Home >> 5ਜੀ >> ਚੰਡੀਗੜ੍ਹ >> ਟੈਲੀਕਾਮ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਵੀ >> ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿਚ ਵੀ 5ਜੀ ਹੋਇਆ ਲਾਈਵ

ਵੀ

ਚੰਡੀਗੜ੍ਹ/ਲੁਧਿਆਣਾ, 09 ਅਪ੍ਰੈਲ 2025 (ਭਗਵਿੰਦਰ ਪਾਲ ਸਿੰਘ)
: ਦੇਸ਼ ਭਰ ਵਿੱਚ ਟੀ-20 ਕ੍ਰਿਕਟ ਦਾ ਜੋਸ਼ ਪੂਰੇ ਸਿਖਰਾਂ 'ਤੇ ਹੈ, ਵੀ ਨੇ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿਚ ਆਪਣੀਆਂ 5ਜੀ ਸੇਵਾਵਾਂ ਲਿਆਂਦੀਆਂ ਹਨ । ਹੁਣ ਚੰਡੀਗੜ੍ਹ ਦੇ ਕ੍ਰਿਕਟ ਪ੍ਰੇਮੀ ਅਲਟਰਾ ਫਾਸਟ ਸਪੀਡ 'ਤੇ ਲਾਈਵ ਕ੍ਰਿਕਟ ਐਕਸ਼ਨ ਦਾ ਆਨੰਦ ਮਾਣ ਸਕਦੇ ਹਨ , ਇਸ ਪਹਿਲ ਦੇ ਨਾਲ ਵੀ ਨੇ ਸਟੇਡੀਅਮ ਵਿੱਚ ਸਹਿਜ 5ਜੀ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਆਪਣੇ ਨੈੱਟਵਰਕ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਬਣਾ ਲਿਆ ਹੈ।

ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿੱਚ ਲਾਈਵ ਐਕਸ਼ਨ ਲਈ ਇਕੱਠੇ ਹੋਏ ਹਜ਼ਾਰਾਂ ਦਰਸ਼ਕਾਂ ਲਈ ਹਾਈ-ਸਪੀਡ ਕਨੈਕਟੀਵਿਟੀ ਦਾ ਅਨੁਭਵ ਪ੍ਰਦਾਨ ਕਰਨ ਲਈ, ਵੀ ਨੇ ਵਾਧੂ 5ਜੀ ਨੈੱਟਵਰਕ ਸਾਈਟਾਂ ਤਾਇਨਾਤ ਕੀਤੀਆਂ ਹਨ ਅਤੇ ਬੀਟੀਐਸ ਅਤੇ ਮੈਸਿਵ ਐਮਆਈਐਮਓ ਵਰਗੀਆਂ ਤਕਨਾਲੋਜੀਆਂ ਨਾਲ ਆਪਣੇ ਨੈੱਟਵਰਕ ਨੂੰ ਮਜ਼ਬੂਤ ​​ਬਣਾਇਆ ਹੈ।

ਦਰਸ਼ਕਾਂ ਨੂੰ ਸਭ ਤੋਂ ਵਧੀਆ ਡਿਜੀਟਲ ਅਨੁਭਵ ਪ੍ਰਦਾਨ ਕਰਨ ਲਈ ਨੈੱਟਵਰਕ ਦਾ ਵਿਸਤਾਰ ਕੀਤਾ ਗਿਆ ਹੈ , ਤਾਂ ਕਿ ਉਹ ਦਰਸ਼ਕਾਂ ਨਾਲ ਭਰੇ ਸਟੇਡੀਅਮਾਂ ਵਿੱਚ ਵੀ ਤੇਜ਼, ਭਰੋਸੇਮੰਦ ਕਨੈਕਟੀਵਿਟੀ ਦਾ ਆਨੰਦ ਲੈ ਸਕਣ। ਭਾਵੇਂ ਤੁਸੀਂ ਲਾਈਵ-ਸਟ੍ਰੀਮਿੰਗ ਕਰਨਾ ਚਾਹੁੰਦੇ ਹੋ , ਰੀਲਸ ਨੂੰ ਅਪਲੋਡ ਕਰਨਾ ਚਾਹੁੰਦੇ ਹੋ , ਜਾਂ ਦੋਸਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ - Vi 5ਜੀ ਸਰਵਿਸਜ਼ ਮੈਚ ਦੇ ਦਿਨ ਤੁਹਾਨੂੰ ਬਿਹਤਰੀਨ ਅਨੁਭਵ ਨੂੰ ਪ੍ਰਦਾਨ ਕਰਨ ਲਈ ਤਿਆਰ ਹਨ ।

ਸਟੇਡੀਅਮ ਵਿੱਚ Vi 5ਜੀ ਸਰਵਿਸਜ਼ ਦਾ ਲਾਭ ਕਿਸ ਨੂੰ ਮਿਲ ਸਕਦਾ ਹੈ?
ਵੀ ਦੇ ਗਾਹਕ ਜਿਨ੍ਹਾਂ ਕੋਲ 5ਜੀ-ਐਨੇਬਲਡ ਹੈਂਡਸੈੱਟ ਹਨ , ਉਹ ਸਟੇਡੀਅਮ ਵਿੱਚ ਬਿਨਾ ਕਿਸੇ ਲਾਗਤ ਦੇ ਅਸੀਮਤ Vi 5ਜੀ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ, ਇਸ ਦੇ ਲਈ ਓਹਨਾ ਨੂੰ ਸਿਰਫ਼ ਆਪਣੀਆਂ ਮੋਬਾਈਲ ਸੈਟਿੰਗਾਂ ਵਿੱਚ ਜਾ ਲੈ 5ਜੀ ਯੂਜ਼ੇਸ ਨੂੰ ਚਾਲੂ ਕਰਨਾ ਹੋਵੇਗਾ ।

ਵੀ ਹੁਣ 5ਜੀ ਹੁਣ ਦੇਸ਼ ਭਰ ਦੇ 11 ਸਟੇਡੀਅਮਾਂ ਵਿੱਚ ਉਪਲਬਧ ਹੈ:
ਈਡਨ ਗਾਰਡਨ ਵਿਖੇ ਇਹ 5ਜੀ ਰੋਲ-ਆਊਟ ਦੇਸ਼ ਭਰ ਦੇ 11 ਪ੍ਰਮੁੱਖ ਸਟੇਡੀਅਮਾਂ ਵਿੱਚ ਕ੍ਰਿਕਟ ਪ੍ਰਸ਼ੰਸਕਾਂ ਨੂੰ Vi 5ਜੀ ਦਾ ਪੂਰਵਦਰਸ਼ਨ ਪ੍ਰਦਾਨ ਕਰਨ ਦੀ ਰਣਨੀਤੀ ਦੇ ਤਹਿਤ ਕੀਤਾ ਗਿਆ ਹੈ, ਇਹਨਾਂ ਸਟੇਡੀਅਮਾਂ ਵਿੱਚ - ਈਡਨ ਗਾਰਡਨ (ਕੋਲਕਾਤਾ), ਨਰਿੰਦਰ ਮੋਦੀ ਸਟੇਡੀਅਮ (ਅਹਿਮਦਾਬਾਦ), ਐਮ. ਚਿੰਨਾਸਵਾਮੀ ਸਟੇਡੀਅਮ (ਬੈਂਗਲੁਰੂ), ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ (ਚੰਡੀਗੜ੍ਹ), ਐਮ. ਏ. ਚਿਦੰਬਰਮ ਸਟੇਡੀਅਮ (ਚੇਨਈ), ਅਰੁਣ ਜੇਟਲੀ ਸਟੇਡੀਅਮ (ਦਿੱਲੀ), ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (ਹੈਦਰਾਬਾਦ), ਸਵਾਈ ਮਾਨਸਿੰਘ ਸਟੇਡੀਅਮ (ਜੈਪੁਰ), ਏਕਾਨਾ ਸਟੇਡੀਅਮ (ਲਖਨਊ), ਵਾਨਖੇੜੇ ਸਟੇਡੀਅਮ (ਮੁੰਬਈ), ਅਤੇ ਡਾ. ਵਾਈਐਸਆਰ. ਏਸੀਏ.-ਵੀਡੀਸੀਏ. ਸਟੇਡੀਅਮ (ਵਿਸਾਖਾਪਟਨਮ) ਸ਼ਾਮਲ ਹਨ। ਵੀ ਨੇ ਸਟੇਡੀਅਮ ਦੇ ਆਸ-ਪਾਸ ਕੁੱਲ 53 5ਜੀ ਸਾਈਟਾਂ ਸਫਲਤਾਪੂਰਵਕ ਇੰਸਟਾਲ ਕੀਤੀਆਂ ਹਨ, 44 ਸਾਈਟਾਂ ਦੀ ਸਮਰੱਥਾ ਵਧਾਈ ਹੈ, ਅਤੇ ਸਟੇਡੀਅਮਾਂ ਦੇ ਨੇੜੇ 9 ਸੈੱਲ ਆਨ ਵ੍ਹੀਲਜ਼ (CoW) ਤਾਇਨਾਤ ਕੀਤੇ ਹਨ, ਇਹ ਯਕੀਨੀ ਬਣਾਉਣ ਲਈ ਕਿ ਪ੍ਰਸ਼ੰਸਕ ਬੇਮਿਸਾਲ ਕਨੇਕਟਡ ਰਹਿਣ ਦਾ ਅਨੁਭਵ ਪ੍ਰਾਪਤ ਕਰ ਸਕਣ !

ਜਿਹੜੇ ਵੀ ਦੇ ਉਪਭੋਗਤਾ ਸਟੇਡੀਅਮਾਂ ਵਿੱਚ ਮੈਚ ਲਾਈਵ ਨਹੀਂ ਦੇਖ ਸਕਦੇ, ਉਹ ਵੀ ਦੇ ਵਿਸ਼ੇਸ਼ ਰੀਚਾਰਜ ਪੈਕ ਦੇ ਨਾਲ ਆਪਣੇ ਘਰ ਵਿਚ ਆਰਾਮ ਨਾਲ ਜਾਂ ਯਾਤਰਾ ਦੌਰਾਨ ਇਸਦਾ ਆਂਢ ਲੈ ਸਕਦੇ ਹਨ, ਇਸ ਪੈਕ ਸਿਰਫ 101 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਅਸੀਮਤ ਡੇਟਾ ਦੇ ਨਾਲ ਜੀਓ ਹੌਟਸਟਾਰ ਦੀ ਗਾਹਕੀ ਦੀ ਪੇਸ਼ਕਸ਼ ਕਰਦੇ ਹਨ। ਉਪਭੋਗਤਾ ਵੀ ਐਪ ਰਾਹੀਂ ਜਾਂ www.myVi.in 'ਤੇ ਜਾ ਕੇ ਇਨ੍ਹਾਂ ਰੀਚਾਰਜਾਂ ਵਿਚੋਂ ਆਪਣੀ ਪਸੰਦ ਦਾ ਵਿਕਲਪ ਚੁਣ ਸਕਦੇ ਹਨ।
 
Top