ਲੁਧਿਆਣਾ, 01 ਫਰਵਰੀ, 2025 (ਭਗਵਿੰਦਰ ਪਾਲ ਸਿੰਘ): ਅਜੌਕੇ ਦੌਰ ਵਿਚ ਸਾਰੇ ਓਟੀਟੀ ਪਲੇਟਫਾਰਮਾਂ 'ਤੇ ਆਪਣੇ ਮਨਪਸੰਦ ਕੰਟੇਂਟ ਦਾ ਆਨੰਦ ਲੈਣਾ ਚਾਹੁੰਦੇ ਹਨ। ਭਾਵੇਂ ਇਹ ਮੋਬਾਈਲ ਹੋਵੇ ਲੈਪਟਾਪ ਜਾਂ ਟੈਬਲੇਟ ਸਕ੍ਰੀਨਾਂ, ਜਾਂ ਟੀਵੀ, ਸਟ੍ਰੀਮਿੰਗ ਪਲੇਟਫਾਰਮਸ ਨੇ ਕੰਟੇਂਟ ਦੀ ਵਰਤੋਂ ਦਾ ਤਰੀਕਾ ਪੂਰੀ ਤਰਾਂ ਬਦਲ ਦਿੱਤਾ ਹੈ। ਅਸੀਂ ਕਈ ਪਲੇਟਫਾਰਮਾਂ 'ਤੇ ਸਰਫ਼ਿੰਗ ਕਰਦੇ ਹਾਂ ਅਤੇ ਉਹਨਾਂ ਵਿਚੋਂ ਆਪਣੇ ਮਨਪਸੰਦ ਕੰਟੇਂਟ ਦਾ ਆਨੰਦ ਮਾਣਦੇ ਹਾਂ। ਹਾਲਾਂਕਿ, ਮਲਟੀਪਲ ਸਟ੍ਰੀਮਿੰਗ ਐਪਸ ਦੀ ਸਬਸਕ੍ਰਿਪਸ਼ਨ ਲੈਣ ਲਈ ਕਾਫੀ ਪੈਸੇ ਖਰਚਣੇ ਪੈਂਦੇ ਹਨ।
ਜੇਕਰ ਤੁਹਾਨੂੰ ਸਿਰਫ਼ ਇੱਕ ਸਬਸਕ੍ਰਿਪਸ਼ਨ ਦੇ ਨਾਲ 17 ਓਟੀਟੀ ਪਲੇਟਫਾਰਮਾਂ ਤੋਂ ਕੰਟੇਂਟ ਦਾ ਆਨੰਦ ਲੈਣ ਮੌਕਾ ਮਿਲੇ ਤਾਂ ਯਕੀਨਣ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਲਾਗਤ-ਪ੍ਰਭਾਵਸ਼ਾਲੀ ਆਫਰ ਹੋਵੇਗਾ ? ਵੀ ਮੂਵੀਜ਼ ਐਂਡ ਟੀਵੀ ਨੇ ਇਸ ਨੂੰ ਸੰਭਵ ਬਣਾ ਦਿੱਤਾ ਹੈ, ਇਹ ਨਾ ਸਿਰਫ਼ ਸੁਵਿਧਾਜਨਕ ਹੈ, ਸਗੋਂ ਤੁਹਾਡੇ ਪੈਸੇ ਦੀ ਬਚਤ ਵੀ ਕਰਦਾ ਹੈ।
ਆਓ ਜਾਣਦੇ ਹਾਂ ਕਿ ਤੁਸੀਂ ਕਿਵੇਂ ਆਪਣੇ ਪੈਸੇ ਬਚਾ ਸਕਦੇ ਹੋ ਅਤੇ ਓਟੀਟੀ ਮਨੋਰੰਜਨ ਦੀ ਦੁਨੀਆ ਦਾ ਆਨੰਦ ਲੈ ਸਕਦੇ ਹੋ।
ਇੱਕ ਸਬਸਕ੍ਰਿਪਸ਼ਨ , 17 ਓਟੀਟੀ ਪਲੇਟਫਾਰਮਜ
ਵੀ ਮੂਵੀਜ਼ ਐਂਡ ਟੀਵੀ ਇੱਕ ਆਲ ਇਨ ਵਨ ਓਟੀਟੀ ਐਪ ਹੈ ਜੋ ਤੁਹਾਨੂੰ ਇੱਕ ਸਬਸਕ੍ਰਿਪਸ਼ਨ ਨਾਲ 17 ਪ੍ਰਸਿੱਧ ਓਟੀਟੀ ਪਲੇਟਫਾਰਮਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਡਿਜ਼ਨੀ ਪਲਸ ਹੋਟਸਟਾਰ , ਤੋਂ ਲੈ ਕੇ ਸੋਨੀ ਲਿਵ , ਜ਼ੀ 5, ਅਤੇ ਲਾਇੰਸਗੇਟ ਪਲੇ ਤੋਂ ਲੈ ਕੇ ਆਪਣੇ ਮਨਪਸੰਦ ਖੇਤਰੀ ਕੰਟੇਂਟ ਜਿਵੇਂ ਕਿ ਮਨੋਰਮਾ ਮੈਕਸ (ਮਲਿਆਲਮ), ਨਮਾਫਲਿਕਸ (ਕੰਨੜ), ਸਨਨੇਕਸਟ (ਦੱਖਣੀ ਭਾਰਤੀ ਭਾਸ਼ਾਵਾਂ) ਅਤੇ ਕਲਿੱਕ (ਬੰਗਾਲੀ), ਇਥੇ ਹਰ ਕਿਸੇ ਲਈ ਕੁਝ ਨਾ ਕੁਝ ਹੈ।
ਖੇਡ ਪ੍ਰੇਮੀ ਫੈਨਕੋਡ , ਡਿਜ਼ਨੀ ਪਲਸ ਹੋਟਸਟਾਰ ਅਤੇ ਸੋਨੀ ਲਿਵ ਦੇ ਸਪੋਰਟਸ ਕਵਰੇਜ ਨਾਲ ਆਪਣੀਆਂ ਮਨਪਸੰਦ ਟੀਮਾਂ ਦਾ ਉਤਸ਼ਾਹ ਵਧਾ ਸਕਦੇ ਹੋ। ਕੇ-ਡਰਾਮਾ ਪ੍ਰੇਮੀ ਪਲੇਫਲਿਕਸ ਦੇ ਨਾਲ ਸਰਬੋਤਮ ਕੋਰੀਅਨ ਕੰਟੇਂਟ ਦਾ ਆਨੰਦ ਲੈ ਸਕਦੇ ਹਨ ਅਤੇ ਨਾਲ ਹੀ ਲਾਇੰਸਗੇਟਪਲੇ ਨਾਲ ਹਾਲੀਵੁੱਡ ਕੰਟੇਂਟ ਦਾ ਵੀ ਆਨੰਦ ਲੈ ਸਕਦੇ ਹਨ।
ਆਓ ਸਾਰੇ ਫਾਇਦਿਆਂ 'ਤੇ ਇੱਕ ਨਜ਼ਰ ਮਾਰੀਏ:
ਲਾਭ 1: ਸਬਸਕ੍ਰਿਪਸ਼ਨ ਲਾਗਤਾਂ 'ਤੇ ਕਰੋ ਵੱਡੀ ਬੱਚਤ
ਇਹਨਾਂ 17 ਓਟੀਟੀ ਪਲੇਟਫਾਰਮਾਂ ਨੂੰ ਅਲਗ-ਅਲਗ ਸਬਸਕ੍ਰਾਈਬ ਕਰਨ ਲਈ ਪ੍ਰਤੀ ਮਹੀਨਾ 6,000 ਰੁਪਏ ਤੱਕ ਖਰਚ ਹੋ ਸਕਦਾ ਹੈ। ਹਾਲਾਂਕਿ, ਵੀ ਮੂਵੀਜ਼ ਐਂਡ ਟੀਵੀ ਪ੍ਰੀਪੇਡ ਲਈ ਸਿਰਫ਼ 154 ਰੁਪਏ ਅਤੇ ਪੋਸਟਪੇਡ ਗਾਹਕਾਂ ਲਈ ਸਿਰਫ 199 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲਾਨਸ ਦੇ ਨਾਲ ਉਹਨਾਂ ਸਾਰੇ ਪਲੇਟਫਾਰਮਸ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ। ਇਸਦਾ ਮਤਲਬ ਹੈ ਕਿ ਮਾਸਿਕ ਕੇਬਲ ਜਾਂ ਡੀਟੀਐਚ ਬਿਲ ਡੀ ਤੁਲਨਾ ਵਿਚ ਬਹੁਤ ਘੱਟ - ਲਾਗਤ 'ਤੇ ਤੁਸੀਂ ਮਨੋਰੰਜਨ ਨਾਲ ਭਰੀ ਦੁਨੀਆ ਦਾ ਅਨੰਦ ਲੈ ਸਕਦੇ ਹੋ। ਮਲਟੀਪਲ ਸਬਸਕ੍ਰਿਪਸ਼ਨ ਅਤੇ ਰਿਨਿਉਲ ਦੀਆਂ ਤਾਰੀਖਾਂ ਨੂੰ ਯਾਦ ਰੱਖਣ ਦੀ ਕੋਈ ਜਰੂਰਤ ਨਹੀਂ ਹੋਵੇਗੀ।
ਲਾਭ 2: ਟੀਵੀ ਅਤੇ ਮੋਬਾਈਲ 'ਤੇ ਸਟ੍ਰੀਮ ਕਰੋ - ਇੱਕੋ ਸਮੇਂ।
ਵੀ ਮੂਵੀਜ਼ ਐਂਡ ਟੀਵੀ ਦੇ ਨਾਲ ਇੱਕ ਸਮੇਂ ਵਿੱਚ ਦੋ ਡਿਵਾਈਸਾਂ 'ਤੇ ਸਟ੍ਰੀਮਿੰਗ ਦੀ ਸਹੂਲਤ ਦਾ ਆਨੰਦ ਲਓ। ਭਾਵੇਂ ਤੁਸੀਂ ਆਪਣੇ ਮੋਬਾਈਲ 'ਤੇ ਹੋ ਜਾਂ ਆਪਣੇ ਟੀਵੀ 'ਤੇ ਦੇਖ ਰਹੇ ਹੋ, ਤੁਹਾਨੂੰ ਸਿਰਫ਼ ਇੱਕ ਸਬਸਕ੍ਰਿਪਸ਼ਨ ਦੀ ਲੋੜ ਹੈ।
ਲਾਭ 3: ਸਹਿਜ ਸਟ੍ਰੀਮਿੰਗ ਲਈ ਵਾਧੂ ਡੇਟਾ ਦਾ ਆਨੰਦ ਲਓ
ਵੀ ਮੂਵੀਜ਼ ਐਂਡ ਟੀਵੀ ਸਿਰਫ਼ ਤੁਹਾਨੂੰ ਓਟੀਟੀ ਪਲੇਟਫਾਰਮਾਂ ਤੱਕ ਪਹੁੰਚ ਹੀ ਨਹੀਂ ਦਿੰਦਾ; ਸਗੋਂ ਇਹ ਮੋਬਾਈਲ ਸਟ੍ਰੀਮਿੰਗ ਲਈ ਵਾਧੂ ਡਾਟਾ ਵੀ ਪ੍ਰਦਾਨ ਕਰਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਡਾਟਾ ਖਤਮ ਹੋਣ ਦੀ ਚਿੰਤਾ ਕੀਤੇ ਬਿਨਾਂ ਆਪਣੇ ਮਨਪਸੰਦ ਸ਼ੋਅ ਅਤੇ ਫਿਲਮਾਂ ਦੇਖ ਸਕਦੇ ਹੋ। ਵੀ ਚਾਰ ਵੱਖ-ਵੱਖ ਪ੍ਰੀਪੇਡ ਯੋਜਨਾਵਾਂ ਵਿੱਚ 10 ਜੀਬੀ ਤੱਕ ਵਾਧੂ ਡੇਟਾ ਦੀ ਪੇਸ਼ਕਸ਼ ਕਰਦਾ ਹੈ
ਲਾਭ 4: ਸਾਰੇ ਉਮਰ ਵਰਗਾਂ ਅਤੇ ਸ਼੍ਰੇਣੀਆਂ ਲਈ ਸਿੰਗਲ ਸਬਸਕ੍ਰਿਪਸ਼ਨ
ਵੀ ਮੂਵੀਜ਼ ਅਤੇ ਟੀਵੀ ਦੇ ਨਾਲ, ਤੁਹਾਨੂੰ ਆਪਣੀਆਂ ਸਾਰੀਆਂ ਸਟ੍ਰੀਮਿੰਗ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਸਿੰਗਲ ਪਲੇਟਫਾਰਮ ਮਿਲਦਾ ਹੈ। ਭਾਵੇਂ ਤੁਸੀਂ 16 ਸਾਲ ਦੇ ਹੋ ਜਾਂ 60 ਸਾਲ ਦੇ ਹੋ, ਇੱਕ ਮੂਵੀ ਲਵਰ ਹੋ ਜਾਂ ਮਲਟੀ-ਸ਼ੋਜ਼ ਦੇਖਣਾ ਪਸੰਦ ਕਰਦੇ ਹੋ , ਸਪੋਰਟਸ ਦੇ ਸ਼ੌਕੀਨ ਹੋ , ਜਾਂ ਡਰਾਮਾ ਦੇ , ਸਭ ਕੁਝ ਇੱਕ ਐਪ 'ਤੇ ਪਹੁੰਚਯੋਗ ਹੈ!
ਲਾਭ 5: ਜਦੋਂ ਚਾਹੋ ਖੇਤਰੀ ਕੰਟੇਂਟ ਦਾ ਆਨੰਦ ਲਓ
ਵੱਖ-ਵੱਖ ਉਦਯੋਗ ਰਿਪੋਰਟਾਂ ਦੇ ਅਨੁਸਾਰ, ਓਟੀਟੀ ਪਲੇਟਫਾਰਮਾਂ ਨੇ ਖੇਤਰੀ ਭਾਸ਼ਾ ਦੇ ਕੰਟੇਂਟ ਵਿੱਚ ਉਪਭੋਗਤਾਵਾਂ ਨੇ ਬਹੁਤ ਦਿਲਚਸਪੀ ਦਿਖਾਈ ਹੈ। ਹਾਲ ਹੀ ਦੀ FICCI-EY ਰਿਪੋਰਟ ਦੇ ਅਨੁਸਾਰ, 2023 ਵਿੱਚ, ਲਗਭਗ 4,000 ਘੰਟੇ ਦਾ ਕੰਟੇਂਟ ਓਟੀਟੀ ਲਈ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਲਗਭਗ 3,000 ਘੰਟੇ ਦਾ ਕੰਟੇਂਟ ਓਰਿਜਨਲ ਕੰਟੇਂਟ ਸੀ। ਇਸ ਓਰਿਜਨਲ ਕੰਟੇਂਟ ਵਿੱਚੋਂ, 51% ਖੇਤਰੀ ਕੰਟੇਂਟ ਸੀ, ਅਤੇ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਇਹ ਵਧ ਕੇ 55% ਹੋਣ ਦੀ ਉਮੀਦ ਹੈ। ਪੀਡਬਲਿਉਸੀ ਐਂਟਰਟੇਨਮੈਂਟ ਐਂਡ ਮੀਡੀਆ ਆਉਟਲੁੱਕ ਸਟੱਡੀ ਦੇ ਅਨੁਸਾਰ, ਭਾਰਤ ਵਿੱਚ ਓਟੀਟੀ ਦਰਸ਼ਕ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵਧ ਰਹੇ ਹਨ, ਜੋ ਕਿ ਨਵੇਂ ਵਿਊਰਸ਼ਿਪ ਵਿੱਚ 60% ਯੋਗਦਾਨ ਪਾ ਰਹੇ ਹਨ। ਵੀ ਮੂਵੀਜ਼ ਐਂਡ ਟੀਵੀ ਦੱਖਣੀ ਭਾਰਤੀ ਭਾਸ਼ਾਵਾਂ ਲਈ ਸਨਨੇਕਸਟ , ਮਲਿਆਲਮ ਕੰਟੇਂਟ ਲਈ ਮਨੋਰਮਾਮੈਕਸ, ਕੰਨੜ ਲਈ ਨੱਮਾਫਲਿਕਸ , ਅਤੇ ਬੰਗਾਲੀ ਮਨੋਰੰਜਨ ਲਈ ਕਲਿਕ ਵਰਗੇ ਪਲੇਟਫਾਰਮ ਦੇ ਨਾਲ ਖੇਤਰੀ ਸਮਗਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਵਿੱਚ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਹਮੇਸ਼ਾ ਤੁਹਾਡੀ ਭਾਸ਼ਾ ਬੋਲਣ ਵਾਲੀਆਂ ਕਹਾਣੀਆਂ ਨਾਲ ਜੁੜੇ ਰਹੋ।
ਲਾਭ 6: ਕਦੇ ਵੀ ਮੈਚ ਜਾਂ ਕੈਚ ਮਿਸ ਨਾ ਕਰੋ !
Disney+ Hotstar, Sony LIV, ਅਤੇ FanCode ਵਰਗੇ ਪਲੇਟਫਾਰਮਾਂ ਦੇ ਨਾਲ, ਤੁਸੀਂ ਲਾਈਵ ਸਪੋਰਟਸ ਸਟ੍ਰੀਮ ਕਰ ਸਕਦੇ ਹੋ, ਹਾਈਲਾਈਟਸ ਨੂੰ ਦੇਖ ਸਕਦੇ ਹੋ, ਅਤੇ ਵਿਸ਼ੇਸ਼ ਸਪੋਰਟਸ ਕੰਟੇਂਟ ਦਾ ਆਨੰਦ ਲੈ ਸਕਦੇ ਹੋ ਇਹ ਸਭ ਕੁਝ ਸਿਰਫ ਤੁਹਾਡੀ ਵੀ ਮੂਵੀਜ਼ ਐਂਡ ਟੀਵੀ ਸਬਸਕ੍ਰਿਪਸ਼ਨ ਦੇ ਨਾਲ।
ਲਾਭ 7: ਆਪਣੇ ਮਨਪਸੰਦ ਕੇ-ਡਰਾਮੇ ਅਤੇ ਹੋਰ ਅੰਤਰਰਾਸ਼ਟਰੀ ਕੰਟੇਂਟ ਨੂੰ ਜੋੜੋ
ਕਿ ਤੁਸੀਂ ਕੋਰੀਅਨ ਡਰਾਮੇ ਪਸੰਦ ਕਰਦੇ ਹੋ? ਪਲੇਫਲਿਕਸ ਦੇ ਨਾਲ Vi Movies & TV ਦੀ ਭਾਈਵਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਕੋਲ ਨਵੀਨਤਮ K-Dramas ਤੱਕ ਪਹੁੰਚ ਪ੍ਰਾਪਤ ਹੋਵੇ। ਜੇਕਰ ਤੁਸੀਂ ਅੰਤਰਰਾਸ਼ਟਰੀ ਫਿਲਮਾਂ ਅਤੇ ਸ਼ੋਅਜ਼ ਦੇ ਸ਼ੌਕੀਨ ਹੋ , ਤਾਂ ਲਾਇਨਜ਼ਗੇਟ ਪਲੇ ਤੁਹਾਡੇ ਲਈ ਉਪਲਬੱਧ ਹੈ।
ਵੀ ਮੂਵੀਜ਼ ਐਂਡ ਟੀਵੀ ਨਾਲ ਕਿਵੇਂ ਸ਼ੁਰੂਆਤ ਕਰਨੀ ਹੈ
ਐਂਡਰਾਇਡ ਫੋਨ ਉਪਭੋਗਤਾ ਇੱਥੇ ਗੂਗਲ ਪਲੇ ਸਟੋਰ ਤੋਂ ਵੀ ਮੂਵੀਜ਼ ਐਂਡ ਟੀਵੀ ਐਪ ਨੂੰ ਡਾਊਨਲੋਡ ਕਰ ਸਕਦੇ ਹਨ; ਆਈਫੋਨ ਉਪਭੋਗਤਾ ਇੱਥੇ ਐਪ ਨੂੰ ਡਾਊਨਲੋਡ ਕਰ ਸਕਦੇ ਹਨ। ਗਾਹਕ ਆਪਣੀ ਜ਼ਰੂਰਤ ਦੇ ਅਨੁਸਾਰ, 154 ਰੁਪਏ ਤੋਂ ਸ਼ੁਰੂ ਹੋਣ ਵਾਲੇ ਪ੍ਰੀਪੇਡ ਵਿਕਲਪਾਂ ਦੀ ਇੱਕ ਲੜੀ ਜਾਂ 199 ਰੁਪਏ ਤੋਂ ਸ਼ੁਰੂ ਹੋਣ ਵਾਲੇ ਪੋਸਟਪੇਡ ਪਲਾਨਸ ਵਿੱਚੋਂ ਇੱਕ ਪਲਾਨ ਚੁਣ ਸਕਦੇ ਹਨ।
ਪਲਾਨ ਦੀ ਚੋਣ ਕਰਨ 'ਤੇ, ਗਾਹਕਾਂ ਨੂੰ ਇੱਕ ਅਕਾਉਂਟ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਉਹ ਮੋਬਾਈਲ ਅਤੇ ਟੀਵੀ 'ਤੇ ਆਪਣਾ ਮਨਪਸੰਦ ਕੰਟੇਂਟ ਦੇਖਣਾ ਸ਼ੁਰੂ ਕਰ ਸਕਦੇ ਹਨ।