Home >> ਐਸ.ਐਸ. ਰਾਜਾਮੌਲੀ >> ਇੰਡੀਆ >> ਸਿਨੇਮਾ >> ਸੋਨੀ >> ਟੈਲੀਵਿਜ਼ਨ >> ਪੰਜਾਬ >> ਬ੍ਰਾਵੀਆ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਬ੍ਰਾਵੀਆ ਟੈਲੀਵਿਜ਼ਨ ਦੇ ਲਈ ਪੇਸ਼ ਕੀਤਾ ‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਜੋ ਮਸ਼ਹੂਰ ਫਿਲਮ ਨਿਰਮਾਤਾ ਐਸ.ਐਸ. ਰਾਜਾਮੌਲੀ ਦੀ ਸਿਨੇਮਾਈ ਦਿ੍ਰਸ਼ਟੀਕੋਣ ਤੋਂ ਪ੍ਰੇਰਿਤ ਹੈ

ਸੋਨੀ,ਇੰਡੀਆ,ਬ੍ਰਾਵੀਆ,ਟੈਲੀਵਿਜ਼ਨ,ਸਿਨੇਮਾ,ਐਸ.ਐਸ. ਰਾਜਾਮੌਲੀ,ਪੰਜਾਬ,ਲੁਧਿਆਣਾ,ਵਪਾਰ,

ਲੁਧਿਆਣਾ, 01 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ):
ਸੋਨੀ ਇੰਡੀਆ ਨੇ ‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਦੀ ਸ਼ੁਰੂਆਤ ਦੇ ਨਾਲ ਹੋਮ ਇੰਟਰਟੇਨਮੈਂਟ ਦੇ ਖੇਤਰ ਵਿੱਚ ਇੱਕ ਇਤਿਹਾਸਕ ਮੋੜ ਲਿਆਉਣ ਦਾ ਐਲਾਨ ਕੀਤਾ ਹੈ। ਇਸ ਨਵੀਨਤਾਕਾਰੀ ਸੰਕਲਪ ਨੂੰ ਗਾਹਕਾਂ ਦੇ ਘਰਾਂ ਵਿੱਚ ਸਿਨੇਮਾ ਦਾ ਆਨੰਦ ਲੈਣ ਦੇ ਤਰੀਕੇ ਨੂੰ ਵਧੀਆ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੋਨੀ ਦੀ ਅਤਿਆਧੁਨਿਕ ਤਕਨਾਲੋਜੀ ਨੂੰ ਇੱਕ ਖੁਸ਼ਹਾਲ ਸਿਨੇਮਾਈ ਅਨੁਭਵ ਦੇ ਨਾਲ ਜੋੜਿਆ ਗਿਆ ਹੈ। ਮਸ਼ਹੂਰ ਫਿਲਮ ਨਿਰਮਾਤਾ ਐਸ.ਐਸ. ਰਾਜਾਮੌਲੀ ਦੇ ਸਮਰੱਥਨ ਦੇ ਨਾਲ ਇਹ ਪੇਸ਼ਕਸ਼ ਭਾਰਤ ਵਿੱਚ ਲੋਕਾਂ ਦੇ ਘਰ ਵਿੱਚ ਫਿਲਮ ਦੇਖਣ ਦੇ ਅਨੁਭਵ ਵਿੱਚ ਇਨਕਲਾਬੀ ਤਬਦੀਲੀ ਲਿਆਵੇਗੀ।

1. ਬ੍ਰਾਵੀਆ ‘ਸਿਨੇਮਾ ਇਜ਼ ਕਮਿੰਗ ਹੋਮ’ ਘਰ ਵਿੱਚ ਇੱਕ ਸਹਿਜ ਇਮਰਸਿਵ ਮੂਵੀ ਅਨੁਭਵ ਪ੍ਰਦਾਨ ਕਰਦਾ ਹੈ।


ਪੇਸ਼ੇਵਰ ਤਰੀਕੇ ਨਾਲ ਫਿਲਮ ਬਣਾਉਣ ਦੇ ਉਪਕਰਣ ਵਿਕਾਸ ਦੇ ਨਾਲ-ਨਾਲ ਫਿਲਮ ਨਿਰਮਾਤਾ ਅਤੇ ਵੰਡ ਕੇਂਦਰ ਵਿੱਚ ਦਹਾਕਿਆਂ ਦੇ ਸੰਚਾਲਨ ਤੋਂ ਬਾਅਦ ਸੋਨੀ ਹੁਣ ਇੱਕ ਸ਼ਾਨਦਾਰ ਸਥਿਤੀ ਵਿੱਚ ਹੈ ਜੋ ਇਸਨੂੰ ਆਪਣੇ ਮੋਹਰੀ ਬ੍ਰਾਵੀਆ ਟੈਲੀਵਿਜ਼ਨ ਅਤੇ ਬ੍ਰਾਵੀਆ ਥੀਏਟਰ ਹੋਮ ਆਡੀਓ ਡਿਵਾਈਸ ਦੇ ਨਾਲ ਆਪਣੇ ਬੇਜੋੜ ਫਿਲਮ ਉਦਯੋਗ ਪੇਸ਼ੇਵਰ ਉਪਕਰਣ ਅਤੇ ਗਾਹਕ ਇਲੈਕਟ੍ਰਾਨਿਕਸ ਅਨੁਭਵ ਦਾ ਉਪਯੋਗ ਕਰਨ ਵਿੱਚ ਮਦਦ ਕਰਦਾ ਹੈ ਤਾਂਕਿ ਸਿਨੇਮਾਈ ਅਨੁਭਵ ਨੂੰ ਅਸਾਨ ਬਣਾਇਆ ਜਾ ਸਕੇ।

‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਸਿਰਫ ਉਤਪਾਦ ਲਾਂਚ ਨਹੀਂ ਹੇ ਬਲਿਕ ਫਿਲਮ ਪ੍ਰੇਮੀਆਂ ਲਈ ਜੀਵਨਸ਼ੈਲੀ ਵਿੱਚ ਤਬਦੀਲੀ ਵਰਗਾ ਹੈ ਜੋ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਰਾਮ ਨਾਲ ਸਿਨੇਮਾ ਵਰਗਾ ਅਨੁਭਵ ਹਾਸਿਲ ਕਰਨ ਵਿੱਚ ਮਦਦ ਕਰਦਾ ਹੈ। ਇਹ ਕੰਸੈਪਟ ਤਿੰਨ ਪ੍ਰਮੁੱਖ ਕਾਰਣਾਂ ਤੋਂ ਮਹੱਤਵਪੂਰਨ ਹੈ ਅਤੇ ਪਹਿਲੀ ਚੀਜ਼ ਹੈ ਸਿਨੇਮੈਟਿਕ ਪਿਕਚਰ ਅਤੇ ਸਾਉਂਡ। ਬ੍ਰਾਵੀਆ ਟੈਲੀਵਿਜ਼ਨ ਵਿੱਚ ਐਡਵਾਂਸਡ ਪਿਕਚਰ ਅਤੇ ਆਡੀਓ ਤਕਨਾਲੋਜੀ ਦੀ ਬਦੌਲਤ ਹੁਣ ਅਸੀਂ ਇੱਕ ਜੀਵੰਤਤਾ ਅਤੇ ਇਮਰਸ਼ਨ ਦੀ ਭਾਵਨਾ ਪ੍ਰਗਟ ਕਰਨ ਵਿੱਚ ਸਮਰੱਥ ਹਾਂ ਜੋ ਰਵਾਇਤੀ ਟੈਲੀਵਿਜ਼ਨ ਨਾਲ ਸੰਭਵ ਨਹੀਂ ਹੈ। ਦੂਜੀ ਚੀਜ਼ ਹੈ ਸਟੂਡੀਓ ਕੈਲੀਬ੍ਰੇਸ਼ਨ ਜਿਸਦੇ ਤਹਿਤ ਨੈਟਫਿਲਕਸ ਪ੍ਰਾਈਮ ਵੀਡੀਓ ਅਤੇ ਸੋਨੀ ਪਿਕਚਰਜ਼ ਕੋਰ ਦੇ ਨਾਲ ਗੋਠਜੋੜ ਕਰਕੇ ਅਸੀਂ ਉਨ੍ਹਾਂ ਦੇ ਨਿਰਮਾਤਾਵਾਂ ਦੇ ਅਨੁਕੂਲ ਪਿਕਚਰ ਕੁਆਲਟੀ ਪ੍ਰਦਾਨ ਕਰਦੇ ਹਾਂ। ਤੀਜੀ ਵਿਸ਼ੇਸ਼ਤਾ ਹੈ ਉੱਚ ਗੁਣਵੱਤਾ ਵਾਲੀ ਫਿਲਮ ਦਾ ਅਨੁਭਵ ਜਿਸਦੇ ਤਹਿਤ ਬ੍ਰਾਵੀਆ ਨੇ ਆਈਮੈਕਸ ਐਨਹਾਂਸਡ ਅਤੇ ਡੌਲਬੀ ਵੀਜ਼ਨ ਅਤੇ ਐਟਮਾਸ ਵਰਗੀ ਸਿਨੇਮਾ ਨਾਲ ਜੁੜੀ ਤਕਨਾਲੋਜੀ ਨੂੰ ਸ਼ਾਮਿਲ ਕੀਤਾ ਹੈ।

ਸੋਨੀ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਸੁਨੀਲ ਨਈਅਰ ਨੇ ਕਿਹਾ ‘ਸਿਨੇਮਾ ਇਜ਼ ਕਮਿੰਗ ਹੋਮ’ ਦੇ ਨਾਲ ਅਸੀਂ ਫਿਲਮ ਨਿਰਮਾਤਾ ਦੇ ਵਿਜ਼ਨ ਨੂੰ ਸਭ ਤੋਂ ਪ੍ਰਮਾਣਿਕ ਤਰੀਕੇ ਨਾਲ ਜੀਵੰਤ ਕਰ ਰਹੇ ਹਾਂ। ਸਾਡੇ ਬ੍ਰੇਵੀਆ ਉਤਪਾਦ ਵਧੀਆ ਸਿਨੇਮਾ ਦਾ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਜੋ ਸ਼ਾਨਦਾਰ ਪਿਕਚਰ ਕੁਆਲਟੀ ਦੇ ਨਾਲ ਇਮਰਸਿਵ ਸਾਉਂਡ ਨੂੰ ਜੋੜਦੇ ਹਨ ਅਤੇ ਫਿਲਮ ਪ੍ਰੇਮੀਆਂ ਨੂੰ ਸਿਨੇਮਾ ਦੇਖਣ ਦਾ ਅਨੋਖਾ ਆਨੰਦ ਪ੍ਰਦਾਨ ਕਰਦੇ ਹਨ।’’

2. ਸ਼੍ਰੀ ਐਸ.ਐਸ. ਰਾਜਾਮੌਲੀ ਨੇ ਘਰ ਬੈਠੇ ਫਿਲਮ ਦੇਖਣ ਦੇ ਸ਼ਾਨਦਾਰ ਅਨੁਭਵ ਦੇ ਲਈ ਸੋਨੀ ਦੇ ‘ਸਿਨੇਮਾ     ਇਜ਼ ਕਮਿੰਗ ਹੋਮ’ ਕੰਸੈਪਟ ਦੀ ਵਕਾਲਤ ਕੀਤੀਖ਼


ਮਸ਼ਹੂਰ ਫਿਲਮ ਨਿਰਮਾਤਾ ਐਸ.ਐਸ ਰਾਜਾਮੌਲੀ ਨੇ ਸੋਨੀ ਦੇ ‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਦੀ ਵਕਾਲਤ ਕੀਤੀ ਅਤੇ ਫਿਲਮ ਪ੍ਰੇਮੀਆਂ ਨੂੰ ਸਿਨੇਮਾ ਦੇਖਣ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਵਿੱਚ ਇਸਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਸੋਨੀ ਇੰਡੀਆ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਸ਼੍ਰੀ ਰਾਜਾਮੌਲੀ ਨੇ ਫਿਲਮਾਂ ਨੂੰ ਆਪਣੇ ਅਸਲ ਰੂਪ ਵਿੱਚ ਦੇਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬ੍ਰਾਵੀਆ ਟੈਲੀਵਿਜ਼ਨ ਦਰਸ਼ਕਾਂ ਨੂੰ ਆਪਣੇ ਲਿਵਿੰਗ ਰੂਮ ਨਾਲ ਸਿਨੇਮਾ ਦੇ ਜਾਦੂ ਅਤੇ ਭਾਵਨਾ ਨਾਲ ਪੂਰੀ ਤਰ੍ਹਾਂ ਜੁੜਨ ਵਿੱਚ ਮਦਦ ਰਕਦਾ ਹੈ। ਵਧੀਆ ਪਿਕਚਰ ਕੁਆਲਟੀ ਅਤੇ ਇਮਰਸਿਵ ਸਾਉਂਡ ਦੇ ਨਾਲ ਸੋਨੀ ਦੇ ਵਧੀਆ ਉਤਪਾਦ ਫਿਲਮ ਨਿਰਮਾਤਾ ਦੇ ਵਿਜ਼ਨ ਨੂੰ ਜੀਵੰਤ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਜੋ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਮਨਪਸੰਦ ਫਿਲਮਾਂ ਨਾਲ ਜੁੜਨ ਦੇ ਤਰੀਕੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਂਦੇ ਹਨ ਅਤੇ ਹਰ ਘਰ ਨੂੰ ਸਿਨੇਮਾਈ ਸਵਰਗ ਵਿੱਚ ਬਦਲ ਦਿੰਦੇ ਹਨ।

ਮਸ਼ਹੂਰ ਫਿਲਮ ਨਿਰਮਾਤਾ ਐਸ.ਐਸ. ਰਾਜਾਮੌਲੀ ਨੇ ਕਿਹਾ ‘‘ਮੈਂ ਪੂਰੇ ਦਿਲ ਤੋਂ ਸੋਨੀ ਦੇ ‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਦਾ ਸਮਰੱਥਨ ਕਰਦਾ ਹਾਂ ਕਿਉਂਕਿ ਇਹ ਇੱਕ ਫਿਲਮ ਨਿਰਮਾਤਾ ਦੇ ਰੂਪ ਵਿੱਚ ਮੇਰੇ ਵਿਜ਼ਨ ਨਾਲ ਮੇਲ ਖਾਂਦਾ ਹੈ। ਇਹ ਕੰਸੈਪਟ ਘਰ ਵਿੱਚ ਫਿਲਮ ਦੇਖਣ ਦੇ ਅਨੁਭਵ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ ਜਿਸ ਨਾਲ ਦਰਸ਼ਕ ਸਿਨੇਮਾ ਦੇ ਪ੍ਰਮਾਣਿਕ ਸਾਰ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਡਬੋ ਸਕਦੇ ਹਨ। ਨਵੀਂ ਬ੍ਰਾਵੀਆ ਸੀਰੀਜ਼ ਦੇ ਨਾਲ ਦਰਸ਼ਕ ਸ਼ਾਨਦਾਰ ਪਿਕਚਰ ਕੁਆਲਟੀ ਅਤੇ ਇਮਰਸਿਵ ਸਾਉਂਡ ਦਾ ਆਨੰਦ ਲੈ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਲਿਵਿੰਗ ਰੂਮ ਸੱਚਮੁੱਚ ਦੇ ਸਿਨੇਮਾਘਰ ਵਿੱਚ ਬਦਲ ਜਾਵੇਗਾ। ਇਹ ਸਿਰਫ ਫਿਲਮ ਦੇਖਣ ਦੀ ਗੱਲ ਨਹੀਂ ਹੈ ਬਲਿਕ ਇਹ ਘਰ ਦੇ ਅਰਾਮ ਤੋਂ ਕਹਾਣੀ ਦੇ ਜਾਦੂ ਅਤੇ ਉਸਦੀ ਮੂਲ ਭਾਵਨਾ ਡੁੱਬਣ ਦਾ ਅਨੁਭਵ ਕਰਨ ਦੀ ਸੰਭਾਵਨਾ ਨਾਲ ਜੁੜਿਆ ਹੋਇਆ ਹੈ।’’

ਨਈਅਰ ਨੇ ਇਸ ਗਠਜੋੜ ਦੇ ਬਾਰੇ ਵਿੱਚ ਕਿਹਾ ‘‘ਮੈਨੂੰ ਪੂਰਾ ਯਕੀਨ ਹੈ ਕਿ ਸ਼੍ਰੀ ਐਸ.ਐਸ. ਰਾਜਾਮੌਲੀ ਸਾਡੇ ਗਾਹਕਾਂ ਤੱਕ ਸੋਨੀ ਦੀ ‘ਸਿਨੇਮਾ ਇਜ਼ ਕਮਿੰਗ ਹੋਮ’ ਕੰਸੈਪਟ ਨੂੰ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਲਈ ਸਭ ਤੋਂ ਸੰਪੁਰਣ ਵਿਅਕਤੀ ਹਨ।

3. ਬ੍ਰਾਵੀਆ ਐਫਵਾਈ 24 ਲਾਈਨਅੱਪ ਵਧੀਆ ਪਿਕਚਰ ਅਤੇ ਸਾਉਂਡ ਕੁਆਲਟੀ ਦੇ ਨਾਲ ਘਰ ਵਿੱਚ ਇਮਰਸਿਵ ਸਿਨੇਮਾਈ ਅਨੁਭਵ ਪ੍ਰਦਾਨ ਕਰਦਾ ਹੈ।


ਸੋਨੀ ਨੇ ਨਵੀਂ ਬ੍ਰਾਵੀਆ 987 ਅਤੇ 3 ਸੀਰੀਜ਼ ਨੂੰ ਸਾਵਧਾਨੀਪੂਰਵਕ ਤਿਆਰ ਕੀਤਾ ਹੈ ਜੋ ਵੱਡੇ ਸਕਰੀਨ ਦੇ ਜਾਦੂ ਨੂੰ ਸਿੱਧਾ ਲਿਵਿੰਗ ਰੂਮ ਵਿੱਚ ਲੈ ਆਉਂਦੀ ਹੈ। ਫਲੈਗਸ਼ਿਪ ਬ੍ਰਾਵੀਆ 9 ਸੀਰੀਜ਼ ਬੈਕਲਿਟ ਮਾਸਟਰਡ੍ਰਾਈਵ ਅਤੇ ਹਾਈ ਪੀਕ ਲਿਊਮਿਨੈਂਸ ਸੁਪਰੀਮ ਕੰਟਰਾਸਟ ਅਤੇ ਨੈਚੁਰਲ ਕਲਰ ਦੇ ਨਾਲ ਲਾਈਨਅੱਪ ਦੀ ਅਗਵਾਈ ਕਰਦੀ ਹੈ ਜੋ ਇੱਕ ਸ਼ਾਨਦਾਰ ਯਥਾਰਥਵਾਦੀ ਵਿਜ਼ੂਅਲ ਅਨੁਭਵ ਪ੍ਰਦਾਨ ਕਰਦੀ ਹੈ। ਹਾਲ ਹੀ ਵਿੱਚ ਲਾਂਚ ਕੀਤੇ ਗਏ ਬ੍ਰਾਵੀਆ ਥੀਏਟਰ ਬਾਰ 8 ਬ੍ਰਾਵੀਆ ਥੀਏਟਰ ਬਾਰ 9 ਅਤੇ ਬ੍ਰਾਵੀਆ ਥੀਏਟਰ ਕਵਾਡ ਦੇ ਨਾਲ ਗਾਹਕਾਂ ਨੂੰ ਅਜਿਹੀ ਸਿਨੇਮੈਟਿਕ ਸਾਉਂਡ ਅਤੇ ਪਿਕਚਰ ਕੁਆਲਟੀ ਮਿਲੇਗੀ ਜੋ ਪਹਿਲਾਂ ਕਦੇ ਹੋਮ ਇੰਟਰਟੇਨਮੈਂਟ ਸਿਸਟਮ ਵਿੱਚ ਉਪਲਬੱਧ ਨਹੀਂ ਰਹੀ। ਬ੍ਰਾਵੀਆ ਦੀ ਗਾਹਕ ਬ੍ਰਾਂਡ ਪਹਿਚਾਣ ਦੇ ਵਿਸਥਾਰ ਅਤੇ ਗਾਹਕਾਂ ਨੂੰ ਸਾਡੇ ਉਤਪਾਦਾਂ ਨੂੰ ਵਧੀਆ ਢੰਗ ਨਾਲ ਸਮਝਣ ਵਿੱਚ ਮਦਦ ਕਰਨ ਲਈ ਅਸੀਂ ਮਾਡਲ ਨਾਮਾਂ ਤੋਂ ਇਲਾਵਾ ਮਾਰਕੀਟਿੰਗ ਨਾਮ ਵੀ ਪੇਸ਼ ਕੀਤੇ ਹਨ ਅਤੇ ਆਪਣੇ ਨਾਮਕਰਣ ਨਿਯਮਾਂ ਨੂੰ ਬਦਲ ਦਿੱਤਾ ਹੈ।

ਸੋਨੀ ਇੱਕ ਮਜ਼ਬੂਤ ਉਤਪਾਦ ਲਾਈਨਅੱਪ ਸ਼੍ਰੀ ਐਸ.ਐਸ ਰਾਜਾਮੌਲੀ ਦੇ ਸਮਰੱਥਨ ਅਤੇ ਦਿਲਚਸਪ ਗਾਹਕ ਪ੍ਰਮੋਸ਼ਨ ਆਫਰ ਦੇ ਨਾਲ ਭਾਰਤ ਦੇ ਪ੍ਰੀਮੀਅਮ ਟੈਲੀਵਿਜ਼ਨ ਸੇਗਮੈਂਟ ਦੀ ਮੋਹਰੀ ਕੰਪਨੀ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਪ੍ਰਤੀ ਭਰੋਸਾ ਰੱਖਦਾ ਹੈ।
 
Top