ਲੁਧਿਆਣਾ, 05 ਅਕਤੂਬਰ 2024 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਸਭ ਤੋਂ ਵੱਡੇ ਖੇਡ ਅਤੇ ਐਥਲੇਟਿਕ ਫੁੱਅਵੀਅਰ ਬ੍ਰਾਂਡਾਂ ਵਿੱਚੋਂ ਇੱਕ ਕੈਂਪਸ ਐਕਟੀਵਵੇਅਰ ਨੇ ਭਾਰਤੀ ਫਿਲਮ ਅਭਿਨੇਤਾ ਵਿਕਰਾਂਤ ਮੈਸੀ ਨੂੰ ਅਪਣਾ ਨਵਾਂ ਬ੍ਰਾਂਡ ਅੰਬੈਸਡਰ ਘੋਸ਼ਿਤ ਕੀਤਾ ਹੈ। ਕੈਂਪਸ ਅਤੇ ਵਿਕਰਾਂਤ ਮੈਸੀ ਵਿਚਕਾਰ ਇਹ ਸਾਂਝੇਦਾਰੀ ਸਟਾਈਲ ਬਹੁਮੁਖੀ ਪ੍ਰਤਿਭਾ ਅਤੇ ਸਵੈ-ਪ੍ਰਗਟਾਵੇ ਦਾ ਇੱਕ ਵਧੀਆ ਸੁਮੇਲ ਹੈ- ਜੋ ਅਭਿਨੇਤਾ ਅਤੇ ਬ੍ਰਾਂਡ ਦੋਵਾਂ ਦੀ ਪਹਿਚਾਣ ਦਾ ਪ੍ਰਤੀਕ ਹੈ।
ਵਿਕਰਾਂਤ ਮੈਸੀ ਆਨ-ਸਕਰੀਨ ਆਪਣੀ ਸ਼ਾਨਦਾਰ ਪਰਫਾਰਮੈਂਸ ਅਤੇ ਆਫ-ਸਕਰੀਨ ਆਪਣੇ ਆਕਰਸ਼ਕ ਅਤੇ ਸਹਿਜ ਸੁਭਾਅ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਯਾਤਰਾ ਜੋ ਟੈਲੀਵੀਜ਼ਨ ਤੋਂ ਲੈ ਕੇ ਸਮੀਖਿਅਕਾਂ ਦੁਆਰਾ ਪ੍ਰਸ਼ੰਸਿਤ ਫਿਲਮਾਂ ਤੱਕ ਫੈਲੀ ਹੈ ਠੀਕ ਉਸੇ ਤਰ੍ਹਾਂ ਹੈ ਜਿਵੇਂ ਕੈਂਪਸ ਐਕਟੀਵਵੇਅਰ ਦਾ ਸਫਰ ਜੋ ਅੱਜ ਦੇਸ਼ ਦੇ ਸਭ ਤੋਂ ਵੱਡੇ ਐਥਲੇਜ਼ਰ ਬ੍ਰਾਂਡਸ ਵਿੱਚ ਸ਼ੁਮਾਰ ਹੈ। ਉਨ੍ਹਾਂ ਦੇ ਵਿਲੱਖਣ ਸਖਸ਼ੀਅਤ ਅਤੇ ਅਦਾਕਾਰੀ ਦਾ ਪਹਿਲੁ ਕੈਂਪਸ ਐਕਟੀਵਵੇਅਰ ਦੇ ਮਹੱਤਵ ਅਤੇ ਆਧੁਨਿਕ ਨੌਜਵਾਨਾਂ ਦੇ ਜੋਸ਼ ਅਤੇ ਜਨੂੰਨ ਨਾਲ ਮੇਲ ਖਾਂਦਾ ਹੈ।
ਕੈਂਪਸ ਐਕਟਿਵਵੇਅਰ ਦੇ ਸੀ.ਈ.ਓ ਨਿਖਿਲ ਅਗਰਵਾਲ ਨੇ ਇਸ ਸਾਂਝੇਦਾਰੀ ’ਤੇ ਟਿੱਪਣੀ ਕਰਦੇ ਹੋਏ ਕਿਹਾ ‘‘ਵਿਕਰਾਂਤ ਮੈਸੀ ਦਾ ਬਹੁਮੁਖੀ ਸਖਸ਼ੀਅਤ ਅੱਜ ਦੇ ਨੌਜਵਾਨਾਂ ਅਤੇ ਉਭਰਦੇ ਕਲਾਕਾਰਾਂ ਲਈ ਪ੍ਰੇਰਣਾ ਹੈ। ਉਨ੍ਹਾਂ ਦਾ ਸਹਿਜ ਆਕਰਸ਼ਣ ਅਤੇ ਸਰਲਤਾ ਕੈਂਪਸ ਐਕਟਿਵਵੇਅਰ ਦੇ ਮੁੱਲਾਂ ਦਾ ਪ੍ਰਤੀਕ ਹੈ। ਸਾਡਾ ਮੰਨਣਾ ਹੈ ਕਿ ਵਿਕਰਾਂਤ ਦੇ ਨਾਲ ਇਹ ਸਹਿਯੋਗ ਸਾਡੇ ਦਰਸ਼ਕਾਂ ਨੂੰ ਆਪਣੇ ਵਿਅਕਤੀਤਤਵ ਨੂੰ ਸਵੈ-ਵਿਸ਼ਵਾਸ ਦੇ ਨਾਲ ਅਪਣਾਉਣ ਲਈ ਪ੍ਰੇਰਿਤ ਕਰੇਗਾ ਜਿਵੇਂ ਕਿ ਵਿਕਰਾਂਤ ਹਰ ਦਿਨ ਕਰਦਾ ਹੈ।’’
ਕੈਂਪਸ ਐਕਟਿਵਵੇਅਰ ਦਾ ਆਟਮ ਵਿੰਟਰ 2024 ਸੰਗ੍ਰਹਿ ਅੱਜ ਦੇ ਆਧੁਨਿਕ ਅਤੇ ਬਹੁ-ਪੱਖੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਜੋ ਬੋਲਡ ਪਰ ਅਰਾਮਦਾਇਕ ਫੈਸ਼ਨ ਦੀ ਉਮੀਦ ਰੱਖਦੇ ਹਨ। ਇਹ ਕੁਲੈਕਸ਼ਨ ਵਿਕਰਾਂਤ ਦੀ ਸਹਿਜ ਅਤੇ ਪ੍ਰਮਾਣਿਕ ਸ਼ੈਲੀ ਦੇ ਨਾਲ ਮੇਲ ਖਾਂਦੀ ਹੈ ਜੋ ਕੁਲੈਕਸ਼ਨ ਅਤੇ ਉਨ੍ਹਾਂ ਦੀ ਸਖਸ਼ੀਅਤ ਵਿਚਕਾਰ ਤਾਲਮੇਲ ਬਣਾਉਂਦੀ ਹੈ।
ਵਿਕਰਾਂਤ ਮੈਸੀ ਨੇ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹ ਪ੍ਰਗਟ ਕਰਦੇ ਹੋਏ ਕਿਹਾ ‘ਮੈਂ ਹਮੇਸ਼ਾ ਮੰਨਿਆ ਹੈ ਕਿ ਸਟਾਈਲ ਕਿਸੇ ਵਿਅਕਤੀ ਦੇ ਅਸਲੀ ਸਵੈ ਦਾ ਪ੍ਰਤਿਬੰਬ ਹੁੰਦਾ ਹੈ। ਮੈਂ ਬੇਹਦ ਖੁਸ਼ ਹਾਂ ਕਿ ਮੈਨੂੰ ਕੈਂਪਸ ਐਕਟਿਵਵੇਅਰ ਵਰਗੇ ਸਵਦੇਸ਼ੀ ਬ੍ਰਾਂਡ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ ਜੋ ਨਾ ਸਿਰਫ ਅਰਾਮਦਾਇਕ ਬਲਿਕ ਫੈਸ਼ਨ-ਫਾਰਵਰਡ ਵੀ ਹੈ। ਇਹ ਇੱਕ ਅਜਿਹਾ ਬ੍ਰਾਂਡ ਹੈ ਜੋ ਅੱਜ ਦੇ ਨੌਜਵਾਨਾਂ ਦੇ ਲਈ ਫੈਸ਼ਨ ਸਟੇਟਮੈਂਟ ਬਣ ਚੁੱਕਿਆ ਹੈ।’’
ਕੈਂਪਸ ਐਕਟਿਵਵੇਅਰ ਦਾ ਨਵਾਂ ਆਟਮ ਵਿੰਟਰ 2024 ਕੈਜੁਅਲ ਸਨੀਕਰਸ ਤੋਂ ਲੈ ਕੇ ਸਟਾਈਲਿਸ਼ ਐਥਲੀਜਰ ਸ਼ੂਜ਼ ਤੱਕ ਇਹ ਕੁਲੈਕਸ਼ਨ ਸ਼ਾਨਦਾਰ ਅਰਾਮ ਅਤੇ ਸਟਾਈਲ ਪ੍ਰਦਾਨ ਕਰਦਾ ਹੈ ਜੋ ਵੱਖ-ਵੱਖ ਜੀਵਨਸ਼ੈਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਮਲਟੀ-ਬ੍ਰਾਂਡ ਸਟੋਰਜ਼ ਕੈਂਪਸ ਐਕਸਕਲੁਸਿਵ ਆਉਟਲੇਟਸ ਕੈਂਪਸ ਵੈਬਸਾਈਡ ਅਤੇ ਈ-ਕਮਰਸ ਪਲੇਟਫਾਰਮ ’ਤੇ ਉਪਲਬੱਧ ਹੈ।