Home >> ਓਟੀਟੀ >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵੀ >> ਵੀ ਮੂਵੀਜ਼ ਐਂਡ ਟੀਵੀ >> ਵੀ ਮੂਵੀਜ਼ ਐਂਡ ਟੀਵੀ ਨੇ 175 ਰੁਪਏ ਦੇ 'ਸੁਪਰ ਪੈਕ' ਨਾਲ ਆਪਣੇ ਓਟੀਟੀ ਐਗਰੀਗੇਟਰ ਪੋਰਟਫੋਲੀਓ ਨੂੰ ਬਣਾਇਆ ਸਸ਼ਕਤ

ਵੀ

ਲੁਧਿਆਣਾ, 09 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ)
: ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਵੀ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਆਪਣੀ ਨਵੀਂ ਪੇਸ਼ਕਸ਼ ਵੀ ਮੂਵੀਜ਼ ਐਂਡ ਟੀਵੀ ਸੁਪਰ ਪੈਕ ਪੇਸ਼ ਕੀਤਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਮਾਰਚ ਵਿੱਚ ਲਾਂਚ ਕੀਤਾ ਗਿਆ ਵੀ ਮੂਵੀਜ਼ ਐਂਡ ਟੀਵੀ ਦਾ ਨਵਾਂ ਅਵਤਾਰ ਸਾਰੇ ਵੀ ਗਾਹਕਾਂ ਲਈ ਇੱਕ ਵਨ -ਸਟਾਪ ਮਨੋਰੰਜਨ ਡੇਸਟੀਨੇਸ਼ਨ ਹੈ। ਵੀ ਮੂਵੀਜ਼ ਐਂਡ ਟੀਵੀ ਆਪਣੇ ਉਪਭੋਗਤਾਵਾਂ ਦੇ ਲਈ ਮਨੋਰੰਜਨ ਦੀ ਇੱਕ ਵਿਸ਼ਾਲ ਰੇਂਜ ਪ੍ਰਦਾਨ ਕਰਦਾ ਹੈ, ਜਿਸ ਵਿੱਚ ਇੱਕ ਹੀ ਐਪ ਦੇ ਤਹਿਤ 17 ਓਟੀਟੀ ਐਪਸ, 350 ਲਾਈਵ ਟੀਵੀ ਚੈਨਲ ਅਤੇ ਕਈ ਕੰਟੇਂਟ ਲਾਇਬ੍ਰੇਰੀਆਂ ਤੱਕ ਕੰਪਲੀਮੈਂਟਰੀ ਐਕਸੈਸ ਸ਼ਾਮਲ ਹੈ, ਜਿਸਨੂੰ ਪੋਸਟਪੇਡ ਅਤੇ ਪ੍ਰੀਪੇਡ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ ।

'ਸੁਪਰ' ਪੈਕ ਦੇ ਨਵੀਨਤਮ ਐਡੀਸ਼ਨ ਦੇ ਨਾਲ, ਵੀ ਦੇ ਪ੍ਰੀਪੇਡ ਉਪਭੋਗਤਾ 15 ਤੋਂ ਵੱਧ ਓਟੀਟੀ ਪਲੇਟਫਾਰਮਾਂ ਜਿਵੇਂ ਕਿ ਸੋਨੀ ਲਿਵ, ਜ਼ੀ 5, ਮਨੋਰਮਾ ਮੈਕਸ, ਫੈਨਕੋਡ, ਪਲੇਫਲਿਕਸ ਆਦਿ ਦੇ ਨਾਲ 10 ਜੀਬੀ ਡੇਟਾ ਅਤੇ ਹੋਰ ਬਹੁਤ ਕੁਝ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।

449 ਰੁਪਏ ਜਾਂ 979 ਰੁਪਏ ਦੇ ਵੀ ਹੀਰੋ ਅਨਲਿਮਟਿਡ ਪੈਕ ਦੇ ਨਾਲ ਰੀਚਾਰਜ ਕਰਨ ਵਾਲੇ ਸਾਰੇ ਵੀ ਦੇ ਸਾਰੇ ਪ੍ਰੀਪੇਡ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ ਵੀ ਮੂਵੀਜ਼ ਐਂਡ ਟੀਵੀ ਸੁਪਰ ਪੈਕ ਦੇ 15 ਤੋਂ ਵੱਧ ਓਟੀਟੀ ਫਾਇਦਿਆਂ ਦਾ ਲਾਭ ਲੈ ਸਕਦੇ ਹਨ । ਇਹ ਪੈਕ ਅਸੀਮਤ ਕਾਲਿੰਗ, ਡੇਲੀ ਡਾਟਾ ਕੋਟਾ ਦੇ ਨਾਲ-ਨਾਲ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਅਸੀਮਤ ਹਾਈ-ਸਪੀਡ ਡਾਟਾ, ਵੀਕਐਂਡ ਡਾਟਾ ਰੋਲਓਵਰ ਅਤੇ ਹੋਰ ਬਹੁਤ ਵਿਲੱਖਣ ਡੇਟਾ ਲਾਭ ਪ੍ਰਦਾਨ ਕਰਦੇ ਹਨ।

ਹਾਲ ਹੀ ਵਿਚ ਓਰਮੈਕਸ ਮੀਡੀਆ ਦੁਆਰਾ ਜਾਰੀ ਇੱਕ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੇ ਓਟੀਟੀ ਦਰਸ਼ਕਾਂ ਦੀ ਸੰਖਿਆ 547.3 ਮਿਲੀਅਨ ਤੱਕ ਪਹੁੰਚ ਗਈ ਹੈ , ਜਿਸ ਵਿੱਚ ਪੇਂਡੂ ਖੇਤਰ ਵੀਡੀਓ ਦੀ ਖਪਤ ਵਿਚ ਲਗਭਗ 65% ਯੋਗਦਾਨ ਪਾਉਂਦੇ ਹਨ। ਓਟੀਟੀ ਸੇਵਾਵਾਂ ਦੀ ਪਹੁੰਚ ਪਿਛਲੇ ਸਾਲ ਦੇ 34% ਤੋਂ ਵੱਧ ਕੇ 38% ਆਬਾਦੀ ਤੱਕ ਪਹੁੰਚ ਗਈ ਹੈ। ਵਰਤਮਾਨ ਵਿੱਚ, ਇਨ੍ਹਾਂ ਪਲੇਟਫਾਰਮਾਂ 'ਤੇ 99.6 ਮਿਲੀਅਨ ਐਕਟਿਵ ਪੇਡ ਸਬਸਕ੍ਰਾਈਬਰਸ ਹਨ। ਵੀਡੀਓ ਦੇਖਣ ਲਈ ਸਮਾਰਟਫੋਨ ਲੋਕਾਂ ਦੇ ਪਸੰਦੀਦਾ ਡਿਵਾਈਸ ਬਣੇ ਹੋਏ ਹਨ, 97% ਓਟੀਟੀ ਦਰਸ਼ਕ ਵੀਡੀਓ ਦੇਖਣ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਮਨੋਰੰਜਨ ਦੀ ਇਸ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਇਸ ਨਵੇਂ ਪੈਕ ਵਿੱਚ ਇੱਕ ਜਗ੍ਹਾ 'ਤੇ 15 ਤੋਂ ਵੱਧ ਓਟੀਟੀ ਤੱਕ ਪਹੁੰਚ ਸ਼ਾਮਲ ਹੈ ਅਤੇ ਜਿਸਦੇ ਨਾਲ ਐਕਸਕਲਿਊਸਿਵ ਤੌਰ' ਤੇ ਪ੍ਰੀਪੇਡ ਗਾਹਕ ਡਾਟਾ ਦਾ ਲਾਭ ਲੈ ਸਕਦੇ ਹਨ ।

ਵੀ ਮੂਵੀਜ਼ ਐਂਡ ਟੀਵੀ ਐਪ ਪ੍ਰੀਪੇਡ ਉਪਭੋਗਤਾਵਾਂ ਲਈ ਚਾਰ ਸਬਸਕ੍ਰਿਪਸ਼ਨ ਪਲਾਨ ਪੇਸ਼ ਕਰਦਾ ਹੈਃ ਵੀ ਮੂਵੀਜ਼ ਐਂਡ ਟੀਵੀ ਪਲੱਸ, ਵੀ ਮੂਵੀਜ਼ ਐਂਡ ਟੀਵੀ ਲਾਈਟ, ਵੀ ਮੂਵੀਜ਼ ਐਂਡ ਟੀਵੀ ਪ੍ਰੋ , ਅਤੇ ਹਾਲ ਹੀ ਵਿਚ ਸਿਰਫ 175 ਰੁਪਏ ਵਿੱਚ ਪੇਸ਼ ਕੀਤਾ ਗਿਆ -ਵੀ ਮੂਵੀਜ਼ ਐਂਡ ਟੀਵੀ ਸੁਪਰ । ਜਿਵੇਂ ਕਿ ਓਟੀਟੀ ਪਲੇਟਫਾਰਮਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਜਿਹੇ ਵਿਚ ਮਲਟੀਪਲ ਸਬਸਕ੍ਰਿਪਸ਼ਨ ਨੂੰ ਸੰਭਾਲਣਾ ਅਸੁਵਿਧਾਜਨਕ ਅਤੇ ਮਹਿੰਗਾ ਦੋਵੇਂ ਹੋ ਸਕਦਾ ਹੈ। ਵੀ ਮੂਵੀਜ਼ ਐਂਡ ਟੀਵੀ ਐਪ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਗਾਹਕ ਘਟ ਖਰਚ 'ਤੇ ਇੱਕ ਹੀ ਸਬਸਕ੍ਰਿਪਸ਼ਨ ਦੇ ਨਾਲ ਇੱਕ ਹੀ ਐਪ ਦੇ ਜ਼ਰੀਏ ਆਪਣੇ ਪਸੰਦੀਦਾ ਕੰਟੇਂਟ ਦਾ ਆਨੰਦ ਲੈ ਸਕਦੇ ਹਨ।
 
Top