ੍ਰਸਤਾਵ ਨਾਲ ਕੋਈ ਆਮਦਨ (‘ਪ੍ਰਸਤਾਵ ਆਮਦਨ’) ਪ੍ਰਾਪਤ ਨਹੀਂ ਹੋਵੇਗੀ।
ਇਹ ਆਫਰ ਪ੍ਰਤੀਭੂਤੀ ਇਕਰਾਰਨਾਮੇ (ਰੈਗੂਲੇਸ਼ਨ) ਨਿਯਮ 1957 ਦੇ ਰੈਗੂਲੇਸ਼ਨ 19 (2)(ਬੀ) ਦੇ ਅਨੁਸਾਰ ਕੀਤਾ ਜਾ ਰਿਹਾ ਹੈ ਜਿਸਨੂੰ ਸੋਧਿਆ ਗਿਆ ਹੈ। ‘ਐਸ.ਸੀ.ਆਰ.ਆਰ’) ਅਤੇ ਇਹ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਰੈਗੁਲੇਸ਼ਨ 31 ਦੇ ਨਾਲ ਜੁੜਿਆ ਹੋਇਆ ਹੈ। ਇਹ ਆਫਰ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਰੈਗੂਲੇਸ਼ਨ 6 (1) ਦੇ ਅਨੁਸਾਰ ਬੁੱਕ ਬਿਲਡਿੰਗ ਪ੍ਰਕਿਰਿਆ ਦੁਆਰਾ ਕੀਤਾ ਜਾ ਰਿਹਾ ਹੈ।
ਇਸ ਵਿੱਚ ਨੈਟ ਆਫਰ ਦਾ 50% ਤੱਕ (ਇਹ 50% ਤੋਂ ਜ਼ਿਆਦਾ ਨਹੀਂ ਹੋ ਸਕਦਾ) ਹਿੱਸਾ ਅਨੁਪਾਤਕ ਅਧਾਰ ’ਤੇ ਯੋਗ ਸੰਸਥਾਗਤ ਖਰੀਦਦਾਰ (‘‘ਕਅਊ.ਆਈ.ਬੀ’’) (‘‘ਕਅਊ.ਆਈ.ਬੀ ਪੋਰਸ਼ਨ’’) ਨੂੰ ਅਲਾਟ ਕਰਨ ਲਈ ਉਪਲਬੱਧ ਹੋਵੇਗਾ ਹਾਲਾਂਕਿ ਸਾਡੀ ਕੰਪਨੀ ਬੀ.ਆਰ.ਐੱਲ.ਐੱਮ ਨਾਲ ਸਲਾਹ ਕਰਕੇ ਐਂਕਰ ਇੰਵੈਸਟਰ ਨੂੰ ਕਅਊ.ਆਈ.ਬੀ ਹਿੱਸੇ ਦਾ 60% ਤੱਕ ਅਲਾਟ ਕਰ ਸਕਦੀ ਹੈ ਅਤੇ ਇਸ ਤਰ੍ਹਾਂ ਦੇ ਅਲਾਟਮੈਂਟ ਦਾ ਅਧਾਰ ਸੇਬੀ ਆਈ.ਸੀ.ਡੀ.ਆਰ ਨਿਯਮਾਂ (‘‘ਐਂਕਰ ਇੰਵੈਸਟਰ ਪੋਰਸ਼ਨ’’) ਦੇ ਅਨੁਸਾਰ ਬੀ.ਆਰ.ਐੱਲ.ਐਮ ਨਾਲ ਸਲਾਹ ਕਰਕੇ ਸਾਡੀ ਕੰਪਨੀ ਦੁਆਰਾ ਅਖਤਿਆਰੀ ਅਧਾਰ ’ਤੇ ਹੋਵੇਗਾ ਜਿਸ ਵਿੱਚੋਂ ਇੱਕ ਤਿਹਾਈ ਘਰੇਲੂ ਮਿਊਚੁਅਲ ਫੰਡ ਦੇ ਲਈ ਰਾਖਵਾਂ ਹੋਵੇਗਾ। ਇਹ ਘਰੇਲੂ ਮਿਊਚੁਅਲ ਫੰਡ ਨਾਲ ਐਂਕਰ ਇੰਵੈਸਟਰ ਨੂੰ ਅਲਾਟ ਕੀਤੇ ਗਏ ਮੁੱਲ (‘‘ਐਂਕਰ ਇੰਵੈਸਟਰ ਐਲੋਕੇਸ਼ਨ ਪ੍ਰਾਈਸ’’) ’ਤੇ ਜਾਂ ਇਸ ਨਾਲੋਂ ਜ਼ਿਆਦਾ ’ਤੇ ਵੈਧ ਬੋਲੀਆਂ ਪ੍ਰਾਪਤ ਹੋਣ ’ਤੇ ਨਿਰਭਰ ਹੋਵੇਗਾ।
ਇਸਤੋਂ ਇਲਾਵਾ ਨੈੱਟ ਕਅਊ.ਆਈ.ਬੀ ਪੋਰਸ਼ਨ ਦਾ 5% ਅਨੁਪਾਤਕ ਅਧਾਰ ’ਤੇ ਸਿਰਫ ਮਿਊਚੁਅਲ ਫੰਡ ਨੂੰ ਅਲਾਟ ਕਰਨ ਲਈ ਉਪਲਬੱਧ ਹੋਵੇਗਾ ਬਸ਼ਰਤੇ ਆਫਰ ਮੁੱਲ ’ਤੇ ਜਾਂ ਇਸ ਤੋਂ ਉੱਪਰ ਵੈਧ ਬੋਲੀਆਂ ਪ੍ਰਾਪਤ ਹੋਣ ਅਤੇ ਨੈਟ ਕਅਊ.ਆਈ.ਬੀ. ਹਿੱਸੇ ਦਾ ਬਾਕੀ ਹਿੱਸਾ ਅਨੁਪਾਤਕ ਅਧਾਰ ’ਤੇ ਸਾਰੇ ਕਅਊ.ਆਈ.ਬੀ (ਐਂਕਰ ਨਿਵੇਸ਼ਕਾਂ ਤੋਂ ਇਲਾਵਾ) ਨੂੰ ਅਲਾਟ ਕਰਨ ਲਈ ਉਪਲਬੱਧ ਹੋਵੇਗਾ ਜਿਸ ਵਿੱਚ ਮਿਊਚੁਅਲ ਫੰਡ ਵੀ ਸ਼ਾਮਿਲ ਹਨ ਬਸ਼ਰਤੇ ਕਿ ਆਫਰ ਮੁੱਲ ’ਤੇ ਜਾਂ ਇਸ ਤੋਂ ਉੱਪਰ ਵੈਧ ਬੋਲੀਆਂ ਪ੍ਰਾਪਤ ਹੋਣ।
ਇਸਤੋਂ ਇਲਾਵਾ ਸ਼ੁੱਧ ਪ੍ਰਸਤਾਵ ਦਾ ਘੱਟੋ-ਘੱਟ 15% ਗੈਰ-ਸੰਸਥਾਗਤ ਨਿਵੇਸ਼ਕਾਂ (‘‘ਗੈਰ-ਸੰਸਥਾਗਤ ਸ਼੍ਰੇਣੀ’’) ਨੂੰ ਅਲਾਟਮੈਂਟ ਲਈ ਉਪਲਬੱਧ ਹੋਵੇਗਾ। ਇਸ ਵਿੱਚੋਂ ਗੈਰ-ਸੰਸਥਾਗਤ ਸ਼੍ਰੇਣੀ ਦਾ ਇੱਕ ਤਿਹਾਈ ਹਿੱਸਾ 200000 ਤੋਂ ਜ਼ਿਆਦਾ ਅਤੇ 1000000 ਤੱਕ ਦੇ ਆਵੇਦਨ ਅਕਾਰ ਵਾਲੇ ਬੋਲੀਦਾਤਾਵਾਂ ਨੂੰ ਅਲਾਟਮੈਂਟ ਲਈ ਉਪਲਬੱਧ ਹੋਵੇਗਾ ਅਤੇ ਗੈਰ-ਸੰਸਥਾਗਤ ਸ਼੍ਰੇਣੀ ਦਾ ਦੋ-ਤਿਹਾਈ ਹਿੱਸਾ 1000000 ਤੋਂ ਜ਼ਿਆਦਾ ਦੇ ਆਵੇਦਨ ਅਕਾਰ ਵਾਲੇ ਬੋਲੀਦਾਤਾਵਾਂ ਨੂੰ ਅਲਾਟਮੈਂਟ ਲਈ ਉਪਲਬੱਧ ਹੋਵੇਗਾ। ਨਾਲ ਹੀ ਗੈਰ-ਸੰਸਥਾਗਤ ਸ਼੍ਰੇਣੀ ਦੀਆਂ ਇਨ੍ਹਾਂ ਦੋ-ਉੱਪ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਘੱਟ-ਸਬਸਕਿ੍ਰਪਸ਼ਨ ਨੂੰ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਅਨੁਸਾਰ ਗੈਰ-ਸੰਸਥਾਗਤ ਸ਼ੇ੍ਰਣੀ ਦੀ ਹੋਰ ਉੱਪ-ਸ਼ੇ੍ਰਣੀ ਵਿੱਚ ਬੋਲੀਦਾਤਾਵਾਂ ਨੂੰ ਅਲਾਟ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਪ੍ਰਸਤਾਵ ਮੁੱਲ ’ਤੇ ਜਾਂ ਇਸ ਤੋਂ ਉੱਪਰ ਵੈਧ ਬੋਲੀਆਂ ਪ੍ਰਾਪਤ ਹੋਣ।
ਜ਼ਿਕਰਯੋਗ ਹੈ ਕਿ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਅਨੁਸਾਰ ਸ਼ੁੱਧ ਪ੍ਰਸਤਾਵ ਦਾ ਘੱਟੋ-ਘੱਟ 35% ਪ੍ਰਚੂਨ ਵਿਅਕਤੀਗਤ ਨਿਵੇਸ਼ਕਾਂ (‘‘ਪ੍ਰਚੂਨ ਸ਼ੇ੍ਰਣੀ’’) ਨੂੰ ਅਲਾਟਮੈਂਟ ਲਈ ਉਪਲਬੱਧ ਹੋਵੇਗਾ ਬਸ਼ਰਤੇ ਉਨ੍ਹਾਂ ਤੋਂ ਪ੍ਰਸਤਾਵ ਮੁੱਲ ’ਤੇ ਇਸ ਨਾਲੋਂ ਜ਼ਿਆਦਾ ’ਤੇ ਵੈਧ ਬੋਲੀਆਂ ਪ੍ਰਾਪਤ ਹੋਣ। ਇਸਤੋਂ ਇਲਾਵਾ ਕਰਮਚਾਰੀ ਰਿਜ਼ਰਵੇਸ਼ਨ ਹਿੱਸੇ ਦੇ ਤਹਿਤ ਆਵੇਦਨ ਕਰਨ ਵਾਲੇ ਯੋਗ ਕਰਮਚਾਰੀਆਂ ਨੂੰ ਅਨੁਪਾਤਕ ਅਧਾਰ ’ਤੇ ਇਕੁਇਟੀ ਸ਼ੇਅਰ ਅਲਾਟ ਕੀਤੇ ਜਾਣਗੇ ਬਸ਼ਰਤੇ ਕਿ ਉਨ੍ਹਾਂ ਤੋਂ ਪ੍ਰਸਤਾਵ ਮੁੱਲ ’ਤੇ ਜਾਂ ਇਸ ਤੋਂ ਜ਼ਿਆਦਾ ’ਤੇ ਵੈਧ ਬੋਲੀਆਂ ਪ੍ਰਾਪਤ ਹੋਣ। ਸਾਰੇ ਬੋਲੀਦਾਤਾ (ਐਂਕਰ ਨਿਵੇਸ਼ਕਾਂ ਨੂੰ ਛੱਡ ਕੇ) ਲਾਜਮੀ ਤੌਰ ’ਤੇ ਸਿਰਫ ਐਪਲੀਕੇਸ਼ਨ ਸਪੋਰਟਡ ਬਾਏ ਬਲਾਕਡ ਅਮਾਉਂਟ (‘‘ਏ.ਐਸ.ਬੀ.ਏ’’) ਪ੍ਰਕਿਰਿਆ ਦੁਆਰਾ ਇਸ ਆਫਰ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਸੰਬੰਧਿਤ ਬੈਂਕ ਖਾਤੇ ਦਾ ਵੇਰਵਾ ਪ੍ਰਦਾਨ ਕਰਨਗੇ (ਯੂ.ਪੀ.ਆਈ ਬੋਲੀਦਾਤਾਵਾਂ (ਇਸਤੋਂ ਬਾਅਦ ਪਰਿਭਾਸ਼ਿਤ) ਦੇ ਮਾਮਲੇ ਵਿੱਚ ਯੂ.ਪੀ.ਆਈ. ਆਈ.ਡੀ (ਇਸਤੋਂ ਬਾਅਦ ਪਰਿਭਾਸ਼ਿਤ ਸਮੇਤ) ਜਿਸ ਵਿੱਚ ਬੋਲੀ ਰਾਸ਼ੀ ਸਵੈ-ਪ੍ਰਮਾਣਿਤ ਸਿੰਡੀਕੇਟ ਬੈਂਕਾਂ (‘ਐਸ.ਸੀ.ਐਸ.ਬੀ’’) ਜਾਂ ਸਪਾਂਸਰ ਬੈਂਕਾਂ ਦੁਆਰਾ ਜਿਹੋ ਜਿਹਾ ਵੀ ਮਾਮਲਾ ਹੋਵੇ ਬਲਾਕ ਕਰ ਦਿੱਤੀ ਜਾਵੇਗੀ। ਐਂਕਰ ਇੰਵੈਸਟਰ ਏ.ਐਸ.ਬੀ.ਏ ਪ੍ਰਕਿਰਿਆ ਦੁਆਰਾ ਐਂਕਰ ਨਿਵੇਸ਼ਕ ਹਿੱਸੇ ਵਿੱਚ ਭਾਗ ਨਹੀਂ ਲੈ ਸਕਦੇ।
ਸਾਡੀ ਕੰਪਨੀ ਦੇ ਇਕੁਇਟੀ ਸ਼ੇਅਰਾਂ ਨੂੰ ਬੀ.ਐਸ.ਈ ਲਿਮਿਟਡ (‘‘ਬੀ.ਐਸ.ਈ’’) ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟਡ (‘‘ਐਨ.ਐਸ.ਈ’’ ਬੀ.ਐਸ.ਈ ਦੇ ਨਾਲ ‘‘ਸਟਾਕ ਐਕਸਚੇਂਜਜ਼’’) ’ਤੇ ਲੜੀਬੱਧ ਕੀਤਾ ਜਾਵੇਗਾ।
ਇਸ ਆਫਰ ਦੇ ਬੁੱਕ ਰਨਿੰਗ ਲੀਡ ਮੈਨੇਜਰ (‘‘ਬੀ.ਆਰ.ਐਲ.ਐਮ’’) ਵਿੱਚ ਕੋਟਕ ਮਹਿੰਦਰਾ ਕੈਪੀਟਲ ਕੰਪਨੀ ਲਿਮਿਟਡ ਸਿਟੀਗਰੁੱਪ ਗਲੋਬਲ ਮਾਰਕੀਟਸ ਇੰਡੀਆ ਪ੍ਰਾਈਵੇਟ ਲਿਮਿਟਡ ਐੱਚ.ਐੱਸ.ਬੀ.ਸੀ ਸਕਿਓਰਿਟੀਜ਼ ਐਂਡ ਕੈਪੀਟਲ ਮਾਰਕੀਟਸ (ਇੰਡੀਆ) ਪ੍ਰਾਈਵੇਟ ਲਿਮਿਟੇਡ ਜੇ.ਪੀ. ਮਾਰਗਨ ਇੰਡੀਆ ਪ੍ਰਾਈਵੇਟ ਲਿਮਿਟੇਡ ਅਤੇ ਮਾਰਗਨ ਸਟੇਨਲੀ ਇੰਡੀਆ ਕੰਪਨੀ ਪ੍ਰਾਈਵੇਟ ਲਿਮਿਟੇਡ ਸ਼ਾਮਿਲ ਹਨ।