ਚੰਡੀਗੜ੍ਹ/ਲੁਧਿਆਣਾ, 04 ਦਸੰਬਰ 2024 (ਭਗਵਿੰਦਰ ਪਾਲ ਸਿੰਘ): ਮਸ਼ਹੂਰ ਦੂਰ-ਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੇ ਗਾਹਕਾਂ ਨੂੰ ਸਪੈਮ ਨਾਲ ਸੁਰੱਖਿਅਤ ਰੱਖਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਐਲਾਨ ਕੀਤਾ ਹੈ। ਅੱਜ ਤੋਂ ਕੰਪਨੀ ਏ.ਆਈ ਅਤੇ ਐੱਮ.ਐੱਲ ਦੁਆਰਾ ਪਾਵਰਡ ਸਪੈਮ ਮੈਨੇਜਮੈਂਟ ਹੱਲ ਲਿਆ ਰਹੀ ਹੈ। ਇਹ ਨਵਾਂ ਹੱਲ ਮਸ਼ੀਨ ਅਧਾਰਿਤ ਆਟੋਮੇਟੇਡ ਹੱਲ ਦੁਆਰਾ ਸੰਭਾਵੀ ਸਪੈਮ ਮੈਸੇਜ਼ੇਜ ਨੂੰ ਪਹਿਚਾਣ ਲੈਂਦਾ ਹੈ ਜਿਸ ਨਾਲ ਵੀ ਦੇ ਯੂਜ਼ਰ ਮੋਬਾਈਲ ਦਾ ਸੁਰੱਖਿਅਤ ਅਤੇ ਸਹਿਜ ਅਨੁਭਵ ਪਾ ਸਕਦੇ ਹਨ। ਸ਼ੁਰੂਆਤੀ ਟੈਸਟਿੰਗ ਪੜਾਅ ਦੇ ਬਾਅਦ ਤੋਂ ਇਹ ਹੱਲ 24 ਮਿਲੀਅਨ ਤੋਂ ਜ਼ਿਆਦਾ ਸਪੈਮ ਮੈਸੇਜੇਜ਼ ਨੂੰ ਪਹਿਚਾਣ ਚੁੱਕਿਆ ਹੈ।
ਸਪੈਮ ਮੈਸੇਜੇਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਅਕਸਰ ਇਨ੍ਹਾਂ ਦੁਆਰਾ ਗਾਹਕਾਂ ਦੇ ਨਾਲ ਧੋਖਾਧੜੀ ਵੀ ਹੁੰਦੀ ਹੈ। ਵੀ ਦੇ ਸਪੈਮ ਐੱਸ.ਐੱਮ.ਐੱਸ ਹੱਲ ਰੀਅਲ ਟਾਈਮ ਵਿੱਚ ਇਸ ਤਰ੍ਹਾਂ ਦੇ ਹਾਨੀਕਾਰਕ ਮੈਸੇਜੇਜ਼ ਨੂੰ ਪਹਿਚਾਣ ਕੇ ਇਨ੍ਹਾਂ ਪ੍ਰਬੰਧਨ ਕਰਦੇ ਹਨ ਅਤੇ ਗਾਹਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।
ਇਸ ਮੌਕੇ ’ਤੇ ਜਗਬੀਰ ਸਿੰਘ ਸੀ.ਟੀ.ਓ ਵੋਡਾਫੋਨ ਆਈਡੀਆ ਲਿਮਿਟੇਡ ਨੇ ਕਿਹਾ, ‘‘ਅੱਜ ਦੇ ਦੌਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਗਾਹਕ ਡਿਜੀਟਲ ਕਮਿਊਨਿਕੇਸ਼ਨ ਨੂੰ ਅਪਣਾ ਰਹੇ ਹਨ, ਅਜਿਹੇ ਵਿੱਚ ਸਪੈਮ ਮੈਸੇਜੇਜ਼ ਅਤੇ ਇਨ੍ਹਾਂ ਦੁਆਰਾ ਧੋਖਾਧੜੀ ਦੇ ਮਾਮਲੇ ਵੀ ਵਧ ਰਹੇ ਹਨ। ਅਸੀਂ ਗਾਹਕਾਂ ਦੀਆਂ ਇਹੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਏ.ਆਈ-ਪਾਵਰਡ ਸਪੈਮ ਡਿਟੇਕਸ਼ਨ ਤਕਨਾਲੋਜੀ ਲੈ ਕੇ ਆਏ ਹਨ ਜੋ ਗਾਹਕਾਂ ਨੂੰ ਰੀਅਲ ਟਾਈਮ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ। ਵੀ ਇਨ੍ਹਾਂ ਖਤਰਿਆਂ ਤੋਂ ਗਾਹਕਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਕੇ ਉਨ੍ਹਾਂ ਦੇ ਮੋਬਾਈਲ ਦੇ ਅਨੁਭਵ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਨ।’’
ਗਾਹਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਵਧੀਆ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਨਾਲ ਵੀ ਵਾਈਸ ਕਾਲਸ ਸਮੇਤ ਸਪੈਮ ’ਤੇ ਅੰਕੁਸ਼ ਲਗਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂਕਿ ਗਾਹਕ ਇਸ ਤਰ੍ਹਾਂ ਦੇ ਅਨਚਾਹੇ ਕਾਲਸ ਤੋਂ ਸੁਰੱਖਿਅਤ ਰਹਿ ਸਕਣ। ਇਸਤੋਂ ਇਲਾਵਾ ਸਪੈਮ ਦੀ ਸ਼ਿਕਾਇਤ ਦਰਜ ਕਰਨ ਲਈ ਕਈ ਮੌਜੂਦਾ ਹੱਲਾਂ ਅਤੇ ਪ੍ਰਕਿਰਿਆਵਾਂ ਦਾ ਉਪਯੋਗ ਤੋਂ ਕੀਤਾ ਜਾਂਦਾ ਹੈ ਜੋ ਮੋਬਾਈਲ-ਐਪ ਯੂ.ਆਰ.ਐੱਲ ਨੂੰ ਸਹਿਜ ਬਣਾਉਂਦੇ ਹਨ ਸਪੈਮ ਕੰਟੈਂਟ, ਸੈਂਡਰ ਦੇ ਨੰਬਰ, ਡੇਟ ਆਦਿ ਨੂੰ ਆਟੋਮੈਟਿਕ ਤਰੀਕੇ ਨਾਲ ਪਿੱਕ ਕਰਦੇ ਹਨ ਅਤੇ ਬ੍ਰਾਂਡ ਮੈਸੇਜ ਵਿੱਚ ਯੂ.ਆਰ.ਐੱਲ ਨੂੰ ਵਾਈਟਸਿਸਟ ਕਰਦੇ ਹਨ। ਵੀ ਯੁ.ਸੀ.ਸੀ (ਅਨਚਾਹੇ ਕਮਰਸ਼ੀਅਲ ਕਮਿਊਨਿਕੇਸ਼ਨ) ਦੇ ਨਾਲ ਗਾਹਕਾਂ ਦੇ ਫੀਡਬੈਕ ਅਤੇ ਸ਼ਿਕਾਇਤਾਂ ਦਾ ਇਸਤੇਮਾਲ ਕਰਕੇ ਬਲਕ ਕਾਲ ਪੈਟਰਨ ਨੂੰ ਪਹਿਚਾਣਦੇ ਹਨ (ਜਿਵੇਂ ਇੱਕ ਹੀ ਨੰਬਰ ਨਾਲ ਕਈ ਵੱਖ-ਵੱਖ ਨੰਬਰਾਂ ’ਤੇ ਕਾਲ ਕੀਤਾ ਜਾਣਾ) ਅਤੇ ਅੱਗੇ ਗਾਹਕਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਇਨ੍ਹਾਂ ਦੇ ਇਸਤੇਮਾਲ ਨੂੰ ਸੀਮਿਤ ਕਰਦੇ ਹਨ।"
ਗਾਹਕਾਂ ਦੇ ਲਈ ਜਾਗਰੂਕਤਾ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਨਿਯਮਿਤ ਰੂਪ ਨਾਲ ਜਾਗਰੂਕਤਾ ਮੁਹਿੰਮ ਵੀ ਚਲਾਉਂਦਾ ਹੈ ਤਾਂਕਿ ਗਾਹਕ ਫਿਸ਼ਿੰਗ ਅਟੈਮਪ ਨੂੰ ਪਹਿਚਾਣ ਸਕਣਨ ਸਪੈਮ ਨੂੰ ਰਿਪੋਰਟ ਕਰ ਸਕਣ ਅਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਸਾਵਧਾਨ ਰਹਿ ਸਕਣ।
ਵੀ ਦਾ ਐੱਸ.ਐੱਮ.ਐੱਸ ਸਪੈਮ ਹੱਲ ਕਿਵੇਂ ਕੰਮ ਕਰਦਾ ਹੈ:
- ਰੀਅਲ ਟਾਈਮ ਐਨਾਲਿਸਿਸ: ਇਹ ਸਿਸਟਮ ਏ.ਆਈ ਐਲਗੋਰਿਦਮ ਦੁਆਰਾ ਇਨਕਮਿੰਗ ਮੈਸੇਜੇਜ਼ ਨੂੰ ਐਨਾਲਾਈਜ਼ ਕਰਦਾ ਹੈ ਅਤੇ ਇਸ ਤਰ੍ਹਾਂ ਸੰਭਾਵੀ ਖਤਰੇ, ਧੋਖਾਧੜੀ ਵਾਲੇ ਲਿੰਕ, ਅਣਅਧਿਕਾਰਤ ਪ੍ਰੋਮੋਸ਼ੰਸ, ਥੇਫਟ ਅਟੇਮਪਟ ਆਦਿ ਨੂੰ ਪਹਿਚਾਣ ਲੈਂਦਾ ਹੈ। ਇਸ ਨਾਲ ਰੀਅਲ ਟਾਈਮ ਮਾਨਿਟਰਿੰਗ ਦੁਆਰਾ ਸ਼ੱਕੀ ਗਤੀਵਿਧੀ ’ਤੇ ਤੁਰੰਤ ਐਕਸ਼ਨ ਲਿਆ ਜਾ ਸਕਦਾ ਹੈ।
- ਪੈਟਰਨ ਦੀ ਪਹਿਚਾਣ: ਮਸ਼ੀਨ ਲਰਨਿੰਗ ਐਲਗੋਰਿਦਮ ਦੁਆਰਾ ਸਿਸਟਮ ਇਨਕਮਿੰਗ ਡੇਟਾ ਪੈਟਰਨ ਜਿਵੇਂ ਫਿਸ਼ਿੰਗ ਲਿੰਕ, ਸਪੈਮ ਮੈਸੇਜ ਵਿੱਚ ਇਸਤੇਮਾਲ ਹੋਣ ਵਾਲੇ ਅਸਾਧਾਰਣ ਸੈਂਡਰ ਡੀਟੇਲਸ ਨੂੰ ਪਹਿਚਾਣ ਲੈਂਦਾ ਹੈ, ਇਸ ਤਰ੍ਹਾਂ ਸਮੇਂ ਦੇ ਨਾਲ ਇਸਦੀ ਡਿਟੇਕਸ਼ਨ ਸਮਰੱਥਾ ਵਧਦੀ ਚਲੀ ਜਾਂਦੀ ਹੈ।
- ਸਪੈਮ ਟੈਮਿੰਗ: ਸਪੈਮ ਦੇ ਰੂਪ ਵਿੱਚ ਪਹਿਚਾਣੇ ਗਏ ਮੈਸੇਜ ਨੂੰ ‘ਸਸਪੈਕਟੇਡ ਸਪੱਸ’ ਦਾ ਟੈਗ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਯੂਜ਼ਰ ਨੂੰ ਚੇਤਾਵਨੀ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾਲ ਸੋਚ-ਸਮਝ ਕੇ ਕਮਿਊਨਿਕੇਸ਼ਨ ਦਾ ਫੈਸਲਾ ਲੈ ਸਕਦੇ ਹਨ। ਇਸ ਤਰ੍ਹਾਂ ਦੇ ਦਿ੍ਰਸ਼ਟੀਕੋਣ ਨਾਲ ਉਨ੍ਹਾਂ ਦੀ ਸੁਰੱਖਿਆ ਵਧਦੀ ਹੈ ਅਤੇ ਉਹ ਅਨਚਾਹੇ ਮੈਸੇਜੇਜ਼ ਜਾਂ ਕਾਲਸ ਤੋਂ ਬਚ ਕੇ ਆਪਣੇ ਸਮੇਂ ਦੀ ਵਧੀਆ ਵਰਤੋਂ ਕਰ ਪਾਉਂਦੇ ਹਨ।
- ਲਗਾਤਾਰ ਸੁਧਾਰ: ਮਸ਼ੀਨ ਲਰਨਿੰਗ ਦੁਆਰਾ ਇਹ ਨਵੇਂ ਸਪੈਮ ਰੁਝਾਨਾਂ ਨੂੰ ਪਹਿਚਾਨਣ ਵਿੱਚ ਲਗਾਤਾਰ ਸੁਧਾਰ ਕਰਦਾ ਹੈ, ਜਿਸ ਨਾਲ ਸਟੀਕਤਾ ਅਤੇ ਪ੍ਰਭਾਵਿਤਾ ਵਧਦੀ ਹੈ। ਇਸ ਤਰ੍ਹਾਂ ਇਹ ਨਵੇਂ ਪ੍ਰਕਾਰ ਦੇ ਸਪੈਮ ਦੇ ਅਨੁਸਾਰ ਢਲਦਾ ਚਲਿਆ ਜਾਂਦਾ ਹੈ ਅਤੇ ਯੂਜ਼ਰ ਨੂੰ ਨਵੇਂ ਖਤਰਿਆਂ ਤੋਂ ਸੁਰੱਖਿਅਤ ਰੱਖਦਾ ਹੈ।
ਗਾਹਕਾਂ ਲਈ ਫਾਇਦੇ:
- ਵਧੀਆ ਸੁਰੱਖਿਆ: ਸੰਭਾਵੀ ਹਾਨੀਕਾਰਕ ਸਪੈਮ ਨੂੰ ਚਿੰਨ੍ਹਿਤ ਕਰਕੇ ਇਹ ਸਰਵਿਸ ਗਾਹਕਾਂ ਨੂੰ ਸ਼ੱਕੀ ਸਪੈਮ ਮੈਸੇਜ ਤੋਂ ਸੁਰੱਖਿਅਤ ਰੱਖਦੀ ਹੈ, ਇਸ ਤਰ੍ਹਾਂ ਨਾਲ ਫਿਸ਼ਿੰਗ ਜਾਂ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
- ਆਸਾਨ ਇੰਟੀਗ੍ਰੇਸ਼ਨ: ਇਹ ਸਰਵਿਸ ਆਟੋਮੈਟਿਕ ਹੈ, ਅਤੇ ਇਸ ਵਿੱਚ ਗਾਹਕ ਨੂੰ ਕਿਸੇ ਤਰ੍ਹਾਂ ਦੇ ਸੈੱਟਅਪ, ਐਪ ਇੰਸਟਾਲੇਸ਼ਨ ਜਾਂ ਭੁਗਤਾਨ ਦੀ ਜ਼ਰੂਰਤ ਨਹੀਂ ਹੁੰਦੀ।