Home >> ਇੰਡੀਆ ਮੋਬਾਈਲ ਕਾਂਗਰਸ 2024 >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> "ਫਿਊਚਰ ਇਜ਼ ਲਾਈਵ "-ਵੀ ਨੇ ਇੰਡੀਆ ਮੋਬਾਈਲ ਕਾਂਗਰਸ 2024 ਵਿੱਚ ਇਨੋਵੇਸ਼ਨ, ਟੈਕਨੋਲੋਜੀ ਅਤੇ ਕਨੈਕਟੀਵਿਟੀ ਦੀ ਸ਼ਕਤੀ ਦਾ ਕੀਤਾ ਪ੍ਰਦਰਸ਼ਨ

ਵੀ

ਲੁਧਿਆਣਾ, 17 ਅਕਤੂਬਰ 2024 (ਭਗਵਿੰਦਰ ਪਾਲ ਸਿੰਘ)
: ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ) 2024 ਦੇ ਉਦਘਾਟਨੀ ਦਿਨ, ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਹੈ ਕਿ ਕਿਸ ਤਰਾਂ ਇਹ 5ਜੀ ਅਤੇ ਆਈਓਟੀ ਵਰਗੀਆਂ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਕੇ ਉਦਯੋਗਾਂ ਨੂੰ ਨਵਾਂ ਰੂਪ ਦੇਣ ਅਤੇ ਰੋਜ਼ਾਨਾ ਦੇ ਤਜ਼ਰਬਿਆਂ ਨੂੰ ਬਿਹਤਰ ਬਣਾ ਰਿਹਾ ਹੈ।

ਇਸ ਸਾਲ ਦਾ ਆਈਐਮਸੀ ਦਾ ਥੀਮ ਹੈ "ਫਿਊਚਰ ਇਜ਼ ਨਾਉ " ਜੋ ਵੀ ਦੀ ਤੁਰੰਤ, ਟੈਕਨੋਲੋਜੀ-ਸੰਚਾਲਿਤ ਹੱਲ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਅਨੁਰੂਪ ਹੈ । ਅਜਿਹੇ ਹੱਲ ਜੋ ਅਜੋਕੇ ਦੌਰ ਦੀਆਂ ਚੁਣੌਤੀਆਂ ਨੂੰ ਦੂਰ ਕਰਕੇ ਤੁਰੰਤ ਸਕਾਰਾਤਮਕ ਪ੍ਰਭਾਵ ਪਾਉਣ ਲਈ ਤਿਆਰ ਕੀਤੇ ਗਏ ਹਨ। ਸ਼ੋਅ ਦੇ ਲਈ ਵੀ ਦਾ ਥੀਮ 'ਫਿਊਚਰ ਇਜ਼ ਲਾਈਵ' ਇਸ ਗੱਲ 'ਤੇ ਚਾਨਣਾ ਪਾਉਂਦਾ ਹੈ ਕਿ ਇਹ ਕਿਵੇਂ ਕਾਰੋਬਾਰਾਂ ਅਤੇ ਲੋਕਾਂ ਦੇ ਜੀਵਨ ਅਤੇ ਓਹਨਾ ਦੇ ਕੰਮ ਵਿਚ ਬਦਲਾਅ ਲਿਆ ਰਿਹਾ ਹੈ ਅਤੇ ਉੱਨਤ ਟੈਕਨੋਲੋਜੀਆਂ ਨਾਲ ਕੁਨੈਕਟ ਕਰ ਰਿਹਾ ਹੈ।

ਛੋਟੇ ਅਤੇ ਦਰਮਿਆਨੇ ਉੱਦਮ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਹਾਲਾਂਕਿ, ਉਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਵਪਾਰ ਹਨ ਜਿਨ੍ਹਾਂ ਕੋਲ ਆਪਣੇ ਕਾਰੋਬਾਰ ਦੇ ਵਿਕਾਸ ਨੂੰ ਤੇਜ਼ ਕਰਨ ਲਈ ਡਿਜੀਟਲ ਟੂਲਜ਼ ਉਪਲਬੱਧ ਨਹੀਂ ਹਨ । ਕੰਪਨੀ 2022 ਵਿੱਚ ਲਾਂਚ ਕੀਤੇ ਗਏ ਵੀ ਬਿਜ਼ਨਸ ਦੇ 'ਰੈਡੀ ਫਾਰ ਨੈਕਸਟ' ਪ੍ਰੋਗਰਾਮ ਦਾ ਪ੍ਰਦਰਸ਼ਨ ਕਰ ਰਹੀ ਹੈ, ਜੋ ਮੁਫਤ ਡਿਜੀਟਲ ਐਡਵਾਇਜ਼ਰੀ ਸੇਵਾਵਾਂ ਪ੍ਰਦਾਨ ਕਰਕੇ ਇਸ ਪਾੜੇ ਨੂੰ ਪੂਰਾ ਕਰਦਾ ਹੈ ਅਤੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 16 ਖੇਤਰਾਂ ਵਿੱਚ 1.6 ਲੱਖ ਐਮਐਸਐਮਈ ਨਾਲ ਭਾਈਵਾਲੀ ਕਰ ਚੁੱਕਿਆ ਹੈ। ਇਹ 'ਰੈਡੀ ਫਾਰ ਨੈਕਸਟ' ਦੇ ਐਮਐਸਐਮਈ ਵਿਕਾਸ ਅੰਤਰਦ੍ਰਿਸ਼ਟੀ ਅਧਿਐਨ (ਖੰਡ 2.0.2024) ਤੋਂ ਆਪਣੇ ਡਿਜੀਟਲ ਪਰਿਪੱਕਤਾ ਸੂਚਕਾਂਕ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ, ਜੋ ਐਮਐਸਐਮਈ ਨੂੰ ਉਨ੍ਹਾਂ ਦੇ ਕਾਰੋਬਾਰ ਦੀ ਡਿਜੀਟਲ ਤਿਆਰੀ ਨੂੰ ਸਮਝਣ ਦੇ ਨਾਲ-ਨਾਲ ਖੇਤਰੀ ਅੰਤਰਦ੍ਰਿਸ਼ਟੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ।

ਵੀ ਆਪਣੇ ਰਿਮੋਟ ਹੈਲਥਕੇਅਰ ਟੈਕਨੋਲੋਜੀ ਹੱਲ-'ਕਲੀਨਿਕ ਇਨ ਏ ਬੈਗ' ਨੂੰ ਵੀ ਪ੍ਰਦਰਸ਼ਿਤ ਕਰ ਰਿਹਾ ਹੈ, ਜਿਸਦੇ ਜ਼ਰੀਏ ਡਾਕਟਰ ਰੀਅਲ-ਟਾਈਮ ਵਿੱਚ ਮਰੀਜ਼ਾਂ ਦੀ ਜਾਂਚ ਕਰ ਸਕਦੇ ਹਨ , ਫਿਰ ਲੋਕੇਸ਼ਨ ਭਾਵੇਂ ਕੋਈ ਵੀ ਹੋਵੇ । ਇਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮਾਹਰ ਡਾਕਟਰਾਂ ਅਤੇ ਉਪਕਰਣਾਂ ਦੀ ਘਾਟ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ ,ਅਤੇ ਇਹਨਾਂ ਇਲਾਕਿਆਂ ਵਿਚ ਕਿਫਾਇਤੀ ਸਿਹਤ ਸੰਭਾਲ ਪਹੁੰਚਾਣ ਵਿਚ ਮਦਦ ਮਿਲਦੀ ਹੈ । ਆਂਧਰ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਯੋਜਿਤ ਇੱਕ ਸਿਹਤ ਕੈਂਪ ਤੋਂ ਲਾਈਵ ਫੀਡ ਦੇ ਜ਼ਰੀਏ , ਵੀ ਇਹ ਪ੍ਰਦਰਸ਼ਿਤ ਕਰ ਰਿਹਾ ਹੈ ਕਿ ਵੀ ਦੇ ਹਾਈ-ਸਪੀਡ ਨੈੱਟਵਰਕ ਉੱਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਡਾਕਟਰ ਰੀਅਲ-ਟਾਈਮ ਡਾਇਗਨੌਸਟਿਕ ਰਿਪੋਰਟਾਂ ਪ੍ਰਸਾਰਿਤ ਕਰ ਸਕਦੇ ਹਨ ਅਤੇ ਵੀਡੀਓ ਕਾਲ ਉੱਤੇ ਕੰਸਲਟੇਸ਼ਨ ਦੇ ਸਕਦੇ ਹਨ। ਇਹ ਸੁਵਿਧਾ ਦੇ ਜ਼ਰੀਏ 30 ਤੋਂ ਵੱਧ ਮੈਡੀਕਲ ਟੈਸਟ ਕੀਤੇ ਜਾ ਸਕਦੇ ਹਨ -ਜਿਸ ਵਿੱਚ ਵਾਈਟਲ , ਕਾਰਡੀਆਕ ਅਤੇ ਪਲਮਨਰੀ ਫੰਕਸ਼ਨ, ਖੂਨ ਦੇ ਟੈਸਟ ਅਤੇ ਸਕ੍ਰੀਨਿੰਗ ਸ਼ਾਮਲ ਹਨ, 250 ਰੁਪਏ ਤੋਂ ਘੱਟ ਕੀਮਤ 'ਤੇ ਉਪਲਬੱਧ ਇਹ ਸੁਵਿਧਾ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾ ਰਹੀ ਹੈ , ਜਿਨ੍ਹਾਂ ਲਈ ਪ੍ਰਾਇਮਰੀ ਹੈਲਥਕੇਅਰ ਸੈਂਟਰ ਤੱਕ ਪਹੁੰਚ ਵੀ ਇੱਕ ਚੁਣੌਤੀ ਹੁੰਦੀ ਹੈ।

ਵੀ ਦੇ ਸੀਈਓ, ਅਕਸ਼ੈ ਮੂੰਦਰਾ ਨੇ ਕਿਹਾ, "ਵੀ ਵਿਖੇ, ਅਸੀਂ ਉੱਨਤ ਕਨੈਕਟੀਵਿਟੀ ਦੀ ਸਮਰੱਥਾ ਦੇ ਲਾਭ ਲੈ ਕੇ ਉਦਯੋਗਾਂ ਵਿਚ ਸਕਾਰਾਤਮਕ ਬਦਲਾਅ ਲਿਆ ਕੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਾਂ। ਆਈਐਮਸੀ ਵਿੱਚ ਪ੍ਰਦਰਸ਼ਿਤ ਕੀਤੇ ਜਾ ਰਹੇ ਸਾਡੇ ਹੱਲ ਇੱਕ ਵਾਸਤਵਿਕ ਦੁਨੀਆ 'ਤੇ ਪ੍ਰਭਾਵ ਪੈਦਾ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ ਹਨ ਅਤੇ ਸਾਰਿਆਂ ਲਈ ਇੱਕ ਵਧੇਰੇ ਕਨੇਕਟਡ ਅਤੇ ਕੁਸ਼ਲ ਸੰਸਾਰ ਦੀ ਸਿਰਜਣਾ ਕਰਕੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ।

ਲਾਈਵ ਪ੍ਰਦਰਸ਼ਨਾਂ ਅਤੇ ਇੰਟਰਐਕਟਿਵ ਅਨੁਭਵਾਂ ਦੇ ਜ਼ਰੀਏ, ਆਈਐਮਸੀ ਵਿੱਚ ਹਿੱਸਾ ਲੈਣ ਵਾਲੇ ਪ੍ਰਤੱਖ ਰੂਪ ਵਿਚ ਦੇਖ ਸਕਦੇ ਹਨ ਕਿ ਕਿਵੇਂ ਵੀ ਦੇ ਉੱਨਤ ਹੱਲ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾ ਰਹੇ ਹਨ, ਨਵੇਂ ਅਨੁਭਵ ਪੈਦਾ ਕਰ ਰਹੇ ਹਨ ਅਤੇ ਸੰਗਠਨਾਂ ਨੂੰ ਕਾਰਜਕੁਸ਼ਲਤਾ ਵਧਾਉਣ ਦੇ ਯੋਗ ਬਣਾ ਰਹੇ ਹਨ। 'ਕਲੀਨਿਕ ਇਨ ਏ ਬੈਗ' ਅਤੇ 'ਰੈਡੀ ਫਾਰ ਨੈਕਸਟ' ਐਮਐਸਐਮਈ ਪ੍ਰੋਗਰਾਮ ਤੋਂ ਇਲਾਵਾ, ਹੋਰ ਪ੍ਰਦਰਸ਼ਿਤ ਸਮਾਧਾਨਾ ਵਿੱਚ ਸ਼ਾਮਲ ਹਨ :

  • ਇਮਰਸਿਵ ਟ੍ਰੈਵਲ ਐਕਸਪੀਰੀਐਂਸ-ਵੀ ਨੇ ਇੱਕ ਅਤਿ-ਆਧੁਨਿਕ 360 ਡਿਗਰੀ ਇਮਰਸਿਵ ਡੋਮ ਸਥਾਪਤ ਕੀਤਾ ਹੈ ਜੋ ਦਰਸ਼ਕਾਂ ਨੂੰ ਇੱਕ ਵੱਖਰੀ ਦੁਨੀਆ ਵਿੱਚ ਪਹੁੰਚਾਉਂਦਾ ਹੈ, ਟੈਕਨੋਲੋਜੀ ਦੀ ਸ਼ਕਤੀ ਦੇ ਨਾਲ ਲੋਕਾਂ ਨੂੰ ਵੱਖ - ਵੱਖ ਸਥਾਨਾਂ ਜਾਂ ਸਮਾਗਮਾਂ ਦਾ ਅਨੁਭਵ ਕਰਵਾ ਸਕਦਾ ਹੈ, ਕਿਉਂਕਿ ਕਈ ਬੜੀ ਲੋਕ ਆਪਣੀ ਸਿਹਤ, ਆਰਥਿਕ ਜਾਂ ਜਲਵਾਯੂ/ਸਰੀਰਕ ਚੁਣੌਤੀਆਂ ਕਾਰਨ ਇਹਨਾਂ ਦਾ ਪ੍ਰਤੱਖ ਅਨੁਭਵ ਪ੍ਰਾਪਤ ਨਹੀਂ ਕਰ ਸਕਦੇ । ਵੀ ਦਰਸ਼ਕਾਂ ਨੂੰ ਦਵਾਰਕਾ ਦੇ ਪ੍ਰਾਚੀਨ ਜਲਮਗਨ ਸ਼ਹਿਰ ਦਾ ਖੂਬਸੂਰਤ ਅਨੁਭਵ ਪ੍ਰਦਾਨ ਕਰ ਰਿਹਾ ਹੈ ।
  • ਸਿੰਫਨੀ ਦਾ ਆਰਕੈਸਟਰਾ : ਆਈਐਮਸੀ ਵਿਚ ਵੀ ਬੂਥ 'ਤੇ ਮਿਊਜ਼ਿਕ ਬੰਦ ਲਾਈਵ ਪ੍ਰਦਰਸ਼ਨ ਦੇ ਰਹੇ ਹਨ, ਪਰ, ਇੱਕ ਵੱਖਰੇ ਢੰਗ ਨਾਲ। ਜਦੋਂ ਕਿ ਕੁਝ ਬੈਂਡ ਆਈਐਮਸੀ ਦੇ ਵੀ ਬੂਥ 'ਤੇ ਲਾਈਵ ਪ੍ਰਦਰਸ਼ਨ ਕਰ ਰਹੇ ਹਨ, ਉਥੇ ਦੂਸਰੇ ਕੁਝ ਵੀ ਦੇ ਲੋ-ਲੇਟੈਂਸੀ, ਹਾਈ ਸਪੀਡ ਨੈੱਟਵਰਕ ਦੇ ਜ਼ਰੀਏ ਰਿਮੋਟਲੀ ਕੁਨੈਕਟ ਹੋ ਕੇ ਪ੍ਰਫਾਰਮ ਕਰ ਰਹੇ ਹਨ । ਇਹ ਦਰਸਾਉਂਦਾ ਹੈ ਕਿ ਕਿਸ ਤਰਾਂ ਕਨੈਕਟੀਵਿਟੀ ਕ੍ਰੀਏਟਰਸ ਅਤੇ ਕਲਾਕਾਰਾਂ ਨੂੰ ਦਰਸ਼ਕਾਂ ਨਾਲ ਜੋੜਨ ਵਿਚ ਕਾਫੀ ਸਹਾਇਕ ਹੋ ਸਕਦੀ ਹੈ।
  • ਗੇਮ ਟੂ ਫੇਮਃ ਵੀ ਨੇ ਆਪਣੇ ਬੂਥ 'ਤੇ ਲਾਈਵ ਈ-ਸਪੋਰਟਸ ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਹੈ , ਜਿੱਥੇ ਰੋਜ਼ਾਨਾ ਗੇਮਰਸ ਆਪਸ ਵਿੱਚ ਅਤੇ ਭਾਰਤ ਦੇ ਕੁਝ ਸਭ ਤੋਂ ਵੱਡੇ ਗੇਮਿੰਗ ਇਨਫਿਊਲੈਂਸਰਸ ਦੇ ਨਾਲ ਮੁਕਾਬਲਾ ਕਰਦੇ ਹਨ। (ਇਸ ਵਿਚ ਲਾਈਵ ਇਨਸਾਨ , ਰਾਚਿਤਰੁ ਅਤੇ ਲਾਇਕਸ ਸ਼ਾਮਲ ਹਨ )
  • ਇੰਡਸਟਰੀ 4.0 ਹੱਲ- ਵੀ ਦੀ ਇੰਟਰਪ੍ਰਾਈਜ਼ ਸ਼ਾਖਾ,ਵੀ ਬਿਜ਼ਨਸ ਇੰਡਸਟਰੀ 4.0 ਹੱਲਾਂ ਦਾ ਪ੍ਰਦਰਸ਼ਨ ਕਰ ਰਹੀ ਹੈ , ਜੋ 5ਜੀ, ਆਈਓਟੀ, ਏਆਈ ਅਤੇ ਮਸ਼ੀਨ ਲਰਨਿੰਗ ਨੂੰ ਏਕੀਕ੍ਰਿਤ ਕਰਕੇ ਮਨੁੱਖੀ ਅਤੇ ਗੈਰ-ਮਨੁੱਖੀ ਸੰਪਤੀਆਂ ਨੂੰ ਜੋੜ ਕੇ , ਪ੍ਰਕਿਰਿਆਵਾਂ ਨੂੰ ਡਿਜੀਟਲ ਬਣਾ ਕੇ ਅਤੇ ਰੀਅਲ-ਟਾਈਮ ਮਾਨੀਟਰਿੰਗ ਦੁਆਰਾ ਵੱਖ-ਵੱਖ ਉਦਯੋਗਾਂ ਵਿੱਚ ਵਪਾਰਕ ਕਾਰਜਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦੇ ਹਨ । ਇਸਦਾ ਪ੍ਰਦਰਸ਼ਨ ਮਲਟੀਪਲ ਯੂਜ਼ ਕੇਸੇਜ ਦੇ ਨਾਲ ਫੈਬ੍ਰਿਕੇਟਡ ਸਮਾਰਟ ਮਾਈਨ ਰਾਹੀਂ ਕੀਤਾ ਜਾਂਦਾ ਹੈ ਜਿਸ ਵਿੱਚ ਵਰਕਸਾਈਟ ਦੀ ਰੀਅਲ-ਟਾਈਮ ਮਾਨੀਟਰਿੰਗ , ਐਮਰਜੈਂਸੀ ਦੌਰਾਨ ਤੇਜ਼ ਪ੍ਰਤੀਕਿਰਿਆ, ਸਮਾਰਟ ਵੇਅਰੇਬਲ ਅਤੇ ਸੁਰੱਖਿਆ ਪ੍ਰਬੰਧਨ ਸ਼ਾਮਲ ਹਨ।
  • AI-ਸੰਚਾਲਿਤ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਵੀ ਹਾਈਬ੍ਰਿਡ ਐਸਡੀ -ਵੈਨ ਦੇ ਨਾਲ ਵੀ ਬਿਜ਼ਨਸ ਉੱਨਤ ਏਆਈ-ਅਧਾਰਤ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕਰਕੇ ਆਪਣੇ ਪੋਰਟਫੋਲੀਓ ਵਿੱਚ ਵਾਧੇ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਨਾਲ ਭਾਰਤੀ ਉੱਦਮਾਂ ਨੂੰ ਸਾਈਬਰ ਹਮਲਿਆਂ ਦੇ ਵੱਧ ਰਹੇ ਖਤਰੇ ਦੇ ਵਿਰੁੱਧ ਇੱਕ ਮਜ਼ਬੂਤ ਸੁਰੱਖਿਆ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
  • ਏਆਈ ਦੁਆਰਾ ਸੰਚਾਲਿਤ CPaaS & CCaaS ਹੱਲ, ਇਹ ਦਰਸਾਉਂਦੇ ਹਨ ਕਿ ਕਿਵੇਂ ਉੱਦਮ ਏਆਈ ਸਮਰੱਥਾਵਾਂ ਦਾ ਲਾਭ ਉਠਾ ਗਾਹਕਾਂ ਨਾਲ ਇੰਟਰੈਕਸ਼ਨ ਨੂੰ ਵਧਾਉਣ ਅਤੇ ਵਪਾਰਕ ਕਾਰਜਾਂ ਨੂੰ ਸੁਚਾਰੂ ਬਣਾਉਣ ਵਿਚ ਮਦਦ ਕਰ ਸਕਦੇ ਹਨ। ਏਆਈ ਦੁਆਰਾ ਮਾਹਰ ਗਾਹਕਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਕਾਰੋਬਾਰਾਂ ਦੇ ਸੰਚਾਲਨ ਅਤੇ ਕੁਸ਼ਲਤਾ ਵਿੱਚ ਵਾਧਾ ਕਰਕੇ ਗਾਹਕਾਂ ਦੀ ਸੰਤੁਸ਼ਟੀ ਨੂੰ ਬਿਹਤਰ ਬਣਾ ਸਕਦੇ ਹਨ ।

ਇੰਡੀਆ ਮੋਬਾਈਲ ਕਾਂਗਰਸ 2024 ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਵੀ ਬੂਥ, 5.3 'ਤੇ ਇਨ੍ਹਾਂ ਹੱਲਾਂ ਦੇ ਸਿੱਧੇ ਪ੍ਰਦਰਸ਼ਨਾਂ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਕਨੈਕਟੀਵਿਟੀ ਦਾ ਭਵਿੱਖ ਸਾਡੇ ਰਹਿਣ ਅਤੇ ਕੰਮ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਰਿਹਾ ਹੈ।
 
Top