ਲੁਧਿਆਣਾ, 02 ਦਸੰਬਰ, 2024 (ਭਗਵਿੰਦਰ ਪਾਲ ਸਿੰਘ): ਭਾਰਤ ਵਿੱਚ ਨਿੱਜੀ ਖੇਤਰ ਦਾ ਛੇਵਾਂ ਸਭ ਤੋਂ ਵੱਡਾ ਬੈਂਕ ਅਤੇ ਐੱਮ.ਐੱਸ.ਐੱਮ.ਈ ਬੈਂਕਿੰਗ ਵਿੱਚ ਮੋਹਰੀ ਯਸ ਬੈਂਕ ਉੱਤਰ ਦੇ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ (ਐਮ.ਐੱਸ.ਐੱਮ.ਈ) ਖੇਤਰ ਵਿੱਚ ਵਿਕਾਸ ਦੇ ਨਾਲ-ਨਾਲ ਇਨੋਵੇਸ਼ਨ ਨੂੰ ਉਤਸਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਖੇਤਰ ਦੇ ਐੱਮ.ਐੱਸ.ਐੱਮ.ਈ ਵਿਸ਼ੇਸ਼ ਤੌਰ ’ਤੇ ਉੱਤਰ ਪ੍ਰਦੇਸ਼, ਦਿੱਲੀ-ਐੱਨ.ਸੀ.ਆਰ, ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਭਾਰਤ ਦੇ 5 ਟਿ੍ਰਲੀਅਨ ਡਾਲਰ ਦੀ ਆਰਥਿਕਤਾ ਦੇ ਉਦੇਸ਼ ਨੂੰ ਹਾਸਿਲ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਕਰ ਰਹੇ ਹਨ। ਉਨ੍ਹਾਂ ਦਾ ਇਹ ਯੋਗਦਾਨ ਰਾਸ਼ਟਰੀ ਜੀ.ਡੀ.ਪੀ. ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰਦੇ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ 75 ਜਿਲਿਆਂ ਵਿੱਚ 96 ਲੱਖ ਐੱਮ.ਐੱਸ.ਐੱਮ.ਈ ਹਨ, ਜਦਿਕ ਦਿੱਲੀ-ਐਨ.ਸੀ.ਆਰ ਨਿਰਮਾਣ ਤੋਂ ਲੈ ਕੇ ਸੇਵਾਵਾਂ ਤੱਕ ਦੇ ਵਿਭਿੰਨ ਕਾਰੋਬਾਰਾਂ ਦੇ ਲਈ ਇੱਕ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ। ਖਾਸ ਤੌਰ ’ਤੇ, ਉੱਤਰ ਭਾਰਤ ਵਿੱਚ ਐੱਮ.ਐੱਸ.ਐੱਮ.ਈ ਖੇਤਰ ਦੇ 2030 ਤੱਕ 9 ਪ੍ਰਤੀਸ਼ਤ ਤੋਂ ਜ਼ਿਆਦਾ ਸੀ.ਏ.ਜੀ.ਆਰ ਤੋਂ ਵਧਣ ਦਾ ਅਨੁਮਾਨ ਹੈ, ਜੋ ਇਸਦੀਆਂ ਉਪਾਰ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਾ ਹੈ।
ਬੈਂਕ ਨੇ ਐੱਮ.ਐੱਸ.ਐੱਮ.ਈ. ਤਰੱਕੀ ਵਿੱਚ ਸਾਲ-ਦਰ-ਸਾਲ 25.8% ਵਾਧਾ ਵੀ ਦਰਜ ਕੀਤਾ, ਜਿਸ ਵਿੱਚ ਇੱਕ ਮਹੱਤਵਪੂਰਨ ਹਿੱਸਾ (36%) ਉੱਤਰ ਭਾਰਤ ਤੋਂ ਆਇਆ, ਜੋ ਸਥਾਨਕ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੀ ਇਸਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਬੈਂਕ ਨੇ ਆਪਣੀ ਲੋਨ ਬੁੱਕ ਵਿੱਚ ਰਿਟੇਲ ਅਤੇ ਐੱਸ.ਐੱਮ.ਈ ਐਡਵਾਂਸ ਦਾ 59 ਫੀਸਦੀ ਹਿੱਸਾ ਬਣਾਈ ਰੱਖਿਆ ਹੈ, ਜਿਸ ਵਿੱਚ ਸਥਿਰਤਾ ਅਤੇ ਟਿਕਾਊਤਾ ਨੂੰ ਯਕੀਨੀ ਬਣਾਉਣ ਦੇ ਲਈ ਐੱਸ.ਐੱਮ.ਈ ਪੋਰਟਫੋਲੀਓ ਦਾ 86% ਹਿੱਸਾ ਕੋਲੈਟਰਲ-ਬੈਕਡ ਹੈ। ਇਸਤੋਂ ਇਲਾਵਾ, ਸਤੰਬਰ 2024 ਵਿੱਚ ਘੱਟ ਲਾਗਤ ਵਾਲੀਆਂ ਜਮਾਂ ਰਾਸ਼ੀਆਂ ਦੀ ਹਿੱਸੇਦਾਰੀ ਵਧ ਕੇ 32.0 ਫੀਸਦੀ ਹੋ ਗਈ, ਜਿਸ ਨੇ ਬੈਂਕ ਦੀਆਂ ਕੁੱਲ ਜਮਾਂ ਰਾਸ਼ੀਆਂ ਵਿੱਚ ਯੋਗਦਾਨ ਦਿੱਤਾ, ਜੋ ਸਾਲ-ਦਰ-ਸਾਲ 18.3 ਪ੍ਰਤੀਸ਼ਤ ਵਧ ਕੇ 2.77 ਟਿ੍ਰਲੀਅਨ ਹੋ ਗਈ।
ਯਸ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਡਾ. ਰਾਜਨ ਪੈਂਟਲ ਨੇ ਕਿਹਾ, ‘‘ਉੱਤਰ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਨੂੰ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਸਮਰੱਥਨ ਦੇਣ ਲਈ ਸਾਡੀ ਵਚਨਬੱਧਤਾ ਅੱਜ ਵੀ ਪਹਿਲਾਂ ਦੀ ਤਰ੍ਹਾਂ ਕਾਇਮ ਹੈ। ਸਾਡੇ ਐੱਮ.ਐੱਸ.ਐੱਮ.ਈ ਲੋਨ ਪੋਰਟਫੋਲੀਓ ਦਾ 36 ਪ੍ਰਤੀਸ਼ਤ ਹਿੱਸਾ ਇਸ ਖੇਤਰ ਤੋਂ ਆਉਂਦਾ ਹੈ ਅਤੇ ਜਮਾਂ ਰਾਸ਼ੀਆਂ ਵਿੱਚ 27.5 ਪ੍ਰਤੀਸ਼ਤ ਦੀ ਮਜ਼ਬੂਤ ਸਲਾਨਾ ਵਾਧੇ ਦੇ ਨਾਲ, ਉੱਤਰ ਭਾਰਤ ਯਸ ਬੈਂਕ ਦੇ ਰਣਨੀਤਿਕ ਵਿਸਥਾਰ ਦਾ ਅਧਾਰ ਬਣਿਆ ਹੋਇਆ ਹੈ। ਅਸੀਂ ਵਿੱਤੀ ਸਾਲ 2025 ਵਿੱਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਅੱਠ ਨਵੀਂਆਂ ਸ਼ਾਖਾਵਾਂ ਖੋਲੀਆਂ ਹਨ ਅਤੇ ਅਗਲੇ 3-5 ਸਾਲਾਂ ਵਿੱਚ ਦੇਸ਼ ਭਰ ਵਿੱਚ 350-400 ਨਵੀਆਂ ਸ਼ਾਖਾਵਾਂ ਖੋਲਣ ਦਾ ਉਦੇਸ਼ ਰੱਖਿਆ ਹੈ। ਅਸੀਂ ਵਿੱਤੀ ਸਾਲ 25 ਦੀ ਪਹਿਲੀ ਛਿਮਾਹੀ ਦੇ ਦੌਰਾਨ ਐੱਮ.ਐੱਸ.ਐੱਮ.ਈ ਕਰਜ਼ਿਆਂ ਦੇ ਪੇਟੇ 5000 ਕਰੋੜ ਰੁਪਏ ਵੰਡੇ, ਜਿਸ ਨਾਲ ਪਹੁੰਚ ਅਤੇ ਵਿਕਾਸ ਨੂੰ ਹੁਲਾਰਾ ਮਿਲਿਆ। ਸਾਡੇ ਸਟਾਰਟ-ਅੱਪ ਅਕਸੈਲੇਰੇਟਰ ਪ੍ਰੋਗਰਾਮ ਵਰਗੀਆਂ ਪਹਿਲਾਂ ਦੁਆਰਾ ਜਿਸਨੇ ਇਸ ਖੇਤਰ ਵਿੱਚ 1200 ਤੋਂ ਜ਼ਿਆਦਾ ਸਟਾਰਟ-ਅੱਪ ਨੂੰ ਮਜ਼ਬੂਤ ਬਣਾਇਆ ਹੈ, ਸਾਡਾ ਉਦੇਸ਼ ਉੱਤਰ ਦੀ ਉੱਦਮਸ਼ੀਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਮਾਵੇਸ਼ੀ ਬੈਂਕਿੰਗ ਦੇ ਸਾਡੇ ਦਿ੍ਰਸ਼ਟੀਕੋਣ ਨੂੰ ਅੱਗੇ ਵਧਾਉਣਾ ਹੈ।”
ਵਿੱਤੀ ਸਾਲ 25 ਦੀ ਪਹਿਲੀ ਛਿਮਾਹੀ ਦੇ ਦੌਰਾਨ, ਬੈਂਕ ਨੇ ਖੇਤਰ ਵਿੱਚ ਐੱਮ.ਐੱਸ.ਐੱਮ.ਈ ਕਰਜ਼ਿਆਂ ਵਿੱਚ 5018 ਕਰੋੜ ਰੁਪਏ ਵੰਡੇ ਅਤੇ ਆਪਣੇ ਸਟਾਰਟ-ਅੱਪ ਐਕਸਲੇਰੇਟਰ ਪ੍ਰੋਗਰਾਮ ਦੁਆਰਾ 1220 ਸਟਾਰਟ-ਅੱਪ ਦਾ ਸਮਰੱਥਨ ਕੀਤਾ, ਜਿਸਦਾ ਪੋਰਟਫੋਲੀਓ ਅਕਾਰ 2500 ਕਰੋੜ ਸੀ। ਉੱਤਰ ਵਿੱਚ ਜਮਾਂ ਰਾਸ਼ੀ ਵਿੱਚ ਸਾਲ-ਦਰ-ਸਾਲ 27.5 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ, ਜੋ ਮਹੱਤਵਪੂਰਨ ਖੇਤਰੀ ਆਰਥਿਕ ਗਤੀਵਿਧੀ ਅਤੇ ਵਿੱਤੀ ਸਮਾਵੇਸ਼ਨ ਨੂੰ ਦਰਸ਼ਾਉਂਦੀ ਹੈ।
ਐੱਮ.ਐੱਸ.ਐੱਮ.ਈ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਯਸ ਬੈਂਕ ਯਸ ਵਪਾਰੀ ਅਤੇ ਯਸ ਪੇ ਨੈਕਸਟ ਜਿਵੇਂ ਕਿ ਅਨੁਰੂਪ ਸਲਿਊਸ਼ੰਸ ਵੀ ਪ੍ਰਦਾਨ ਕਰਦਾ ਹੈ, ਜੋ ਕਾਰੋਬਾਰੀ ਦੇ ਲਈ ਅਸਾਨ ਨਕਦੀ ਪ੍ਰਵਾਹ ਅਤੇ ਭੁਗਤਾਨ ਪ੍ਰਕਿਰਿਆਵਾਂ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਮਹਿਲਾ ਉੱਦਮੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ, ਬੈਂਕ ਨੇ ਹਾਲ ਹੀ ਵਿੱਚ ਫਿੱਕੀ ਦੇ ਨਾਲ ਸਾਂਝੇਦਾਰੀ ਵਿੱਚ ਯਸ ਪਾਵਰ ਅੱਪ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪਹਿਲ ਦੇ ਤਹਿਤ ਐੱਸ.ਐੱਮ.ਈ ਲੋਨ, ਚਾਲੂ ਖਾਤਾ ਲਾਭ ਕ੍ਰੇਡਿਟ ਕਾਰਡ ਲਾਭ ਅਤੇ ਬੀਮਾ ਉਤਪਾਦਾਂ ਸਮੇਤ ਬਹੁਤ ਆਫਰ ਮਿੱਲਦੇ ਹਨ ਅਤੇ ਇਸ ਤਰ੍ਹਾਂ ਸਮਾਵੇਸ਼ਿਤਾ ਨੂੰ ਉਤਸਾਹਿਤ ਕਰਦੇ ਹੋਏ ਕਾਰੋਬਾਰ ਵਿੱਚ ਔਰਤਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।
ਇਸਤੋਂ ਇਲਾਵਾ, ਯਸ ਬੈਂਕ ਉੱਤਰ ਭਾਰਤ ਵਿੱਚ ਖੇਤਰੀ ਵਿਭਿੰਨਤਾ ਨੂੰ ਸਵੀਕਾਰ ਕਰਦਾ ਹੈ। ਉਦਾਹਰਣ ਦੇ ਲਈ, ਉੱਤਰ ਪ੍ਰਦੇਸ਼ ਦੇ ਚਮੜਾ ਅਤੇ ਦਸਤਕਾਰੀ ਖੇਤਰ ਕਸਟਮਾਈਜਡ ਟ੍ਰੇਡ ਫਾਈਨੈਂਸ ਉਤਪਾਦਾਂ ’ਤੇ ਪ੍ਰਫੁੱਲਤ ਹਨ। ਪੰਜਾਬ ਅਤੇ ਹਰਿਆਣਾ ਦੇ ਖੇਤੀ ਕਾਰੋਬਾਰਾਂ ਨੂੰ ਮੌਸਮੀ ਮੰਗ ਅਤੇ ਗਲੋਬਲ ਬਜ਼ਾਰਾਂ ਦੀਆਂ ਗੁੰਝਲਾਂ ਨਾਲ ਨਜਿੱਠਣ ਲਈ ਵਿਸ਼ੇਸ਼ ਜੋਖਿਮ ਪ੍ਰਬੰਧਨ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ।
ਇਨੋਵੇਸ਼ਨ ਡਿਜੀਟਲ ਪਰਿਵਰਤਨ ਅਤੇ ਸਸਟੇਨੇਬਿਲਟੀ ’ਤੇ ਫੋਕਸ ਕਰਨ ਨਾਲ ਯਸ ਬੈਂਕ ਉੱਤਰ ਭਾਰਤ ਦੇ ਐੱਮ.ਐੱਸ.ਐੱਮ.ਈ ਖੇਤਰ ਦੇ ਭਵਿੱਖ ਨੂੰ ਅਕਾਰ ਦੇਣ ਵਿੱਚ ਇੱਕ ਪ੍ਰਮੁੱਖ ਹਿੱਸੇਦਾਰ ਦੇ ਰੂਪ ਵਿੱਚ ਸਥਿਤੀ ਵਿੱਚ ਹੈ। ਜਿਵੇਂ-ਜਿਵੇਂ ਇਸ ਖੇਤਰ ਵਿੱਚ ਐੱਮ.ਐੱਸ.ਐੱਮ.ਈ ਈਕੋ ਸਿਸਟਮ ਵਿਕਸਿਤ ਹੁੰਦਾ ਹੈ, ਯਸ ਬੈਂਕ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ, ਕਾਰੋਬਾਰਾਂ ਨੂੰ ਜ਼ਿੰਮੇਵਾਰੀ ਤੋਂ ਅਤੇ ਸਥਾਈ ਤੌਰ ’ਤੇ ਵਧਣ ਲਈ ਮਜ਼ਬੂਤ ਬਣਾਉਣ ਦੇ ਲਿਹਾਜ ਵਜੋਂ ਨਵੇਂ ਡਿਜੀਟਲ ਹੱਲ ਅਤੇ ਫਾਈਨੈਂਸ ਸੰਬੰਧੀ ਗ੍ਰੀਨ ਪ੍ਰੋਡਕਟਸ ਪੇਸ਼ ਕਰਦਾ ਹੈ।
ਖੇਤਰ ਦੇ ਵਿਲੱਖਣ ਆਰਥਿਕ ਲੈਂਡਸਕੇਪ ਦੀ ਡੁੰਘੀ ਸਮਝ ਦੇ ਨਾਲ, ਯਸ ਬੈਂਕ ਉੱਤਰ ਭਾਰਤ ਦੇ ਐੱਮ.ਐੱਸ.ਐੱਮ.ਈ ਨੂੰ ਰਾਸ਼ਟਰੀ ਅਤੇ ਗਲੋਬਲ ਦੋਵਾਂ ਪੱਧਰਾਂ ’ਤੇ ਜ਼ਿਆਦਾ ਸਫਲਤਾ ਵੱਲ ਲੈ ਜਾਣ ਲਈ ਤਿਆਰ ਹੈ। 15 ਤੋਂ ਜ਼ਿਆਦਾ ਸਾਲਾਂ ਤੋਂ ਸਰਕਾਰੀ ਸੰਸਥਾਵਾਂ ਅਤੇ ਜਨਤਕ ਉਪਕਰਮਾਂ ਨੂੰ ਵਿੱਤੀ ਅਤੇ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਦੇ ਇੱਕ ਮਜ਼ਬੂਤ ਟ੍ਰੈਕ ਰਿਕਾਰਡ ਦੇ ਨਾਲ, ਸਮੂਹ ਦੇਸ਼ ਦੇ ਆਰਥਿਕ ਵਾਧੇ ਵਿੱਚ ਯੋਗਦਾਨ ਦੇਣਾ ਯਾਰੀ ਰੱਖਦਾ ਹੈ। ਜਿਵੇਂ-ਜਿਵੇਂ ਐੱਮ.ਐੱਸ.ਐੱਮ.ਈ ਨਾਲ ਸੰਬੰਧਿਤ ਈਕੋ ਸਿਸਟਮ ਵਿਕਸਿਤ ਹੋ ਰਿਹਾ ਹੈ, ਯਸ ਬੈਂਕ ਉੱਤਰ ਭਾਰਤ ਦੇ ਉਦਮਾਂ ਨੂੰ ਰਾਸ਼ਟਰੀ ਅਤੇ ਗਲੋਬਲ ਦੋਵਾਂ ਪੱਧਰਾਂ ’ਤੇ ਸਫਲਤਾ ਵੱਲ ਲੈ ਕੇ ਜਾਣ ਲਈ ਤਿਆਰ ਹੈ, ਅਤੇ ਆਰਥਿਕ ਵਿਕਾਸ ਅਤੇ ਸਮਾਵੇਸ਼ਿਤਾ ਨੂੰ ਉਤਸਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰ ਰਿਹਾ ਹੈ।