Home >> ਐਸਡੀ-ਵੈਨ >> ਇਨਫਿਨਿਟੀ ਲੈਬਜ਼ ਲਿਮਟਿਡ >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵਪਾਰ >> ਵੀ ਬਿਜ਼ਨਸ >> ਵੀ ਬਿਜ਼ਨੇਸ ਨੇ ਮੇਕ-ਇਨ-ਇੰਡੀਆ ਐਸਡੀ-ਵੈਨ ਸਲਿਊਸ਼ਨ ਪੇਸ਼ ਕਰਨ ਲਈ ਇਨਫਿਨਿਟੀ ਲੈਬਜ਼ ਲਿਮਟਿਡ ਨਾਲ ਸਾਂਝੇਦਾਰੀ ਕੀਤੀ

ਵੀ ਬਿਜ਼ਨੇਸ

ਲੁਧਿਆਣਾ, 14 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ):
ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਦੀ ਉੱਦਮ ਇਕਾਈ, ਵੀ ਬਿਜ਼ਨੇਸ ਨੇ ਅੱਜ ਆਪਣੇ ਹਾਈਬ੍ਰਿਡ ਐਸਡੀ-ਵੈਨ ਪੋਰਟਫੋਲੀਓ ਦੇ ਤਹਿਤ ਮੇਕ-ਇਨ-ਇੰਡੀਆ ਐਸਡੀ-ਵੈਨ ਸਲਿਊਸ਼ਨ ਪੇਸ਼ ਕਰਨ ਲਈ ਇਨਫਿਨਿਟੀ ਲੈਬਜ਼ ਲਿਮਟਿਡ ਨਾਲ ਰਣਨੀਤਕ ਭਾਈਵਾਲੀ ਕਰਨ ਦਾ ਐਲਾਨ ਕੀਤਾ ਹੈ। ਇਹ ਸਾਂਝੇਦਾਰੀ ਉੱਨਤ ਏਆਈ-ਅਧਾਰਤ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕਰਕੇ ਭਾਰਤੀ ਉੱਦਮਾਂ ਦੇ ਪੋਰਟਫੋਲੀਓ ਨੂੰ ਸਸ਼ਕਤ ਬਣਾਏਗੀ ਅਤੇ ਓਹਨਾ ਨੂੰ ਸਾਈਬਰ ਹਮਲਿਆਂ ਦੇ ਵੱਧ ਰਹੇ ਖਤਰੇ ਦੇ ਵਿਰੁੱਧ ਇੱਕ ਮਜ਼ਬੂਤ ਸੁਰੱਖਿਆ ਪ੍ਰਦਾਨ ਕਰੇਗੀ। ਇਹ ਪਹਿਲ ਅਤਿ-ਆਧੁਨਿਕ ਸਵਦੇਸ਼ੀ ਟੈਕਨੋਲੋਜੀ ਅਤੇ ਇਨੋਵੇਸ਼ਨ ਉਪਲਬੱਧ ਕਰਾਉਣ ਦੀ ਵੀ ਬਿਜ਼ਨਸ ਦੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ।

ਅਜੋਕੇ ਦੌਰ ਵਿਚ ਡਿਜੀਟਲ ਕਾਰੋਬਾਰੀ ਮਾਹੌਲ ਵਿੱਚ ਕਿਸੇ ਵੀ ਉੱਦਮ ਦੇ ਪ੍ਰਫੁੱਲਤ ਹੋਣ ਲਈ ਮਜ਼ਬੂਤ ਸੁਰੱਖਿਆ ਢਾਂਚੇ ਦਾ ਹੋਣਾ ਬਹੁਤ ਮਹੱਤਵਪੂਰਨ ਹੈ। ਕਾਰੋਬਾਰਾਂ ਨੂੰ ਹਾਈਬ੍ਰਿਡ ਨੈੱਟਵਰਕ, ਇੰਟੀਗ੍ਰੇਟਡ ਸੁਰੱਖਿਆ, ਇੰਟੈਲੀਜੈਂਟ ਰਾਉਟਿੰਗ,ਮੋਨੀਟਰਿੰਗ ਅਤੇ ਵਿਸ਼ਲੇਸ਼ਣ ਵਰਗੇ ਹੱਲ ਪ੍ਰਦਾਨ ਕਰਨ ਲਈ ਹਾਈਬ੍ਰਿਡ ਐਸਡੀ-ਵੈਨ ਨੂੰ ਡਿਜ਼ਾਈਨ ਕੀਤਾ ਗਿਆ ਹੈ।

ਇਨਫਿਨਿਟੀ ਲੈਬਜ਼ ਲਿਮਟਿਡ ਦੇ ਨਾਲ ਸਾਂਝੇਦਾਰੀ ਦੇ ਤਹਿਤ ਕਾਰੋਬਾਰ ਏਆਈ-ਸੰਚਾਲਿਤ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਵੀ ਬਿਜ਼ਨਸ ਹਾਈਬ੍ਰਿਡ ਐਸਡੀ-ਵੈਨ ਦੀ ਵਰਤੋਂ ਕਰ ਆਪਣੀ ਸੁਰੱਖਿਆ ਪ੍ਰਣਾਲੀ ਨੂੰ ਮਜਬੂਤ ਬਣਾ ਸਕਣਗੇ, ਪ੍ਰਤੀਕਿਰਿਆਵਾਂ ਨੂੰ ਸਵੈਚਾਲਿਤ ਕਰਨ ਅਤੇ ਸੰਵੇਦਨਸ਼ੀਲ ਡੇਟਾ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਕਰਨ ਦੇ ਯੋਗ ਹੋਣਗੇ।

ਵੀ ਬਿਜ਼ਨਸ ਦੇ ਈਵੀਪੀ, ਰੋਚਕ ਕਪੂਰ ਨੇ ਕਿਹਾ, "ਇਨਫਿਨਿਟੀ ਲੈਬਜ਼ ਲਿਮਟਿਡ ਨਾਲ ਇਹ ਭਾਈਵਾਲੀ ਸਾਨੂੰ ਉੱਨਤ ਸੁਰੱਖਿਆ ਸਮਰੱਥਾਵਾਂ ਦੇ ਨਾਲ ਲੈਸ ਇੱਕ ਸਵਦੇਸ਼ੀ ਤੌਰ 'ਤੇ ਵਿਕਸਤ ਐਸਡੀ-ਵੈਨ ਹੱਲ ਪ੍ਰਦਾਨ ਕਰੇਗੀ, ਅਤੇ ਭਵਿੱਖ ਵਿਚ ਵਿਕਾਸ ਦੇ ਲਈ ਰਾਹ ਪੱਧਰਾ ਕਰੇਗੀ। ਇਹ ਸਾਂਝੀਦਾਰ ਟੈਕਨੋਲੋਜੀ ਅਤੇ ਮੇਕ ਇਨ ਇੰਡੀਆ ਇੰਫ੍ਰਾਸਟ੍ਰਕਚਰ ਦੁਆਰਾ ਭਾਰਤੀ ਕਾਰੋਬਾਰਾਂ ਨੂੰ ਸੁਰੱਖਿਅਤ ਕਨੈਕਟੀਵਿਟੀ ਨਾਲ ਸਸ਼ਕਤ ਬਣਾਏਗੀ, ਜੋ ਅੱਜ ਦੇ ਡਿਜੀਟਲ ਵਾਤਾਵਰਣ ਵਿੱਚ ਓਹਨਾ ਦੇ ਵਿਕਾਸ ਲਈ ਜਰੂਰੀ ਹੈ।

ਇਨਫਿਨਿਟੀ ਲੈਬਜ਼ ਲਿਮਟਿਡ ਦੇ ਸੀਈਓ ਅਤੇ ਐਮਡੀ, ਸ੍ਰੀ ਰਾਕੇਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ, " ਇਸ ਮਹੱਤਵਪੂਰਨ ਵਿਕਾਸ ਦੇ ਲਈ ਵੀ ਬਿਜ਼ਨੇਸ ਨਾਲ ਸਾਂਝੇਦਾਰੀ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਰਣਨੀਤਕ ਭਾਈਵਾਲੀ ਅਤਿ-ਆਧੁਨਿਕ ਏਆਈ-ਅਧਾਰਤ ਨੈੱਟਵਰਕ ਹੱਲ ਪ੍ਰਦਾਨ ਕਰਨ ਦੇ ਸਾਡੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਮਿਲ ਕੇ ਭਾਰਤੀ ਉੱਦਮਾਂ ਨੂੰ ਇੱਕ ਏਆਈ-ਅਧਾਰਤ ਸੁਰੱਖਿਅਤ ਐਸਡੀ-ਵੈਨ ਹੱਲ ਨਾਲ ਸਸ਼ਕਤ ਬਣਾਵਾਂਗੇ, ਸਵਦੇਸ਼ ਵਿਚ ਵਿਕਸਿਤ ਇਹ ਸਮਾਧਾਨ ਉਨ੍ਹਾਂ ਦੇ ਕਾਰੋਬਾਰ ਦੀਆਂ ਵਧ ਰਹੀਆਂ ਵਪਾਰਕ ਜ਼ਰੂਰਤਾਂ ਨੂੰ ਪੂਰਾ ਕਰਣਗੇ।
 
Top