Home >> ਟਰੈਵਲ ਡੋਜ਼ਿਅਰ >> ਟੈਲੀਕਾਮ >> ਨਵਰਾਤਰੀ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੈਸ਼ਨੋ ਦੇਵੀ >> ਵੀ ਨੇ ਨਵਰਾਤਰਿਆਂ ਦੌਰਾਨ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਆਪਣੇ ਗਾਹਕਾਂ ਲਈ ਬਣਾਇਆ ਟਰੈਵਲ ਡੋਜ਼ਿਅਰ

ਵੀ ਨੇ ਨਵਰਾਤਰਿਆਂ ਦੌਰਾਨ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਆਪਣੇ ਗਾਹਕਾਂ ਲਈ ਬਣਾਇਆ ਟਰੈਵਲ ਡੋਜ਼ਿਅਰ

ਲੁਧਿਆਣਾ, 05 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ):
ਹਰ ਸਾਲ ਮਨਾਇਆ ਜਾਣ ਵਾਲਾ ਨਵਰਾਤਰਿਆਂ ਦਾ ਤਿਉਹਾਰ ਭਾਰਤ ਵਿਚ ਬਹੁਤ ਹੀ ਸ਼ੁਭ ਸਮਾਂ ਮੰਨਿਆ ਜਾਂਦਾ ਹੈ , ਇਸ ਪਾਵਨ ਅਵਸਰ 'ਤੇ ਜੰਮੂ ਦੇ ਨੇੜੇ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਸ਼ਰਧਾਲੂਆਂ ਦੁ ਗਿਣਤੀ ਬਹੁਤ ਜਿਆਦਾ ਵੱਧ ਜਾਂਦੀ ਹੈ । ਨਵਰਾਤਰਿਆਂ ਦੇ ਦੌਰਾਨ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਵਧਣ ਕਾਰਨ ਅਕਸਰ ਲੌਜਿਸਟੀਕਲ ਸਬੰਧੀ ਚੁਣੌਤੀਆਂ ਆ ਜਾਂਦੀਆਂ ਹਨ । ਇਹ ਧਿਆਨਯੋਗ ਤੱਥ ਹੈ ਕੀ ਜੰਮੂ ਵਿਚ ਸਿਰਫ ਪੋਸਟਪੇਡ ਮੋਬਾਈਲ ਸੇਵਾਵਾਂ ਹੀ ਕੰਮ ਕਰਦੀਆਂ ਹਨ, ਅਜਿਹੀ ਸਤਿਥੀ ਵਿਚ ਕਟਰਾ ਜਾ ਵਾਲੇ ਬਹੁਤ ਸਾਰੇ ਪ੍ਰੀਪੇਡ ਉਪਭੋਗਤਾਵਾਂ ਨੂੰ ਇੰਟਰਨੈਟ ਸੇਵਾਵਾਂ ਨਹੀਂ ਮਿਲਦੀਆਂ । ਇਸ ਨਵਰਾਤਰੀ 'ਤੇ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਵਾਲੇ ਆਪਣੇ ਉਪਭੋਗਤਾਵਾਂ ਦੇ ਲਾਭ ਲਈ, ਪ੍ਰਮੁੱਖ ਦੂਰਸੰਚਾਰ ਸੰਚਾਲਕ ਵੀ ਨੇ ਵੀ ਵੈੱਬਸਾਈਟ' ਤੇ ਇੱਕ ਵੈੱਬਪੇਜ ਦੇ ਰੂਪ ਵਿੱਚ ਇੱਕ ਟਰੈਵਲ ਡੋਜ਼ਿਅਰ ਤਿਆਰ ਕੀਤਾ ਹੈ, ਜੋ ਯਾਤਰਾ ਨਾਲ ਸਬੰਧਤ ਸਾਰੀਆਂ ਜ਼ਰੂਰੀ ਜਾਣਕਾਰੀ ਲਈ ਇੱਕ ਵਿਆਪਕ ਗਾਈਡ ਵਜੋਂ ਕੰਮ ਕਰੇਗਾ। ਇਸ ਨੂੰ ਇੱਕ ਪੀਡੀਐਫ ਦੇ ਰੂਪ ਵਿੱਚ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ, ਜਿਸ ਨਾਲ ਤੀਰਥ ਯਾਤਰੀ ਹਰ ਜਰੂਰੀ ਆਫਲਾਈਨ ਵੀ ਪ੍ਰਾਪਤ ਕਰ ਸਕਦੇ ਹਨ।

ਇਸ ਪਹਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਤੀਰਥ ਯਾਤਰੀਆਂ ਲਈ ਸਮਰਪਿਤ ਵੈੱਬਪੇਜ: ਇਸ ਵੈੱਬਪੇਜ 'ਤੇ ਵੈਸ਼ਨੋ ਦੇਵੀ ਯਾਤਰਾ ਨਾਲ ਸਬੰਧਤ ਵਿਆਪਕ ਜਾਣਕਾਰੀ ਦਿਤੀ ਗਈ ਹੈ, ਇਹ ਸੁਨਿਸ਼ਚਿਤ ਕਰਨ ਲਈ ਕਿ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ , ਓਹਨਾ ਦੀ ਜ਼ਰੂਰੀ ਵੇਰਵਿਆਂ ਤੱਕ ਪਹੁੰਚ ਹੋਵੇ। ਇਸ ਵਿਚ ਹਸਪਤਾਲਾਂ, ਪੁਲਿਸ ਸਟੇਸ਼ਨ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਸੰਪਰਕ ਨੰਬਰਾਂ , ਸ਼ਰਧਾਲੂਆਂ ਲਈ ਰਹਿਣ, ਦਰਸ਼ਨ ਅਤੇ ਹੋਰ ਸਹੂਲਤਾਂ ਦੀ ਬੁਕਿੰਗ ਕਰਨ ਦੇ ਸਭ ਤੋਂ ਭਰੋਸੇਯੋਗ ਤਰੀਕੇ ਬਾਰੇ ਵੀ ਜਾਣਕਾਰੀ ਪ੍ਰਦਾਨ ਕਤੀ ਗਈ ਹੈ।

ਆਫਲਾਈਨ ਪਹੁੰਚ ਲਈ ਡਾਊਨਲੋਡ ਕੀਤਾ ਜਾ ਸਕਣ ਵਾਲਾ ਪੀਡੀਐਫ : ਜੰਮੂ-ਕਸ਼ਮੀਰ ਵਿੱਚ ਕਨੈਕਟੀਵਿਟੀ ਦੀਆਂ ਚੁਣੌਤੀਆਂ,( ਵਿਸ਼ੇਸ਼ ਤੌਰ 'ਤੇ ਹੋਰ ਖੇਤਰਾਂ ਦੇ ਪ੍ਰੀਪੇਡ ਸਿਮ ਕਾਰਡਾਂ ਦੀ ਰੇਂਜ ) ਨੂੰ ਧਿਆਨ ਵਿਚ ਰੱਖਦੇ ਹੋਏ, ਵੀ ਜਾਣਕਾਰੀ ਨੂੰ ਇੱਕ ਪੀਡੀਐਫ ਦਸਤਾਵੇਜ਼ ਦੇ ਰੂਪ ਵਿੱਚ ਡਾਊਨਲੋਡ ਕਰਨ ਦਾ ਵਿਕਲਪ ਪ੍ਰਦਾਨ ਕਰ ਰਿਹਾ ਹੈ। ਡਾਊਨਲੋਡ ਤੋਂ ਬਾਅਦ ਆਫਲਾਈਨ ਐਕਸੈਸ ਕੀਤਾ ਜਾ ਸਕਦਾ ਹੈ, ਇਸ ਤਰਾਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਵੀ ਤੀਰਥ ਯਾਤਰੀਆਂ ਕੋਲ ਮਹੱਤਵਪੂਰਨ ਵੇਰਵਿਆਂ ਤੱਕ ਪਹੁੰਚ ਪ੍ਰਾਪਤ ਹੋਵੇਗੀ ।

ਇਸ ਅਵਸਰ 'ਤੇ ਦੀਪਕ ਰਾਓ, ਕਲੱਸਟਰ ਬਿਜ਼ਨਸ ਹੈੱਡ-ਪੰਜਾਬ, ਹਰਿਆਣਾ, ਐਚਪੀ, ਜੰਮੂ-ਕਸ਼ਮੀਰ, ਵੋਡਾਫੋਨ ਆਈਡੀਆ ਨੇ ਕਿਹਾ, "ਵੀ ਵਿਖੇ, ਅਸੀਂ ਆਪਣੇ ਉਪਭੋਗਤਾਵਾਂ ਲਈ ਅਜਿਹੀਆਂ ਸੇਵਾਵਾਂ ਪੇਸ਼ ਕਰਨ ਲਈ ਵਚਨਬੱਧ ਹਾਂ ਜੋ ਓਹਨਾ ਨੂੰ ਸਹਿਜ ਅਤੇ ਬਿਹਤਰ ਅਨੁਭਵ ਪ੍ਰਦਾਨ ਕਰ ਸਕਣ । ਹਰ ਨਵਰਾਤਰੀ ਦੌਰਾਨ ਦੇਸ਼ ਦੇ ਲੱਖਾਂ ਸ਼ਰਧਾਲੂ ਵੈਸ਼ਨੋ ਦੇਵੀ ਦੀ ਯਾਤਰਾ ਕਰਦੇ ਹਨ। ਓਹਨਾ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇੱਕ ਟਰੈਵਲ ਡੋਜ਼ਿਅਰ ਤਿਆਰ ਕੀਤਾ ਹੈ , ਜਿਥੇ ਉਹਨਾਂ ਨੂੰ ਹਰ ਮਹੱਤਵਪੂਰਨ ਜਾਣਕਾਰੀ ਆਸਾਨੀ ਨਾਲ ਮਿਲੇਗੀ , ਅਤੇ ਉਹ ਚਿੰਤਾ-ਮੁਕਤ ਹੋ ਕੇ ਆਪਣੀ ਯਾਤਰਾ ਦਾ ਆਨੰਦ ਲੈ ਸਕਣਗੇ । ਗਾਹਕ ਇਸ ਜਾਣਕਾਰੀ ਦਾ ਲਾਭ ਲੈਣ ਲਈ ਵੀ ਤੋਂ ਪ੍ਰਾਪਤ ਐਸਐਮਐਸ /ਵਟਸਐਪ ਕਮਿਊਨੀਕੇਸ਼ਨ ਵਿਚ ਦਿਤੇ ਗਏ ਲਿੰਕ 'ਤੇ ਕਲਿੱਕ ਕਰਕੇ ਯਾਤਰਾ ਗਾਈਡ ਡਾਊਨਲੋਡ ਕਰ ਸਕਦੇ ਹਨ , ਅਤੇ ਬਾਅਦ ਵਿੱਚ ਇਸ ਤਿਆਰ ਸੰਦਰਭ ਦੀ ਵਰਤੋਂ ਆਫਲਾਈਨ ਕਰ ਸਕਦੇ ਹਨ । ਅਸੀਂ ਵੀ ਦੇ ਸਾਰੇ ਉਪਭੋਗਤਾਵਾਂ ਨੂੰ ਇਸ ਪਾਵਨ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ , ਨਵਰਾਤਰਿਆਂ ਦਾ ਇਹ ਤਿਓਹਾਰ ਤੁਹਾਡੇ ਲਈ ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਏ ।
 
Top