Home >> ਆਈਡੀਆ >> ਨੈੱਟਗਾਰਡ >> ਨੈੱਟਵਰਕ >> ਨੋਕੀਆ >> ਪੰਜਾਬ >> ਲੁਧਿਆਣਾ >> ਵਪਾਰ >> ਵੋਡਾਫੋਨ >> ਵੋਡਾਫੋਨ ਆਈਡੀਆ ਨੇ ਨੋਕੀਆ ਨੈੱਟਗਾਰਡ ਐਂਡਪੁਆਇੰਟ ਡਿਟੈਕਸ਼ਨ ਐਂਡ ਰਿਸਪਾਂਸ ਦੇ ਨਾਲ ਆਪਣੀ ਭਾਰਤੀ ਨੈੱਟਵਰਕ ਸੁਰੱਖਿਆ ਨੂੰ ਬਣਾਇਆ ਹੋਰ ਮਜ਼ਬੂਤ ਕੀਤਾ

ਵੋਡਾਫੋਨ ਆਈਡੀਆ

ਲੁਧਿਆਣਾ, 01 ਅਕਤੂਬਰ, 2024 (ਭਗਵਿੰਦਰ ਪਾਲ ਸਿੰਘ)
: ਐਸਪੂ, ਫਿਨਲੈਂਡ - ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰਾਂ ਵਿੱਚੋਂ ਇੱਕ ਵੋਡਾਫੋਨ ਆਈਡੀਆ ਨੇ ਆਪਣੇ ਗਾਹਕਾਂ ਅਤੇ ਐਂਟਰਪਰਾਈਜ਼ ਉਪਭੋਗਤਾਵਾਂ ਲਈ ਵੱਧ ਰਹੇ ਸਾਈਬਰ ਖਤਰਿਆਂ ਅਤੇ ਸੁਰੱਖਿਆ ਸਬੰਧੀ ਮਸਲਿਆਂ ਦੇ ਵਿਰੁੱਧ ਨੈੱਟਵਰਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨੋਕੀਆ ਨੈੱਟਗਾਰਡ ਐਂਡਪੁਆਇੰਟ ਡਿਟੈਕਸ਼ਨ ਐਂਡ ਰਿਸਪਾਂਸ (ਈਡੀਆਰ) ਦੇ ਨਾਲ ਹੱਥ ਮਿਲਾਇਆ ਹੈ।

ਖਾਸ ਤੌਰ 'ਤੇ ਟੇਲਕੋ ਲਈ ਪੇਸ਼ ਕੀਤਾ ਗਿਆ ਥਰੈਟ ਡਿਟੇਕਸ਼ਨ ਸੂਟ ਨੈੱਟਗਾਰਡ ਈਡੀਆਰ, ਵੋਡਾਫੋਨ ਆਈਡੀਆ ਨੂੰ ਰੀਅਲ-ਟਾਈਮ, ਆਟੋਮੇਟੇਡ ਮੋਨੀਟ੍ਰਿੰਗ ਉਪਲਬੱਧ ਕਰਾਏਗਾ , ਜਿਸ ਨਾਲ ਐਂਡਪੁਆਇੰਟ ਨਾਲ ਸਬੰਧਤ ਸੁਰੱਖਿਆ ਘਟਨਾਵਾਂ ਦਾ ਤੇਜ਼ੀ ਨਾਲ ਪਤਾ ਲਗਾਇਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਇਸ ਨਾਲ ਸੁਰੱਖਿਆ ਸਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕੇਗਾ , ਵਿਆਪਕ ਟੈਸਟਿੰਗ ਦੀ ਜ਼ਰੂਰਤ ਘਟ ਹੋ ਜਾਵੇਗੀ। ਨਾਲ ਹੀ ਸਮੁੱਚੇ ਓਪ੍ਰੇਸ਼ਨਲ ਟੈਕਨੋਲੋਜੀ (ਓਟੀ) ਨੈੱਟਵਰਕ ਵਿੱਚ ਸੁਰੱਖਿਅਤ ਐਂਡਪੁਆਇੰਟ ਦੀ ਨਿਰੰਤਰ ਸੇਵਾ ਉਪਲਬਧਤਾ ਅਤੇ ਪ੍ਰਦਰਸ਼ਨ ਨੂੰ ਕਾਇਮ ਰੱਖਦੇ ਹੋਏ, ਸੰਚਾਲਨ ਲਾਗਤਾਂ ਨੂੰ ਅਨੁਕੂਲਿਤ ਕੀਤਾ ਜਾ ਸਕੇਗਾ।

ਨੈੱਟਗਾਰਡ ਈਡੀਆਰ ਦੀਆਂ ਵੈਂਡਰ -ਅਗਨੋਸਟਿਕ ਸਮਰੱਥਾਵਾਂ ਵੋਡਾਫੋਨ ਆਈਡੀਆ ਦੇ ਮੌਜੂਦਾ ਸੁਰੱਖਿਆ ਸਾਧਨਾਂ ਅਤੇ ਪ੍ਰਕਿਰਿਆਵਾਂ ਨਾਲ ਸਹਿਜਤਾ ਨਾਲ ਏਕੀਕ੍ਰਿਤ ਹੋ ਕੇ ਓਪਰੇਟਰ ਦੀ ਨੈੱਟਵਰਕ ਸੁਰੱਖਿਆ ਨੂੰ ਮਜ਼ਬੂਤ ਕਰਨਗੀਆਂ ਅਤੇ ਵੋਡਾਫੋਨ ਆਈਡੀਆ ਦੇ ਅਤਿ-ਆਧੁਨਿਕ ਸਕਿਓਰਿਟੀ ਓਪਰੇਸ਼ਨ ਸੈਂਟਰ ਨੂੰ ਸਸ਼ਕਤ ਬਣਾਉਣ ਵਿਚ ਮਦਦ ਮਿਲੇਗੀ। ਇਹ ਤਾਇਨਾਤੀ ਸ਼ੁਰੂ ਵਿੱਚ ਵੋਡਾਫੋਨ ਆਈਡੀਆ ਦੇ 4ਜੀ ਨੈੱਟਵਰਕ ਨੂੰ ਕਵਰ ਕਰੇਗੀ ਅਤੇ ਹੌਲੀ- ਹੌਲੀ ਓਪਰੇਟਰ ਦੇ 5ਜੀ ਨੈੱਟਵਰਕ ਨੂੰ ਕਵਰ ਕੀਤਾ ਜਾਵੇਗਾ।

ਵੋਡਾਫੋਨ ਆਈਡੀਆ ਦੇ ਮੁੱਖ ਟੈਕਨੋਲੋਜੀ ਅਧਿਕਾਰੀ (ਸੀਟੀਓ), ਜਗਬੀਰ ਸਿੰਘ ਨੇ ਕਿਹਾ, "ਵੋਡਾਫੋਨ ਆਈਡੀਆ ਨੈੱਟਵਰਕ ਵਿਕਾਸ ਦੇ ਅਗਲੇ ਪੜਾਅ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਸਾਡੇ ਉੱਨਤ ਹੱਲ ਉਪਭੋਗਤਾਵਾਂ ਨੂੰ ਬੇਮਿਸਾਲ ਕਨੈਕਟੀਵਿਟੀ ਅਤੇ ਸੁਰੱਖਿਆ ਦੋਵੇਂ ਪ੍ਰਦਾਨ ਕਰਨ। ਜਿਵੇਂ ਕਿ ਅਸੀਂ ਨੋਕੀਆ ਨਾਲ ਇਸ ਯਾਤਰਾ ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਅਸੀਂ ਅਜਿਹੇ ਨੈਟਵਰਕ ਬਣਾਉਣ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ ਜੋ ਲਗਾਤਾਰ ਵੱਧ ਰਹੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਡਿਜੀਟਲ ਤਬਦੀਲੀ ਦੇ ਨਾਲ ਸੁਰੱਖਿਆ ਸਬੰਧੀ ਜੋਖਮਾਂ ਨੂੰ ਹੱਲ ਕਰਨ ਦੇ ਸਮਰੱਥ ਹੋਣ।

ਵੋਡਾਫੋਨ ਆਈਡੀਆ ਦੇ ਚੀਫ ਇੰਫਰਮੇਸ਼ਨ ਸਕਿਓਰਿਟੀ ਅਧਿਕਾਰੀ (ਸੀਆਈਐਸਓ ) ਅਤੇ ਡਾਟਾ ਪ੍ਰਾਈਵੇਸੀ ਅਧਿਕਾਰੀ, ਮਥਾਨ ਬਾਬੂ ਕਾਸਿੰਲਗਮ ਨੇ ਕਿਹਾ, "ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਸਾਈਬਰ ਹਮਲਿਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ , ਵੋਡਾਫੋਨ ਆਈਡੀਆ ਨੇ ਆਪਣੇ ਕੀਮਤੀ ਗਾਹਕਾਂ ਲਈ ਟੈਲੀਕਾਮ ਸਬੰਧੀ ਸੁਰੱਖਿਆ ਅਤੇ ਪ੍ਰਬੰਧਨ ਪ੍ਰਣਾਲੀਆਂ ਨੂੰ ਤਰਜੀਹ ਦਿੱਤੀ ਹੈ। ਨੋਕੀਆ ਨੈੱਟਗਾਰਡ ਈਡੀਆਰ ਸਾਡੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਸਮੁੱਚੇ ਗਾਹਕ ਅਧਾਰ ਦੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਪਹਿਲੂ ਹੈ।

ਅਰਵਿੰਦ ਖੁਰਾਣਾ, ਇੰਡੀਆ ਮਾਰਕੀਟ ਲੀਡਰ, ਕਲਾਉਡ ਐਂਡ ਨੈੱਟਵਰਕ ਸਰਵਿਸਿਜ਼, ਨੋਕੀਆ ਨੇ ਕਿਹਾ, "ਨੈੱਟਗਾਰਡ ਈਡੀਆਰ ਵੋਡਾਫੋਨ ਆਈਡੀਆ ਨੂੰ ਸਾਈਬਰ ਖਤਰੇ ਦਾ ਪਤਾ ਲਗਾ ਕੇ ਆਧੁਨਿਕ ਸੁਰੱਖਿਆ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਪ੍ਰਦਾਨ ਕਰੇਗਾ, ਜੋ ਸਾਈਬਰ ਖ਼ਤਰਿਆਂ ਦੀਆਂ ਵੱਧ ਰਹੀ ਸੰਭਾਵਨਾਵਾਂ ਦੇ ਵਿਰੁੱਧ ਕਿਰਿਆਸ਼ੀਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ। ਸਹਿਜ ਇੰਟੀਗ੍ਰੇਸ਼ਨ ਅਤੇ ਰੀਅਲ-ਟਾਈਮ ਮੋਨੀਟ੍ਰਿੰਗ ਦੇ ਨਾਲ, ਨੈੱਟਗਾਰਡ ਈਡੀਆਰ ਓਪਰੇਟਰ ਦੇ ਓਟੀ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰੇਗਾ ਅਤੇ ਦੂਰਸੰਚਾਰ ਨੈੱਟਵਰਕ ਦੀ ਸੁਰੱਖਿਆ ਅਤੇ ਸੇਵਾ ਨਿਰੰਤਰਤਾ ਨੂੰ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
 
Top