Home >> ਇੰਡੀਅਨ ਸਟ੍ਰੋਕ ਐਸੋਸੀਏਸ਼ਨ >> ਸਿਹਤ >> ਪੰਜਾਬ >> ਮਿਸ਼ਨ ਬ੍ਰੇਨ ਅਟੈਕ >> ਲੁਧਿਆਣਾ >> ਇੰਡੀਅਨ ਸਟ੍ਰੋਕ ਐਸੋਸੀਏਸ਼ਨ ਨੇ ਸਟੋ੍ਰਕ ਪ੍ਰਬੰਧਨ ਵਿੱਚ ਸਿਹਤ ਪੇਸ਼ੇਵਰਾਂ ਨੂੰ ਮਜ਼ਬੂਤ ਬਣਾਉਣ ਲਈ ‘ਮਿਸ਼ਨ ਬ੍ਰੇਨ ਅਟੈਕ’ਦਾ ਲੁਧਿਆਣਾ ਚੈਪਟਰ ਲਾਂਚ ਕੀਤਾ

ਇੰਡੀਅਨ ਸਟ੍ਰੋਕ ਐਸੋਸੀਏਸ਼ਨ

ਲੁਧਿਆਣਾ, 15 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ)
: ਇੰਡੀਅਨ ਸਟੋ੍ਰਕ ਐਸੋਸੀਏਸ਼ਨ (ਆਈ.ਐਸ.ਏ) ਨੇ ਮਿਸ਼ਨ ਬ੍ਰੇਨ ਅਟੈਕ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਉਦੇਸ਼ ਸਟ੍ਰੋਕ ਦੀ ਰੋਕਥਾਮ ਤੁਰੰਤ ਇਲਾਜ ਅਤੇ ਮੁੜ ਵਸੇਬੇ ਵਿੱਚ ਸਿਹਤ ਸੇਵਾ ਪੇਸ਼ੇਵਰਾਂ ਦੀ ਜਾਗਰੂਕਤਾ ਸਿੱਖਿਆ ਅਤੇ ਸਿਖਲਾਈ ਨੂੰ ਵਧਾਉਣਾ ਹੈ। ਮੁਹਿੰਮ ‘‘ਈਚ ਵਨ ਟੀਚ ਵਨ” ਭਾਰਤ ਭਰ ਵਿੱਚ ਸਟੋ੍ਰਕ ਦੇ ਮਾਮਲਿਆਂ ਵਿੱਚ ਖਤਰਨਾਕ ਵਾਧੇ ਨੂੰ ਸੰਬੋਧਿਤ ਕਰਦਾ ਹੈ ਜੋ ਦੇਸ਼ ਭਰ ਵਿੱਚ ਸਟੋ੍ਰਕ ਦੀ ਦੇਖਭਾਲ ਵਿੱਚ ਸੁਧਾਰ ਦੇ ਲਈ ਵਿਸ਼ੇਸ਼ ਸਿਖਲਾਈ ਅਤੇ ਸਰੋਤਾਂ ਦੀ ਤੁਰੰਤ ਲੋੜ ’ਤੇ ਜੋਰ ਦਿੰਦਾ ਹੈ।

ਸਟੋ੍ਰਕ ਭਾਰਤ ਵਿੱਚ ਮੌਤ ਅਤੇ ਅਪੰਗਤਾ ਨੂੰ ਪ੍ਰਮੁੱਖ ਕਾਰਣਾਂ ਵਿੱਚੋਂ ਇੱਕ ਹੈ ਜੋ ਹਰ ਸਾਲ ਲਗਭਗ 1.8 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਮੌਤ ਦਰ ਦਾ ਦੂਜਾ ਸਭ ਤੋਂ ਆਮ ਕਾਰਣ ਅਤੇ ਅਪੰਗਤਾ ਦਾ ਤੀਜਾ ਪ੍ਰਮੁੱਖ ਕਾਰਣ ਹੋਣ ਦੇ ਕਾਰਣ ਸਟ੍ਰੋਕ ਨੇ ਦੇਸ਼ ਦੀ ਸਿਹਤ ਸੇਵਾ ਪ੍ਰਣਾਲੀ ’ਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਇਸਦੇ ਬਾਵਜੂਦ ਸਟੋ੍ਰਕ ਦੇ ਉਦੇਸ਼ਾਂ ਅਤੇ ਸਮੇਂ ’ਤੇ ਦਖਲ ਬਾਰੇ ਜਾਗਰੂਕਤਾ ਘੱਟ ਬਣੀ ਹੋਈ ਹੈ। ਮਿਸ਼ਨ ਬ੍ਰੇਨ ਅਟੈਕ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਸਟੋ੍ਰਕ ਦੇ ਉਦੇਸ਼ਾਂ ਨੂੰ ਜਲਦੀ ਪਛਾਨਣ ਅਤੇ ਰੋਗੀ ਦੇ ਨਤੀਜ਼ਿਆਂ ਨੂੰ ਵਧੀਆ ਬਣਾਉਣ ਲਈ ਪ੍ਰਭਾਵੀ ਦੇਖਭਾਲ ਪ੍ਰੋਟੋਕਾਲ ਲਾਗੂ ਕਰਨ ਬਾਰੇ ਮਹੱਤਵਪੂਰਨ ਸਿਖਲਾਈ ਦੇ ਕੇ ਇਸ ਅੰਤਰ ਨੂੰ ਪੂਰਾ ਕਰਨ ਦਾ ਯਤਨ ਕਰਦਾ ਹੈ।

ਸਟੋ੍ਰਕ ਦੇ ਇਲਾਜ ਲਈ ਗੋਲਡਨ ਆਵਰ 4 ਘੰਟੇ ਅਤੇ 30 ਮਿੰਟ ਦਾ ਹੰੁਦਾ ਹੈ। ਇਸ ਮਿਆਦ ਦੇ ਦੌਰਾਨ ਤੁਰੰਤ ਡਾਕਟਰੀ ਇਲਾਜ ਸਟੋ੍ਰਕ ਦੇ ਪ੍ਰਭਾਵ ਨੂੰ ਉਲਟਾ ਸਕਦਾ ਹੈ। ਮਿਸ਼ਨ ਬ੍ਰੇਨ ਅਟੈਕ ਪਹਿਲਕਦਮੀ ਦਾ ਉਦੇਸ਼ ਡਾਕਟਰਾਂ ਅਤੇ ਡਾਕਟਰੀ ਕਰਮਚਾਰੀਆਂ ਨੂੰ ਸਟੋ੍ਰਕ ਦੇ ਉਦੇਸ਼ਾਂ ਨੂੰ ਜਲਦੀ ਪਛਾਨਣ ਪ੍ਰਭਾਵੀ ਇਲਾਜ ਪ੍ਰੋਟੋਕਾਲ ਲਾਗੂ ਕਰਨ ਅਤੇ ਸਟੋ੍ਰਕ ਦਾ ਅਨੁਭਵ ਕਰਨ ਵਾਲੇ ਰੋਗੀਆਂ ਲਈ ਵਿਆਪਕ ਦੇਖਭਾਲ ਪ੍ਰਦਾਨ ਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਅਤੇ ਵਿਵਹਾਰਿਕ ਸਿਖਲਾਈ ਪ੍ਰਦਾਨ ਕਰਨਾ ਹੈ।

ਪ੍ਰੋਗਰਾਮ ਵਿੱਚ ਵਰਕਸ਼ਾਪ ਵੇਬਿਨਾਰ ਰੀਅਲ-ਟਾਈਮ ਦੇ ਕੇਸ ਸਟਡੀ ਅਤੇ ਅਤਿ-ਆਧੁਨਿਕ ਆਨਲਾਈਨ ਸਰੋਤਾਂ ਤੱਕ ਪਹੁੰਚ ਸ਼ਾਮਿਲ ਹੋਵੇਗੀ। ਇਹ ਤੱਤ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ ਕਿ ਭਾਰਤ ਭਰ ਵਿੱਚ ਸਿਹਤ ਸੇਵਾ ਪ੍ਰਦਾਤਾ ਸਟ੍ਰੋਕ ਪ੍ਰਬੰਧਨ ਵਿੱਚ ਨਵੀਨਤਮ ਵਧੀਆ ਅਭਿਆਸਾਂ ਤੋਂ ਜਾਣੁ ਹਨ।

ਕੰਸਲਟਿੰਗ ਨਿਊਰੋਫਿਜ਼ੀਸ਼ੀਅਨ ਅਤੇ ਆਈ.ਐਸ.ਏ ਦੇ ਚੇਅਰਮੈਨ ਡਾ. ਨਿਰਮਲ ਸੂਰੀਆ ਨੇ ਕਿਹਾ ‘‘ਇਸ ਪਹਿਲਕਦਮੀ ਵਿੱਚ ਵਰਕਸ਼ਾਪਾਂ ਵੇਬਿਨਾਰ ਅਸਲ ਸਮੇਂ ਦੇ ਕੇਸ ਸਟਡੀ ਅਤੇ ਆਨਲਾਈਨ ਸਰੋਤਾਂ ਤੱਕ ਪਹੁੰਚ ਦਾ ਇੱਕ ਵਿਸ਼ਾਲ ਪ੍ਰੋਗਰਾਮ ਸ਼ਾਮਿਲ ਹੈ। ਭਾਰਤ ਵਿੱਚ ਸਟੋ੍ਰਕ ਦੀ ਵਧ ਰਹੀਆਂ ਘਟਨਾਵਾਂ ਦੇ ਨਾਲ ਫੌਰੀ ਉਪਾਅ ਜ਼ਰੂਰੀ ਹੈ। ਸਾਡਾ ਉਦੇਸ਼ ਬ੍ਰੇਨ ਸਟੋ੍ਰਕ ਦੇ ਰੋਗੀਆਂ ਦੇ ਇਲਾਜ਼ ਲਈ ਇੱਕ ਕਿਫਾਇਤੀ ਕੈਥੇਟਰ ਪੇਸ਼ ਕਰਨਾ ਹੈ ਜੋ ਬ੍ਰੇਨ ਸਟੋ੍ਰਕ ਨਾਲ ਜੁੜੇ ਸਰਜੀਕਲ ਖਰਚਿਆਂ ਨੂੰ ਬਹੁਤ ਘੱਟ ਕਰ ਦੇਵੇਗਾ। ਮਿਸ਼ਨ ਬ੍ਰੇਨ ਅਟੈਕ ਦੁਆਰਾ ਅਸੀਂ ਸਿਹਤ ਸੇਵਾ ਪੇਸ਼ੇਵਰਾਂ ਨੂੰ ਉਨ੍ਹਾਂ ਹੁਨਰਾਂ ਨਾਲ ਲੈਸ ਕਰ ਰਹੇ ਹਾਂ ਜਿਨ੍ਹਾਂ ਦੀ ਉਨ੍ਹਾਂ ਨੂੰ ਬ੍ਰੇਨ ਅਟੈਕ ਹੋਣ ’ਤੇ ਪ੍ਰਭਾਵੀ ਢੰਗ ਨਾਲ ਜਵਾਬ ਦੇਣ ਦੀ ਲੋੜ ਹੁੰਦੀ ਹੈ ਜੋ ਰੋਗੀ ਦੀ ਰਿਕਵਰੀ ਅਤੇ ਬਚਣ ਦੀਆਂ ਸੰਭਾਵਨਾਵਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ।”

ਡਾ. ਮੋਨਿਕਾ ਸਿੰਗਲਾ ਨੇ ਕਿਹਾ ‘‘2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 27743338 ਹੈ ਜਿਸ ਵਿੱਚ ਪੰਜਾਬ ਦੀ ਕੁੱਲ ਅਬਾਦੀ ਦਾ ਬਹੁਤਾ ਹਿੱਸਾ ਯਾਨੀ 17344192 ਪੇਂਡੂ ਖੇਤਰਾਂ ਵਿੱਚ ਰਹਿੰਦਾ ਹੈ। ਪੇਂਡੂ ਰੋਗੀਆਂ ਵਿੱਚ ਹੈਮੋਰੈਜਿਕ ਸਟੋ੍ਰਕ ਦਾ ਉੱਚ ਅਨੁਪਾਤ ਦੇਖਿਆ ਜਾਂਦਾ ਹੈ। ਹੋਰ ਖੇਤਰਾਂ ਦੀ ਤੁਲਨਾ ਵਿੱਚ ਪੰਜਾਬ ਵਿੱਚ ਨੌਜਵਾਨ ਅਬਾਦੀ ਸਟੋ੍ਰਕ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਨ ਹੈ। ਸ਼ੂਗਰ ਹਾਈ ਬਲੱਡ ਪ੍ਰੈਸ਼ਰ ਕੋਰੋਨਰੀ ਆਰਟਰੀ ਰੋਗ ਜਿਵੇਂ ਸਟ੍ਰੋਕ ਦੇ ਜਾਣੇ ਜਾਂਦੇ ਜੋਖਿਮ ਕਾਰਕਾਂ ਨੂੰ ਧਿਆਨ ਵਿੱਚ ਰਖੱਦੇ ਹੋਏ ਅਸੀਂ ਪੰਜਾਬ ਵਿੱਚ ਸਟੋ੍ਰਕ ਦੇ ਰੋਗੀਆਂ ਦੀ ਵਧ ਰਹੀ ਗਿਣਤੀ ਨਾਲ ਨਜਿੱਠ ਰਹੇ ਹਾਂ। ਪੰਜਾਬ ਵਿੱਚ ਨੌਜਵਾਨ ਅਬਾਦੀ ਵਿੱਚ ਨਸ਼ਾਖੋਰੀ ਇੱਕ ਅਤੇ ਆਮ ਬੀਮਾਰੀ ਹੈ।”
Next
This is the most recent post.
Previous
Older Post
 
Top