Home >> ਚੰਡੀਗੜ੍ਹ >> ਟੈਲੀਕਾਮ >> ਪੰਜਾਬ >> ਬੀ ਸਮਵਨਸ ਵੀ >> ਯੂਟੀ >> ਲੁਧਿਆਣਾ >> ਵਪਾਰ >> ਵੀ >> ਵੀ ਦੇ ਨਵੇਂ ਕੈਂਪੇਨ ‘ਬੀ ਸਮਵਨਸ ਵੀ’ ਨੇ ਹਰ ਘੰਟੇ 100 ਟਾਵਰ ਲਗਾਉਣ ਦੀ ਮੌਜੂਦਗੀ ’ਤੇ ਚਾਨਣਾ ਪਾਇਆ

ਵੀ

ਚੰਡੀਗੜ੍ਹ/ਲੁਧਿਆਣਾ, 27 ਨਵੰਬਰ 2024 (ਭਗਵਿੰਦਰ ਪਾਲ ਸਿੰਘ)
: ਮਸ਼ਹੂਰ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੀ ਨਵੀਂ ਮੁਹਿੰਮ ‘ਬੀ ਸਮਵਨਸ ਵੀ’ ਬਣੋ ਕਿਸੇ ਦੇ ਅਸੀਂ’ ਦੇ ਤਹਿਤ ਹਾਸਿਲ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਐਲਾਨ ਕੀਤਾ ਹੈ, ਕਿ ਕੰਪਨੀ ਨੇ ਦੇਸ਼ ਭਰ ਵਿੱਚ ਆਪਣੇ ਨੈੱਟਵਰਕ ਵਿਸਥਾਰ ਦੇ ਤਹਿਤ ‘ਹਰ ਘੰਟੇ 100 ਟਾਵਰਸ’ ਦਾ ਅਭਿਲਾਸ਼ੀ ਟੀਚਾ ਹਾਸਿਲ ਕਰ ਲਿਆ ਹੈ।

ਇਸੇ ਸਾਲ ਸਫਲ ਐੱਫ.ਪੀ.ਓ ਤੋਂ ਬਾਅਦ ਕੰਪਨੀ ਨੇ ਤੇਜ਼ੀ ਨਾਲ ਨੈੱਟਵਰਕ ਦਾ ਵਿਸਥਾਰ ਅਤੇ ਨਵੇਂ ਇੰਫ੍ਰਾਸਟਰਕਚਰ ਨੂੰ ਰੋਲ ਆਉਟ ਕਰਦੇ ਹੋਏ ਆਪਣੇ ਨੈੱਟਵਰਕ ਵਿੱਚ ਹਰ ਘੰਟੇ 100 ਟਾਵਰਜ਼ ਸ਼ਾਮਿਲ ਕਰਨ ਦੀ ਸ਼ਾਨਦਾਰ ਪ੍ਰਾਪਤੀ ਹਾਸਿਲ ਕਰ ਲਈ ਹੈ।

ਵੀ ਦਾ ਕੈਂਪੇਨ ‘ਬੀ ਸਮਵਨਸ ਵੀ’ ਸਾਰਿਆਂ ਨੂੰ ਇੱਕ ਦੂਜੇ ਨਾਲ ਜੋੜਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਦੀ ਮਦਦ ਦੇ ਲਈ ਹੱਥ ਵਧਾਉਣ ਦੇ ਮਹੱਤਵ ’ਤੇ ਜ਼ੋਰ ਦਿੰਦਾ ਹੈ, ਇਹ ਕੈਂਪੇਨ ਸੰਦੇਸ਼ ਦਿੱਤਾ ਹੈ, ਕਿ ਜਦੋਂ ਵੀ ਹੋ ਸਕੇ ‘ਕਿਸੇ ਦੇ ਅਸੀਂ ਬਣੋਂ।’ ਹਰ ਘੰਟੇ 100 ਟਾਵਰਜ਼ ਸ਼ਾਮਿਲ ਕਰਨ ਨੂੰ ਸਮੱਰਥ ਬਣਾ ਕੇ ਕੈਂਪੇਨ ਦੀ ਇਹ ਫਿਲਮ ਕਿਸੇ ਵੀ ਥਾਂ ਤੋਂ ਹਰ ਕਿਸੇ ਲਈ ਮਜ਼ਬੂਤ ਅਤੇ ਹਾਈ-ਸਪੀਡ ਕੁਨੈਕਟਿਵੀਟੀ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਵੀ ਦੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ।

ਇਸ ਕੈਂਪੇਨ ਦੇ ਤਹਿਤ ਦੋ ਕਹਾਣੀਆਂ (ਟੀਵੀਸੀ) ਦਰਸ਼ਕਾਂ ਨੂੰ ਸੰਦੇਸ਼ ਦਿੰਦੀਆਂ ਹਨ। ਰੀਮੋਟ ਸੈਟਿੰਗ ਵਿੱਚ ਫਿਲਮਾਈ ਗਈਆਂ ਦੋਵੇਂ ਫਿਲਮਾਂ ਵੱਖ-ਵੱਖ ਸਥਿਤੀਆਂ ਇੱਥੋਂ ਤੱਕ ਕਿ ਚੁਣੌਤੀਪੂਰਣ ਖੇਤਰਾਂ ਵਿੱਚ ਵੀ ਵੀ ਦੇ ਵਿਸਥਾਰਿਤ ਨੈੱਟਵਰਕ ਦੀ ਸਮੱਰਥਾ ਨੂੰ ਦਰਸ਼ਾਉਂਦੀਆਂ ਹਨ। ਇਹ ਦਿ੍ਰਸ਼ ਉਨ੍ਹਾਂ ਦੂਰ-ਦੁਰਾਢੇ ਦੀਆਂ ਉਨ੍ਹਾਂ ਲੋਕੇਸ਼ਨਾਂ ਨੂੰ ਦਰਸ਼ਾਉਂਦੇ ਹਨ ਜਿੱਥੇ ਆਮ ਤੌਰ ’ਤੇ ਨੈੱਟਵਰਕ ਪਹੁੰਚਯੋਗ ਨਹੀਂ ਹੁੰਦਾ ਹੈ, ਪਹਾੜੀ ਇਲਾਕਿਆਂ ਜਾਂ ਅੰਡਰ ਗ੍ਰਾਉਂਡ ਮੈਟ੍ਰੋ। ਇਹ ਕੈਂਪੇਨ ਕਿਸੇ ਵੀ ਭੁਗੌਲਿਕ ਸਥਿਤੀ ’ਤੇ ਸਹਿਜ ਕੁਨੈਕਟਿਵਿਟੀ ਅਤੇ ਸਾਂਝੇ ਅਨੁਭਵਾਂ ਨੂੰ ਪਹੁੰਚਯੋਗ ਬਣਾਉਣ ਦੀ ਵੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਕੈਂਪੇਨ ਬਾਰੇ ਗੱਲ ਕਰਦੇ ਹੋਏ ਅਵਨੀਸ਼ ਖੋਸਲਾ, ਸੀ.ਐੱਮ.ਓ, ਵੀ ਨੇ ਕਿਹਾ ਕਿ ‘‘ਬੀ ਸਮਵਨਸ ਵੀ’ ਸਾਨੂੰ ਕੁਨੈਕਸ਼ਨ ਦੀ ਸਮਰੱਥਾ ਯਾਦ ਦਿਵਾਉਂਦਾ ਹੈ। ਹਰ ਘੰਟੇ 100 ਟਾਵਰ ਲਗਾਉਣਾ ਮਜ਼ਬੂਤ ਕਨੈਕਿਟਵਿਟੀ ਉਪਲਬੱਧ ਕਰਵਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕ ਇੱਕੇ ਦੂਜੇ ਨਾਲ ਜੁੜੇ ਰਹਿਣ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਆਪਣੇ ਅਜ਼ੀਜ਼ਾਂ ਨਾਲ ਨਿਭਾਉਂਦੇ ਹੋਏ ਲੰਬੀ ਦੂਰੀ ਤੈਅ ਕਰਨ।’’

ਕੈਂਪੇਨ ’ਤੇ ਗੱਲ ਕਰਦੇ ਹੋਏ ਰੋਹਿਤ ਦੂਬੇ, ਈ.ਸੀ.ਡੀ, ਓਗਿਲਵੀ ਨੇ ਕਿਹਾ ‘‘ਬੀ ਸਮਵਨਸ ਵੀ ਫ੍ਰਾਮ ਵੇਅਰਏਵਰ ਯੂ ਮੇ ਬੀ ਯਾਨਿ ਤੁਸੀਂ ਚਾਹੇ ਕੀਤੇ ਵੀ ਹੋਵੋ ਬਣੋ, ਕਿਸੇ ਦੀ ਅਸੀਂ’ ਦੇ ਦੁਆਰਾ ਅਸੀਂ ਲੋਕਾਂ ਦੇ ਦਿਲਾਂ-ਦਿਮਾਗ ਵਿਚਕਾਰ ਤਾਲਮੇਲ ਬਣਾਉਣਾ ਚਾਹੁੰਦੇ ਹਾਂ। ਹਰ ਘੰਟੇ 100 ਟਾਵਰ ਲਗਾਉਣ ਦਾ ਵਾਅਦਾ ਬ੍ਰਾਂਡ ਦੇ ਦਿ੍ਰਸ਼ਟੀਕੋਣ ਨੂੰ ਦਰਸ਼ਾਉਂਦਾ ਹੈ। ਇੱਕ ਦੂਰਸੰਚਾਰ ਨੈੱਟਵਰਕ ਦੇ ਲਈ ਸਭ ਤੋਂ ਮੁਸ਼ਕਿਲ ਅਤੇ ਚੁਣੌਤੀਪੂਰਣ ਖੇਤਰਾਂ ਵਿੱਚ ਦਿਲ ਨੂੰ ਛੂਹਣ ਵਾਲੇ ਪਲਾਂ ਨੂੰ ਕੈਦ ਕਰਨਾ ਕੁਨੈਕਟਿਵਿਟੀ ਲਈ ਵੀ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸਾਨੂੰ ਉਮੀਦ ਹੈ ਕਿ ਸਾਡੇ ਇਹ ਯਤਨ ਗਾਹਕਾਂ ਲਈ ਨੈੱਟਵਰਕ ਦੇ ਅਨੁਭਵ ਨੂੰ ਵਧੀਆ ਬਣਾ ਕੇ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲੈ ਕੇ ਆਉਣਗੇ।’’ ਇਹ ਕੈਂਪੇਨ 22 ਨਵੰਬਰ ਤੋਂ ਬਾਰਡਰ ਗਾਵਸਕਰ ਟਰੌਫੀ ਦੇ ਨਾਲ ਵੱਖ-ਵੱਖ ਮਾਧਿਅਮਾਂ ਜਿਵੇਂ ਟੀਵੀ ਡਿਜੀਟਲ ਆਦਿ ’ਤੇ ਲਾਈਵ ਹੋ ਚੁੱਕਿਆ ਹੈ।”

ਟੀਵੀ ਵਪਾਰਕ ’ਤੇ ਇੱਕ ਨਜ਼ਰ
ਟੀਵੀਸੀ 1: ਮੈਟ੍ਰੋ ਤੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ-ਅੰਡਰਗਰਾਉਂਡ ਮੈਟ੍ਰੋ ਤੋਂ ਇੱਕ ਕੁੜੀ ਵੀਡੀਓ ਕਾਲ ਦੁਆਰਾ ਆਪਣੀ ਭੈਣ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੀ ਹੈ। ਉਦੋਂ ਹੀ ਉਸਦੇ ਨਾਲ ਯਾਤਰੀ ਵੀ ਇਸ ਕਾਲ ਦੁਆਰਾ ਸ਼ੁਭਕਾਮਨਾਵਾਂ ਦੇਣ ਲੱਗਦੇ ਹਨ। ਇਹ ਦਿ੍ਰਸ਼ ਚੁਣੌਤੀਪੂਰਣ ਖੇਤਰਾਂ ਵਿੱਚ ਕੁਲੈਕਿਟਵਿਟੀ ਬਣਾਈ ਰੱਖਣ ਦੀ ਵੀ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।
ਟੀਵੀਸੀ ਦਾ ਲਿੰਕ: https://youtu.be/4Scx7F1I11g?si=LKbNec-dQa5bXN7n

ਇਹ ਕੈਂਪੇਨ ਵੀ ਦੇ ਇਸ ਸੰਕਲਪ ਨੂੰ ਦਰਸ਼ਾਉਂਦਾ ਹੈ ਕਿ ਇੱਕ ਟੈਲੀਕਾਮ ਨੈੱਟਵਰਕ ਨੂੰ ਲੋਕਾਂ ਦੇ ਕਲਿਆਣ, ਕੁਨੈਕਸ਼ਨ ਨੂੰ ਬਣਾਈ ਰੱਖਣ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ ਖਾਸ ਤੌਰ ’ਤੇ ਅੱਜ ਦੀ ਦੁਨੀਆਂ ਵਿੱਚ ਜਿੱਥੇ ਡਿਜੀਟਲ ਇੰਟਰੈਕਸ਼ਨ ਦੇ ਚੱਲਦੇ ਆਪਸੀ ਜੁੜਾਵ ਘੱਟ ਹੋ ਰਿਹਾ ਹੈ।
Next
This is the most recent post.
Previous
Older Post
 
Top